ਸਮੱਗਰੀ 'ਤੇ ਜਾਓ

ਜਗਦੇਵ ਸਿੰਘ ਤਲਵੰਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਗਦੇਵ ਸਿੰਘ ਤਲਵੰਡੀ (1929-20 ਸਤੰਬਰ 2014) ਦਾ ਜਨਮ 29 ਜੂਨ 1929 ਚੱਕ ਨੰਬਰ 52, ਲਾਇਲਪੁਰ ਪਾਕਿਸਤਾਨ ਵਿੱਖੇ ਹੋਇਆ। ਆਪ ਇੱਕ ਅਕਾਲੀ ਦਲ ਇੱਕ ਸਮਰਪਿਤ ਅਤੇ ਟਕਸਾਲੀ ਆਗੂ ਸਨ।

ਰਾਜਨੀਤਿਕ ਜੀਵਨ[ਸੋਧੋ]

ਉਹਨਾਂ ਨੇ ਆਪਣਾ ਰਾਜਨੀਤਕ ਜੀਵਨ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤੀ। ਉਹ 1952 ਵਿੱਚ ਪਹਿਲੀ ਵਾਰ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਬਣੇ ਸਨ। ਉਹ ਲਗਾਤਾਰ 17 ਸਾਲ ਪਿੰਡ ਦੇ ਸਰਪੰਚ ਰਹੇ। 7 ਮਾਰਚ 1960 ਨੂੰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ। ਜੋ ਕਿ ਉਹ ਲਗਾਤਾਰ 50 ਸਾਲ ਤੱਕ ਬਣੇ ਰਹੇ। 1965 ਵਿੱਚ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ। ਉਹਨਾਂ ਨੂੰ ਆਪਣੇ ਸਖ਼ਤ ਸੁਭਾਅ ਕਰਕੇ ਅਕਾਲੀ ਦਲ ਦਾ ਲੋਹ-ਪੁਰਸ਼ ਕਿਹਾ ਜਾਂਦਾ ਸੀ।ਆਪ 1967, 1969 ਅਤੇ 1972 ਵਿੱਚ ਤਿੰਨ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ, ਜਸਟਿਸ ਗੁਰਨਾਮ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵਿੱਚ ਮੰਤਰੀ ਵੀ ਰਹੇ। 1972 ਸ਼੍ਰੋਮਣੀ ਅਕਾਲੀ ਦਲ ਦੇ ਉਪ -ਪ੍ਧਾਨ ਬਣੇ। 9 ਜੁਲਾਈ 1975 ਐਮਰਜੈਂਸੀ ਮੋਰਚਾ ਦੌਰਾਨ ਉਹਨਾਂ ਨੇ 18 ਮਹੀਨੇ ਦੀ ਕੈਦ ਕੱਟੀ। ਸੰਨ 1977 ਦੀਆਂ ਆਮ ਚੋਣਾਂ ਵਿੱਚ ਜਗਦੇਵ ਸਿੰਘ ਲੁਧਿਆਣਾ (ਲੋਕ ਸਭਾ ਚੋਣ-ਹਲਕਾ) ਤੋਂ ਸੰਸਦ ਮੈਂਬਰ ਚੁਣੇ ਗਏ। 13 ਅਪਰੈਲ 1978 ਵਿੱਚ ਨਿਰੰਕਾਰੀਆਂ ਅਤੇ ਅਖੰਡ ਕੀਰਤਨੀ ਜਥੇ ਵਿਚਕਾਰ ਲੜਾਈ ਹੋਣ ਕਾਰਨ 13 ਲੋਕ ਮਾਰੇ ਗਏ। ਸਿੱਖਾਂ ਅਤੇ ਪੰਜਾਬ ਦੇ ਲੋਕਾਂ ਦਾ ਹੌਸਲਾ ਵਧਾਉਣ ਲਈ ਜਥੇਦਾਰ ਤਲਵੰਡੀ ਨੇ ਅਕਤੂਬਰ 1978 ਵਿੱਚ ਲੁਧਿਆਣਾ ਵਿਖੇ ਸਰਬ-ਭਾਰਤੀ ਅਕਾਲੀ ਕਾਨਫ਼ਰੰਸ ਕਰਵਾਉਣ ਦਾ ਫ਼ੈਸਲਾ ਲਿਆ ਜਿਸ 'ਚ ਕਾਨਫ਼ਰੰਸ ਦੌਰਾਨ ਥੋੜ੍ਹੀ ਸੋਧ ਨਾਲ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਗਿਆ। ਜਥੇਦਾਰ ਤਲਵੰਡੀ ਨੇ ਆਨੰਦਪੁਰ ਸਾਹਿਬ ਦੀ ਪ੍ਰਾਪਤੀ ਲਈ ਰੋਸ ਕਰਨ ਕਰਕੇ ਤਿਹਾੜ ਜੇਲ ਵਿੱਚ ਬੰਦ ਕਰ ਦਿੱਤਾ ਗਿਆ। 1984 ਵਿੱਚ ਸਾਕਾ ਨੀਲਾ ਤਾਰਾ ਸਮੇਂ ਅਕਾਲੀ ਦਲ ਦੇ ਸਾਰੇ ਆਗੂ ਜੇਲ੍ਹਾਂ ਵਿੱਚ ਬੰਦ ਸਨ। ਅਗਸਤ 1985 ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਕਤਲ ਹੋ ਗਿਆ ਸੀ। ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਬਣੇ ਪਰ ਉਹਨਾਂ ਦੀ ਸਰਕਾਰ ਵੀ 1987 ਵਿੱਚ ਬਰਖਾਸਤ ਕਰ ਦਿੱਤਾ ਅਤੇ ਇਸ ਸਮੇਂ ਜਥੇਦਾਰ ਤਲਵੰਡੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ। ਸੰਨ 1989 ਵਿੱਚ ਉਹਨਾਂ ’ਤੇ ਕਾਤਲਾਨਾ ਹਮਲਾ ਹੋਇਆ ਜਿਸ 'ਚ ਉਹ ਬਚ ਗਏ। ਸਾਲ 2001 ਵਿੱਚ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣੇ।

ਵਿਸ਼ੇਸ ਕੰਮ[ਸੋਧੋ]

ਉਹਨਾਂ ਨੇ ਈ.ਟੀ.ਸੀ. ਚੈਨਲ ’ਤੇ ਗੁਰਬਾਣੀ ਪ੍ਰੋਗਰਾਮ ਦਾ ਪ੍ਰਸਾਰ ਸ਼ੁਰੂ ਕਰਵਾਇਆ।

ਆਪ ਬਹੁਤ ਪੱਕੇ ਅਸੂਲਾਂ ਤੇ ਦ੍ਰਿੜ੍ਹ ਵਿਸ਼ਵਾਸ ਵਾਲੇ ਵਿਅਕਤੀ ਸਨ। ਅਕਾਲੀ ਦਲ ਇੱਕ ਸਮਰਪਿਤ ਅਤੇ ਟਕਸਾਲੀ ਆਗੂ 20 ਸਤੰਬਰ 2014 ਨੂੰ ਅਕਾਲ ਚਲਾਣਾ ਕਰ ਗਏ ਹਨ।

ਹਵਾਲੇ[ਸੋਧੋ]