ਜਗਰਾਜ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਗਰਾਜ ਸਿੰਘ
ਜਨਮ(1979-06-03)ਜੂਨ 3, 1979
ਮੌਤਜੁਲਾਈ 20, 2017(2017-07-20) (ਉਮਰ 38)
ਰਾਸ਼ਟਰੀਅਤਾਬਰਤਾਨਵੀ
ਪੇਸ਼ਾਪ੍ਰਚਾਰਕ
ਲਈ ਪ੍ਰਸਿੱਧਸਿੱਖੀ ਦਾ ਪ੍ਰਚਾਰ

ਜਗਰਾਜ ਸਿੰਘ (੩ ਜੂਨ ੧੯੭੯ - ੨੦ ਜੁਲਾਈ ੨੦੧੭) ਇੱਕ ਸਮਾਜਕ ਕਾਰਕੁੰਨ, ਪ੍ਰਚਾਰਕ (ਸਿੱਖਿਅਕ) ਅਤੇ ਬਰਤਾਨਵੀ ਸੈਨਾ ਵਿੱਚ ਪੂਰਬਲਾ ਅਫਸਰ ਸੀ ਜਿਸਨੇ ਆਪਣੇ ਜੀਵਨ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਹੇਤ ਸਮਰਪਿਤ ਕੀਤਾ ਸੀ। ੨੦੧੨ ਵਿੱਚ, ਉਸਨੇ ਬੇਸਿਕਸ ਆਫ਼ ਸਿੱਖੀ ਨਾਮਕ ਸੰਸਥਾ ਦੀ ਸਥਾਪਨਾ ਕੀਤੀ। ਇਹ ਸੰਸਥਾ ਦਾ ਅਰੰਭਕ ਉਦੇਸ਼ ਅੰਗਰੇਜ਼ੀ ਭਾਸ਼ਾ ਵਿੱਚ ਸਿੱਖੀ ਦਾ ਸੰਦੇਸ਼ ਫੈਲਾਉਣਾ ਸੀ। ਜਾਗਰੂਕਤਾ ਫੈਲਾਉਣ ਹੇਤ ਮੁੱਖ ਮਾਧਿਅਮ ਉਸਦਾ ਯੂਟਿਊਬ ਚੈਨਲ ਸੀ ਜਿਸਨੂੰ "ਬੇਸਿਕਸ ਆਫ਼ ਸਿੱਖੀ" ਕਿਹਾ ਜਾਂਦਾ ਸੀ। ੨੦੨੦ ਤੱਕ, ਚੈਨਲ ਦੇ ੧੫੦ ਹਜਾਰ ਤੋਂ ਵੱਧ ਗਾਹਕ ਹਨ ਅਤੇ 30 ਮਿਲੀਅਨ ਤੋਂ ਵੱਧ ਵਿਯੂਜ ਦੇ ਨਾਲ ਲਗਭਗ ੨ ੫੦੦ ਵੀਡੀਓ ਹਨ। ੨੦ ਜੁਲਾਈ ੨੦੧੭ ਨੂੰ, ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਉਸਦਾ ਦਿਹਾਂਤ ਹੋਇਆ।[1][2][3][4]

ਮੁੱਢਲਾ ਜੀਵਨ[ਸੋਧੋ]

ਜਗਰਾਜ ਸਿੰਘ ਦੁਆਰਾ ਸਥਾਪਿਤ ਪ੍ਰਚਾਰ ਚੈਨਲ ਅਤੇ ਸੰਸਥਾ "ਬੇਸਿਕਸ ਆਫ਼ ਸਿੱਖੀ" ਦਾ ਚਿੰਨ੍ਹ

ਜਗਰਾਜ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਹਾਉਂਸਲੋ ਵੈਸਟ ਲੰਡਨ ਦੇ ਇੱਕ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ। ਉਸਤੋਂ ਬਾਅਦ ਉਸਨੇ ਔਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ ਅੱਗੇ ਚੱਲਕੇ ਬਰਤਾਨਵੀ ਸੈਨਾ ਵਿੱਚ ਇੱਕ ਅਫਸਰ ਦੇ ਤੌਰ ਤੇ ਸ਼ਾਮਲ ਹੋਇਆ ਸੀ। ਸਿੱਖੀ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਫੈਲਾਉਣ ਹੇਤ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਨ ਤੋਂ ਪਹਿਲਾਂ ਉਸਨੇ ਵਿੱਤ ਉਦਯੋਗ ਵਿੱਚ ਕੰਮ ਕੀਤਾ।

ਪੁਰਸਕਾਰ ਅਤੇ ਸਨਮਾਨ[ਸੋਧੋ]

ਸਿੰਘ ਦੇ ਕੰਮ ਨੂੰ ਦੁਨੀਆਂ ਭਰ ਦੇ ਸਿੱਖ ਨੇਤਾਵਾਂ ਦੁਆਰਾ ਸਨਮਾਨਿਤ ਕੀਤਾ ਗਿਆ ਸੀ। ਬਰਤਾਨਵੀ ਸਰਕਾਰ ਨੇ ਵੀ ਉਸ ਦੇ ਕੰਮ ਨੂੰ ਪੁਆਇੰਟਸ ਆਫ ਲਾਈਟ ਅਵਾਰਡ ਕਮਿਊਨਿਟੀ ਅਵਾਰਡ ਨਾਲ ਸਨਮਾਨਿਤ ਕੀਤਾ। ਸਿੰਘ ਨੂੰ ਲਿਖੇ ਇੱਕ ਨਿੱਜੀ ਪੱਤਰ ਵਿੱਚ, ਤਤਕਾਲੀ ਬਰਤਾਨਵੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਕਿਹਾ: "ਤੁਹਾਡਾ ਮਹੱਤਵਪੂਰਨ ਕੰਮ ਨੌਜਵਾਨ ਸਿੱਖਾਂ ਅਤੇ ਵਿਆਪਕ ਭਾਈਚਾਰੇ ਦੋਵਾਂ ਨੂੰ ਤੁਹਾਡੇ ਵਿਸ਼ਵਾਸ ਨਾਲ ਸਕਾਰਾਤਮਕ ਤੌਰ 'ਤੇ ਜੋੜਨ ਲਈ ਬਹੁਤ ਕੁਝ ਕਰ ਰਿਹਾ ਹੈ। ਤੁਸੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹੋ।"[5]

ਹਵਾਲੇ[ਸੋਧੋ]

  1. "An overview about Bhai Jagraj Singh". sikhnet.com.
  2. "News of Jagraj Singh's death". skih24.com.
  3. "Basics of Sikhi Youtube Channel".
  4. ਸਮਰਾ, ਰਾਜਵੀਰ (2017-07-28). "ਬ੍ਰਿਟਿਸ਼ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਵਾਲੇ ਭਾਈ ਜਗਰਾਜ ਸਿੰਘ ਦਾ ਦਿਹਾਂਤ". ਜਗ ਬਾਣੀ.
  5. "ਸਿੱਖ ਪ੍ਰਚਾਰਕ ਭਾਈ ਜਗਰਾਜ ਸਿੰਘ ਨੂੰ 'ਪੁਆਇੰਟਸ ਆਫ ਲਾਈਟ' ਐਵਾਰਡ". ਕੌਮਾਂਤਰੀ ਅੰਮ੍ਰਿਤਸਰ ਤਾਈਮਜ.

ਬਾਹਰੀ ਕੜੀਆਂ[ਸੋਧੋ]