ਜਨਨੀ ਝੂੰਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਨਨੀ ਝੂੰਮਰ ਵੀ ਜਨਨੀ ਝੁਮੈਰ [1] ਝਾਰਖੰਡ ਦੇ ਛੋਟਾ ਨਾਗਪੁਰ ਪਠਾਰ ਖੇਤਰ ਦਾ ਇੱਕ ਨਾਗਪੁਰੀ ਲੋਕ ਨਾਚ ਹੈ। ਇਹ ਔਰਤਾਂ  ;'ਤੇ ਕੇਂਦਰਿਤ ਨਾਚ ਹੈ। ਇਸ ਲਈ ਵਰਤੇ ਜਾਂਦੇ ਸਾਜ਼ਾਂ ਦਾ ਸੰਗੀਤ, ਜਿਵੇਂ ਕਿ ਮੰਡੇਰ, ਢੋਲ ਅਤੇ ਬੰਸੀ ਆਦਿ ਹਨ। [2] ਔਰਤਾਂ ਇੱਕ ਦੂਜੇ ਦਾ ਹੱਥ ਫੜ੍ਹਦੀਆਂ ਹਨ ਅਤੇ ਇਕ ਸਿੱਧੀ ਲਾਈਨ ਬਣਾਉਂਦੀਆਂ ਹੋਈਆਂ ਇੱਕ ਚੱਕਰ ਵਿਚ ਨੱਚਦੀਆਂ ਹਨ। ਨ੍ਰੀਤ ਦੀਆਂ ਕਲਾਕਾਰੀਆਂ ਵਿਚ ਨਾਰੀ ਦੀ ਉਕ੍ਰੀਸ਼ਟਾ ਨੁੂੰ ਦਰਸਾਇਆਂ ਗਿਆ ਹੁੰਦਾ ਹੈ। ਇਸ ਵਿਚ ਔਰਤਾਂ ਗਾਉਂਦੀਆਂ ਅਤੇ ਨੱਚਦੀਆਂ ਹਨ, ਮਰਦ ਸੰਗੀਤਕ ਸਾਜ਼ ਵਜਾਉਂਦੇ ਹਨ। ਇਹ ਨਾਚ ਕਰਮ ਅਤੇ ਜਿਤੀਆ ਦੇ ਤਿਉਹਾਰ ਵਿਚ ਕੀਤਾ ਜਾਂਦਾ ਹੈ। [3] [4]

ਇਸ ਨਾਚ ਦੀ ਪ੍ਰਕਿਰਿਆਂ ਨੂੰ ਜਦ ਇਹ ਵਿਹੜੇ ਵਿਚ ਕੀਤਾ ਜਾਂਦਾ ਹੈ ਤਾਂ ਇਸ ਨੂੰ ਅੰਗਨਾਈ ਵੀ ਕਿਹਾ ਜਾਂਦਾ ਹੈ। [5] ਮੌਕੇ 'ਤੇ ਨੱਚਣ ਦੀ ਸ਼ੈਲੀ ਦੇ ਅਨੁਸਾਰ, ਅੰਗਨਾਈ ਨੂੰ ਕਈ ਕਿਸਮਾਂ ਵਿਚ ਵੰਡਿਆ ਗਿਆ ਹੈ ਜਿਵੇਂ ਕਿ ਚੰਦਨਤਾਰੀ, ਪਹਿਲਸਾਂਝਾ, ਅਧਰਤੀਆ, ਭਿੰਸਾਰੀਆ, ਉਧੋਵਾ, ਥਡੌਵਾ, ਲਹਸੂਆ, ਖੇਮਟਾ, ਦੈਧਾਰਾ, ਰਸਕਰੀਡਾ ਆਦਿ। ਇਸ ਨੂੰ ਇਲਾਕੇ ਦੇ ਅਨੁਸਾਰ, ਪੂਰਬਾਹਾ, ਪਛੀਮਾਹਾ, ਉੱਤਰਾਹਾ, ਦਕਸ਼ੀਨਾਹਾ, ਸੋਨਪੁਰੀਆ, ਨਾਗਪੁਰੀਆ, ਜਸ਼ਪੁਰੀਆ, ਗੰਗਪੁਰੀਆ, ਹੇਂਠਘਾਟੀਆ ਅਤੇ ਅਸਮੀਆ ਆਦਿ ਵਿਚ ਵੰਡਿਆ ਗਿਆ ਹੈ। [6] ਨਾਚ ਅਸਾਧ ਦੇ ਮਹੀਨੇ (ਜੂਨ-ਜੁਲਾਈ) ਵਿਚ ਸ਼ੁਰੂ ਹੁੰਦੇ ਹਨ ਅਤੇ ਕਾਰਤਿਕ (ਅਕਤੂਬਰ-ਨਵੰਬਰ) ਦੇ ਦੇਵਥਾਨ ਤਕ ਜਾਰੀ ਰਹਿੰਦੇ ਹਨ। ਇਸ ਤੋਂ ਉਪਰੰਤ ਵਿਆਹ/ਸ਼ਾਦੀਆਂ ਦਾ ਮਾਹੌਲ ਆ ਜਾਂਦਾ ਹੈ ਅਤੇ ਡੋਮਕਚ ਨਾਚ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। [7]

ਹਵਾਲੇ[ਸੋਧੋ]

  1. "करम पर्व को लेकर लोगों में उत्साह, मांदर, ढोल और नगाड़ों से गूंजने लगी है राजधानी" (in Hindi). Prabhat khabar. 4 September 2022. Retrieved 14 November 2022.{{cite news}}: CS1 maint: unrecognized language (link)
  2. "Jharkhand: Culture". jagranjosh. 31 July 2013. Retrieved 27 September 2022.
  3. "Janani Jhumar Dance of Jharkhand". uchitya. Retrieved 27 September 2022.
  4. "जनानी झूमर". Jharkhandculture. Retrieved 27 September 2022.
  5. Vaividhya Jharkhand Samanya Gyan for JPSC, JSSC & other Competitive Exams. Disha Experts. 4 September 2020. p. 104. ISBN 978-9389645194. Retrieved 27 September 2022.
  6. Ranjan, Manish (2021). Jharkhand Samanya Gyan (in Hindi). p. 168. ISBN 9789351867982.{{cite book}}: CS1 maint: unrecognized language (link)
  7. Manish Ranjan (2022). Jharkhand General Knowledge 2022. Prabhat Prakashan. p. 4.10. ISBN 978-9354883002.