ਜਯੋਤੀ ਹੇਗਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਯੋਤੀ ਹੇਗਡੇ
ਜਨਮ
ਸਿਰਸੀ, ਕਰਨਾਟਕ
ਪੇਸ਼ਾਸੰਗੀਤਕਾਰ
ਜੀਵਨ ਸਾਥੀਜੀ.ਐਚ. ਹੇਗਡੇ
ਬੱਚੇ1
ਸੰਗੀਤਕ ਕਰੀਅਰ
ਵੰਨਗੀ(ਆਂ)
  • ਭਾਰਤੀ ਸ਼ਾਸਤਰੀ
  • ਹਿੰਦੁਸਤਾਨੀ ਸ਼ਾਸਤਰੀ ਸੰਗੀਤ
ਸਾਜ਼
ਲੇਬਲਏ.ਐਸ.ਏ. ਮਿਊਜ਼ਕ (2012)
ਵੈੱਬਸਾਈਟhttp://www.jyotihegde.com

ਜਯੋਤੀ ਹੇਗਡੇ ( ਸੰਸਕ੍ਰਿਤ: ज्योती हेग्डे, IPA: [dʑjoːtɪ ɦeːɡɖeː] ) ਖੰਦਰਬਾਣੀ ਘਰਾਨਾ ਤੋਂ ਇੱਕ ਰੁਦਰ ਵੀਣਾ-ਵਾਦਕ ਅਤੇ ਸਿਤਾਰ ਕਲਾਕਾਰ ਹੈ। ਉਸਨੇ 12 ਸਾਲ ਦੀ ਉਮਰ ਤੋਂ ਹੀ ਸੰਗੀਤ ਦੀ ਪੈਰਵੀ ਕੀਤੀ ਹੈ ਅਤੇ ਧਾਰਵਾੜ ਦੀ ਕਰਨਾਟਕ ਯੂਨੀਵਰਸਿਟੀ ਤੋਂ ਸੰਗੀਤ ਵਿੱਚ ਮਾਸਟਰਸ ਕੀਤੀ ਹੈ। ਵਿਧੂਸ਼ੀ ਜਯੋਤੀ ਹੇਗਡੇ ਵਿਸ਼ਵ ਦੀ ਰੁਦਰਾ ਵੀਣਾ ਦੀ ਪਹਿਲੀ ਮਹਿਲਾ ਕਲਾਕਾਰ ਹੈ।[1] ਉਹ ਆਲ ਇੰਡੀਆ ਰੇਡੀਓ ਨਾਲ ਰੁਦਰਾ ਵੀਨਾ ਅਤੇ ਸਿਤਾਰ ਦੀ ਗਰੇਡ-ਏ ਕਲਾਕਾਰ ਹੈ ਅਤੇ ਨਿਯਮਿਤ ਤੌਰ 'ਤੇ ਸਮਾਰੋਹਾਂ ਵਿਚ ਜਾਂਦੀ ਰਹਿੰਦੀ ਹੈ।

ਕਰੀਅਰ / ਇਤਿਹਾਸ[ਸੋਧੋ]

ਜਯੋਤੀ ਹੇਗਡੇ ਦਾ ਜਨਮ ਸਿਰਸੀ ਵਿੱਚ ਹੋਇਆ ਸੀ- ਜੋ ਕਰਨਾਟਕ ਦੇ ਉੱਤਰ ਕਨਾਰਾ ਜ਼ਿਲ੍ਹੇ ਦਾ ਸਭ ਤੋਂ ਵੱਡਾ ਕਸਬਾ ਹੈ। ਉਸਨੇ ਸੰਗੀਤ ਸਿੱਖਣਾ ਸ਼ੁਰੂ ਕੀਤਾ ਜਦੋਂ ਉਹ 12 ਸਾਲਾਂ ਦੀ ਸੀ। 16 ਸਾਲਾਂ ਦੀ ਉਮਰ ਵਿਚ ਉਸਨੇ ਆਪਣੇ ਪਹਿਲੇ ਅਧਿਆਪਕ ਪੰਡਿਤ ਸਵਰਗੀ ਬਿੰਦੂ ਮਾਧਵ ਪਾਠਕ ਦੀ ਅਗਵਾਈ ਵਿਚ ਰੁਦਰ ਵੀਣਾ ਸਿੱਖਣਾ ਸ਼ੁਰੂ ਕੀਤਾ ਸੀ।[2]

ਨਿੱਜੀ ਜ਼ਿੰਦਗੀ[ਸੋਧੋ]

ਉਸ ਦਾ ਵਿਆਹ ਜੀ.ਐਸ. ਹੇਗਡੇ ਨਾਲ ਹੋਇਆ ਹੈ ਅਤੇ ਉਸ ਦਾ ਇੱਕ ਬੇਟਾ ਹੈ।[3]

ਡਿਸਕੋਗ੍ਰਾਫੀ[ਸੋਧੋ]

  • ਰੇਅਰ ਇੰਸਟਰੂਮੈਂਟ - ਰੁਦਰਾ ਵੀਣਾ (ਏ.ਐਸ.ਏ. ਸੰਗੀਤ, 2012)[4]

ਅਵਾਰਡ ਅਤੇ ਮਾਨਤਾ[ਸੋਧੋ]

ਜਯੋਤੀ ਹੇਗਡੇ ਨੇ ਨਾਦਾ ਨਿਧੀ ਪੁਰਸਕਾਰ, ਕਾਲਾ ਚੇਤਾਨਾ ਅਤੇ ਧਰੁਪਦਮਨੀ ਵਰਗੇ ਪੁਰਸਕਾਰ ਹਾਸਿਲ ਕੀਤੇ ਹਨ।[5]

ਹਵਾਲੇ[ਸੋਧੋ]

  1. "Jyoti Hegde Biography". Retrieved 2014-06-01.
  2. "Jyoti Hegde Biography". Retrieved 2014-06-01."Jyoti Hegde Biography". Retrieved 1 June 2014.
  3. "Jyoti Hegde Biography". Retrieved 2014-06-01."Jyoti Hegde Biography". Retrieved 1 June 2014.
  4. "Rare Instruments - Rudra Veena". Archived from the original on 2014-06-02. Retrieved 2014-06-01. {{cite web}}: Unknown parameter |dead-url= ignored (|url-status= suggested) (help)
  5. "Jyoti Hegde Profile" (PDF). Archived from the original (PDF) on 2014-06-05. Retrieved 2014-06-01. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ[ਸੋਧੋ]