ਜਲੇਬੀ
ਜਲੇਬੀ | |
---|---|
ਸਰੋਤ | |
ਇਲਾਕਾ | ਮੱਧ-ਪੂਰਬ, ਭਾਰਤੀ ਉਪਮਹਾਂਦੀਪ ਅਤੇ ਉੱਤਰੀ-ਅਫਰੀਕਾ |
ਕਾਢਕਾਰ | ਪ੍ਰਾਚੀਨ ਭਾਰਤੀ |
ਖਾਣੇ ਦਾ ਵੇਰਵਾ | |
ਖਾਣਾ | ਮਿਠਾਈ |
ਮੁੱਖ ਸਮੱਗਰੀ | ਮੈਦਾ, ਕੇਸਰ, ਘੀ, ਚੀਨੀ |
ਹੋਰ ਕਿਸਮਾਂ | ਇਮਾਰਤੀ |
ਜਲੇਬੀ ਭਾਰਤੀ ਉਪਮਹਾਂਦੀਪ ਅਤੇ ਮੱਧ-ਪੂਰਬ ਤੇ ਉੱਤਰੀ-ਅਫਰੀਕਾ ਦੇ ਕੁਝ ਦੇਸ਼ਾਂ, ਜਿਵੇਂ ਇਰਾਨ, ਇਰਾਕ, ਲੇਬਨਾਨ, ਮਰਾਕੋ, ਟੁਨੀਸ਼ੀਆ, ਵਿੱਚ ਮਸ਼ਹੂਰ ਇੱਕ ਮਿਠਾਈ ਹੈ। ਇਹ ਦੱਖਣੀ ਏਸ਼ੀਆ ਵਿੱਚ ਰਮਜ਼ਾਨ ਅਤੇ ਦਿਵਾਲੀ ਦੇ ਵੇਲੇ ਖ਼ਾਸ ਮਹੱਤਵ ਰੱਖਦੀ ਹੈ।
ਇਹ ਗਰਮ ਅਤੇ ਠੰਡੀ ਦੋਨੋਂ ਤਰ੍ਹਾਂ ਖਾਈ ਜਾਂਦੀ ਹੈ। ਇਸਨੂੰ ਦਹੀਂ, ਰਬੜੀ ਅਤੇ ਕੇਵੜਾ ਨਾਲ ਵੀ ਖਾਇਆ ਜਾਂਦਾ ਹੈ।
ਇਮਰਤੀ ਅਤੇ ਛੇਨਾ ਜਲੇਬੀ ਇਸ ਨਾਲ ਮਿਲਦੀਆਂ ਜੁਲਦੀਆਂ ਪਰ ਵੱਖਰੀਆਂ ਮਿਠਾਈਆਂ ਹਨ।
ਇਤਿਹਾਸ
[ਸੋਧੋ]ਮੰਨਿਆ ਜਾਂਦਾ ਹੈ ਕਿ ਜਲੇਬੀ ਪੱਛਮੀ ਏਸ਼ੀਆ ਦੀ ਇੱਕ ਮਿਲਦੀ ਜੁਲਦੀ ਮਿਠਾਈ ਤੋਂ ਵਿਕਸਿਤ ਹੋਈ ਹੈ। ਹੌਬਸਨ-ਜੌਬਸਨ ਦੇ ਮੁਤਾਬਕ ਜਲੇਬੀ ਸ਼ਬਦ ਅਰਬੀ ਸ਼ਬਦ ਜ਼ੁਲਾਬੀਆ ਜਾਂ ਫ਼ਾਰਸੀ ਸ਼ਬਦ ਜ਼ਾਲੀਬੀਆ ਦਾ ਵਿਗੜਿਆ ਹੋਇਆ ਰੂਪ ਹੈ, ਜੋ ਕਿ ਇੱਕ ਮਿਲਦੀ-ਜੁਲਦੀ ਮਿਠਾਈ ਹੈ। ਈਰਾਨ ਵਿੱਚ ਜ਼ੁਲਾਬੀਆ ਰਮਜ਼ਾਨ ਦੇ ਮਹੀਨੇ ਵਿੱਚ ਗਰੀਬਾਂ ਵਿੱਚ ਵੰਡੀ ਜਾਂਦੀ ਹੈ। 13ਵੀਂ ਸਦੀ ਵਿੱਚ ਇਸ ਮਿਠਾਈ ਨੂੰ ਬਣਾਉਣ ਦੇ ਕਈ ਤਰੀਕੇ ਦੱਸੇ ਗਏ ਹਨ ਜਿਹਨਾਂ ਵਿੱਚੋਂ ਸਭ ਤੋਂ ਮਸ਼ਹੂਰ ਮੁਹੰਮਦ ਬਿਨ ਹਸਨ ਅਲ-ਬਗਦਾਦੀ ਦੀ ਕੁੱਕਬੁੱਕ ਵਿੱਚ ਹੈ।[1]
ਹਵਾਲੇ
[ਸੋਧੋ]- ↑ Alan Davidson (21 August 2014). The Oxford Companion to Food. Oxford University Press. pp. 424–425. ISBN 978-0-19-967733-7.