ਜਸਵਿੰਦਰ ਸਿੰਘ ਬਰਾੜ
ਦਿੱਖ
ਜਸਵਿੰਦਰ ਸਿੰਘ ਬਰਾੜ | |
---|---|
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ[1] | |
ਦਫ਼ਤਰ ਵਿੱਚ 16 ਮਾਰਚ 1972 – 2 ਅਕਤੂਬਰ 1972 | |
ਤੋਂ ਪਹਿਲਾਂ | ਹਰਿੰਦਰ ਸਿੰਘ |
ਤੋਂ ਬਾਅਦ | ਪਰਕਾਸ਼ ਸਿੰਘ ਬਾਦਲ |
ਹਲਕਾ | ਕੋਟਕਪੂਰਾ |
ਪੰਜਾਬ ਵਿਧਾਨ ਸਭਾ ਦਾ ਮੈਂਬਰ[2] | |
ਦਫ਼ਤਰ ਵਿੱਚ 1972–1980 | |
ਤੋਂ ਪਹਿਲਾਂ | ਹਰਚਰਨ ਸਿੰਘ |
ਤੋਂ ਬਾਅਦ | ਭਗਵਾਨ ਦਾਸ |
ਹਲਕਾ | ਕੋਟਕਪੂਰਾ |
ਸਹਿਕਾਰਤਾ ਮੰਤਰੀ,ਪੰਜਾਬ ਸਰਕਾਰ | |
ਦਫ਼ਤਰ ਵਿੱਚ 23 ਜੂਨ 1977 – 12 ਫਰਵਰੀ 1980 | |
ਨਿੱਜੀ ਜਾਣਕਾਰੀ | |
ਜਨਮ | ਫ਼ਰੀਦਕੋਟ, ਬਰਤਾਨਵੀ ਭਾਰਤ (ਹੁਣ ਪੰਜਾਬ, ਭਾਰਤ) | 18 ਮਈ 1938
ਮੌਤ | 2 ਅਪ੍ਰੈਲ 1993 ਸੰਧਵਾਂ, ਫ਼ਰੀਦਕੋਟ, ਪੰਜਾਬ | (ਉਮਰ 54)
ਸਿਆਸੀ ਪਾਰਟੀ | ਸ਼੍ਰੋਮਣੀ ਅਕਾਲੀ ਦਲ |
ਜੀਵਨ ਸਾਥੀ | ਮਨਜੀਤ ਕੌਰ |
ਮਾਪੇ | ਸ. ਕਰਨੈਲ ਸਿੰਘ |
ਜਸਵਿੰਦਰ ਸਿੰਘ ਬਰਾੜ ਇੱਕ ਭਾਰਤੀ ਸਿਆਸਤਦਾਨ ਸਨ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਮੰਤਰਾਲੇ (1977-80) ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਨ।
ਜਸਵਿੰਦਰ ਸਿੰਘ ਬਰਾੜ ਇੱਕ ਪੰਜਾਬੀ ਸਿਆਸਤਦਾਨ ਸਨ ਜੋ 1972 ਅਤੇ ਫਿਰ 1977 ਵਿੱਚ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਜਿੱਤ ਕੇ ਦੋ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ। 1972 ਵਿਚ ਉਹ ਵਿਰੋਧੀ ਧਿਰ ਦੇ ਨੇਤਾ ਬਣੇ ਪਰ ਹਾਈਕਮਾਂਡ ਨਾਲ ਮਤਭੇਦਾਂ ਕਾਰਨ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਉਸ ਦੀ ਥਾਂ ਲਈ।
1977 ਵਿਚ ਜਦੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਉਹ ਸਹਿਕਾਰਤਾ ਮੰਤਰੀ ਬਣੇ ਅਤੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਦਾ ਐਲਾਨ ਹੋਣ ਤੱਕ ਇਸ ਅਹੁਦੇ 'ਤੇ ਰਹੇ।[3]
ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ।
ਹਵਾਲੇ
[ਸੋਧੋ]- ↑ page 200 of Punjab Vidhan Sabha Compendium. Punjab Legislative Assembly. Retrieved on 22 July 2019.
- ↑ Punjab assembly constituency-Kotkapura
- ↑ Parkash Singh Badal: Chief Minister of Punjab – Google Books