ਜਸਵੰਤ ਸਿੰਘ ਨੇਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਸਵੰਤ ਸਿੰਘ ਨੇਕੀ
Drneki.jpg
ਜਨਮ: 27 ਅਗਸਤ 1925
ਮੁਰੀਦ, ਜ਼ਿਲ੍ਹਾ ਜੇਹਲਮ, ਪੰਜਾਬ (ਬਰਤਾਨਵੀ ਭਾਰਤ)
ਮੌਤ:11 ਸਤੰਬਰ 2015(2015-09-11) (ਉਮਰ 90)
ਦਿੱਲੀ
ਕਾਰਜ_ਖੇਤਰ:ਡਾਕਟਰ., ਕਵੀ ਅਤੇ ਵਾਰਤਕਕਾਰ
ਰਾਸ਼ਟਰੀਅਤਾ:ਭਾਰਤੀ

ਡਾ. ਜਸਵੰਤ ਸਿੰਘ ਨੇਕੀ (27 ਅਗਸਤ 1925 - 11 ਸਤੰਬਰ 2015) ਪੰਜਾਬੀ ਚਿੰਤਕ, ਨਵਅਧਿਆਤਮਵਾਦੀ ਕਵੀ ਅਤੇ ਉਹ ੧੯੭੮ ਤੋਂ ੧੯੮੧ ਤੱਕ ਪੀ ਜੀ ਆਈ ਦੇ ਡਾਇਰੈਕਟਰ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ, ਦਿੱਲੀ ਦੇ ਮਨੋਚਕਿਤਸਾ ਵਿਭਾਗ ਦੇ ਮੁੱਖੀ ਵੀ ਰਹੇ। ਵਿਦਿਆਰਥੀ ਜੀਵਨ ਦੋਰਾਨ ਉਹ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੇ ਕਾਫੀ ਨਜਦੀਕ ਸਨ ਤੇ ਉਹ ਆਲ ਇੰਡੀਆ ਸਿੱਖ ਸਟੂਡੈਂਟ ਫ਼ੇਡਰੇਸ਼ਨ ਦੇ ਪਰਧਾਨ ਵੀ ਰਹੇ।[1] ਡਾਕਟਰ ਨੇਕੀ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਉਪ-ਪਰਧਾਨ ਸਨ। ਉਹਨਾਂ ਸਿੱਖ ਧਰਮ ਸ਼ਾਸਤਰ ਤੇ ਵੀ ਕੰਮ ਕੀਤਾ। ਉਹ ਦੁਨੀਆ ਦੇ ਮਸ਼ਹੂਰ ਮਨੋਰੋਗ ਮਾਹਿਰ ਸਨ।[2] ਉਨ੍ਹਾਂ ਨੂੰ 1979 ਵਿੱਚ ਆਪਣੀ ਰਚਨਾ, ਕਰੁਣਾ ਦੀ ਛੂਹ ਤੋਂ ਮਗਰੋਂ ਲਈ ਸਾਹਿਤ ਅਕਾਦਮੀ ਪੁਰਸਕਾਰ ਹਾਸਲ ਕੀਤਾ।[3][4] ਆਧੁਨਿਕ ਪੰਜਾਬੀ ਕਾਵਿ ਦੀ ਨਵੀਂ ਤੇ ਵੱਖਰੀ ਨੁਹਾਰ ਘੜਨ ਵਾਲੇ ਤੇ ਇਸ ਨੂੰ ਨਵਾਂ ਦਿਸ਼ਾ ਬੋਧ ਦੇਣ ਵਾਲੇ ਕੁਝ ਚੋਣਵੇਂ ਕਵੀਆਂ ਵਿੱਚੋਂ ਡਾ. ਜਸਵੰਤ ਸਿੰਘ ਨੇਕੀ ਦਾ ਨਾਮ ਉੱਘੀ ਥਾਂ ਰੱਖਦਾ ਹੈ। ਉਸਦੇ ਕਾਵਿ-ਬੋਲ ਵੱਖਰੇ ਹੀ ਪਛਾਣੇ ਜਾਂਦੇ ਹਨ। ਜਸਵੰਤ ਸਿੰਘ ਨੇਕੀ ਸਮਕਾਲੀ ਪੰਜਾਬੀ ਕਾਵਿ ਜਗਤ ਵਿੱਚ ਇੱਕ ਬਿਲਕੁਲ ਨਵੇਕਲੀ ਤੇ ਅਦਭੁੱਤ ਪ੍ਰਤਿਭਾ ਵਾਲਾ ਕਵੀ ਹੈ। ਨੇਕੀ ਦੀ ਕਵਿਤਾ, ਉਸਦੀ ਕਵਿਤਾ ਦੇ ਇੱਕ ਅਜਿਹੇ ਸਮੁੱਚ ਨੂੰ ਪ੍ਰਮਾਣਿਤ ਕਰਦੀ ਹੈ ਜਿਸਦੇ ਅੰਤਰਗਤ ਅਨੇਕਾਂ ਦਵੰਦ ਅਤੇ ਪਰਸਪਰ ਵਿਰੋਧ ਨਿਰੰਤਰ ਗਤੀਮਾਨ ਹਨ। ਅਧਿਐਨ ਅਤੇ ਵਿਵਸਾਇ ਵਜੋਂ ਇੱਕ ਮਨੋ-ਚਿਕਿਤਸਕ, ਦ੍ਰਿਸ਼ਟੀ ਵੱਲੋਂ ਦਾਰਸ਼ਨਿਕ, ਅਨੁਭਵ ਵੱਲੋਂ ਰਹੱਸਵਾਦੀ ਅਤੇ ਕਲਾਕਾਰ ਦੇ ਤੌਰ ਤੇ ਨੇਕੀ ਇੱਕ ਸੁਹਜਵਾਦੀ ਕਵੀ ਹੈ।*

ਰਚਨਾਵਾਂ[ਸੋਧੋ]

 • ਅਰਦਾਸ (1989)[5]
 • ਅਸਲੇ ਤੇ ਉਹਲੇ (1955)[6]
 • ਇਹ ਮੇਰੇ ਸੰਸੇ ਇਹ ਮੇਰੇ ਗੀਤ (1965)
 • ਗੀਤ ਮੇਰਾ ਸੋਹਿਲਾ ਤੇਰਾ (1992)
 • ਮੇਰੀ ਸਾਹਿਤਿਕ ਸ੍ਵੈ-.ਜੀਵਨੀ (1992)
 • ਪਿਲਗਰਿਮੇਜ ਟੂ ਹੇਮਕੁੰਟ (2002)
 • ਸੁਗੰਧ ਆਬਨੂਸ ਦੀ (2004)
 • ਸਿਮਰਿਤੀ ਦੀ ਕਿਰਨ ਤੋਂ ਪਹਿਲਾਂ (1975)
 • ਪੰਜਾਬੀ ਹਾਸ-ਵਿਲਾਸ
 • ਸਦਾ ਵਿਗਾਸ[7]
 • ਬਿਰਖੈ ਹੇਠ ਸਭ ਜੰਤ
 • ਕਰੁਣਾ ਦੀ ਛੋਹ ਤੋਂ ਮਗਰੋਂ
 • ਪ੍ਰਤਿਬਿੰਬਾ ਦੇ ਸਰੋਵਰ ਚੋਂ

ਯੋਗਦਾਨ[ਸੋਧੋ]

ਜਸਵੰਤ ਸਿੰਘ ਨੇਕੀ ਮਿਥਿਹਾਸ ਨੂੰ ਮਨੋਵਿਗਿਆਨਿਕ ਪ੍ਰਤੀਕਾਂ ਦੇ ਰੂਪ ਵਿੱਚ ਦੇਖਦਾ ਹੈ ਅਤੇ ਆਪਣੇ ਪੂਰਵ-ਵਰਤੀਆਂ ਦੇ ਰਹੱਸਵਾਦੀ ਅਨੁਭਵਾਂ ਦੀ ਵਿਆਖਿਆ ਲਈ ਆਧੁਨਿਕ ਗਿਆਨ ਅਤੇ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ। ਇਸ ਮਨੋਵਿਗਿਆਨ ਦੇ ਰੂਪ ਵਿੱਚ ਉਹੀ ਮਨੁੱਖੀ ਮਨ ਦੀ ਤਹਿ ਵਿੱਚ ਲਹਿ ਜਾਂਦਾ ਹੈ ਅਤੇ ਚੇਤਨਾ ਤੋਂ ਅਰਧ ਚੇਤਨਾ, ਧੁੰਦਲੀਆਂ ਯਾਦਾਂ ਤੀਕ ਜਾ ਅਪੜਦਾ ਹੈ। ਉਹ ਆਪਣੇ ਸਰੀਰ ਦੇ ਭੌਤਿਕ ਮਾਧਿਅਮ ਰਾਹੀਂ ਰਹੱਸਵਾਦੀ ਫੂਹੜਤਾ ਦਾ ਅਨੁਭਵ ਕਰਦਾ ਹੈ।

ਡਾ. ਜਸਵੰਤ ਸਿੰਘ ਨੇਕੀ ਅਸਲ ਕਵਿਤਾ ਬੁੱਧੀ ਨੂੰ ਅਨੁਭਵ ਵਿੱਚ ਪਕਾ ਕੇ ਰਚੀ ਕਵਿਤਾ ਨੂੰ ਹੀ ਮੰਨਦੇ ਹਨ। ਉਨ੍ਰਾਂ ਦਾ ਵਿਸ਼ਵਾਸ ਹੈ ਕਿ ਹੁਣ ਡਾਈਡੇਕਟਿਕ ਅਤੇ ਮਾਰਕਸਵਾਦੀ- ਪ੍ਰਗਤੀਵਾਦੀ ਕਵਿਤਾ ਦਾ ਯੁੱਗ ਸਮਾਪਤ ਹੋ ਗਿਆ ਹੈ ਕਿਉਂਕਿ ਇਸ ਕਵਿਤਾ ਲਈ ਲੋੜੀਂਦਾ ਵਾਤਾਵਰਣ ਜਾਂ ਮਾਹੌਲ ਹੁਣ ਨਹੀਂ ਮਿਲ ਸਕਦਾ। ਉਨ੍ਹਾਂ ਦਾ ਇਹ ਵੀ ਵਿਸ਼ਵਾਸ ਹੈ ਕਿ ਆਧੁਨਿਕ ਕਵਿਤਾ ਪੱਛਮ ਦੀ ਨਕਲ ਮਾਤਰ ਨਹੀਂ ਭਾਵੇਂ ਇਸਨੇ ਪੱਛਮ ਤੋਂ ਬਹੁਤ ਕੁਝ ਲਿਆ ਹੈ। ਇੰਝ ਜਸਵੰਤ ਸਿੰਘ ਨੇਕੀ ਇੱਕ ਪ੍ਰਤਿਭਾਸ਼ਾਲੀ ਕਵੀ ਤਾਂ ਹੈ ਹੀ, ਉਹ ਇੱਕ ਮਨੋਵਿਗਿਆਨੀ, ਦਾਰਸ਼ਨਿਕ ਵਿਗਿਆਨੀ, ਮਨੋਰੋਗ ਚਿਕਿਤਸਕ, ਪੱਤਰਕਾਰ, ਧਰਮ ਅਵਲੰਬੀ ਤੇ ਬਹੁਤ ਵਧੀਆ ਵਕਤਾ ਵੀ ਹੈ ਅਤੇ ਇਹ ਇਕਾਈ ਨਾ ਰਹਿ ਕੇ ਉਸਦਾ ਸਮੁੱਚਾ ਵਿਅਕਤਿਵ ਬਣ ਗਏ ਹਨ।[8]

ਸਨਮਾਨ[ਸੋਧੋ]

ਡਾ. ਨੇਕੀ ਨੂੰ ਭਾਰਤੀ ਸਹਿਤ ਅਕਾਦਮੀ ਸਨਮਾਨ ਰਚਨਾ 'ਕਰੁਣਾ ਦੀ ਛੋਹ ਤੋਂ ਮਗਰੋਂ' ਲਈ ਮਿਲਿਆ।

ਹਵਾਲੇ[ਸੋਧੋ]

 1. HT Correspondent (12 ਸਤੰਬਰ 2015). "Former PGI director, Punjabi poet Dr JS Neki passes away at 90". Hindustan Times, Chandigarh. Archived from the original on 2015-09-13. Retrieved 12 ਸਤੰਬਰ 2015.  Check date values in: |access-date=, |date= (help)
 2. "ਡਾ. ਜਸਵੰਤ ਸਿੰਘ ਨੇਕੀ ਨਹੀਂ ਰਹੇ". 12 ਸਤੰਬਰ 2015. Retrieved 12 ਸਤੰਬਰ 2015.  Check date values in: |access-date=, |date= (help)
 3. Awardees Sahitya Akademi website.
 4. K. M. George. Modern Indian literature, an anthology, Vol. 3. Sahitya Akademi. p. 336. ISBN 81-7201-324-8. 
 5. "ਪੁਰਾਲੇਖ ਕੀਤੀ ਕਾਪੀ". Archived from the original on 2017-06-10. Retrieved 2013-06-07. 
 6. http://webopac.puchd.ac.in/w27AcptRslt.aspx?AID=800035&xF=T&xD=0
 7. "ਪੁਰਾਲੇਖ ਕੀਤੀ ਕਾਪੀ". Archived from the original on 2013-01-01. Retrieved 2013-06-07. 
 8. ਡਾ. ਧਰਮਪਾਲ ਸਿੰਗਲ,ਜਸਵੰਤ ਸਿੰਘ ਨੇਕੀ ਦਾ ਕਾਵਿ ਜਗਤ