ਸਮੱਗਰੀ 'ਤੇ ਜਾਓ

ਜ਼ਿਗ ਜ਼ਿਗਲਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Zig Ziglar
ਜ਼ਿਗਲਰ ਮਾਰਚ 2009 ਵਿੱਚ
ਜਨਮ(1926-11-06)ਨਵੰਬਰ 6, 1926
ਕੌਫੀ ਕਾਉਂਟੀ,ਅਲਾਬਾਮਾ, ਯੂ ਐਸ
ਮੌਤਨਵੰਬਰ 28, 2012(2012-11-28) (ਉਮਰ 86)
ਪਲਾਨੋ, ਟੈਕਸਸ, ਯੂ ਐਸ
ਮੌਤ ਦਾ ਕਾਰਨਨਮੋਨੀਆ
ਅਲਮਾ ਮਾਤਰਯੂਨੀਵਰਸਿਟੀ ਆਫ ਸਾਊਥ ਕੈਰੋਲੀਨਾ
ਪੇਸ਼ਾਵਿਕ੍ਰੇਤਾ, ਪ੍ਰੇਰਕ ਸਪੀਕਰ, ਲੇਖਕ
ਰਾਜਨੀਤਿਕ ਦਲਰਿਪਬਲੀਕਨ ਪਾਰਟੀ
ਜੀਵਨ ਸਾਥੀਜੀਨ ਜ਼ਿਗਲਰ (1946–2012)
ਬੱਚੇਸੁਜ਼ਾਨ ਜ਼ਿਗਲਰ ਵਿਟਮੇਯਰ (ਮੌਤ 1995)

ਟੌਮ ਜ਼ਿਗਲਰ
ਸਿੰਡੀ ਜ਼ਿਗਲਰ ਓਟਸ

ਜੂਲੀ ਜ਼ਿਗਲਰ ਨਾਰਮਨ

ਹਿਲੇਰੀ ਹਿੰਟਨ "ਜ਼ਿਗ" ਜ਼ਿਗਰਰ (6 ਨਵੰਬਰ, 1926 - 28 ਨਵੰਬਰ 2012) ਇੱਕ ਅਮਰੀਕੀ ਲੇਖਕ, ਸੇਲਜ਼ਮੈਨ ਅਤੇ ਪ੍ਰੇਰਕ ਸਪੀਕਰ ਸੀ।

ਜੀਵਨੀ

[ਸੋਧੋ]

ਮੁੱਢਲਾ ਜੀਵਨ ਅਤੇ ਸਿੱਖਿਆ

[ਸੋਧੋ]

ਜ਼ਿਗ ਜ਼ਿਗਲਰ ਦੱਖਣੀ ਅਲਾਬਾਮਾ ਵਿੱਚ ਕੌਫੀ ਕਾਉਂਟੀ ਵਿੱਚ ਪੈਦਾ ਹੋਇਆ ਸੀ। ਉਸਦੇ ਪਿਤਾ ਦਾ ਨਾਮ ਜੌਨ ਸੀਲਾਸ ਜ਼ਿਗਲਰ ਅਤੇ ਮਾਤਾ ਦਾ ਨਾਮ ਲੀਲਾ ਵੇਸਕੋਟ ਜ਼ਿਗਲਰ ਹੈ।[1] 1931 ਵਿੱਚ ਜਦੋਂ ਜ਼ਿਗਲਰ ਪੰਜ ਸਾਲ ਦਾ ਸੀ, ਤਾਂ ਉਸ ਦੇ ਪਿਤਾ ਨੇ ਮਿਸੀਸਿਪੀ ਫਾਰਮ ਵਿੱਚ ਇੱਕ ਪ੍ਰਬੰਧਕੀ ਪਦ ਲਿਆ ਅਤੇ ਅਤੇ ਉਸਦਾ ਪਰਿਵਾਰ ਯਾਜ਼ੂ ਸਿਟੀ, ਮਿਸਿਸਿਪੀ ਚਲੇ ਗਏ ਜਿੱਥੇ ਉਸਨੇ ਆਪਣੇ ਬਚਪਨ ਦਾ ਜ਼ਿਆਦਾਤਰ ਸਮਾਂ ਬਿਤਾਇਆ। ਅਗਲੇ ਸਾਲ, ਉਸ ਦੇ ਪਿਤਾ ਦੀ ਮੌਤ ਇੱਕ ਦੌਰੇ ਕਾਰਨ ਹੋ ਗਈ, ਅਤੇ ਉਸ ਦੀ ਛੋਟੀ ਭੈਣ ਦੀ ਮੌਤ ਦੋ ਦਿਨ ਬਾਅਦ ਹੋਈ। ਉਹ ਨੇਵੀ V-12 ਨੇਵੀ ਕਾਲਜ ਟ੍ਰੇਨਿੰਗ ਪ੍ਰੋਗਰਾਮ ਵਿੱਚ ਸੀ ਅਤੇ ਉਸਨੇ ਕੋਲੰਬੀਆ, ਸਾਊਥ ਕੈਰੋਲੀਨਾ ਵਿੱਚ ਸਾਊਥ ਕੈਰੋਲੀਨਾ ਯੂਨੀਵਰਸਿਟੀ ਵਿੱਚ ਹਿੱਸਾ ਲਿਆ।

ਕੈਰਿਅਰ

[ਸੋਧੋ]

ਜ਼ਿਗਲਰ ਨੇ ਇੱਕ ਸੇਲਜ਼ਮੈਨ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। 1968 ਵਿਚ, ਉਹ ਆਟੋਮੋਟਿਵ ਕੰਪਨੀ ਦਾ ਉਪ ਪ੍ਰਧਾਨ ਅਤੇ ਸਿਖਲਾਈ ਡਾਇਰੈਕਟਰ ਬਣ ਗਿਆ ਅਤੇ ਡਾਲਸ, ਟੈਕਸਸ ਵਿੱਚ ਰਹਿਣ ਲੱਗ ਪਿਆ। 2007 ਵਿੱਚ, ਪੌੜੀਆਂ ਤੋਂ ਥੱਲੇ ਡਿੱਗਣ ਨਾਲ ਉਸਨੂੰ ਥੋੜ੍ਹੇ ਸਮੇਂ ਦੀ ਯਾਦਦਾਸ਼ਤ ਸਮੱਸਿਆ ਦਾ ਸਾਹਮਣਾ ਕਰਨਾ ਪਿਆ।

ਨਿੱਜੀ ਜੀਵਨ

[ਸੋਧੋ]

ਜ਼ਿਗਲਰ ਆਪਣੀ ਪਤਨੀ, ਜੀਨ ਨੂੰ ਮਿਲਿਆ, 1944 ਵਿੱਚ, ਜੈਕਸਨ, ਮਿਸੀਸਿੱਪੀ ਵਿੱਚ ਉਹ 17 ਸਾਲਾਂ ਦੀ ਸੀ ਅਤੇ ਉਹ 16 ਸਾਲ ਦੀ ਸੀ। ਉਹ 1946 ਦੇ ਅਖੀਰ ਵਿੱਚ ਵਿਆਹੇ ਸਨ ਉਹਨਾਂ ਦੇ ਚਾਰ ਬੱਚੇ ਸਨ: ਸੁਜਾਨ, ਟੋਮ, ਸਿੰਡੀ ਅਤੇ ਜੂਲੀ।

ਮੌਤ

[ਸੋਧੋ]

28 ਨਵੰਬਰ 2012 ਨੂੰ, ਪਲਾਨੋ, ਟੈਕਸਸ ਦੇ ਇੱਕ ਹਸਪਤਾਲ ਵਿੱਚ ਨਮੋਨੀਆ ਨਾਲ ਜ਼ਿਗਲਰ ਦੀ ਮੌਤ ਹੋ ਗਈ।

ਕਿਤਾਬਾਂ

[ਸੋਧੋ]
  • (1975) ਸੀ ਯੂ ਐਟ ਦ ਟਾਪ (See You at the Top)
  • (1978) ਕਨਫੈਸ਼ਨਸ ਆਫ ਅ ਹੈਪੀ ਕ੍ਰਿਸ਼ਚਨ (Confessions Of A Happy Christian)
  • (1982) ਜ਼ਿਗ ਜ਼ਿਗਲਰ'ਜ਼ ਸੀਕਰੇਟ ਆਫ ਕਲੋਜ਼ਿੰਗ ਦ ਸੇਲ (Zig Ziglar's Secrets of Closing the Sale)
  • (1985) ਰਾਇਜ਼ਿੰਗ ਪਾਜ਼ਿਟਿਵ ਕਿਡਜ਼ ਇਨ ਅ ਨੈਗੇਟਿਵ ਵਰਲਡ (Raising Positive Kids in a Negative World)
  • (1986) ਟਾਪ ਪਰਫਾਰਮੈਂਸ: ਹਾਊ ਟੋ ਡਪੈਲਪ ਐਕਸੀਲੈਂਸ ਇਜ ਯੂਅਰਸੈਲਫ ਐਂਡ ਅਦਰਜ਼ (Top Performance: How to Develop Excellence in Yourself and Others)
  • (1994) ਓਵਰ ਦ ਟਾਪ (Over the Top)
  • (1998) ਸਕਸੈਸ ਫਾਰ ਡਮੀਜ਼ (Success for Dummies)
  • (2001) ਨੈੱਟਵਰਕ ਮਾਰਕੀਟਿੰਗ ਫਾਰ ਡਮੀਜ਼ (Network Marketing For Dummies)
  • (2003) ਸੈਲਿੰਗ 101: ਵਟ ਐਵਰੀ ਸਕਸੈਸਫੁਲ ਸੇਲਜ਼ ਪਰਸਨ ਨੀਡਸ ਟੂ ਨੋਅ (What Every Successful Sales Professional Needs to Know)
  • (2004) ਕਨਫੈਸ਼ਨਸ ਆਫ ਅ ਗਰੀਵਿੰਗ ਕ੍ਰਿਸ਼ਚਨ (Confessions of a Grieving Christian)
  • (2004) ਦ ਆਟੋਬਾਇਓਗ੍ਰਾਫੀ ਆਾਫ ਜ਼ਿਗ ਜ਼ਿਗਲਰ (The Autobiography of Zig Ziglar)
  • (2006) ਬੈਰਟ ਦੈਨ ਗੁਡ: ਕਰਿਏਟਿੰਗ ਅ ਲਾਇਫ ਯੂ ਕਾਂਟ ਵੇਟ ਟੂ ਲਿਵ (Better Than Good: Creating a Life You Can't Wait to Live)
  • (2009) ਇੰਬਰੇਸ ਦ ਸਟਰਗਲ: ਲਿਵਿੰਗ ਲਾਈਫ ਆਨ ਲਾਇਫ'ਸ ਟਰਮਜ਼ (Embrace the Struggle: Living Life on Life's Terms)
  • (2012) ਬੌਰਨ ਟੌ ਵਿਨ: ਫਾਇੰਡ ਯੂਅਰ ਸਕਸੈਸ ਕੋਡ (Born to Win: Find Your Success Code)

ਹਵਾਲੇ

[ਸੋਧੋ]

[2]

  1. https://www.entrepreneur.com/article/225115
  2. http://articles.latimes.com/2012/nov/28/nation/la-na-nn-zig-ziglar-dies-20121128