ਜ਼ਿਮੀਥਾਂਗ
ਜ਼ਿਮੀਥਾਂਗ
ਪਾਂਗਚੇਨ | |
---|---|
ਪਿੰਡ | |
ਗੁਣਕ: 27°42′38″N 91°43′48″E / 27.7106891°N 91.7300530°E | |
ਦੇਸ਼ | ਭਾਰਤ |
ਰਾਜ | ਤਸਵੀਰ:..Arunachal Pradesh Flag(INDIA).png ਅਰੁਣਾਚਲ ਪ੍ਰਦੇਸ਼ |
ਜ਼ਿਲ੍ਹਾ | ਤਵਾਂਗ |
ਉੱਚਾਈ | 2,120 m (6,960 ft) |
ਆਬਾਦੀ (2011) | |
• ਕੁੱਲ | 2,498 |
ਸਮਾਂ ਖੇਤਰ | ਯੂਟੀਸੀ+5:30 (IST) |
ਜ਼ਿਮੀਥਾਂਗ ਉੱਤਰ ਪੂਰਵ ਵਿੱਚ ਭੂਟਾਨ ਦੀ ਸਰਹੱਦ ਦੇ ਨਾਲ ਚੀਨ ਦੇ ਤਿੱਬਤ ਆਟੋਨੋਮਸ ਖੇਤਰ ਦੀ ਸਰਹੱਦ 'ਤੇ ਭਾਰਤ ਦਾ ਆਖਰੀ ਪ੍ਰਸ਼ਾਸਕੀ ਭਾਗ ਹੈ। ਜਿਮੀਥਾਂਗ ਤਵਾਂਗ ਸ਼ਹਿਰ ਤੋਂ 90 ਕਿਲੋਮੀਟਰ ਦੀ ਦੂਰੀ ਤੇ ਹੈ। ਇਸਦੇ ਨਾਲ ਲਗਦੇ ਪਿੰਡ ਹਨ। ਲੂੰਪੋ ਵੈਲੀ,ਨੀਲੀਆ,BTK,ਸ਼ਕਤੀ,ਲੁਮਲਾ,ਗਿਸਪੂ ਹਨ। ਏਥੇ ਮੁਮਪਾ ਅਬਾਦੀ ਜ਼ਿਆਦਾ ਹੈ। ਜਿਨ੍ਹਾਂ ਦੇ ਮੱਠ ਜਗ੍ਹਾ ਜਗ੍ਹਾ ਤੇ ਬਣੇ ਹੋਏ ਹਨ।ਯਾਕ ਏਥੋਂ ਦਾ ਪ੍ਰਮੁੱਖ ਜਾਨਵਰ ਹੈ।ਜਿਸ ਨੂੰ ਸਮਾਨ ਦੀ ਢੋਆ ਢੁਆਈ ਲਈ ਵੀ ਵਰਤਿਆ ਜਾਂਦਾ ਹੈ। ਜ਼ਿਮੀਥਾਂਗ ਤੋਂ ਸੱਜੇ ਪਾਸੇ ਲੰਗਰੋਲਾ, ਸਰੋਲਾ ਟੋਪ, ਕਰੇਟਿੰਗ,ਟੀ ਗੁਮਪਾ, ਸੰਗੇਤਸਰ ਝੀਲ ਜਿਥੇ ਤਾਪਮਾਨ - 20 ਤੋਂ ਵੀ ਹੇਠ ਚਲਿਆ ਜਾਂਦਾ ਹੈ। ,ਜ਼ਿਮੀਥਾਂਗ ਦਾ ਮੌਸਮ ਉਚਾਈ ਘੱਟ ਹੋਣ ਦੀ ਵਜ੍ਹਾ ਕਰਕੇ ਸਾਰਾ ਸਾਲ ਵਧੀਆ ਰਹਿੰਦਾ ਹੈ। [1] [2] [3] 2011 ਦੀ ਮਰਦਮਸ਼ੁਮਾਰੀ ਦੁਆਰਾ ਇਸਦੀ ਆਬਾਦੀ 2,498 ਹੈ, ਜੋ 18 ਪਿੰਡਾਂ ਵਿੱਚ ਵੰਡੀ ਗਈ ਹੈ। ਜ਼ਿਮੀਥਾਂਗ ਸਰਕਲ ਅਤੇ ਇਸਦੇ ਦੱਖਣ ਵੱਲ ਡੁਡੂੰਗਰ ਸਰਕਲ, ਮਿਲ ਕੇ ਇੱਕ ਭਾਈਚਾਰਕ ਵਿਕਾਸ ਬਲਾਕ ਬਣਾਉਂਦੇ ਹਨ। [4] ਜ਼ਿਮੀਥਾਂਗ ਦੀ ਤਿੱਬਤ ਨਾਲ ਲੱਗਦੀ ਸਰਹੱਦ, ਨਾਮਕਾ ਚੂ ਅਤੇ ਸੁਮਡੋਰੋਂਗ ਚੂ ਘਾਟੀਆਂ ਦੇ ਨਾਲ, ਚੀਨ ਨਾਲ ਵਿਵਾਦਿਤ ਹੈ। [5]
ਜ਼ਿਮਿਥਾਂਗ ਭਾਰਤ ਦਾ ਪਹਿਲਾ ਬਿੰਦੂ ਸੀ ਜਦੋਂ 14ਵੇਂ ਦਲਾਈਲਾਮਾ ਭਾਰਤ ਆਏ ਸਨ ਜਦੋਂ ਉਹ 1959 ਵਿੱਚ ਤਿੱਬਤ ਉੱਤੇ ਚੀਨੀ ਕਬਜ਼ੇ ਤੋਂ ਬਾਅਦ ਚੀਨ ਤੋਂ ਭਾਰਤ ਵੱਲ੍ਹ ਭੱਜ ਆਏ ਸਨ। [5]ਅਤੇ ਉਹ ਤਵਾਂਗ ਮੱਠ ਵਿੱਚ ਸੈਟਲ ਹੋ ਗਏ, [6] ਦਲਾਈ ਲਾਮਾ ਨੇ ਕਥਿਤ ਤੌਰ 'ਤੇ ਇਸ ਖੇਤਰ ਨੂੰ "ਭਾਵਨਾਤਮਕ ਤੌਰ 'ਤੇ" "ਇੱਕ ਅਜਿਹੀ ਜਗ੍ਹਾ ਵਜੋਂ ਯਾਦ ਕੀਤਾ ਕਿਹਾ ਮੈਂ ਪਹਿਲੀ ਵਾਰ ਆਜ਼ਾਦੀ ਦਾ ਆਨੰਦ ਮਾਣਿਆ ਹੈ।" [6]
ਗੈਲਰੀ
[ਸੋਧੋ]-
Nature near Zemithang
-
Mountains of Zemithang
-
Tawang district
ਨੋਟ
[ਸੋਧੋ]ਹਵਾਲੇ
[ਸੋਧੋ]- ↑
"Leaves of Pangchen" (PDF). Retrieved 12 July 2021.
{{cite web}}
: Unknown parameter|authors=
ignored (help)CS1 maint: url-status (link) - ↑
Chowdhary, Charu (2019-07-23). "Zemithang: An Oasis of Calm And Tranquility in Arunachal Pradesh". India.com. Retrieved 2021-07-12.
{{cite web}}
: CS1 maint: url-status (link) - ↑
"Community from Zemithang Valley bags award for forest conservation". www.wwfindia.org (in ਅੰਗਰੇਜ਼ੀ). WWF-India. 10 December 2015. Retrieved 2021-07-12.
{{cite web}}
: CS1 maint: url-status (link) - ↑ Tawang District Census Handbook, Part A (PDF), Directorate of Census Operations, Arunachal Pradesh, 2011, pp. 28, 77
- ↑ 5.0 5.1 "Taking the high road: India infrastructure drive counters China". RFI. 2023-05-04. Retrieved 2023-07-07. ਹਵਾਲੇ ਵਿੱਚ ਗ਼ਲਤੀ:Invalid
<ref>
tag; name "france" defined multiple times with different content - ↑ 6.0 6.1 "How the Dalai Lama escaped to Arunachal Pradesh 58 years back". Indian Express. 2020-07-06. Retrieved 2023-07-07.