ਜ਼ੇਹਰਾ ਨਿਗਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜ਼ੇਹਰਾ ਨਿਗਾਹ
زہرہ نگاہ
ਜਨਮਹੈਦਰਾਬਾਦ, ਬਰਤਾਨਵੀ ਭਾਰਤ
ਕਿੱਤਾਕਵੀ
ਰਾਸ਼ਟਰੀਅਤਾਪਾਕਿਸਤਾਨੀ

ਜ਼ੇਹਰਾ ਨਿਗਾਹ (ਉਰਦੂ: زہرہ نگاہ‎) ਪਾਕਿਸਤਾਨ ਤੋਂ ਉਰਦੂ ਕਵਿਤਰੀ ਅਤੇ ਸਕਰੀਨ-ਲੇਖਕ ਹੈ।[1][2][3] ਉਸਨੇ 1950ਵਿਆਂ ਵਿੱਚ ਪ੍ਰਮੁੱਖਤਾ ਹਾਸਲ ਕੀਤੀ ਜਦੋਂ ਸ਼ਾਇਰੀ ਦੇ ਖੇਤਰ ਚ ਮਰਦਾਂ ਦਾ ਦਬਦਬਾ ਸੀ।[4] ਉਸਨੇ ਕਈ ਟੀਵੀ ਸੀਰੀਅਲ ਵੀ ਲਿਖੇ।[3]

ਨਿੱਜੀ ਜੀਵਨ[ਸੋਧੋ]

ਜ਼ੇਹਰਾ ਦਾ ਜਨਮ ਬ੍ਰਿਟਿਸ਼ ਭਾਰਤ ਦੇ ਹੈਦਰਾਬਾਦ ਵਿੱਚ ਹੋਇਆ ਸੀ। ਉਹ 10 ਸਾਲਾਂ ਦੀ ਸੀ ਜਦੋਂ ਉਹ ਅਤੇ ਉਸਦਾ ਪਰਿਵਾਰ 1947 ਦੀ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ ਸਨ। ਉਸਦੇ ਪਿਤਾ ਇੱਕ ਸਿਵਲ ਸੇਵਕ ਸਨ ਜੋ ਕਵਿਤਾ ਵਿੱਚ ਦਿਲਚਸਪੀ ਰੱਖਦੇ ਸਨ। ਜ਼ੇਹਰਾ ਦੀ ਵੱਡੀ ਭੈਣ, ਫਾਤਿਮਾ ਸੁਰੱਈਆ ਬਾਜੀਆ, ਇੱਕ ਲੇਖਕ ਵੀ ਸੀ। ਉਸਦਾ ਇੱਕ ਭਰਾ, ਅਨਵਰ ਮਕਸੂਦ, ਇੱਕ ਲੇਖਕ, ਵਿਅੰਗਕਾਰ ਅਤੇ ਇੱਕ ਟੈਲੀਵਿਜ਼ਨ ਹੋਸਟ ਹੈ ਅਤੇ ਇੱਕ ਹੋਰ ਭਰਾ, ਅਹਿਮਦ ਮਕਸੂਦ ਸਿੰਧ ਸਰਕਾਰ ਦਾ ਸਕੱਤਰ ਸੀ। ਜ਼ੇਹਰਾ ਨੇ ਮਾਜਿਦ ਅਲੀ ਨਾਲ ਵਿਆਹ ਕੀਤਾ, ਜੋ ਇੱਕ ਸਰਕਾਰੀ ਕਰਮਚਾਰੀ ਸੀ ਅਤੇ ਸੂਫੀ ਸ਼ਾਇਰੀ ਵਿੱਚ ਦਿਲਚਸਪੀ ਰੱਖਦਾ ਸੀ।[5]

ਜ਼ਿੰਦਗੀ[ਸੋਧੋ]

ਜ਼ੇਹਰਾ ਨਿਗਾਹ ਦਾ ਜਨਮ 14 ਮਈ 1935 ਨੂੰ ਹੈਦਰਾਬਾਦ, ਭਾਰਤ ਵਿੱਚ ਹੋਇਆ ਅਤੇ 1947 ਵਿੱਚ ਭਾਰਤ ਦੀ ਵੰਡ ਦੇ ਬਾਅਦ ਉਹ ਮਾਤਾ-ਪਿਤਾ ਦੇ ਨਾਲ ਪਾਕਿਸਤਾਨ ਚਲੀ ਗਈ ਸੀ। ਉਹ ਹੈਦਰਾਬਾਦ ਡੈਕਨ ਦੇ ਵਿਦਵਾਨ ਪਰਿਵਾਰ ਤੋਂ ਸੀ। ਉਸ ਦਾ ਪਿਤਾ ਕਵਿਤਾ ਵਿੱਚ ਦਿਲਚਸਪੀ ਰੱਖਣ ਵਾਲਾ ਇੱਕ ਸਿਵਲ ਸੇਵਕ ਸੀ। ਜ਼ਹਰਾ ਦੀ ਵੱਡੀ ਭੈਣ, ਸੂਰਈਆ ਬਾਜੀਆ ਇੱਕ ਬਹੁਤ ਵਧੀਆ ਨਾਟਕਕਾਰ ਹੈ। ਉਸ ਦੇ ਭਰਾਵਾਂ ਵਿੱਚੋਂ ਇਕ, ਅਨਵਰ ਮਕਸੂਦ, ਇੱਕ ਪਰਭਾਵੀ ਵਿਅੰਗਕਾਰ ਅਤੇ ਜਨਤਕ ਸਪੀਕਰ ਹੈ ਅਤੇ ਦੂਸਰਾ ਭਰਾ, ਅਹਿਮਦ ਮਕਸੂਦ ਸਿੰਧ ਸਰਕਾਰ ਦਾ ਸਕੱਤਰ ਸੀ। ਇੱਕ ਸਿਵਲ ਸੇਵਕ ਸੀ ਅਤੇ ਸੂਫ਼ੀ ਕਵਿਤਾ ਵਿੱਚ ਦਿਲਚਸਪੀ ਰਖਣ ਵਾਲੇ ਮਾਜਿਦ ਅਲੀ ਨਾਲ ਉਸਨੇ ਵਿਆਹ ਕੀਤਾ। ਉਸ ਨੂੰ ਆਪਣੇ ਸਾਹਿਤਿਕ ਕੰਮ ਦੀ ਮਾਨਤਾ ਵਜੋਂ ਕਈ ਪੁਰਸਕਾਰ ਮਿਲੇ ਹਨ।

ਅਵਾਰਡ ਅਤੇ ਮਾਨਤਾ[ਸੋਧੋ]

ਉਸਨੇ 2006 ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਤੋਂ ਪ੍ਰਾਈਡ ਆਫ ਪਰਫਾਰਮੈਂਸ ਅਵਾਰਡ ਪ੍ਰਾਪਤ ਕੀਤਾ।[6] ਭਾਰਤ ਦੇ ਇੱਕ ਪ੍ਰਮੁੱਖ ਅਖਬਾਰ ਦੇ ਅਨੁਸਾਰ, "ਜ਼ਹਿਰਾ ਨਿਗਾਹ ਪਾਕਿਸਤਾਨ ਵਿੱਚ ਇੱਕ ਬਹੁਤ ਪਿਆਰੀ ਅਤੇ ਬਹੁਤ ਸਤਿਕਾਰਤ ਕਵੀ ਹੈ।"[7]

ਰਚਨਾਵਾਂ[ਸੋਧੋ]

  • ਸ਼ਾਮ ਕਾ ਪਹਿਲਾ ਤਾਰਾ[4]
  • ਵਾਰਕ[4]
  • ਫ਼ਿਰਾਕ[4]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Pakistani poet Zehra Nigah enthrals at Jashn-e-Bahar". The Times Of India. 2012-04-07. Archived from the original on 2013-12-25. Retrieved 2012-11-23. {{cite news}}: Unknown parameter |dead-url= ignored (help) Archived 2013-12-25 at the Wayback Machine.
  2. "CD of Zehra Nigah's poetry in her voice launched". Daily Dawn. 2012-02-15. Retrieved 2012-11-23.
  3. 3.0 3.1 "Portrait of a lady". The Hindu. 2004-11-07. Archived from the original on 2005-03-25. Retrieved 2012-11-23. {{cite news}}: Unknown parameter |dead-url= ignored (help) Archived 2005-03-25 at the Wayback Machine.
  4. 4.0 4.1 4.2 4.3 "Zehra Nigah, a powerful voice on Pakistan's poetic horizon, shines brighter in her twilight years". Front Line, India's National Magazine. 2012-05-18. Retrieved 2012-11-23.
  5. "Zehra Nigah, a powerful voice on Pakistan's poetic horizon, shines brighter in her twilight years". Front Line, India's National Magazine. 2012-05-18. Retrieved 2012-11-23.
  6. Zehra Nigah's Pride of Performance Award info listed on Dawn newspaper, Published 24 March 2006, Retrieved 12 June 2017
  7. "Portrait of a lady". The Hindu. 2004-11-07. Archived from the original on 2005-03-25. Retrieved 12 June 2017.