ਜ਼ੋਯਾ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜ਼ੋਯਾ ਖ਼ਾਨ
Zoya Khan Actress Picture.jpg
ਜਨਮਸਾਰਾ ਖ਼ਾਨ
ਦਿੱਲੀ, ਭਾਰਤ
ਪੇਸ਼ਾਅਦਾਕਾਰਾ, ਮਾਡਲ, ਪੇਸ਼ਾਵਰ ਮੇਜ਼ਬਾਨ
ਸਰਗਰਮੀ ਦੇ ਸਾਲ2010–ਵਰਤਮਾਨ

ਜ਼ੋਯਾ ਖ਼ਾਨ (ਸਾਰਾ ਖ਼ਾਨ[1]) ਇੱਕ ਭਾਰਤੀ ਅਦਾਕਾਰਾ,[2], ਮਾਡਲ ਅਤੇ ਪੇਸ਼ਾਵਰ ਮੇਜ਼ਬਾਨ ਹੈ। ਇਸਨੇ ਦਿੱਲੀ ਬਿਉਟੀ ਪਿਜਿੰਟ ਵਿੱਚ ਕਾਫ਼ੀ ਨਾਮਨਾ ਖੱਟਿਆ ਅਤੇ ਖੁਬਸੂਰਤ ਚਮੜੀ ਲਈ ਉਪਜੇਤੂ ਰਹੀ। 2011 ਵਿੱਚ, ਆਪਣਾ ਐਕਟਿੰਗ ਕੈਰੀਅਰ ਬਣਾਉਣ ਲਈ ਮੁੰਬਈ ਆ ਗਈ।

ਮੁੱਢਲਾ ਜੀਵਨ[ਸੋਧੋ]

ਜ਼ੋਯਾ ਦਾ ਜਨਮ ਦਿੱਲੀ, ਭਾਰਤ ਵਿੱਚ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਜਿਸਦੇ ਮਾਤਾ-ਪਿਤਾ ਪਠਾਣ ਹਨ। ਇਹ ਦਿੱਲੀ ਦੇ ਕੈਬਿਨੇਟ ਮਨਿਸਟਰ, ਹਾਰੂਨ ਯੂਸਫ਼ ਦੀ ਭਤੀਜੀ/ਭਾਣਜੀ ਹੈ। ਇਹ ਸਕੂਲ ਅਤੇ ਕਾਲਜ ਸਮੇਂ ਬਾਸਕੇਟ ਬੌਲ ਅਤੇ ਬੈਡਮਿੰਟਨ ਖਿਲਾੜੀ ਸੀ ਅਤੇ ਇਹ ਸ਼ੌਂਕ ਵਜੋਂ ਚਿੱਤਰਕਾਰ ਅਤੇ ਬੈਡਮਿੰਟਨ ਖਿਲਾੜੀ ਹੈ।

ਕੈਰੀਅਰ[ਸੋਧੋ]

ਮਾਡਲਿੰਗ[ਸੋਧੋ]

ਜ਼ੋਯਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਅਤੇ ਮੇਜ਼ਬਾਨ ਕੀਤੀ। ਜ਼ੋਯਾ ਨੇ 2010 ਵਿੱਚ ਬਤੌਰ ਮਾਡਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਕਈ ਵਿਗਿਆਪਨਾਂ ਅਤੇ ਪ੍ਰਿੰਟ ਮੀਡੀਆ ਸਮਰਥਨ ਬ੍ਰਾਂਡ "ਫੈਂਟਾ", "ਲੌਰਿਅਲ", "ਫਲਾਇੰਗ ਮਸ਼ੀਨ", "ਏਅਰਟੈਲ", ਵਾਰਨਰ ਬ੍ਰਦਰਸ, "ਬੈਂਕ ਆਫ਼ ਇੰਡੀਆ", "ਬਲੈਕਬੈਰੀ ਫੋਨ", "ਰੀਬੋਕ" ਅਤੇ ਬਹੁਤ ਸਾਰੇ ਡਿਜ਼ਾਇਨਰਾਂ ਲਈ ਕੰਮ ਕੀਤਾ।

ਇਵੈਂਟਸ ਅਤੇ ਹੋਰ ਕਾਰਜ[ਸੋਧੋ]

ਜ਼ੋਯਾ ਨੇ ਆਪਣੇ ਸਕੂਲ ਸਮੇਂ ਤੋਂ ਹੀ ਇਵੈਂਟਸ ਅਤੇ ਸ਼ੋਆਂ ਦੀ ਮੇਜ਼ਬਾਨੀ ਕਰਨਾ ਸ਼ੁਰੂ ਕਰ ਦਿੱਤਾ ਸੀ। ਬਤੌਰ ਪੇਸ਼ਾਵਰ ਮੇਜ਼ਬਾਨ ਜ਼ੋਯਾ ਨੇ ਕਈ ਸ਼ੋਆਂ ਅਤੇ ਲਾਈਵ ਇਵੈਂਟਸ ਕਾਮੇਡੀ ਨਾਈਟ ਸ਼ੋਅਜ਼, ਏਸ਼ੀਅਨ ਓਪਨ ਕਿਕ-ਬਾਕਸਿੰਗ ਚੈਮਪੀਅਨਸ਼ਿਪ, ਸੰਗੀਤਕ ਸਬੰਧੀ, ਮਨੋਰੰਜਕ ਅਤੇ ਫੈਸ਼ਨ ਸ਼ੋਆਂ ਅਤੇ ਭਾਰਤ ਤੇ ਵਿਦੇਸ਼ਾਂ ਵਿੱਚ ਨਵੇਂ ਸਾਲ ਦੀਆਂ ਘਟਨਾਵਾਂ ਬਾਰੇ ਕੰਮ ਕੀਤਾ।

ਐਕਟਿੰਗ ਕੈਰੀਅਰ[ਸੋਧੋ]

ਜ਼ੋਯਾ ਖ਼ਾਨ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਤੋਂ ਕੀਤੀ ਅਤੇ ਏਕਤਾ ਕਪੂਰ ਦੇ ਟੈਲੀਵਿਜ਼ਨ ਸੀਰੀਅਲ ਬੈਰੀ ਪਿਆ ਵਿੱਚ ਕੰਮ ਕੀਤਾ ਜੋ ਬਾਲਾਜੀ ਟੈਲੇਫ਼ਿਲਮਜ਼ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ।

ਫ਼ਿਲਮਾਂ[ਸੋਧੋ]

  • ਮੱਛਰ-ਦਾਨੀ (ਛੋਟੀ ਫ਼ਿਲਮ)- ਮੁੱਖ ਭੂਮਿਕਾ
  • "ਏ ਸ਼ਾਮ ਗੋਪਾਲ ਵਰਮਾ ਫ਼ਿਲਮ" (ਤਾਮਿਲ ਫ਼ਿਲਮ)- ਮੁੱਖ ਭੂਮਿਕਾ

ਅਵਾਰਡ[ਸੋਧੋ]

2013 ਵਿੱਚ ਕੋਲਕਾਤਾ ਦੇ ਸ਼ੋਰਟ ਫ਼ਿਲਮ ਫੈਸਟੀਵਲ ਵਿੱਚ, 46 ਦੇਸ਼ਾਂ ਦੀ 216 ਫ਼ਿਲਮਾਂ ਵਿਚੋਂ ਇਸਨੇ "ਬੇਸਟ ਫ਼ਿਲਮ ਅਦਾਕਾਰਾ" ਦਾ ਅਵਾਰਡ ਜਿੱਤਿਆ।

ਹਵਾਲੇ[ਸੋਧੋ]