ਜਾਕੁਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਾਕੁਤ
Саха
ਕੁੱਲ ਅਬਾਦੀ
450,000–510,000
ਅਹਿਮ ਅਬਾਦੀ ਵਾਲੇ ਖੇਤਰ
ਫਰਮਾ:Country data Russia4,78,085 (2010 ਦੀ ਜਨਗਣਨਾ)[1]
ਫਰਮਾ:Country data People's Republic of China2,820 (2010 ਦੀ ਜਨਗਣਨਾ)[2]
ਫਰਮਾ:Country data Kazakhstan415 (2009 ਦੀ ਜਨਗਣਨਾ)[3][4]
 Ukraine304 (2001 ਦੀ ਜਨਗਣਨਾ)[5][not in citation given][6]
ਬੋਲੀ
ਜਾਕੁਤ, ਰੂਸੀ
ਧਰਮ
Predominantly ਰੂਸੀ ਆਰਥੋਡਾਕਸ ਇਸਾਈਅਤ, with a significant part of the population practicing ਸ਼ੇਮਣ ਧਰਮ

ਜਾਕੁਤ ਤੁਰਕ ਲੋਕ ਹਨ ਜੋ ਕਿ ਸਾਖਾ ਗਣਰਾਜ ਦੇ ਵਾਸੀ ਹਨ। ਜਾਕੁਤ ਭਾਸ਼ਾ ਤੁਰਕੀ ਭਾਸ਼ਾਵਾਂ ਦੀ ਸਾਈਬੇਰੀਆਈ ਸ਼ਾਖਾ ਨਾਲ ਸਬੰਧਤ ਹਨ। ਜਾਕੁਤ ਲੋਕ ਰੂਸੀ ਸੰਘ ਦੇ ਸਾਖਾ ਗਣਰਾਜ ਵਿੱਚ ਰਹਿੰਦੇ ਹਨ ਅਤੇ ਕੁਝ ਲੋਕ ਅਮੁਰ, ਮਾਗਾਡਾਨ, ਸਾਖਾਲਿਨ ਖੇਤਰਾਂ ਅਤੇ ਤੇਮੈਇਰ ਤੇ ਇਵੈਂਕ ਆਟੋਨਾਮਸ ਜਿਲਿਆਂ ਵਿੱਚ ਰਹਿੰਦੇ ਹਨ।

ਭੂਗੋਲ ਤੇ ਅਰਥਚਾਰੇ ਦੇ ਅਧਾਰ 'ਤੇ ਜਾਕੁਤ ਲੋਕ 2 ਮੁੱਢਲੇ ਸਮੂਹਾਂ ਵਿੱਚ ਵੰਡੇ ਹੋਏ ਹਨ। ਉੱਤਰ ਵਿੱਚ ਲਸਜੇ ਜਾਕੁਤ ਲੋਕ ਅਰਧ-ਟੱਪਰੀਵਾਸੀ ਸ਼ਿਕਾਰੀ, ਮਛੇਰੇ, ਹਿਰਨ ਪ੍ਰਜਨਕ ਹਨ ਜਦਕਿ ਦੱਖਣੀ ਜਾਕੁਤ ਲੋਕ ਘੋੜਿਆਂ ਤੇ ਜਾਕੁਤ ਗਾਂ (ਕੈਟਲ) ਪਾਲਦੇ ਹਨ।[7]

ਅਰੰਭ ਅਤੇ ਇਤਿਹਾਸ[ਸੋਧੋ]

ਜਾਕੁਤ ਬਜ਼ੁਰਗ, 20ਵੀਂ ਸਦੀ ਚੜ੍ਹਣ ਵੇੇਲੇ ਦੀ ਤਸਵੀਰ

ਜਾਕੁਤਾਂ ਦੇ ਪੁਰਖੇ ਕੁਰੀਕੰਨ ਸਨ ਜੋ ਕਿ 7ਵੀਂ ਸਦੀ ਦੌਰਾਨ ਜੈਨੀਸੇ ਨਦੀ ਤੋਂ ਪ੍ਰਵਾਸ ਕਰ ਬਾਇਕਾਲ ਝੀਲ ਲਾਗੇ ਵੱਸੇ ਸਨ।[8][9][10] ਜਾਕੁਤ ਲੋਕ ਅਸਲ ਵਿੱਚ ਓਲਖਨ ਦੁਆਲੇ ਅਤੇ ਬਾਇਕਾਲ ਝੀਲ ਦੇ ਖੇਤਰ ਵਿੱਚ ਰਹਿੰਦੇ ਸਨ। 13ਵੀਂ ਸਦੀ ਦੇ ਸ਼ੁਰੂਆਤ ਵਿੱਚ ਇਹ ਲੋਕ ਮੰਗੋਲਾਂ ਦੇ ਪ੍ਰਭਾਵ ਕਰਾਨ ਮੱਧ ਲੇਨਾ ਦੀ ਘਾਟੀ, ਅਲਦਾਨ ਅਤੇ ਵਿਲਯੂਈ ਨਦੀਆਂ ਵੱਲ ਪ੍ਰਵਾਸ ਕਰ ਗਏ।

Sakha herder with a reindeer, early 20th c.

ਉੱਤਰੀ ਜਾਕੁਤ ਲੋਕ ਸ਼ਿਕਾਰੀ, ਮਛੇਰੇ ਸਨ ਜਦਕਿ ਦੱਖਣੀ ਜਾਕੁਤ, ਜਾਕੁਤੀ ਗਾਵਾਂ ਤੇ ਮਛੇਰੇ ਪਾਲਦੇ ਸਨ।

1620 ਵਿੱਚ ਮਸਕੋਵੀ ਜ਼ਾਰਸ਼ਾਹੀ ਨੇ ਇਹਨਾਂ ਦੇ ਖੇਤਰ ਵਿੱਚ ਦਾਖਲਾ ਕਰ ਆਪਣੀ ਸਥਾਪਤੀ ਕਰ ਲਈ।

18ਵੀਂ ਸਦੀ ਵਿੱਚ ਰੂਸੀਆਂ ਨੇ ਜਾਕੁਤਾਂ ਤੋਂ ਆਪਣਾ ਦਬਾਅ ਘਟਾਉਂਦਿਆਂ ਜਾਕੁਤ ਮੁਖੀਆਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ, ਜ਼ਮੀਨ ਵਾਪਸ ਕੀਤੀ, ਹਰ ਤਰ੍ਹਾਂ ਦੀ ਅਜ਼ਾਦੀ ਦਿੱਤੀ ਤੇ ਖੇਤੀ ਕਰਨ ਹਿੱਤ ਉਹਨਾਂ ਨੂੰ ਸਿੱਖਿਅਤ ਕੀਤਾ। ਸੋਨੇ ਅਤੇ ਟ੍ਰਾਂਸ-,ਸਾਈਬੇਰੀਆਈ ਰੇਲਵੇ ਬਣਨ ਤੋਂ ਬਾਅਦ ਇਸ ਖੇਤਰ ਵਿੱਚ ਰੂਸੀ ਲੇਕਾਂ ਦੀ ਆਮਦ ਵਧਣ ਲੱਗ ਪਈ। 1820 ਤੱਕ ਤਕਰੂਬਨ ਸਭ ਜਾਕੁਤਾਂ ਨੇ ਰੂਸੀ ਆਰਥੋਡਾਕਸ ਵਿੱਚ ਧਰਮ ਤਬਦੀਲੀ ਕਰ ਲਈ ਪਰ ਨਾਲ ਹੀ ਉਹਨਾਂ ਨੇ ਸ਼ੇਮਣ ਧਰਮ ਦੀਆਂ ਰੀਤਾਂ-ਰਸਮਾਂ ਨੂੰ ਵੀ ਉਂਞ ਹੀ ਕਾਇਮ ਰੱਖਿਆ। ਜਾਕੁਤ ਸਾਹਿਤ ਦਾ ਉਦੈ 19ਵੀਂ ਸਦੀ ਦੇ ਆਖਰੀ ਸਾਲਾਂ ਦੌਰਾਨ ਹੋਇਆ। 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਇੱਥੋਂ ਦੀ ਕੌਮੀ ਹਾਲਤ ਮੁੜ ਲੀਹ ਵੱਲ ਆਉਣੀ ਸ਼ੁਰੂ ਹੋਈ।

ਭਾਸ਼ਾ[ਸੋਧੋ]

2010 ਦੀ ਜਨਸੰਖਿਆ ਮੁਤਾਬਕ ਸਾਖਾ ਗਣਰਾਜ ਦੇ 87% ਜਾਕੁਤ ਲੋਕ ਜਾਕੁਤ ਭਾਸ਼ਾ ਬੋਲਦੇ ਹਨ ਜਦਕਿ 90% ਲੋਕ ਰੂਸੀ ਭਾਸ਼ਾ ਬੋਲਦੇ ਹਨ। ਸਾਖਾ/ਜਾਕੁਤ ਭਾਸ਼ਾ ਤੁਰਕੀ ਭਾਸ਼ਾਵਾਂ ਦੇ ਸਾਈਬੇਰੀਆਈ ਸਮੂਹ ਦੀ ਉੱਤਰੀ ਸ਼ਾਖਾ ਨਾਲ ਸਬੰਧ ਰੱਖਦੀ ਹੈ। ਇਹ ਡੋਲਗਨ ਭਾਸ਼ਾ ਦੇ ਕਾਫੀ ਨੇੜੇ ਹੈ। ਤੁਵਾਨ ਤੇ ਸ਼ੋਰ ਇਸਦੀਆਂ ਥੋੜੀਆਂ ਘੱਟ ਨੇੜੇ ਦੀਆਂ ਭਾਸ਼ਾਵਾਂ ਹਨ।

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]