ਜਾਰਜ ਅਮਾਡੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਾਰਜ ਅਮਾਡੋ
ਜਾਰਜ ਅਮਾਡੋ 1935 ਵਿਚ
ਜਨਮ ਜਾਰਜ ਲੀਲ ਅਮਾਡੋ ਡੀ ਫ਼ਾਰਿਆ
10 ਅਗਸਤ 1912(1912-08-10)
ਇਟਾਬੁਨਾ, ਬਹੀਆ, ਬ੍ਰਾਜ਼ੀਲ
ਮੌਤ 6 ਅਗਸਤ 2001(2001-08-06) (aged 88)
ਸੈਲਵਾਡੋਰ,  ਬਹੀਆ, ਬ੍ਰਾਜ਼ੀਲ
ਕੌਮੀਅਤ ਬ੍ਰਾਜ਼ਿਲੀਅਨ
ਅਲਮਾ ਮਾਤਰ ਰਿਉ ਡੇ ਜਾਨੇਰਿਉ ਫੈਡਰਲ ਯੂਨੀਵਰਸਿਟੀ, ਕਾਨੂਨ ਵਿਭਾਗ
ਕਿੱਤਾ ਲੇਖਕ, ਪ੍ਰੋਫ਼ੈਸਰ
ਪ੍ਰਮੁੱਖ ਕੰਮ ਗੈਬਰਿਲ, ਕਲੋਬ ਅੈਂਡ ਸੀਨਾਮੈਨ(ਲੌਂਗ ਅਤੇ ਦਾਲਚੀਨੀ), ਡੋਨਾ ਫਲੋਰ ਅੈਂਡ ਹਰ ਟੂ ਹਸਬੈਂਡਸ, ਟਾਈਟਾ, ਕੈਪਟਨਸ ਆਫ ਦਾ ਸੈਂਡਸ(ਰੇਤ ਦੇ ਕਪਤਾਨ)
ਲਹਿਰ ਆਧੁਨਿਕਤਾਵਾਦ
ਜੀਵਨ ਸਾਥੀ ਜ਼ੀਲਿਆ ਗੱਟਾਈ (1945–2001)
ਰਿਸ਼ਤੇਦਾਰ ਵੇਰਾ ਕਲੋਜ਼ੋਟ (ਚਚੇਰਾ ਭਾਈ)
ਦਸਤਖ਼ਤ

ਜਾਰਜ ਲੀਲ ਅਮਾਡੋ ਡੀ ਫ਼ਾਰਿਆ (ਬ੍ਰਾਜ਼ੀਲੀ ਪੁਰਤਗਾਲੀ: [ˈʒɔʁʒi lɛˈaw ɐˈmadu dʒi fɐˈɾi.ɐ], 10 ਅਗਸਤ 1912 – 6 ਅਗਸਤ 2001) ਇੱਕ ਆਧੁਨਿਕਤਾਵਾਦੀ ਬ੍ਰਾਜ਼ਿਲੀਅਨ ਲੇਖਕ ਸੀ। ਉਸਨੂੰ ਆਧੁਨਿਕ ਬ੍ਰਾਜ਼ਿਲੀਅਨ ਲੇਖਕਾਂ ਵਿਚ ਵਧੀਆ ਪਛਾਣ ਹਾਸਿਲ ਹੈ, ਜਿਸਦੀਆਂ ਰਚਨਾਵਾਂ ਲਗਭਗ 49 ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ ਅਤੇ ਕੁਛ ਫ਼ਿਲਮਾਂ ਦੇ ਰੂਪ ਵਿਚ ਵੀ ਪ੍ਰਸਿੱਧ ਹਨ, ਵਿਸ਼ੇਸ਼ ਤੌਰ ਤੇ 1978 ਵਿਚ ਆਈ '''ਡੋਨਾ ਫ਼ਲੋਰ ਐਂਡ ਹਰ ਟੂ ਹਸਬੈਂਡਸ"। ਉਸਦੀ ਰਚਨਾ ਵਿਚ ਮੈਸਤੀਜ਼ੋ ਬਰਾਜ਼ਿਲ ਦੀ ਨੁਹਾਰ ਝਲਕਦੀ ਹੈ, ਅਤੇ ਧਾਰਮਿਕ ਸਮਕ੍ਰਿਤੀਵਾਦ ਨੂੰ ਚਿੰਨਤ ਕਰਦਾ ਹੈ। ਉਹ ਹਸਮੁੱਖ ਤੇ ਆਸ਼ਾਵਾਦੀ ਦੇਸ਼ ਦਰਸ਼ਾਉਂਦਾ ਹੈ ਜੋ ਕਿ ਇੱਕੋ ਸਮੇਂ ਗਹਰੇ ਸਮਾਜਿਕ ਅਤੇ ਆਰਥਿਕ ਭੇਦਭਾਵ ਵਿਚ ਘਿਰਿਆ ਹੋਇਆ ਵੀ ਹੈ।

ਉਹ 1961 ਤੋਂ ਲੈਕੇ ਆਪਣੀ ਮੌਤ 2001 ਤੱਕ ਬ੍ਰਾਜ਼ਿਲੀਅਨ ਅਕਾਦਮੀ ਆਫ ਲੈਟਰਜ਼ ਦਾ 23ਵਾਂ ਪ੍ਰਧਾਨ ਰਿਹਾ।

ਜੀਵਨੀ[ਸੋਧੋ]

ਅਮਾਡੋ ਦਾ ਜਨਮ ਇਟਾਬੁਨਾ ਦੇ ਇਨਲੈਂਡ ਸ਼ਹਿਰ ਦੇ ਨੇੜੇ ਖੇਤਾਂ ਵਿਚਲੇ ਘਰ ਵਿਚ ਹੋਇਆ, ਜੋ ਕਿ ਬ੍ਰਾਜ਼ਿਲ ਦੇ ਸੂਬੇ ਬਹੀਆ ਦੇ ਦੱਖਣ ਵੱਲ ਸਥਿਤ ਹੈ। ਉਹ ਜਾਉ ਅਮਾਡੋ ਡੇ ਫ਼ਾਰਿਆ ਤੇ ਡੀ. ਏਉਲਾਲਿਆ ਲੀਲ ਦੇ ਚਾਰ ਪੁੱਤਾਂ ਵਿਚੋਂ ਸਭ ਤੋਂ ਵੱਡਾ ਸੀ। ਉਸਦੇ ਖੇਤ ਫੇਰਾਦਸ ਦੇ ਕਿਸੇ ਪਿੰਡ ਵਿਚ ਪੈਂਦੇ ਸਨ।, ਜੋ ਹਾਲਾਂਕਿ ਅੱਜ ਇਟਾਬੁਨਾ ਦਾ ਇੱਕ ਜ਼ਿਲ੍ਹਾ ਹੈ, ਜੋ ਕਿ ਤਟਵਰਤੀ ਸ਼ਹਿਰ '''ਇਲਹੇਸ''' ਦੁਆਰਾ ਪ੍ਰਸ਼ਾਸ਼ਿਤ ਕੀਤਾ ਜਾਂਦਾ ਹੈ। ਇਸੇ ਕਾਰਨ ਹੀ ਉਹ ਆਪਣੇ ਆਪ ਨੂੰ '''ਇਲੇਹਸ''' ਦਾ ਵਾਸੀ ਸਮਝਦਾ ਹੈ। ਉਸ ਆਪਣੇ ਖੇਤਰ ਵਿਚ ਵੱਡੇ ਕੋਕੋਆ ਦੇ ਬੂਟੇ ਲਾਏ ਜਾਣ ਦਾ ਪਰਦਾਫਾਸ਼ ਕੀਤਾ, ਅਮਾਂਡੋ ਇਸ ਖਿੱਤੇ ਵਿਚ ਕੰਮ ਕਰਦਿਆਂ ਲੋਕਾਂ ਦੇ ਦੁੱਖ ਤੇ ਸੰਘਰਸ਼ ਨੂੰ ਜਾਣਦਾ ਸੀ ਜੋ ਕਿ ਬਿਲਕੁਲ ਗੁਲਾਮੀ ਦੀ ਹਾਲਤ ਵਿਚ ਰਹਿ ਰਹੇ ਸਨ। ਇਹੋ ਹੀ ਉਸ ਦੀਆਂ ਕੁਛ ਲਿਖਤਾਂ ਦਾ ਵਿਸ਼ਾ ਬਣਿਆ, ਉਦਾਹਰਣ ਵਜੋਂ 1944 ਦੀ ਰਚਨਾ '''ਦੀ ਵਾਇਲੈਂਟ ਲੈਂਡ'''।

ਉਹ ਜਦੋਂ ਇੱਕ ਸਾਲ ਦਾ ਸੀ ਤਾਂ ਉਸਦੇ ਪਰਿਵਾਰ ਨੂੰ ਪਿੰਡ ਵਿਚ ਚੇਚਕ ਦੀ ਮਹਾਮਾਰੀ ਫੈਲਣ ਕਾਰਨ ਇਲੇਹਸ ਜਾਣਾ ਪਿਆ ਅਤੇ ਉਸਨੇ ਆਪਣਾ ਬਚਪਨ ਉੱਥੇ ਹੀ ਗੁਜ਼ਾਰਿਆ। [1] ਉਹ ਸੂਬੇ ਦੀ ਰਾਜਧਾਨੀ ਸੈਲਵਾਡੋਰ ਦੇ ਸਕੂਲ ਵਿਚ ਦਾਖਿਲ ਹੋਇਆ। 14 ਸਾਲਾਂ ਦੀ ਉਮਰ ਤੋਂ ਹੀ ਅਮਾਡੋ ਕੁਛ ਪੱਤਰਿਕਾਵਾਂ ਨੂੰ ਸਹਿਯੋਗ ਦੇਣ ਲੱਗਾ ਅਤੇ ਆਧੁਨਿਕਤਾ ਦੇ ਵਿਦ੍ਰੋਹੀ ਅਕਾਦਮੀ ਦੇ ਸੰਸਥਾਪਕਾਂ ਵਜੋਂ ਸਾਹਿਤਕ ਜੀਵਨ ਵਿਚ ਹਿੱਸਾ ਲਿਆ।

ਉਹ ਬ੍ਰਾਜ਼ੀਲ ਦੇ ਵਕੀਲ, ਲੇਖਕ, ਪੱਤਰਕਾਰ ਅਤੇ ਰਾਜਨੇਤਾ ਗਿਲਬੈਰਟੋ ਅਮਾਡੋ[2] ਅਤੇ ਬ੍ਰਾਜ਼ਿਲੀਅਨ ਅਦਾਕਾਤਾ ਅਤੇ ਸਕ੍ਰੀਨ ਰਾਈਟਰ ਵੇਰਾ ਕਲਾਉਜ਼ੋਟ ਦਾ ਚਚੇਰਾ ਭਾਈ ਸੀ।[3]

ਅਮਾਡੋ ਨੇ 1931 ਵਿਚ 18 ਸਾਲਾਂ ਦੀ ਉਮਰ ਵਿਚ ਆਪਣਾ ਪਹਿਲਾ ਨਾਵਲ '''ਦੀ ਕੰਟਰੀ ਆਫ ਕਾਰਨੀਵਲ''' ਪ੍ਰਕਾਸ਼ਿਤ ਕਰਵਾਇਆ। ਉਸਨੇ ਮਾਟਿਲਡੇ ਰੋਜ਼ਾ ਨਾਲ ਵਿਆਹ ਕਰਵਾਇਆ ਅਤੇ 1933 ਵਿਚ ਉਸਦੀ ਧੀ ਲਿਲਾ ਦਾ ਜਨਮ ਹੋਇਆ। ਇਸੇ ਸਾਲ ਹੀ ਉਸਨੇ ਦੂਸਰਾ ਨਾਵਲ ਕੋਕੋਆ ਛਪਵਾਇਆ ਜਿਸਨੇ ਉਸਨੂੰ ਹੋਰ ਮਸ਼ਹੂਰੀ ਪ੍ਰਦਾਨ ਕੀਤੀ। ਉਸਨੇ ਰਿਉ ਡੇ ਜਾਨੇਰਿਉਨਦੀ ਫੈਡਰਲ ਯੂਨੀਵਰਸਿਟੀ ਦੇ ਕਾਨੂਨ ਵਿਭਾਗ ਵਿਚੋਂ ਵਕਾਲਤ ਦੀ ਪੜ੍ਹਾਈ ਕੀਤੀ, ਪਰੰਤੂ ਕਦੇ ਵੀ ਪੇਸ਼ੇਵਰ ਵਕੀਲ ਨਹੀਂ ਬਣਿਆ।[4] ਉਸਦੇੇ ਖੱਬੇਪੱਖੀ ਗਤੀਵਿਧੀਆਂ ਨੇ ਗੇਟੁਲਿਉ ਵਰਗਸ ਦੇ ਤਾਨਾਸ਼ਾਹੀ ਸ਼ਾਸ਼ਨ ਦੇ ਚੱਲਦਿਆਂ ਉਸਦੀ ਜ਼ਿੰਦਗੀ ਵਿਚ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ। 1935 ਵਿਚ ਉਸਨੂੰ ਪਹਿਲੀ ਵਾਰ ਗਿਰਫ਼ਤਾਰ ਕੀਤਾ ਗਿਆ ਅਤੇ ਦੋ ਸਾਲਾਂ ਬਾਅਦ ਉਸ ਦੀਆਂ ਕਿਤਾਬਾਂ ਨੂੰ ਜਨਤਕ ਤੌਰ ਤੇ ਅੱਗ ਲਾ ਦਿੱਤੀ ਗਈ। ਉਸਦੀਆਂ ਲਿਖਤਾਂ ਉੱਤੇ ਪੁਰਤਗਾਲ ਵਿਚ ਰੋਕ ਲਾ ਦਿੱਤੀ ਗਈ, ਪਰੰਤੂ ਬਾਕੀ ਦੇ ਯੂਰੋਪ ਵਿਚ ਉਸਨੇ ਆਪਣੀ ਫਰਾਂਸ ਵਿਚ ਛਪੀ ਪੁਸਤਕ ਜੂਬਿਆਬਾ ਨਾਲ ਬਹੁਤ ਮਸ਼ਹੂਰੀ ਹਾਸਿਲ ਕੀਤੀ। ਕਿਤਾਬ ਵਿਚ ਨੋਬਲ ਅਵਾਰਡ ਵਿਜੇਤਾ ਅਲਬਰਟ ਕਾਮੂ ਦੇ ਅਤੇ ਹੋਰ ਉਤਸਾਹੀ ਸਮੀਖਿਆ ਸ਼ਾਮਿਲ ਸੀ।

1940 ਦੇ ਆਰੰਭ ਵਿਚ ਅਮਾਡੋ ਨੇ ਨਾਜ਼ੀਆਂ ਦੇ ਪੈਸੇ ਨਾਲ ਚੱਲਦੇ ਰਾਜਨੀਤਿਕ ਅਖ਼ਬਾਰ '''ਮੀਉ-ਦਿਆ''' ਲਈ ਸਾਹਿਤਕ ਪਰਿਸ਼ਿਸ਼ਟ ਲਿਖਿਆ।[5][6] ਕਾਮਰੇਡ ਉਗਰਵਾਦੀ ਬਨਣ ਕਾਰਨ ਅਮਾਡੋ ਨੂੰ 1941 ਤੋਂ 1942 ਤੱਕ ਦੇਸ਼ਨਿਕਾਲੇ ਦੀ ਸਜ਼ਾ ਮਿਲਣ ਤੇ ਅਰਜਨਟਿਨਾ ਅਤੇ ਉਰੂਗਵੇ ਜਾਣ ਲਈ ਮਜ਼ਬੂਰ ਕੀਤਾ ਗਿਆ। ਜਦੋਂ ਉਹ ਬ੍ਰਾਜ਼ੀਲ ਵਾਪਿਸ ਆਇਆ ਤਾਂ ਉਹ ਆਪਣੀ ਪਤਨੀ ਮੈਟਿਲਡੇ ਗਾਰਸਿਆ ਰੋਜ਼ਾ ਤੋਂ ਅਲਗ ਹੋ ਜਾਂਦਾ ਹੈ। 1945 ਵਿਚ ਉਸਨੂੰ ਰਾਸ਼ਟਰੀ ਸੰਵਿਧਾਨਿਕ ਸਭਾ ਲਈ ਚੁਣਿਆ ਗਿਆ, ਬ੍ਰਾਜ਼ਿਲੀਅਨ ਕਮਿਊਨਿਸਟ ਪਾਰਟੀ(ਪੀ.ਸੀ.ਬੀ.) ਦੇ ਪ੍ਰਤੀਨਿਧੀ ਕਾਰਨ ਉਸਨੂੰ ਸੂਬੇ ਦੇ ਬਾਕੀ ਉਮੀਦਵਾਰਾਂ ਨਾਲੋਂ ਜ਼ਿਆਦਾ ਵੋਟਾਂ ਪ੍ਰਾਪਤ ਹੋਈਆਂ। ਉਸਨੇ ਧਾਰਮਿਕ ਵਿਸ਼ਵਾਸ ਦੀ ਆਜ਼ਾਦੀ ਪ੍ਰਦਾਨ ਕਰਨ ਵਾਲੇ ਕਾਨੂਨ ਉੱਤੇ ਦਸਤਖ਼ਤ ਕੀਤੇ।[7]

ਰਚਨਾਵਾਂ[ਸੋਧੋ]

ਚੁਨਿੰਦਾ ਰਚਨਾਵਾਂ ਸ਼ਾਮਿਲ

  • ਦੀ ਕੰਟਰੀ ਆਫ ਕਾਰਨੀਵਲ (O País do Carnaval, 1931)
  • ਕਕਾਊ (1933)
  • ਸਵੈਟ (Suor, 1934)
  • ਜੁਬੀਬਾ (1935)
  • ਸੀ ਆਫ ਡੈਥ (Mar Morto, 1936)
  • ਕੈਪਟਨਜ਼ ਆਫ ਦੀ ਸੈਂਡਸ (Capitães da Areia, 1937)
  • ਦੀ ਏ.ਬੀ.ਸੀ. ਆਫ ਕੈਸਤਰੋ ਅਲਵੇਸ (ABC de Castro Alves, 1941)
  • ਦੀ ਨਾਇਟ ਆਫ ਹੋਪ (Vida de Luis Carlos Prestes or O Cavaleiro da Esperança, 1942)
  • ਦੀ ਵਾਇਲੈਂਟ ਲੈਂਡ (Terras do Sem Fim, 1943)
  • ਦੀ ਗੋਲਡਨ ਹਾਰਵੈਸਟਲ (São Jorge dos Ilhéus, 1944)
  • ਬਹੀਆ ਡੇ ਟੋਡੋਸ-ਉਸ-ਸੰਤੋਸ (1945)
  • ਰੈਡ ਫ਼ੀਲਡ (Seara Vermelha, 1946)
  • ਦੀ ਬੋਵਲਸ ਆਫ ਲਿਬਰਟੀ ਟਰਾਈਲੋਜੀ (Os Subterrâneos da Liberdade, 1954)
  • ਗੈਬਰਿਲਾ, ਕਲੋਵ ਐਂਡ ਸਿਨੇਮੋਨ (Gabriela, Cravo e Canela, 1958)
  • ਦੀ ਡਬਲ ਡੈਥ ਆਫ ਕੂਇਨਕੇਸ ਵਾਟਤ ਬਰੇਸ (A Morte e a Morte de Quincas Berro D'agua, 1959)
  • ਹੋਮ ਇਜ਼ ਦਾ ਸੇਲਰ (Os Velhos Marinheiros ou o Capitão de Longo Curso, 1961)
  • ਉਗਮਜ਼ ਕੋਂਪਾਡਰੇ (O compadre de Ogum, 1964)
  • ਸ਼ੈਫਰਡਜ਼ ਆਫ ਦੀ ਨਾਇਟ (Os Pastores da Noite, 1964)
  • ਡੋਨਾ ਫਲੋਰ ਐਂਡ ਹਰ ਟੂ ਹਸਬੈਂਡਜ਼ (Dona Flor e Seus Dois Maridos, 1966)
  • ਟੈਂਟ ਆਫ ਮਿਰਾਕੇਲਜ਼ (Tenda dos Milagres, 1969)
  • ਟੇਰੇਜ਼ਾ ਬਟਿਸਟਾ: ਹੋਮ ਫਰੋਮ ਦੀ ਵਾਰ (Teresa Batista Cansada da Guerra, 1972)
  • ਦੀ ਸਵੈਲੋ ਐਂਡ ਦਾ ਟੋਮਕੈਟ: ਏ ਲਵ ਸਟੋਰੀ (O Gato Malhado e a Andorinha Sinhá: uma história de amor, 1976)
  • ਟਾਇਟਾ (Tieta do Agreste, 1977)
  • ਪੈੱਨ, ਸਵੋਰਡ, ਕੈਮੀਸੋਲ (Farda Fardão Camisola de Dormir, 1979)
  • ਸ਼ੋਅਡਾਉਨ (Tocaia Grande, 1984)
  • ਦੀ ਵਾਰ ਆਫ ਦੀ ਸੈਂਟਜ਼ (O Sumiço da Santa, 1988)
  • ਕੋਸਟਿਂਗ (Navegação de Cabotagem, 1992)
  • ਦੀ ਡਿਸਕਵਰੀ ਆਫ ਅਮੇਰਿਕਾ ਬਾਈ ਦੀ ਤੁਰਕਸ (A Descoberta da América pelos Turcos, 1994)

ਹਵਾਲੇ[ਸੋਧੋ]

  1. "Bis!: Clássicos de Jorge Amado adaptados para cinema, TV e teatro (in Portuguese)". Rede Globo. Retrieved 17 December 2015. 
  2. "Recordando Gilberto Amado". Brasil 247 (in Portuguese). 14 September 2011. Retrieved 9 May 2017.  CS1 maint: Unrecognized language (link)
  3. "Vera Amado Clouzot, atriz de cinema de (As Diabólicas, e O Salário do Medo)". O Explorador (in Portuguese). 7 August 2012. Retrieved 9 May 2017.  CS1 maint: Unrecognized language (link)
  4. "Jorge Amado (in Portuguese)". UOL. Retrieved 17 December 2015. 
  5. "Os intelectuais e o Estado Novo (interview with Joel Silveira)" (in Portuguese). Observatório da Imprensa.  CS1 maint: Unrecognized language (link)
  6. Mario Magalhães (8 August 2001). "Jorge Amado foi o autor mais espionado" (in Portuguese). Folha On Line. Retrieved 2010-05-21.  CS1 maint: Unrecognized language (link)
  7. "Documentos da CIA revelam investigações sobre Jorge Amado - 11/02/2017 - Ilustrada - Folha de S.Paulo". www1.folha.uol.com.br. Retrieved 2017-02-28.