ਜਾਵਾ (ਸਾਫ਼ਟਵੇਅਰ ਪਲੇਟਫ਼ਾਰਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Duke, the Java mascot

ਜਾਵਾ ਦਾ ਸਬੰਧ ਓਰੇਕਲ ਕਾਰਪੋਰੇਸ਼ਨ ਦੀ ਸ਼ਾਖਾ, ਸੰਨ ਮਾਈਕਰੋਸਿਸਟਮ ਦੁਆਰਾ ਬਣਾਏ ਗਏ ਅਨੇਕਾਂ ਕੰਪਿਊਟਰ ਸਾਫਟਵੇਅਰ ਉਤਪਾਦਾਂ ਨਾਲ ਹੈ । ਇਹ ਕੰਪਿਊਟਰ ਸਾਫਟਵੇਅਰ ਉਤਪਾਦ ਮਿਲ ਕੇ ਅਜਿਹੇ ਕੰਪਿਊਟਰ ਐਪਲੀਕੇਸ਼ਨ ਸਾਫਟਵੇਅਰ ਬਣੌਣ ਦੀ ਸਮਰਥਾ ਪ੍ਰਦਾਨ ਕਰਦੇ ਹਨ ਜੋ ਕੰਪਿਊਟਰ ਤੇ ਚਲਣ ਵਾਲੇ ਆਪਰੇਟਿੰਗ ਸਿਸਟਮ ਤੇ ਨਿਰਭਰ ਨਾ ਕਰਦੇ ਹੋਣ । ਜਾਵਾ ਦਾ ਕੋਈ ਵੀ

ਪ੍ਰੋਗਰਾਮ ਬਿਨਾ ਕਿਸੇ ਤਬਦੀਲ ਦੇ ਵਿਭਿੰਨ ਪ੍ਰਕਾਰ ਦੇ ਕੰਪਿਊਟਰ ਆਪਰੇਟਿੰਗ ਸਿਸਟਮਾਂ ਤੇ ਚੱਲ ਸਕਦਾ ਹੈ । ਜਾਵਾ ਛੋਟੇ ਉਪਕਰਨਾਂ ਜਿਵੇ ਮੋਬਾਇਲ ਫੋਨ, ਤੋਂ ਲੈ ਕੇ ਵੱਡੇ ਕੰਪਿਊਟਰ ਸਰਵਰਾਂ ਅਤੇ

ਸੁਪਰ ਕੰਪਿਊਟਰਾਂ ਤੇ ਵਰਤੀ ਜਾਂਦੀ ਹੈ । ਇਸ ਤੋਂ ਇਲਾਵਾ ਜਾਵਾ ਐਪਲੈਟਸ, ਵਰਲਡ ਵਾਇਡ ਵੈਬ ਤੇ ਸੁਰੱਖਿਅਤ ਕੰਮ ਕਰਨ ਦੀ ਸਹੂਲਿਅਤ ਪ੍ਰਦਾਨ ਕਰਦੇ ਹਨ ।

ਜਾਵਾ (ਪ੍ਰੋਗਰਾਮਿੰਗ ਭਾਸ਼ਾ) ਦਾ ਕੋਈ ਵੀ ਪ੍ਰੋਗਰਾਮ ਜਦੋਂ ਕੰਪਾਇਲ ਕੀਤਾ ਜਾਂਦਾ ਹੈ ਤਾਂ ਇਹ ਜਾਵਾ ਬਾਈਟ ਕੋਡ ਵਿੱਚ ਤਬਦੀਲ ਹੋ ਜਾਂਦਾ ਹੈ ਅਤੇ ਜਾਵਾ ਦਾ ਆਪਨਾ ਪਲੇਟਫਾਰਮ ਯਾਨਿ ਕਿ ਜਾਵਾ ਵਰਚੁਅਲ ਮਸ਼ੀਨ ਇਸ ਨੂੰ ਚਲਾਓਦਾ ਹੈ । ਜਾਵਾ ਦਾ ਇਹੀ ਗੁਣ ਇਸ ਨੂੰ ਆਪਰੇਟਿੰਗ ਸਿਸਟਮ ਤੋਂ ਨਿਰਭਰਤਾ ਰਹਿਤ ਬਣਾਉਂਦਾ ਹੈ ।

੧੩ ਨਵੰਬਰ ੨੦੦੬ ਨੂੰ, ਸੰਨ ਮਾਈਕਰੋਸਿਸਟਮ ਨੇ ਆਪਨੇ ਜਾਵਾ ਦੇ ਸਾਰੇ ਕੰਮ ਨੂੰ ਜੀ. ਐਨ. ਯੂ. ਜਨਰਲ ਪਬਲਿਕ ਲਾਇਸੈਂਸ ਹੇਠ ਜਾਰੀ ਕੀਤਾ ।

ਜਾਵਾ ਇੱਕ ਪਲੇਟਫਾਰਮ[ਸੋਧੋ]

ਜਾਵਾ ਪਲੇਟਫਾਰਮ ਉਹਨਾ ਪ੍ਰੋਗਰਾਮਾਂ ਦਾ ਸੰਗ੍ਰਿਹ ਹੈ, ਜੋ ਜਾਵਾ ਪ੍ਰੋਗਰਾਮਿੰਗ ਭਾਸ਼ਾ ਦੇ ਬਣੇ ਹੋਏ ਪ੍ਰੋਗਰਾਂਮਾਂ ਨੂੰ ਚਲਾਉਣ ਦੀ ਸਮਰਥਾ ਰਖਦੇ ਹਨ । ਇਹ ਪਲੇਟਫਾਰਮ ਕਿਸੇ ਪ੍ਰਕਾਰ ਦੇ ਕੰਪਿਊਟਰ

ਆਪਰੇਟਿੰਗ ਸਿਸਟਮ ਜਾਂ ਕੰਪਿਊਟਰ ਪ੍ਰੋਸੈਸਰ ਤੇ ਨਿਰਭਰ ਨਹੀਂ ਕਰਦਾ, ਬਲ ਕਿ ਇਹ ਆਪਨੇ ਖੁਦ ਦੇ ਵਰਚੁਅਲ ਮਸ਼ੀਨ ਨੂੰ ਜਵਾਬਦੇਹ ਹੁੰਦਾ ਹੈ ਅਤੇ ਇਹ ਆਪਣੀਆਂ ਲਾਇਬ੍ਰੇਰੀਆਂ ਦੀ ਮਦਦ ਨਾਲ

ਕੰਮ ਕਰਦਾ ਹੈ ।

ਐਡੀਸ਼ਨਜ਼[ਸੋਧੋ]

ਇਤਿਹਾਸ[ਸੋਧੋ]

ਜਾਵਾ ਪਲੇਟਫਾਰਮ ਅਤੇ ਭਾਸ਼ਾ ਬਣਾਉਣ ਦਾ ਕੰਮ ਸੰਨ ਮਾਈਕਰੋਸਿਸਟਮ ਤੇ ਦਸੰਬਰ ੧੯੯੦ ਵਿੱਚ ਸੀ ਅਤੇ ਸੀ++ ਦੀ ਬਦਲੀ ਵਜੌਂ ਸ਼ੁਰੂ ਹੋਇਆ । ਇਹ ਪ੍ਰੋਜੈਕਟ ਜੇਮਸ ਗਾਸਲਿੰਗ ਦੀ ਟੀਮ ਨੇ ਸ਼ੁ੍ਰੂ

ਕੀਤਾ ਅਤੇ ੧੯੯੨ ਤੱਕ ਉਹ ਇੱਕ ਨਵਾਂ ਪਲੇਟਫਾਰਮ, ਔਕ ਭਾਸ਼ਾ (ਜਾਵਾ ਦਾ ਪਹਿਲਾ ਨਾਮ) ਅਤੇ ਲਾਇਬ੍ਰੇਰੀਆਂ ਲੈ ਕੇ ਸਾਹਮਣੇ ਆਏ । ਉਹਨਾਂ ਦਾ ਪਹਿਲੀ ਕੋਸ਼ਿਸ਼ ੩ ਸਤੰਬਰ ੧੯੯੨ ਵਿੱਚ ਸਟਾਰ੭

(ਪੀ. ਡੀ. ਏ) ਤੇ ਪ੍ਰਦਰਸ਼ਿਤ ਕੀਤੀ ਗਈ, ਜਿਸ ਵਿੱਚ ਗ੍ਰਾਫਿਕਲ ਇੰਟਰਫੇਸ ਪ੍ਰਦਾਨ ਕੀਤਾ ਗਿਆ ।

ਇਸ ਤੋਂ ਬਾਅਦ ਕ੍ਰਮਵਾਰ ਜਾਵਾ ਦੇ ੧.੧, ੧.੨, ੧.੩, ੧.੪, ੧.੫, ੧.੬ ਵਰਜ਼ਨ ਬਣਾਏ ਗਏ ਅਤੇ ਹੁਣ ਇਸ ਦਾ ਨਵਾਂ ਵਰਜ਼ਨ ੧.੭, ਜੁਲਾਈ ੨੦੧੧ ਨੂੰ ਜਾਰੀ ਕੀਤਾ ਗਿਆ ਹੈ ।