ਜੀਵੀ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੀਵੀ
ਮੂਲ: ਮਲੀਲਾ ਜੀਵ  
Malela Jiv Cover page.jpeg
ਲੇਖਕਪੰਨਾ ਲਾਲ਼ ਪਟੇਲ
ਮੂਲ ਸਿਰਲੇਖમળેલા જીવ
ਅਨੁਵਾਦਕਰਾਜੇਸ਼ ਆਈ ਪਟੇਲ
ਦੇਸ਼ਭਾਰਤ
ਭਾਸ਼ਾਗੁਜਰਾਤੀ
ਵਿਸ਼ਾਪ੍ਰੇਮ ਕਹਾਣੀ
ਵਿਧਾਨਾਵਲ
ਪ੍ਰਕਾਸ਼ਕਸੰਜੀਵਨੀ
ਆਈ.ਐੱਸ.ਬੀ.ਐੱਨ.978-93-80126-00-5
21052377

ਮਲੀਲਾ ਜੀਵ (ਗੁਜਰਾਤੀ: મળેલા જીવ) (ਪੰਜਾਬੀ: ਜੀਵੀ) ਇੱਕ ਗੁਜਰਾਤੀ ਜ਼ਬਾਨ ਦਾ ਰੋਮਾਨੀ ਨਾਵਲ ਹੈ ਜਿਸ ਨੂੰ ਬਿਨਾ ਲਾਲ਼ ਪਟੇਲ ਨੇ ਲਿਖਿਆ ਹੈ।[1] ਇਹ ਕਾਂਜੀ ਅਤੇ ਜੀਵੀ ਦੇ ਪਿਆਰ ਦੀ ਕਹਾਣੀ ਦਾ ਬਿਆਨ ਹੈ ਜੋ ਦੋ ਅੱਡ ਅੱਡ ਜ਼ਾਤਾਂ ਨਾਲ ਤਾਅਲੁੱਕ ਰਖਦੇ ਸਨ। ਅਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਵਰਣਨ ਕਰਦਾ ਹੈ।.[2]

ਲਿਖਣਾ[ਸੋਧੋ]

ਗੁਜਰਾਤੀ ਲੇਖਕ ਅਤੇ ਸੰਪਾਦਕ ਝਾ ਵੀਰ ਚੰਦ ਮੇਘਾਨੀ ਨੇ ਪੰਨਾਲਾਲ ਪਟੇਲ ਨੂੰ ਗੁਜਰਾਤੀ ਰੋਜ਼ਨਾਮਾ ਫੋਲ ਛਾਬ ਦੇ ਲਈ ਇੱਕ ਕਹਾਣੀ ਲਿਖਣ ਦੀ ਗੁਜ਼ਾਰਿਸ਼ ਕੀਤੀ। ਪਟੇਲ ਨੇ ਮਲੀਲਾ ਜੀਵ 24 ਦਿਨਾਂ ਵਿੱਚ ਲਿਖਿਆ ਅਤੇ ਇਹ ਹਰ ਰੋਜ਼ ਸਿਲਸਿਲਾ ਵਾਰ ਛਪਦਾ ਗਿਆ। ਬਾਅਦ ਵਿੱਚ ਇਸ ਨੂੰ 1941 ਵਿੱਚ ਕਿਤਾਬੀ ਸ਼ਕਲ ਵਿੱਚ ਸ਼ਾਇਆ ਕੀਤਾ ਗਿਆ।[3]

ਪਾਤਰ[ਸੋਧੋ]

  • ਕਾਂਜੀ - ਇੱਕ ਨੌਜਵਾਨ ਲੜਕਾ ਜੋ ਪਟੇਲ ਖ਼ਾਨਦਾਨ ਵਿੱਚ ਪੈਦਾ ਹੁੰਦਾ ਹੈ।
  • ਜੀਵੀ - ਖ਼ੂਬਸੂਰਤ ਔਰਤ, ਜੋ ਇੱਕ ਹਜਾਮ ਖ਼ਾਨਦਾਨ ਵਿੱਚ ਪੈਦਾ ਹੁੰਦੀ ਹੈ।
  • ਹੀਰੋ - ਕਾਂਜੀ ਦਾ ਦੋਸਤ
  • ਧੌਲਾ- ਕਾਂਜੀ ਦੇ ਪਿੰਡ ਦਾ ਹਜਾਮ

ਕਹਾਣੀ[ਸੋਧੋ]

ਕਾਲੀਸ਼ਵਰੀ ਮੇਲਾ ਜਿਸ ਦਾ ਜ਼ਿਕਰ ਨਾਵਲ ਹੈ ਜਿਥੇ ਕਾਂਜੀ ਤੇ ਜੀਵੀ ਪਹਿਲੀ ਬਾਰ ਮਿਲੇ ਸੀ।

ਕਾਂਜੀ ਅਤੇ ਜੀਵੀ ਜੋਗੀਪਾੜਾ ਅਤੇ ਉਧਾਰੀਆ ਪਿੰਡਾਂ ਦੇ ਵਾਸੀ ਹਨ ਅਤੇ ਦੋਨਾਂ ਦਾ ਤਾਅਲੁੱਕ ਦੋ ਅੱਡ ਅੱਡ ਜ਼ਾਤਾਂ ਨਾਲ ਹੈ। ਇਹ ਦੋਨੋਂ ਜਨਮ ਅਸ਼ਟਮੀ ਦੇ ਮੇਲੇ ਵਿੱਚ ਮਿਲਦੇ ਹਨ ਅਤੇ ਇੱਕ ਦੂਸਰੇ ਪਰ ਫ਼ਿਦਾ ਹੋ ਜਾਂਦੇ ਹਨ। ਉਹ ਸ਼ਾਦੀ ਨਹੀਂ ਕਰ ਸਕਦੇ ਕਿਉਂਕਿ ਦੋਨਾਂ ਦੀਆਂ ਜ਼ਾਤਾਂ ਅਲੱਗ ਸਨ ਅਤੇ ਕਾਂਜੀ ਤੇ ਬੜੇ ਭਾਈ ਦੀ ਸ਼ਾਦੀ ਦੀ ਸਮਾਜੀ ਜ਼ਿੰਮੇਦਾਰੀ ਸੀ। ਮਗਰ ਉਸ ਨੂੰ ਜੀਵੀ ਦੇ ਬਗ਼ੈਰ ਜ਼ਿੰਦਾ ਰਹਿਣਾ ਮੁਸ਼ਕਿਲ ਹੋ ਰਿਹਾ ਸੀ। ਇਸ ਦਾ ਦੋਸਤ ਹੀਰੋ ਮਸ਼ਵਰਾ ਦਿੰਦਾ ਹੈ ਕਿ ਜੀਵੀ ਧੌਲਾ ਨਾਲ ਸ਼ਾਦੀ ਕਰ ਲਵੇ ਜੋ ਉਹਨਾਂ ਦੇ ਪਿੰਡ ਦਾ ਹਜਾਮ ਸੀ। ਇੱਕ ਨਫ਼ਸੀਆਤੀ ਜੱਦੋਜਹਿਦ ਦੇ ਬਾਅਦ ਕਾਂਜੀ ਹੀਰੋ ਇਤਫ਼ਾਕ ਕਰ ਕੇ ਜੀਵੀ ਦੀ ਸ਼ਾਦੀ ਧੌਲ਼ਾ ਨਾਲ ਕਰਨ ਲਈ ਰਾਜ਼ੀ ਹੋ ਜਾਂਦਾ ਹੈ। ਮਗਰ ਉਸ ਦਾ ਮਨਸੂਬਾ ਇਛਤ ਨਤੀਜਾ ਨਹੀਂ ਦਿਖਾਉਂਦਾ ਹੈ। ਧੌਲਾ ਦੀ ਸ਼ੱਕੀ ਫਿਤਰਤ, ਉਸ ਦਾ ਜੁਲਮ, ਜੀਵੀ ਪ੍ਰਤੀ ਖ਼ਰਾਬ ਰਵਈਆ, ਅਤੇ ਇਸ ਦੀਆਂ ਹੋਰ ਗੱਲਾਂ ਇਸ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦਿੰਦੀਆਂ। ਕਾਂਜੀ ਪਿੰਡ ਤੋਂ ਸ਼ਹਿਰ ਦਾ ਰੁਖ਼ ਕਰਦਾ ਹੈ ਤਾਂ ਕਿ ਉਹ ਜੀਵੀ ਤੋਂ ਦੂਰ ਰਹਿ ਸਕੇ। ਦੂਜੇ ਪਾਸੇ ਰੋਜ਼ਾਨਾ ਦੇ ਝਗੜੇ ਅਤੇ ਮਾਰ ਕੁੱਟ ਤੋਂ ਤੰਗ ਆਕੇ ਜੀਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਐਪਰ ਗਲਤੀ ਨਾਲ ਧੌਲਾ ਆਪਣੀ ਜਿੰਦਗੀ ਤੋਂ ਹਥ ਧੋ ਬੈਠਦਾ ਹੈ ਅਤੇ ਜੀਵੀ ਦਿਮਾਗ਼ੀ ਤੌਰ ਉੱਤੇ ਮਾਜ਼ੂਰ ਹੋ ਜਾਂਦੀ ਹੈ ਅਤੇ ਕਾਂਜੀ ਦਾ ਸਾਥ ਚਾਹੁੰਦੀ ਹੈ। ਆਖ਼ਿਰ ਕਾਂਜੀ ਦੀ ਦੁਨਿਆਵੀ ਮੁਹੱਬਤ ਰੁਹਾਨੀ ਇਸ਼ਕ ਵਿੱਚ ਤਬਦੀਲ ਹੁੰਦੀ ਹੈ ਅਤੇ ਉਹ ਸ਼ਹਿਰ ਤੋਂ ਆਕੇ ਪਾਗਲ ਜੀਵੀ ਨੂੰ ਆਪਣੇ ਨਾਲ ਲੈ ਜਾਂਦਾ ਹੈ।[2][4]

ਹਵਾਲੇ[ਸੋਧੋ]

  1. Subodh Kapoor (2002). The Indian Encyclopaedia: Gautami Ganga -Himmat Bahadur. 9. New Delhi: Cosmo Publications. p. 2718. ISBN 978-81-7755-266-9. Retrieved 8 December 2016. 
  2. 2.0 2.1 Patel, Rajesh I. (12 May 2011). "Chapter 2". Translation of Pannalal Patel's "Malela Jeev" from Gujarati into English with critical introduction (PDF) (Thesis). Rajkot: Department of English & Comparative Literary Studies, Saurashtra University. Retrieved 7 December 2016. 
  3. Patel, Pannalal (2016). Malela Jeev. Ahmedabad: Sanjeevani Publication. ISBN 978-93-80126-00-5. 
  4. gujjubhai (2012-09-10). "Malela Jeev Gujarati Natak". GujjuBhai. Retrieved 2016-12-08.