ਸਮੱਗਰੀ 'ਤੇ ਜਾਓ

ਜੀ ਜੋਸ਼ੁਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁਰਰਾਮ ਜਾਸ਼ੂਆ (ਜਾਂ ਜੀ ਜੋਸ਼ੁਆ) (28 ਸਤੰਬਰ, 1895)   - 24 ਜੁਲਾਈ, 1971) ਇੱਕ ਤੇਲਗੂ ਕਵੀ ਸੀ। ਉਸਦਾ ਅਸਲ ਨਾਮ ਅਨਿਲ ਕੁਮਾਰ ਸੀ। [ਹਵਾਲਾ ਲੋੜੀਂਦਾ]

[ <span title="This claim needs references to reliable sources. (November 2019)">ਹਵਾਲਾ ਲੋੜੀਂਦਾ</span> ]

ਮੁੱਢਲਾ ਜੀਵਨ

[ਸੋਧੋ]

ਜੀ ਜੋਸ਼ੁਆ ਦਾ ਜਨਮ ਵਿਰਾਯ ਅਤੇ ਲਿੰਗਮਾਮਾ ਵਿਨੂਕੌਂਦਾ, ਗੁੰਟੂਰ, ਆਂਧਰਾ ਪ੍ਰਦੇਸ਼, ਭਾਰਤ ਵਿੱਚ ਚਮੜਾ ਮਜ਼ਦੂਰਾਂ ਦੇ ਭਾਈਚਾਰੇ ਵਿੱਚ ਹੋਇਆ ਸੀ।[1] ਉਸ ਦੇ ਪਿਤਾ ਯਾਦਵ ਜਾਤੀ ਨਾਲ ਅਤੇ ਉਸ ਦੀ ਮਾਂ ਮਦੀਗਾ ਜਾਤੀ ਨਾਲ ਸੰਬੰਧਤ ਸੀ।[2][3][4] ਗਰੀਬੀ ਅਤੇ ਉਸਦੇ ਮਾਪਿਆਂ ਦੇ ਅੰਤਰ-ਜਾਤੀ ਵਿਆਹ ਕਾਰਨ ਉਸਦਾ ਬਚਪਨ ਉਸ ਸਮਾਜ ਵਿੱਚ ਮੁਸ਼ਕਲ ਸੀ ਜਿਸ ਵਿੱਚ ਕੁਝ ਜਾਤੀਆਂ ਨੂੰ "ਅਛੂਤ" ਮੰਨਿਆ ਜਾਂਦਾ ਸੀ। ਜੋਸ਼ੁਆ ਅਤੇ ਉਸਦੇ ਭਰਾ ਦਾ ਪਾਲਣ ਪੋਸ਼ਣ ਉਸਦੇ ਮਾਪਿਆਂ ਨੇ ਈਸਾਈਆਂ ਵਜੋਂ ਕੀਤਾ ਸੀ। ਉੱਚ ਸਿੱਖਿਆ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਜੋਸ਼ੁਆ ਨੇ ਬਾਅਦ ਵਿੱਚ ਆਪਣੀ ਜ਼ਿੰਦਗੀ ਵਿੱਚ ਤੇਲਗੂ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਵਿਦਵਾਨ ਵਜੋਂ ਡਿਪਲੋਮਾ ਉਭਯ ਭਾਸ਼ਾ ਪ੍ਰਵੀਨ ਪ੍ਰਾਪਤ ਕੀਤਾ।[5]

ਕੈਰੀਅਰ

[ਸੋਧੋ]

"ਛੂਆਛਾਤ," ਵਿਰੁੱਧ ਰੋਸ ਦਲਿਤ ਅਧਿਕਾਰ, ਅਤੇ ਭੇਦਭਾਵ ਜੋਸ਼ੁਆ ਦੇ ਸਾਰੇ ਕੰਮਾਂ ਦੇ ਵਿੱਚ ਆਮ ਥੀਮ ਹਨ। ਉਸ ਦੀਆਂ ਸ਼ਾਹਕਾਰ ਸਾਹਿਤਕ ਕ੍ਰਿਤੀਆਂ ਵਿੱਚ ਹੋਰ ਪ੍ਰਤੱਖ ਇੰਦਰਾਜ਼ ਦੇ ਕੁਝ ਗੈਬੀਲਾਮ (ਚਮਗਿੱਦੜ), ਫਿਰਾਦੌਸੀ (ਬਾਗੀ) ਅਤੇ ਕੈਂਡੀਸਿਕੂਡੂ (ਸ਼ਰਨਾਰਥੀ) ਸ਼ਾਮਲ ਹਨ। ਜੋਸ਼ੁਆ ਦੇ ਕੰਮ ਦੀਆਂ ਕਈ ਕਵਿਤਾਵਾਂ ਨੂੰ ਪ੍ਰਸਿੱਧ ਮਿਥਿਹਾਸਕ ਨਾਟਕ ਹਰੀਸ਼ਚੰਦਰ ਵਿੱਚ, ਖ਼ਾਸਕਰ ਸ਼ਮਸ਼ਾਨ ਘਾਟ ਵਾਲੇ ਦ੍ਰਿਸ਼ ਦੌਰਾਨ ਸ਼ਾਮਲ ਕੀਤਾ ਗਿਆ ਹੈ।[6]

ਆਂਧਰਾ ਪ੍ਰਦੇਸ਼ ਵਿੱਚ ਦਲਿਤ ਭਾਈਚਾਰੇ ਜੋਸ਼ੁਆ ਨੂੰ ਪਹਿਲਾ ਆਧੁਨਿਕ ਤੇਲਗੂ ਦਲਿਤ ਕਵੀ ਮੰਨਦੇ ਹਨ, ਅਤੇ ਤੇਲਗੂ ਅਤੇ ਭਾਰਤੀ ਸਾਹਿਤਕ ਇਤਿਹਾਸ ਵਿੱਚੋਂ ਉਸਦੇ ਮਿਟਾਏ ਜਾਣ ਦਾ ਸਰਗਰਮੀ ਨਾਲ ਵਿਰੋਧ ਕਰਦੇ ਹਨ। 1995 ਵਿਚ, ਆਂਧਰਾ ਪ੍ਰਦੇਸ਼ ਵਿੱਚ ਦਲਿਤ ਭਾਈਚਾਰਿਆਂ ਨੇ ਜੋਸ਼ੁਆ ਦੇ ਜਨਮ ਲਈ ਵੱਖ-ਵੱਖ ਸ਼ਤਾਬਦੀ ਸਮਾਰੋਹਾਂ ਦਾ ਆਯੋਜਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਹਾਲ ਹੀ ਵਿੱਚ ਉਸ ਦੇ ਸਾਹਿਤਕ ਯੋਗਦਾਨ ਦੀ ਯਾਦ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।[7]

ਸਾਹਿਤਕ ਰਚਨਾ

[ਸੋਧੋ]
  • ਗੈਬੀਲਾਮ (1941) ਜੋਸ਼ੁਆ ਦਾ ਸਭ ਤੋਂ ਵਧ ਜਾਣਿਆ ਜਾਂਦਾ ਕੰਮ ਹੈ ਜੋ ਕਾਲੀਦਾਸ ਦੇ ਮੇਘਦੂਤਮ ਦੇ ਨਮੂਨੇ ਤੇ ਹੈ, ਜਿਸ ਵਿੱਚ ਇੱਕ ਜਲਾਵਤਨ ਪ੍ਰੇਮੀ ਆਪਣੀ ਪਿਆਰੀ ਪਤਨੀ ਨੂੰ ਆਪਣੀ ਮੁਹੱਬਤ ਦਾ ਪੈਗ਼ਾਮ ਭੇਜਣ ਦੀ ਕੋਸ਼ਿਸ ਕਰਦਾ ਹੈ।[8]

ਇਕ ਪਉੜੀ ਵਿੱਚ ਜੋਸ਼ੁਆ ਲਿਖਦਾ ਹੈ, “ਇਸ ਦੋਸਤਾਨਾ ਚਮਗਿੱਦੜ ਨੂੰ ਉਹ ਦੁਖੀ ਦਿਲ ਨਾਲ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਉਣ ਲੱਗਾ। ਇਸ ਬੇਵਕੂਫ਼ ਅਤੇ ਹੰਕਾਰੀ ਸੰਸਾਰ ਵਿਚ, ਨੀਚ ਪੰਛੀਆਂ ਅਤੇ ਕੀੜੇ-ਮਕੌੜਿਆਂ ਤੋਂ ਇਲਾਵਾ, ਕੀ ਗਰੀਬਾਂ ਕੋਲ ਉਸ ਦੇ ਨਿੱਘੇ ਹੰਝੂਆਂ ਦੀ ਬਾਤ ਪਾਉਣ ਲਈ ਕੋਈ ਦਿਲਾਂ ਦੇ ਜਾਨੀ ਜਾਂ ਗੁਆਂਢੀ, ਕੋਈ ਰਾਜ ਹੰਸ ਹੋ ਸਕਦੇ ਹਨ?"[9]

ਹਵਾਲੇ

[ਸੋਧੋ]
  1. Rao, Velcheru Narayana (2003). "Hibiscus on the Lake". University of Wisconsin Press. Retrieved 2015-04-05.
  2. Vepachedu Education foundation article on Jashua, Accessed 27 Oct 2013
  3. Suprasiddula jeevita viseshalu, Hanumcchastri Janamaddi
  4. Satajayanti saahitimoortulu, Sastri D (DN Sastri)
  5. A blog post
  6. DV Subbarao renders Jashua's poems in the play on ਯੂਟਿਊਬ
  7. "Gurram Jashuva remembered".
  8. Pattem, Sundeep (2010). "Gabbilam I". Yemanna. Retrieved 2015-04-05.
  9. Pattem, Sundeep (2010). "Gabbilam II". Yemanna. Retrieved 2015-04-05.