ਜੈਅੰਤ ਕੈਕਿਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੈਅੰਤ ਕੈਕਿਨੀ
ਡਾ. ਜੈਅੰਤ ਕੈਕਿਨੀ
ਜਨਮ23 ਜਨਵਰੀ 1955
ਗੋਕਰਨਾ, ਕਰਵਰ, ਉੱਤਰ ਕੰਨੜ, ਕਰਨਾਟਕ
ਕੌਮੀਅਤਭਾਰਤੀ ਭਾਰਤ
ਕਿੱਤਾਲੇਖਕ
ਇਨਾਮਕਰਨਾਟਕ ਸਾਹਿਤ ਅਕੈਡਮੀ ਪੁਰਸਕਾਰ

ਡਾ. ਜੈਅੰਤ ਕੈਕਿਨੀ (ਜਾਂ ਜੈਅੰਤ ਕੈਕਿਨੀ, ਕੰਨੜ: ಜಯಂತ ಕಾಯ್ಕಿಣಿ) (ਜਨਮ 23 ਜਨਵਰੀ 1955) ਕੰਨੜ ਕਵੀ, ਕਹਾਣੀਕਾਰ ਅਤੇ ਫ਼ਿਲਮੀ ਗੀਤਕਾਰ ਹੈ।

ਮੁੱਢਲਾ ਜੀਵਨ[ਸੋਧੋ]

ਡਾ. ਜੈਅੰਤ ਕੈਕਿਨੀ ਦਾ ਜਨਮ ਗੋਕਰਨਾ ਦੇ ਇੱਕ ਕੋਂਕਣੀ ਚਿਤਰਾਪੁਰ ਸਰਸਵਤ ਬ੍ਰਾਹਮਣ ਪਰਵਾਰ ਵਿੱਚ ਹੋਇਆ ਸੀ। ਉਸ ਦਾ ਪਿਤਾ, ਗੂਰਿਸ਼ ਕੈਕਿਨੀ, ਸਕੂਲ ਅਧਿਆਪਕ, ਕੰਨੜ ਸਾਹਿਤਕਾਰ ਅਤੇ ਮਾਤਾ ਸ਼ਾਂਤਾ ਇੱਕ ਸਮਾਜਕ ਕਾਰਜਕਰਤਾ ਸੀ। ਕਰਨਾਟਕ ਯੂਨੀਵਰਸਿਟੀ, ਧਰਵਾੜ ਤੋਂ ਜੈਵ-ਰਸਾਇਣ ਸਾਸ਼ਤਰ ਦੀ ਐਮ ਐਸ ਸੀ ਕਰ ਕੇ, ਜੈਅੰਤ ਮੁੰਬਈ ਚਲਾ ਗਿਆ ਜਿਥੇ ਉਸਨੇ ਕਈ ਸਾਲ ਕੈਮਿਸਟ ਦਾ ਕੰਮ ਕੀਤਾ।[1] ਹੁਣ ਉਹ ਆਪਣੀ ਪਤਨੀ ਸਮਿਤਾ ਅਤੇ ਦੋ ਬੱਚਿਆਂ ਨਾਲ ਬੰਗਲੋਰ ਰਹਿੰਦਾ ਹੈ। ਧੀ ਸਿਰਜਨਾ ਓਡੀਸੀ ਨਾਚੀ ਅਤੇ ਆਰਕੀਟੈਕਟ ਹੈ। ਪੁੱਤਰ ਦਾ ਨਾਮ ਰਿਤਵਿਕ ਹੈ।[2] ਕੰਨੜ ਦੇ ਇਲਾਵਾ ਜੈਅੰਤ ਆਪਣੀ ਮਾਤਭਾਸ਼ਾ ਕੋਂਕਣੀ, ਮਰਾਠੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਰਵਾਂ ਹੈ।

ਹਵਾਲੇ[ਸੋਧੋ]