ਜੈਸਮੀਨ ਭਸੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੈਸਮੀਨ ਭਸੀਨ
Jasmin Bhasin graces the Zee Rishtey Awards (02) (cropped).jpg
2017 ਵਿੱਚ ਭਸੀਨ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2011– ਹੁਣ ਤੱਕ

ਜੈਸਮੀਨ ਭਸੀਨ ਇਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ, ਜੋ ਜ਼ੀ ਟੀ ਵੀ ਦੇ ਟਸ਼ਨ-ਏ-ਇਸ਼ਕ ਵਿਚ ਟਵਿੰਕਲ ਤਨੇਜਾ ਦੀ ਭੂਮਿਕਾ ਅਤੇ "ਦਿਲ ਸੇ ਦਿਲ ਤਕ (ਟੀ.ਵੀ. ਸੀਰੀਜ਼)" ਵਿਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ। ਉਸਨੇ ਤਮਿਲ ਫਿਲਮ 'ਵਾਨਾਮ' (2011) ਵਿਚ ਆਪਣੀ ਪਹਿਲੀ ਫ਼ਿਲਮ ਬਣਾਈ ਸੀ ਜਿਸ ਵਿਚ[1][2] ਉਸਨੇ ਇਕ ਕਾਲਜੀ ਵਿਦਿਆਰਥਣ ਅਤੇ ਨਾਇਕ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ। ਉਸ ਨੂੰ ਪਹਿਲੀ ਵਾਰ ਨਿਰਦੇਸ਼ਕ ਰਾਧਾਕ੍ਰਿਸ਼ਨ ਜਗਰਲਾਮੁਦੀ ਕ੍ਰਿਸ਼ ਦੁਆਰਾ ਫਿਲਮ ਵਿਚ ਰੋਲਸਟਾਰ ਦੀ ਭੂਮਿਕਾ ਲਈ ਚੁਣਿਆ ਗਿਆ ਸੀ।[3]

ਮੁੱਢਲਾ ਜੀਵਨ[ਸੋਧੋ]

ਭਸੀਨ ਦਾ ਜਨਮ ਅਤੇ ਪਾਲਣ-ਪੋਸ਼ਣ ਕੋਟਾ ਵਿੱਚ ਹੋਇਆ ਸੀ।[4] ਉਸ ਨੇ ਜੈਪੁਰ ਦੇ ਇੱਕ ਹੋਸਪਟੈਲਿਟੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ। ਜਦੋਂ ਭਸੀਨ ਛੋਟੀ ਸੀ, ਤਾਂ ਉਹ ਸਾਈਕਲ ਚਲਾਉਂਦੇ ਸਮੇਂ ਉਸ ਨਾਲ ਇੱਕ ਹਾਦਸਾ ਵਾਪਰਿਆ। ਉਸ ਨੂੰ ਖੂਨ ਦੀ ਉਲਟੀ ਆਈ ਅਤੇ ਉਹ ਦੋ ਦਿਨਾਂ ਤੋਂ ਕੋਮਾ ਵਿੱਚ ਰਹੀ।[5]

ਕੈਰੀਅਰ[ਸੋਧੋ]

ਭਸੀਨ ਨੇ ਆਪਣੇ ਮਾਡਲਿੰਗ ਕੈਰੀਅਰ ਦੀ ਸ਼ੁਰੂਆਤ ਪ੍ਰਿੰਟ ਅਤੇ ਟੈਲੀਵਿਜ਼ਨ ਦੇ ਇਸ਼ਤਿਹਾਰਾਂ ਨਾਲ ਕੀਤੀ। ਨਿਰਦੇਸ਼ਕ ਕ੍ਰਿਸ਼ ਜਦੋਂ ਉਸ ਨੂੰ ਇੱਕ ਇਸ਼ਤਿਹਾਰ ਦੇਖਿਆ ਸੀ ਤਾਂ ਉਸ ਨੇ ਉਸ ਨੂੰ ਇਕ ਫਿਲਮ ਵਿਚ ਇਕ ਰਾਕਸਟਾਰ ਦੀ ਭੂਮਿਕਾ ਲਈ ਆਡੀਸ਼ਨ ਲਈ ਬੁਲਾਇਆ ਸੀ। ਸਾਲ 2011 ਵਿੱਚ, ਜੈਸਮੀਨ ਨੇ ਤਾਮਿਲ ਫਿਲਮ ਵਨਮ ਨਾਲ ਅਭਿਨੈ ਦੀ ਸ਼ੁਰੂਆਤ ਕੀਤੀ। ਫਿਰ ਉਸ ਨੇ ਕਈ ਦੱਖਣੀ ਭਾਰਤੀ ਫਿਲਮਾਂ ਜਿਵੇਂ ਕਿ ਕਰੋਦਪਾਠੀ, ਵੀਟਾ, ਅਤੇ ਲੇਡੀਜ਼ ਐਂਡ ਜੈਂਟਲਮਿਨ ਵਿੱਚ ਕੰਮ ਕੀਤਾ ਅਤੇ ਕਈ ਵਪਾਰਕ ਮਸ਼ਹੂਰੀਆਂ ਜਿਵੇਂ ਕਿ ਡਾਬਰ ਗੁਲਾਬਰੀ, ਓਡੋਨੀਲ, ਹਿਮਾਲੀਆ ਨਿੰਮ ਫੇਸ ਵਾੱਸ਼, ਕੋਲਗੇਟ, ਅਤੇ ਮੈਕਡੋਨਲਡ, ਚੇਨੱਈ ਹੀਰੇ, ਪੈਪਸੀ ਅਤੇ ਵ੍ਹਾਈਟ ਐਕਸ-ਡਿਟਰਜੈਂਟ ਵਿੱਚ ਵੀ ਨਜ਼ਰ ਆਈ। 2015 ਵਿੱਚ, ਭਸੀਨ ਨੂੰ ਜ਼ੀ.ਟੀਵੀ ਦੀ ਮਸ਼ਹੂਰ ਰੋਮਾਂਟਿਕ ਲੜੀ ਟਸ਼ਨ-ਏ-ਇਸ਼ਕ ਵਿੱਚ ਔਰਤ ਲੀਡ ਵਜੋਂ ਪੇਸ਼ ਕੀਤਾ ਗਿਆ ਸੀ ਅਤੇ ਗੋਲਡ ਅਵਾਰਡਜ਼ ਵਿੱਚ ਸਰਬੋਤਮ ਡੈਬਿਊ ਪੁਰਸਕਾਰ ਜਿੱਤਿਆ।ਟਸ਼ਨ-ਏ-ਇਸ਼ਕ ਸਤੰਬਰ, 2016 ਵਿੱਚ ਖ਼ਤਮ ਹੋਇਆ ਸੀ।[6][7] and won best debut award in Gold Awards. Tashan-E-Ishq ended in September 2016.[8][9] 2017 ਵਿੱਚ, ਉਸ ਨੇ ਕਲਰਜ਼ ਟੀ ਵੀ ਸ਼ੋਅ ‘ਦਿਲ ਸੇ ਦਿਲ ਤੱਕ’ ਵਿੱਚ "ਤੇਨੀ" ਦੀ ਮੁੱਖ ਭੂਮਿਕਾ ਪ੍ਰਾਪਤ ਕੀਤੀ।[10][11]

ਟੈਲੀਵਿਜ਼ਨ[ਸੋਧੋ]

ਸ਼ੋਅ[ਸੋਧੋ]

ਸਾਲ ਸ਼ੋਅ ਭੂਮਿਕਾ ਚੈਨਲ
2015–2016 ਟਸ਼ਨ-ਏ-ਇਸ਼ਕ ਟਵਿੰਕਲ ਕੁੰਜ ਸਰਨਾ ਜ਼ੀ ਟੀਵੀ
2017–2018 [[ਦਿਲ ਸੇ ਦਿਲ ਤੱਕ] ਤੇਨੀ ਪਾਰਥ ਭਨਸਾਲੀ ਕਲਰਜ਼ ਟੀਵੀ
2019 ਦਿਲ ਤੋ ਹੈਪੀ ਹੈ ਜੀ ਹੈਪੀ ਮਿਹਰਾ ਸਟਾਰ ਪਲਸ
2019–2020 ਨਾਗਿਨ: ਭਾਗਿਆ ਕਾ ਜ਼ਹਿਰੀਲਾ ਖੇਲ (ਨਾਗਿਨ 4) ਨੈਨਤਾਰਾ ਮਿਹਿਰ ਸਿੱਪੀ ਕਲਰਜ਼ ਟੀਵੀ

ਰਿਏਲਿਟੀ[ਸੋਧੋ]

ਸਾਲ ਸ਼ੋਅ ਭੂਮਿਕਾ ਚੈਨਲ
2018 ਡਾਂਡੀਆ ਨਾਇਟਸ ਖ਼ੁਦ ਸਟਾਰ ਪਲਸ
2019 ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 9 ਪ੍ਰਤੀਯੋਗੀ ਕਲਰਜ਼ ਟੀਵੀ
2019 ਖਤਰਾ ਖਤਰਾ ਖਤਰਾ ਖੁਦ ਕਲਰਜ਼ ਟੀਵੀ
2019 ਨੱਚ ਬਲੀਏ ਖੁਦ ਸਟਾਰ ਪਲਸ

ਮਹਿਮਾਨ ਪੇਸ਼ਕਾਰੀ[ਸੋਧੋ]

ਸਾਲ ਸ਼ੋਅ ਭੂਮਿਕਾ ਚੈਨਲ
2016 ਕੁਮਕੁਮ ਭਾਗਿਆ ਮਹਿਮਾਨ/ਟਵਿੰਕਲ ਤਨੇਜਾ ਜ਼ੀ.ਟੀ.ਵੀ
2017 ਬਿੱਗ ਬਾਸ10 ਮਹਿਮਾਨ/ਖ਼ੁਦ ਕਲਰਜ਼ ਟੀਵੀ
ਬਿੱਗ ਬਾਸ 11
ਏਕ ਸ਼੍ਰੀਨਗਾਰ-ਸਵਾਭੀਮਾਨ ਮਹਿਮਾਨ/ਤੇਨੀ
2018 ਸ਼ਕਰੀ — ਅਸਤਿਤਵ ਕੇ ਅਹਿਸਾਸ ਕੀ
ਤੂ ਆਸ਼ਿਕੀ
ਲੱਡੂ 2 – ਵੀਰਪੁਰ ਕੀ ਮਰਦਾਨੀ
ਬੇਲਨ ਵਾਲੀ ਬਹੂ
ਬਿੱਗ ਬਾਸ 12 ਮਹਿਮਾਨ
2019 ਨੱਚ ਬਲੀਏ 9 ਸਟਾਰ ਪਲੱਸ
ਡਾਂਸ ਦੀਵਾਨੇ ਕਲਰਜ਼ ਟੀਵੀ

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]