ਜੋਤੀਰਮੋਏ ਸਿਕਦਾਰ
ਜੋਤੀਰਮੋਏ ਸਿਕਦਾਰ (ਜਨਮ 11 ਦਸੰਬਰ 1969) ਇੱਕ ਭਾਰਤੀ ਰਾਜਨੇਤਾ ਅਤੇ ਖਿਡਾਰਣ ਹੈ। ਉਸਨੇ 14 ਵੀਂ ਲੋਕ ਸਭਾ ਵਿੱਚ ਪੱਛਮੀ ਬੰਗਾਲ ਦੇ ਕ੍ਰਿਸ਼ਣਾਗਰ ਤੋਂ ਸੰਸਦ ਮੈਂਬਰ ਵਜੋਂ ਸੇਵਾ ਨਿਭਾਈ। ਉਹ ਸਾਲ 2019 ਤੋਂ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੀ ਮੈਂਬਰ ਹੈ। ਉਹ ਕੰਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਦੀ ਸਾਵਕਾ ਮੈਂਬਰ ਵੀ ਹੈ। ਉਸ ਨੇ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਕ੍ਰਿਸ਼ਣਾਗਰ,ਪੱਛਮੀ ਬੰਗਾਲ ਸੀਟ ਲਈ ਚੋਣ ਲੜੀ ਸੀ, ਪਰ ਦੂਜੀ ਵਾਰ ਸੰਸਦ ਵਿੱਚ ਜਗਾ ਨਾ ਬਣਾ ਸਕੀ।
ਉਹ ਇੱਕ ਮੱਧ ਦੂਰੀ ਦੀ ਦੌੜਾਕ ਸੀ ਅਤੇ 1995 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 800 ਮੀਟਰ ਜਿੱਤੀ . ਉਸਨੇ 1998 ਵਿੱਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 800 ਮੀਟਰ ਅਤੇ 1500 ਮੀਟਰ ਦੇ ਮੁਕਾਬਲਿਆਂ ਵਿੱਚ ਕਾਂਸੀ ਦੇ ਤਗਮੇ ਜਿਤੇ ਅਤੇ 1998 ਵਿੱਚ ਬੈਂਕਾਕ ਵਿੱਚ ਏਸ਼ੀਆਈ ਖੇਡਾਂ ਦੇ ਦੋਵਾਂ ਮੁਕਾਬਲਿਆਂ ਵਿੱਚ ਸੋਨੇ ਦੇ ਤਗਮੇ ਜਿੱਤੇ.[1][2]
ਉਸਨੂੰ ਸਾਲ 1998–1999 ਲਈ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ . ਉਸਨੂੰ 2003 ਵਿੱਚ ਪਦਮ ਸ਼੍ਰੀ ਨਾਲ ਵੀ ਨਮਾਜਿਆ ਗਿਆ ਸੀ. ਉਸ ਨੂੰ 1995 ਵਿੱਚ ਅਰਜੁਨ ਪੁਰਸਕਾਰ ਵੀ ਦਿਤਾ ਗਿਆ[3] ਉਹ ਸਾਲ 2019 ਵਿੱਚ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਈ।[4]
ਨਿੱਜੀ ਜ਼ਿੰਦਗੀ
[ਸੋਧੋ]ਸਿਕੰਦਰ ਦਾ ਜਨਮ 11 ਦਸੰਬਰ 1969 ਨੂੰ ਗੁਰੂਦਾਸ ਸਿਕੰਦਰ ਅਤੇ ਨਿਹਾਰ ਸਿਕਦਾਰ ਦੇ ਘਰ ਨਦੀਆ ਡਿਸਟ੍ਰਿਕਟ,ਪੱਛਮੀ ਬੰਗਾਲ ਵਿਖੇ ਹੋਇਆ। ਉਸਨੇ ਹਾਇਰ ਸੈਕੰਡਰੀ ਤੱਕ ਪੜ੍ਹਾਈ ਕੀਤੀ। ਸਿਕੰਦਰ ਨੇ 9 ਫਰਵਰੀ 1994 ਨੂੰ ਅਵਤਾਰ ਸਿੰਘ ਨਾਲ ਵਿਆਹ, ਜਿਸਦੇ ਨਾਲ ਉਸਦਾ ਇੱਕ ਬੇਟਾ ਹੈ।[5]
ਪ੍ਰਾਪਤੀਆਂ
[ਸੋਧੋ]ਹਵਾਲੇ
[ਸੋਧੋ]- ↑ Asian Games. GBR Athletics. Retrieved on 2011-08-20.
- ↑ Asian Championships. GBR Athletics. Retrieved on 2011-08-20.
- ↑ "Padma Awards" (PDF). Ministry of Home Affairs, Government of India. 2015. Archived from the original (PDF) on 15 November 2014. Retrieved 21 July 2015.
- ↑ "অভিমানেই লাল ছেড়ে তৃণমূলে সোনার মেয়ে". https://www.aajkaal.in/. Archived from the original on 24 ਅਗਸਤ 2019. Retrieved 22 December 2019.
{{cite web}}
: External link in
(help)|website=
- ↑ "Current Lok Sabha Members Biographical Sketch". web.archive.org. 22 June 2006. Archived from the original on 22 ਜੂਨ 2006. Retrieved 12 November 2019.
{{cite web}}
: Unknown parameter|dead-url=
ignored (|url-status=
suggested) (help)