ਸਮੱਗਰੀ 'ਤੇ ਜਾਓ

ਝੱਘਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਝੱਘਾ

ਚੁੱਘਾ ( ਸ਼ੂਕਾ ਦਾ ਰੂਪ) ਫ਼ਾਰਸੀ: چوقا ਇੱਕ ਕੋਟ ਹੈ ਜੋ ਕੱਪੜਿਆਂ ਦੇ ਉੱਪਰ ਪਹਿਨਿਆ ਜਾਂਦਾ ਹੈ। ਇਸ ਨੂੰ ਆਮ ਤੌਰ 'ਤੇ ਠੰਡੇ ਸਰਦੀਆਂ ਦੇ ਮਹੀਨਿਆਂ ਵਿੱਚ ਪਹਿਨਿਆ ਜਾਂਦਾ ਹੈ। ਇਹ ਮਰਦਾਂ ਦਾ ਖਾਸ ਪਹਿਰਾਵਾ ਮੰਨਿਆ ਗਿਆ ਹੈ ਜਿਸ ਨੂੰ ਰੰਗਦਾਰ ਧਾਗਿਆਂ ਨਾਲ ਕਢਾਈ ਕਰਕੇ ਸ਼ਿੰਗਾਰਿਆਂ ਜਾਂਦਾ ਹੈ।[1] ਇਸ ਦੀ ਬੁਣਤੀ ਇਕ ਖਾਸ ਕਿਸਮ ਦਿ ਤਕਨੀਕ ਨਾਲ ਕੀਤੀ ਗਈ ਹੁੰਦੀ ਹੈ ਜੋ ਇਸ ਦੇ ਸੁਹੱਪਣ ਵਿਚ ਵਾਧਾ ਦਰਜ ਕਰਦੀ ਹੈ। ਹਰ ਤਰ੍ਹਾਂ ਦਾ ਪਹਿਰਾਵਾ ਆਪਣੇ ਖਿੱਤੇ ਨਾਲ ਜੁੜ ਕੇ ਹੀ ਆਪਣੀ ਹੋਂਦ ਦੀ ਪੁਸ਼ਟੀ ਕਰਵਾਉਂਦਾ ਹੈ। ਇਹ ਪਾਕਿਸਤਾਨ, ਉਜ਼ਬੇਕਿਸਤਾਨ, ਅਫਗਾਨਿਸਤਾਨ, ਤਜ਼ਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਭਾਰਤ ਅਤੇ ਹੋਰ ਆਸ-ਪਾਸ ਦੇ ਦੇਸ਼ਾਂ ਸਮੇਤ ਈਰਾਨ ਅਤੇ ਮੱਧ ਏਸ਼ੀਆ ਆਦਿ ਮੁਲਕਾਂ ਵਿਚ ਪਹਿਨਿਆ ਜਾਂਦਾ ਹੈ। ਭਾਰਤ ਉੱਪਰ ਪਹਿਰਾਵੇ ਦਾ ਜ਼ਿਆਦਾ ਅਸਰ ਈਰਾਨ ਦਾ ਹੀ ਮੰਨਿਆ ਗਿਆ ਹੈ। ਪੁਰਾਤਨ ਭਾਰਤ ਤੋਂ ਇਲਾਵਾ ਉਜ਼ਬੇਕਿਸਤਾਨ ਅਤੇ ਕਜ਼ਾਕਿਸਤਾਨ ਵਿਚ ਵੀ ਇਹ ਪਹਿਰਾਵਾ ਆਪਣੀ ਨਿਵੇਕਲੀ ਨੁਹਾਰ ਸਦਕਾ ਸਰਾਹਿਆ ਜਾਂਦਾ ਹੈ। ਇਸ ਦਾ ਕਿਰਗਿਸਤਾਨ ਵਿਚ ਪ੍ਰਭਾਵ ਵੀ ਗੌਲਣਯੋਗ ਹੈ। ਮੱਧ ਏਸ਼ੀਆਂ ਦੀਆਂ ਹਮਲਾਵਰ ਤਾਕਤਾਂ ਨੇ ਭਾਰਤ ਉੱਤੇ ਇਕੱਲਾ ਰਾਜ ਹੀ ਨਹੀਂ ਕੀਤਾ, ਸਗੋਂ ਇਸ ਨੂੰ ਮੱਧ ਏਸ਼ੀਆਂ ਦੀ ਕਲਾ ਨਾਲ ਵੀ ਜੋੜਿਆ ਹੈ।

ਹਵਾਲੇ

[ਸੋਧੋ]
  1. "Present day clothing website".