ਤਾਜਿਕਿਸਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਾਜਿਕਿਸਤਾਨ ਗਣਰਾਜ
Ҷумҳурии Тоҷикистон
ਝੰਡਾ ਮੋਹਰ
ਨਆਰਾ: 
Истиқлол, Озодӣ, Ватан  
"ਆਜ਼ਾਦੀ, ਸੁਤੰਤਰਤਾ, ਮਾਤਰਭੂਮੀ"
ਐਨਥਮ: 
Суруди Миллӣ
"ਕੌਮੀ ਗੀਤ"
ਨਕਸ਼ਾ
ਨਕਸ਼ਾ
ਰਾਜਧਾਨੀਦੁਸ਼ੰਬੇ
ਐਲਾਨ ਬੋਲੀਆਂ ਤਾਜਿਕ
ਕਦਰ ਹਾਸਲ ਖੇਤਰੀ ਬੋਲੀਆਂ ਰੂਸੀ
ਜ਼ਾਤਾਂ
ਡੇਮਾਨਿਮ ਤਾਜਿਕਿਸਤਾਨੀ
ਤਾਜਿਕ
ਸਰਕਾਰ ਸੰਯੁਕਤ ਰਾਸ਼ਟਰਪਤੀ
ਗਣਰਾਜ
 •  ਰਾਸ਼ਟਰਪਤੀ ਇਮੋਮਲੀ ਰਹਿਮਾਨ
 •  ਉੱਪ ਰਾਸ਼ਟਰਪਤੀ ਕੋਕਹੀਰ ਰਸੁਲਜੋਧਾ
ਕਾਇਦਾ ਸਾਜ਼ ਢਾਂਚਾ ਸਰਵਉੱਚ ਵਿਧਾਨ ਸਭਾ
 •  ਉੱਚ ਮਜਲਸ ਰਾਸ਼ਟਰੀ ਵਿਧਾਨਸਭਾ
 •  ਹੇਠ ਮਜਲਸ ਪ੍ਰਤੀਨਿਧੀਆਂ ਦੀ ਵਿਧਾਨਸਭਾ
ਕਾਇਮੀ ਗਠਨ
 •  ਸੋਵਿਅਤ ਸੰਘ ਤੋਂ ਆਜ਼ਾਦੀ 9 ਸਤੰਬਰ 1991 
 •  ਮੌਜੂਦਾ ਸੰਵਿਧਾਨ ਲਾਗੂ 6 ਨਵੰਬਰ 1994 
ਰਕਬਾ
 •  ਕੁੱਲ 1,43,100 km2
55,251 sq mi
 •  ਪਾਣੀ (%) 1.8
 •  ਗਾੜ੍ਹ 48.6/km2
125.9/sq mi
GDP (PPP) 2018 ਅੰਦਾਜ਼ਾ
 •  ਕੁੱਲ $30 ਅਰਬ
 •  ਫ਼ੀ ਸ਼ਖ਼ਸ $3,350
GDP (ਨਾਂ-ਮਾਤਰ) 2018 ਅੰਦਾਜ਼ਾ
 •  ਕੁੱਲ $7 ਅਰਬ
 •  ਫ਼ੀ ਸ਼ਖ਼ਸ $800
ਜੀਨੀ (2015)34.0
ਗੱਬੇ
HDI (2019)0.670
ਗੱਬੇ
ਕਰੰਸੀ ਸੋਮੋਨੀ (TJS)
ਟਾਈਮ ਜ਼ੋਨ UTC+5 (TJT)
ਤਰੀਕ ਲਿਖਣ ਦਾ ਫ਼ੋਰਮੈਟ ਦਿਨ/ਮਹੀਨਾ/ਸਾਲ
ਡਰਾਈਵ ਕਰਨ ਦਾ ਪਾਸਾ ਸੱਜਾ ਪਾਸਾ
ਕੌਲਿੰਗ ਕੋਡ +992
ISO 3166 ਕੋਡ TJ

ਤਾਜਿਕਿਸਤਾਨ (ਤਾਜਿਕ: Ҷумҳурии Тоҷикистон) ਮੱਧ ਏਸ਼ਿਆ ਵਿੱਚ ਸਥਿਤ ਇੱਕ ਦੇਸ਼ ਹੈ ਜੋ ਚਾਰੇ ਪਾਸਿਓ ਜ਼ਮੀਨ ਨਾਲ ਘਿਰਿਆ ਹੋਇਆ ਹੈ। ਤਾਜਿਕਿਸਤਾਨ ਪਹਿਲਾਂ ਸੋਵਿਅਤ ਸੰਘ ਦਾ ਹਿੱਸਾ ਸੀ, ਸੋਵਿਅਤ ਸੰਘ ਦੇ ਵਿਘਟਨ ਦੇ ਬਾਅਦ ਸੰਨ 1991 ਵਿੱਚ ਇਹ ਇੱਕ ਵੱਖਰਾ ਦੇਸ਼ ਬਣਿਆ। ਗ੍ਰਹਿਯੁੱਧ ਦੀ ਮਾਰ ਝੇਲ ਚੁੱਕੇ (1992 - 97) ਇਸ ਦੇਸ਼ ਦੀ ਭੂਗੋਲਿਕ ਸਥਿਤੀ ਬਹੁਤ ਮਹੱਤਵਪੂਰਣ ਹੈ। ਇਹ ਉਜ਼ਬੇਕਿਸਤਾਨ, ਅਫ਼ਗਾਨਿਸਤਾਨ, ਕਿਰਗਿਜ਼ਸਤਾਨ ਅਤੇ ਚੀਨ ਆਦਿ ਦੇਸ਼ਾ ਦੇ ਵਿਚਕਾਰ ਸਥਿਤ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨਾਲੋਂ ਇਸਨੂੰ ਅਫ਼ਗਾਨਿਸਤਾਨ ਦੀ ਬਦਖਸ਼ਾਨ ਪ੍ਰਾਂਤ ਦੀ ਪਤਲੀ ਜਿਹੀ ਪੱਟੀ ਵੱਖ ਕਰਦੀ ਹੈ।

ਇਸਦੀ ਰਾਜਧਾਨੀ ਦੁਸ਼ੰਬੇ ਹੈ ਅਤੇ ਇੱਥੋ ਦੀ ਭਾਸ਼ਾ ਨੂੰ ਤਾਜਿਕ ਕਿਹਾ ਜਾਂਦਾ ਹੈ ਜੋ ਫ਼ਾਰਸੀ ਭਾਸ਼ਾ ਦੀ ਬੋਲੀ ਦੇ ਰੂਪ ਵਿੱਚ ਜਾਣੀ ਜਾਂਦੀ ਹੈ। ਇਸ ਭਾਸ਼ਾ ਨੂੰ ਸੀਰੀਲਿਕ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ, ਜਿਸ ਵਿੱਚ ਰੂਸੀ ਅਤੇ ਕੁੱਝ ਹੋਰ ਭਾਸ਼ਾਵਾਂ ਵੀ ਲਿਖੀਆਂ ਜਾਂਦੀਆਂ ਹਨ। "ਤਾਜਿਕਿਸਤਾਨ" ਦਾ ਮਤਲਬ ਹੈ ਤਾਜਿਕ ਲੋਕਾਂ ਦੀ ਸਰਜ਼ਮੀਨ।

ਅਜਿਹਾ ਵੀ ਕਿਹਾ ਜਾਂਦਾ ਹੈ ਕਿ ਤਾਜਿਕਿਸਤਾਨ, ਜਿਸਦਾ ਫ਼ਾਰਸੀ ਮਤਲਬ ਹੁੰਦਾ ਹੈ "ਤਾਜਿਕ ਲੋਕਾਂ ਦੀ ਸਰਜ਼ਮੀਨ", ਪਾਮੀਰ ਦੀਆਂ ਪਹਾੜੀਆਂ ਨੂੰ ਤਾਜ ਕਹਿਕੇ ਇਸ ਦੇਸ਼ ਦਾ ਨਾਮ ਰੱਖਿਆ ਗਿਆ ਹੈ। ਹਾਲਾਂਕਿ ਇਸ ਤਾਜ ਨੂੰ ਫ਼ਾਰਸੀ ਭਾਸ਼ਾ ਜਾਂ ਤਾਜਿਕ ਭਾਸ਼ਾ ਵਿੱਚ ਸਿਰਫ਼ ਤਾਜ ਕਿਹਾ ਜਾਂਦਾ ਹੈ - ਤਾਜਿਕ ਨਹੀਂ, ਪਰ ਤਾਜ ਸ਼ਬਦ ਨੂੰ ਸੁੰਦਰ ਬਣਾਉਣ ਲਈ 'ਤਾਜਿਕ' ਸ਼ਬਦ ਪੁਰਾਣੇ ਸਮੇਂ ਤੋਂ ਜੋੜਿਆ ਜਾਂਦਾ ਰਿਹਾ ਹੈ। ਤਾਜਿਕ ਸ਼ਬਦ ਦਾ ਪ੍ਰਯੋਗ ਈਰਾਨੀਆਂ (ਯਾਨੀ ਆਰਿਆਂ) ਨੂੰ ਸੰਬੋਧਨ ਕਰਨ ਲਈ ਤੁਰਕਾਂ ਵਲੋਂ ਪ੍ਰਯੋਗ ਹੁੰਦਾ ਆ ਰਿਹਾ ਹੈ।

ਤਾਜਿਕ ਸ਼ਬਦ ਦਾ ਪ੍ਰਯੋਗ ਤਾਜਿਕਿਸਤਾਨ ਦੇ ਨਿਵਾਸੀਆਂ ਲਈ ਹੁੰਦਾ ਆਇਆ ਹੈ ਪਰ ਹੁਣ ਇਸ ਉੱਤੇ ਵਿਵਾਦ ਹੋ ਰਿਹਾ ਹੈ। ਤਾਜਿਕਿਸਤਾਨ ਵਿੱਚ ਮੁੱਖ ਆਬਾਦੀ ਤਾਜਿਕ ਨਸਲ ਨਾਲ ਸੰਬੰਧਿਤ ਹੈ, ਪਰ ਉੱਥੇ ਉਜ਼ਬੇਕ ਅਤੇ ਰੂਸੀ ਮੂਲ ਦੇ ਲੋਕ ਵੀ ਰਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਤਾਜਿਕਿਸਤਾਨ ਦੇ ਲੋਕਾਂ ਨੂੰ ਤਾਜਿਕ ਕਹਿਣ ਦਾ ਮਤਲਬ ਹੈ ਕਿ ਤਾਜਿਕ ਮੂਲ ਦੇ ਲੋਕਾਂ ਦੀ ਸਰਜ਼ਮੀਨ ਜੋ ਉਨ੍ਹਾਂ ਦੇ ਲਈ ਮੰਨਣਯੋਗ ਨਹੀਂ ਹੈ। ਇਸ ਲਈ ਸਮੇਂ ਅਨੁਸਾਰ ਇਸ ਨਾਂ ਨੂੰ ਬਦਲਣ ਦੀ ਆਵਾਜ਼ ਵੀ ਉੱਠਦੀ ਰਹੀ ਹੈ।

ਇਤਿਹਾਸ[ਸੋਧੋ]

ਇੱਥੇ ਮਨੁੱਖੀ ਬਸਤੀਆਂ ਪਿਛਲੇ 4,000 ਸਾਲ ਪਹਿਲਾਂ ਤੋਂ ਮੌਜੂਦ ਹਨ। ਮਹਾਂਭਾਰਤ ਅਤੇ ਹੋਰ ਭਾਰਤੀ ਗ੍ਰੰਥਾਂ ਵਿੱਚ ਵਰਣਿਤ ਮਹਾਜਨਪਦ ਕੰਬੋਜ ਅਤੇ ਪਰਮ ਕੰਬੋਜ ਇਸੇ ਦੇਸ਼ ਨੂੰ ਮੰਨਿਆ ਜਾਂਦਾ ਹੈ। ਇਥੇ ਈਰਾਨ ਦੇ ਹਖਾਮਨੀ ਸ਼ਾਸਨ ਦੇ ਰਾਜ ਸਮੇਂ ਬੁੱਧ ਧਰਮ ਵੀ ਆਇਆ। ਇਸੇ ਸਮੇਂ ਬੇਬੀਲੋਨਿਆਂ ਤੋਂ ਕੁੱਝ ਯਹੂਦੀ ਵੀ ਇੱਥੇ ਆਕੇ ਵੱਸ ਗਏ ਸਨ। ਸਿਕੰਦਰ ਦੇ ਹਮਲੇ ਸਮੇਂ ਇਹ ਦੇਸ਼ ਬਚਿਆ ਰਿਹਾ। ਚੀਨ ਦੇ ਹਾਨ ਸਾਮਰਾਜ ਦੇ ਵੀ ਤਾਜਿਕਿਸਤਾਨ ਨਾਲ ਸਿਆਸਤੀ ਸੰਬੰਧ ਰਹੇ ਸਨ।

ਸਤਵੀਂ ਸਦੀ ਵਿੱਚ ਅਰਬਾਂ ਨੇ ਇੱਥੇ ਇਸਲਾਮ ਧਰਮ ਦੀ ਨੀਂਹ ਰੱਖੀ। ਈਰਾਨ ਦੇ ਸਾਮਾਨੀ ਸਾਮਰਾਜ ਨੇ ਅਰਬਾਂ ਨੂੰ ਭਜਾ ਦਿੱਤਾ ਅਤੇ ਸਮਰਕੰਦ-ਬੁਖ਼ਾਰਾ ਸ਼ਹਿਰਾਂ ਦੀ ਸਥਾਪਨਾ ਕੀਤੀ। ਇਹ ਦੋਵੇਂ ਸ਼ਹਿਰ ਹੁਣ ਉਜ਼ਬੇਕਿਸਤਾਨ ਵਿੱਚ ਹਨ। ਤੇਰ੍ਹਵੀਂ ਸਦੀ ਵਿੱਚ ਮੰਗੋਲਾਂ ਦੇ ਮੱਧ ਏਸ਼ੀਆ ਉੱਤੇ ਹਮਲੇ ਸਮੇਂ ਤਾਜਿਕਿਸਤਾਨ ਸਭ ਤੋਂ ਪਹਿਲਾਂ ਸਮਰਪਣ ਕਰਣ ਵਾਲਿਆਂ ਵਿੱਚੋਂ ਇੱਕ ਸੀ। ਅਠਾਰਹਵੀਂ ਸਦੀ ਵਿੱਚ ਇੱਥੇ ਰੂਸੀ ਸਾਮਰਾਜ ਦਾ ਵਿਸਥਾਰ ਹੋਇਆ।

1991 ਵਿੱਚ ਸੋਵਿਅਤ ਰੂਸ ਵਲੋਂ ਖ਼ੁਦਮੁਖਤਿਆਰੀ ਮਿਲਦੇ ਹੀ ਤਾਜਿਕਿਸਤਾਨ ਨੂੰ ਖ਼ਾਨਾਜੰਗੀ (ਗ੍ਰਹਿ ਯੁੱਧ) ਦੇ ਦੌਰ ਵਿੱਚੋਂ ਗੁਜ਼ਰਨਾ ਪਿਆ। 1992 - 97 ਤੱਕ ਚੱਲੀ ਖ਼ਾਨਾਜੰਗੀ (ਗ੍ਰਹਿ ਯੁੱਧ) ਦੇ ਕਾਰਨ ਤਾਜਿਕਿਸਤਾਨ ਦੀ ਮਾਲੀ ਹਾਲਤ ਚੌਪਟ ਹੋ ਗਈ ਅਤੇ ਫ਼ਿਰ 2008 ਵਿੱਚ ਆਈ ਭਿਆਨਕ ਸਰਦੀ ਨੇ ਵੀ ਇਸ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ।