ਟਕੀ ਵਿਲੀਅਮਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟਕੀ ਵਿਲੀਅਮਜ਼

ਟਕੀ ਵਿਲੀਅਮਜ਼ ਅਮਰੀਕੀ ਨਿਰਦੇਸ਼ਕ, ਨਿਰਮਾਤਾ, ਪਟਕਥਾ ਲੇਖਕ ਅਤੇ ਅਦਾਕਾਰਾ ਹੈ। ਉਹ ਐਮਾਜ਼ਾਨ ਲੜੀ ਗਰਲ / ਗਰਲ ਸੀਨ ਵਿੱਚ ਈਵਾਨ ਦੇ ਚਰਿੱਤਰ ਨੂੰ ਸਿਰਜਣ ਅਤੇ ਉਸਦੀ ਭੂਮਿਕਾ ਨਿਭਾਉਣ ਲਈ ਜਾਣੀ ਜਾਂਦੀ ਹੈ।[1]

ਨਿੱਜੀ ਜ਼ਿੰਦਗੀ[ਸੋਧੋ]

ਵਿਲੀਅਮਜ਼ ਨੇ ਪੰਦਰਾਂ ਸਾਲ ਦੀ ਉਮਰ ਵਿੱਚ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਸੀ। ਉਸਨੇ ਮੌਸਮ ਵਿਗਿਆਨ ਅਤੇ ਪੱਤਰਕਾਰੀ ਦੀ ਪੜ੍ਹਾਈ ਕੀਤੀ।[2] ਮੌਸਮ ਵਿਗਿਆਨੀ ਵਜੋਂ ਉਸਨੇ ਲੈਕਸਿੰਗਟਨ, ਕੇਵਾਈ ਵਿੱਚ ਏ.ਬੀ.ਸੀ. ਸਬੰਧਿਤ ਸਟੇਸ਼ਨ ਲਈ ਆਕਾਸ਼ਬਾਣੀ ਦਾ ਕੰਮ ਕੀਤਾ।[3] ਉਹ ਯੋਗਾ ਅਨੁਦੇਸ਼ਕ ਵਜੋਂ ਵੀ ਕੰਮ ਕਰਦੀ ਹੈ।[4]

ਵਿਲੀਅਮਜ਼ ਮਿਰਗੀ ਹੋਣ ਬਾਰੇ ਵੀ ਗੱਲ ਕਰਦੀ ਰਹੀ ਹੈ। ਉਸਨੇ ਮਿਰਗੀ ਦੇ ਨਾਲ ਆਪਣੇ ਤਜ਼ਰਬਿਆਂ ਦੀ ਵਰਤੋਂ ਗਰਲ / ਗਰਲ ਸੀਨ ਵਿੱਚ ਆਪਣੇ ਕਿਰਦਾਰ ਲਈ ਇੱਕ ਪਲਾਟ ਵਜੋਂ ਕੀਤੀ।[2]

ਕਰੀਅਰ[ਸੋਧੋ]

ਵਿਲੀਅਮਜ਼ ਨੇ ਐਲਜੀਬੀਟੀ- ਅਧਾਰਿਤ ਵੈੱਬ ਸੀਰੀਜ਼ ਗਰਲ / ਗਰਲ ਸੀਨ ਨੂੰ ਸਿਰਜਿਆ, ਇਸਨੂੰ ਲਿਖਿਆ ਅਤੇ ਇਸਨੂੰ ਪ੍ਰਸਤੁਤ ਕੀਤਾ। ਉਸਨੇ ਮੁੱਖ ਕਿਰਦਾਰ, ਇਵਾਨ ਦਾ ਕਿਰਦਾਰ ਨਿਭਾਇਆ।[5] ਡੱਗਰ ਕਿਸ ਵੀ ਇੱਕ ਲੈਸਬੀਅਨ ਵੈਬ ਸੀਰੀਜ਼, ਜਿਸ ਦਾ ਪ੍ਰੀਮੀਅਰ 2016 ਵਿੱਚ ਹੋਇਆ ਸੀ। ਵਿਲੀਅਮਜ਼ ਨੇ ਇਸ ਨੂੰ ਬਣਾਇਆ ਅਤੇ ਇਸ ਵਿੱਚ ਅਰਡਨ ਦੀ ਭੂਮਿਕਾ ਨਿਭਾਈ।[6][7]

ਉਸਨੇ ਨਿਰਦੇਸ਼ਨ ਦੀ ਸ਼ੁਰੂਆਤ ਲਘੂ ਫ਼ਿਲਮ ਜੂਲੀਅਟ ਅਤੇ ਰੋਮੀਓ ਨਾਲ ਕੀਤੀ, ਜੋ ਸ਼ੇਕਸਪੀਅਰ ਦੇ ਰੋਮੀਓ ਜੂਲੀਅਟ ਦਾ ਲੈਸਬੀਅਨ ਰੂਪ ਹੈ।☃☃ ਉਸਨੇ ਲਘੂ ਫ਼ਿਲਮ ਓਥੇਲੋ: ਡੇਸਡੇਮੋਨਾ ਦੀ ਮੌਤ, ਸ਼ੈਕਸਪੀਅਰ ਦੇ ਨਾਟਕ (ਓਥੇਲੋ) ਉੱਤੇ ਦੂਜੀ ਲੈਸਬੀਅਨ ਦੇ ਪੱਖ ਤੋਂ ਬਣਾਈ ਅਤੇ ਇਸ ਵਿੱਚ ਅਦਾਕਾਰੀ ਕੀਤੀ।[8] ਉਸਨੇ 2019 ਵਿੱਚ ਲੜੀ ਗਰਲ / ਗਰਲ ਸੀਨ ਨੂੰ ਲਿਖਿਆ ਅਤੇ ਇਸਦਾ ਨਿਰਦੇਸ਼ਨ ਕੀਤਾ।[9]

ਵਿਲੀਅਮਜ਼ ਨੇ ਫ਼ਿਲਮ ਕਰੀਅਰ ਦੀ ਸ਼ੁਰੂਆਤ ਡਰਾਵਨੀ ਫ਼ਿਲਮ 'ਡੇੱਡ ਮੂਨ ਰਾਇਜ਼ਿੰਗ' (2007) ਵਿੱਚ ਵਿਕਸ ਦੀ ਭੂਮਿਕਾ ਨਿਭਾ ਕੇ ਕੀਤੀ ਸੀ।[10] ਉਸ ਨੇ ਡਾਇਰੈਕਟ-ਟੂ-ਵੀਡੀਓ ਫ਼ਿਲਮ ਸ਼ੈਡੋ ਲਾਈਟ (2008) ਵਿੱਚ ਡਾਨਾ ਫੋਂਟੈਨ ਦੀ ਮੁੱਖ ਭੂਮਿਕਾ ਨਿਭਾਈ ਸੀ।[11] ਉਸ ਨੇ ਬਲਿੰਕ ਵਿੱਚ ਬਿੱਕਾ (2007) ਅਤੇ ਰੈਡ ਰਿਵਰ ਵਿੱਚ ਰੇਂਜਰ ਡਾਰਸੀ (2011) ਦੀਆਂ ਭੂਮਿਕਾਵਾਂ ਵੀ ਨਿਭਾਈਆਂ ਸਨ।

ਪ੍ਰਭਾਵ[ਸੋਧੋ]

ਇਸ ਬਾਰੇ ਪੁੱਛੇ ਜਾਣ 'ਤੇ ਕਿ ਉਸ ਦੀਆਂ ਫ਼ਿਲਮਾਂ ਉਸ ਦੇ ਜੀਵਨ ਤਜ਼ਰਬੇ 'ਤੇ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰਦੀਆਂ ਹਨ, ਵਿਲੀਅਮਜ਼ ਨੇ ਜਵਾਬ ਦਿੱਤਾ ਕਿ, '' ਮੈਂ ਕਦੇ ਅਜਿਹਾ ਸ਼ੋਅ ਨਹੀਂ ਵੇਖਿਆ, ਜਿਸ ਵਿੱਚ ਦੱਸਿਆ ਗਿਆ ਹੋਵੇ ਕਿ ਮੇਰੇ ਅਤੇ ਮੇਰੇ ਦੋਸਤਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ। ਅਸੀਂ ਕੁਈਰ ਹਾਂ ਅਤੇ ਅਸੀਂ ਇਸ ਨੂੰ ਪਿਆਰ ਕਰਦੇ ਹਾਂ। ਅਸੀਂ ਨਹੀਂ ਚਾਹਿਆ ਕਿ ਅਸੀਂ ਬਾਕੀਆਂ ਵਾਂਗ ਹੁੰਦੇ। ਅਸੀਂ ਮੁੰਡਿਆਂ ਦੀ ਤਰ੍ਹਾਂ ਪਹਿਰਾਵਾ ਪਹਿਨਦੇ ਹਾਂ, ਇੰਡੀ ਬੈਂਡ ਸੁਣਦੇ ਹਾਂ ਅਤੇ ਪਿਆਰੀਆਂ ਕੁੜੀਆਂ ਨੂੰ ਦੁਲਾਰਦੇ ਹਾਂ। ਮੇਰੇ ਖਿਆਲ ਨਾਲ ਸਾਰੀਆਂ ਚੰਗੀਆਂ ਲਿਖਤਾਂ ਨੂੰ ਕੁਝ ਹੱਦ ਤਕ ਸਵੈ-ਜੀਵਨੀ ਹੋਣਾ ਚਾਹੀਦਾ ਹੈ।"[12]

ਪ੍ਰਸ਼ੰਸਾ[ਸੋਧੋ]

ਵਿਲੀਅਮਜ਼ ਨੂੰ ਦ ਐਡਵੋਕੇਟ ਦੇ "40 ਅੰਡਰ 40" ਵਿੱਚੋਂ ਇੱਕ ਵਜੋਂ ਨਾਮਿਤ ਕੀਤਾ ਗਿਆ ਸੀ, ਇਸ ਸੂਚੀ ਵਿੱਚ ਉਭਰ ਰਹੇ ਪਾਵਰਹਾਊਸਾਂ, ਮੀਡੀਆ, ਰਾਜਨੀਤੀ, ਖੇਡਾਂ ਅਤੇ ਵਿਗਿਆਨ ਦੇ ਨੇਤਾ ਸ਼ਾਮਿਲ ਸਨ।[5]

ਉਸ ਨੇ ਵਰਲਡ ਇੰਡੀਪੈਂਡੈਂਟ ਫ਼ਿਲਮ ਐਕਸਪੋ ਵਿੱਚ ਗਰਲ / ਗਰਲ ਸੀਨ ਉੱਤੇ ਕੰਮ ਕਰਨ ਲਈ ਸਰਬੋਤਮ ਸਕ੍ਰੀਨ ਪਲੇਅ ਲਈ ਪੁਰਸਕਾਰ ਜਿੱਤਿਆ ਹੈ।[2]

2012 ਵਿੱਚ ਉਸਨੇ ਆਫਟਰਏਲਨ “ ਹਾਟ 100” ਵਿੱਚ “ਧਰਤੀ ਦੀਆਂ ਸਭ ਤੋਂ ਹੌਟ 100 ਔਰਤਾਂ” ਦੀ ਸੂਚੀ ਵਿੱਚ ਪਹਿਲੇ 10 ਸਥਾਨਾਂ ਵਿੱਚ ਥਾਂ ਬਣਾਈ ਸੀ।[13]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

 1. Girl/Girl Scene
 2. 2.0 2.1 2.2 Minero, Emelina. "Q&A with Tucky Williams". Archived from the original on 2016-11-18. Retrieved 2016-11-17. {{cite news}}: Unknown parameter |dead-url= ignored (help)
 3. "Web-series creator Tucky Williams sees success in the numbers". kentucky. Retrieved 2015-12-07.
 4. "AMBIENTE MAGAZINE | REVISTA | LGBT | LATINO | HISPANIC". www.ambiente.us. Archived from the original on 2016-03-04. Retrieved 2015-12-07. {{cite web}}: Unknown parameter |dead-url= ignored (help)
 5. 5.0 5.1 "Forty Under 40". Retrieved 2016-11-17.
 6. "Dagger Kiss - A Bold Lesbian Fantasy Web Series". The 7th Matrix. Retrieved 2016-02-27.
 7. "Dagger Kiss (TV Series 2016–)". IMDb. Retrieved 2016-01-16.
 8. "WATCH: 'Girl/Girl Scene's' Tucky Williams Does a Lesbian Take on 'Othello'". Pride.com. November 13, 2013. Retrieved 7 December 2015.
 9. "Tucky Williams from Girl/Girl Scene: Atlanta Film Chat Episode 273". CinemATL Magazine (in ਅੰਗਰੇਜ਼ੀ (ਅਮਰੀਕੀ)). Retrieved 2020-07-05.
 10. Keehnen, Owen. "Louisville is Zombietown: Talking With Dead Moon Rising Bad-Ass Tucky Williams". Racksandrazors.com. Retrieved 17 November 2016.
 11. Phalin, Mike (August 15, 2008). "Shadows Light (DVD)". Dread Central. Retrieved 3 February 2019.
 12. Bendix, Trish (June 10, 2010). "An interview with Tucky Williams". AfterEllen. Archived from the original on March 20, 2015. Retrieved 2 September 2017.
 13. "Announcing the 2012 AfterEllen Hot 100! - AfterEllen". AfterEllen (in ਅੰਗਰੇਜ਼ੀ (ਅਮਰੀਕੀ)). 2012-06-27. Retrieved 2016-11-17.

ਬਾਹਰੀ ਲਿੰਕ[ਸੋਧੋ]