ਸਮੱਗਰੀ 'ਤੇ ਜਾਓ

ਟਟਹਿਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟਟਹਿਣਾ
Photuris lucicrescens[1]
Scientific classification
Kingdom:
Phylum:
Class:
Order:
Suborder:
Infraorder:
Superfamily:
Family:
Lampyridae

Latreille, 1817
Subfamilies

Cyphonocerinae
Lampyrinae
Luciolinae
Ototretinae (disputed)
Photurinae
and see below


Genera incertae sedis:
Oculogryphus
Pterotus LeConte, 1859

ਟਟਹਿਣਾ(Lampyridae) ਇੱਕ ਕੀਟ ਪ੍ਰਜਾਤੀ ਹੈ। ਇਹ ਇੱਕ ਉੱਡਣ ਵਾਲਾ ਕੀਟ ਹੈ। ਇਹਦੇ ਕੋਲ ਕੁਦਰਤੀ ਤੌਰ 'ਤੇ ਇੱਕ ਬੱਤੀ ਲੱਗੀ ਹੁੰਦੀ ਏ ਜਿਹੜੀ ਸਾਥੀ ਕੀਟਾਂ ਨੂੰ ਆਪਣੇ ਵੱਲ ਖਿੱਚਦੀ ਹੈ। ਇਸ ਦੀਆਂ ਦੋ ਹਜ਼ਾਰ ਕਿਸਮਾਂ ਹਨ। ਇਹਦੇ ਚਾਨਣ ਨੂੰ ਠੰਡਾ ਚਾਨਣ ਕਿਹਾ ਗਿਆ ਹੈ ਅਤੇ ਉਸਦੀ ਛੱਲ-ਲੰਬਾਈ ਲਗਭਗ 510 ਤੋਂ 670 ਨੈਨੋਮੀਟਰ ਤੱਕ ਹੁੰਦੀਆਂ ਹਨ।[2]

ਇਸਦੀਆਂ 2,000 ਪ੍ਰਜਾਤੀਆਂ ਸ਼ੀਤੋਸ਼ਣ ਅਤੇ ਊਸ਼ਣ ਕਟਿਬੰਧੀ ਵਾਲੇ ਮਾਹੌਲ ਵਿੱਚ ਪਾਈਆਂ ਜਾਂਦੀਆਂ ਹਨ। ਇਹਨਾਂ ਵਿਚੋਂ ਬਹੁਤੇ ਦਲਦਲ ਵਿੱਚ ਹੁੰਦੇ ਹਨ। ਲਾਰਵੇ ਜਿਹਨਾਂ ਦੀ ਰੌਸ਼ਨੀ ਕੁਝ ਮੱਧਮ ਹੁੰਦੀ ਹੈ, ਗਲੋਵਾਰਮ ਕਹਿੰਦੇ ਹਨ। ਅਮਰੀਕਾ ਵਿੱਚ ਫੇਨਗੋਡੀਆਡੇ ਕਿਹਾ ਜਾਂਦਾ ਹੈ। ਟਟਿਹਣੇ ਦੀਆਂ ਸਾਰੀਆਂ ਪ੍ਰਜਾਤੀਆਂ ਵਿਚੋਂ ਨਰ ਟਟਹਿਣਾ ਅਤੇ ਮਾਦਾ ਟਟਹਿਣਾ ਦੋਵੇਂ ਉੱਡ ਸਕਦੇ ਹਨ ਪਰ ਕੁਝ ਵਿਸ਼ੇਸ਼ ਪ੍ਰ੍ਜਾਤੀਆਂ ਵਿਚੋਂ ਮਾਦਾ ਟਟਹਿਣਾ ਨਹੀਂ ਉੱਡ ਸਕਦੇ।[3]

ਜੀਵ ਵਿਗਿਆਨ[ਸੋਧੋ]

ਇੱਕ ਲਾਰਵੀਫੋਰਮ ਮਾਦਾ ਟਟਿਹਣਾ ਜਿਸਦੇ ਸਰੀਰ ਉੱਪਰ ਇੱਕ ਬੱਤੀ ਜਗ ਰਹੀ ਹੈ।

ਰੌਸ਼ਨੀ ਪੈਦਾ ਕਿੱਥੇ ਹੁੰਦੀ ਹੈ?[ਸੋਧੋ]

ਜੁਗਨੂੰ ਦੇ ਢਿਡ ਦੇ ਪਿਛਲੇ ਹਿੱਸੇ (abdomen) ਵਿੱਚ ਇੱਕ ਖ਼ਾਸ ਤਰ੍ਹਾਂ ਦਾ ਐਨਜ਼ਾਈਮ ਪ੍ਰੋਟੀਨ ਹੁੰਦਾ ਹੈ ਜਿਸਨੂੰ ਲੁਸੀਫਿਰੇਸ ਆਖਦੇ ਹਨ, ਇਹ ਐਨਜ਼ਾਈਮ ਲੁਸਿਫਰਨ ਨਾਮਕ ਰਸਾਇਣ ਨੂੰ ਤੋੜ ਦਿੰਦਾ ਹੈ ਜਿਸ ਲਈ ਇਹ ATP ਅਤੇ ਆਕਸੀਜਨ ਦੀ ਵਰਤੋਂ ਕਰਦਾ ਹੈ, ਜਿਸ ਨਾਲ ਇਹ ਰੌਸ਼ਨੀ ਪੈਦਾ ਹੁੰਦੀ ਹੈ। ਜਿਵੇਂ ਕਿ ਅਸੀਂ ਜਾਣਦੇ ਜੀ ਹਾਂ ਕਿ ਊਰਜਾ ਦਾ ਪਹਿਲਾ ਸਿਧਾਂਤ ਹੀ ਇਹ ਕਹਿੰਦਾ ਹੈ ਕਿ ਊਰਜਾ ਪੈਦਾ ਨਹੀਂ ਕੀਤੀ ਜਾ ਸਕਦੀ ਅਤੇ ਨਾਂ ਹੀ ਤੋੜੀ ਜਾ ਸਕਦੀ ਹੈ ਪਰ ਇਸ ਦੇ ਇੱਕ ਰੂਪ ਨੂੰ ਦੂਜੇ ਚ ਬਦਲਿਆ ਜਾ ਸਕਦਾ ਹੈ । ਜਿਵੇਂ ਕਿ ਬਿਜਲੀ ਊਰਜਾ ਨੂੰ ਬਲਬ ਰੌਸ਼ਨੀ ਚ ਬਦਲ ਦਿੰਦਾ ਹੈ। ਹਰ ਪਰਮਾਣੂ ਵਿੱਚ ਇਲੈਕਟ੍ਰਾਨ ਹੁੰਦੇ ਹਨ ਜੋ ਆਪਣੀ ਆਪਣੀ ਊਰਜਾ ਅਨੁਸਾਰ ਕੇਂਦਰਕ (nucleus) ਦੁਆਲੇ ਤਹਿ ਵਿੱਚ ਪਏ ਹੁੰਦੇ ਹਨ, ਜੇਕਰ ਇਹਨਾਂ ਇਲੈਕਟ੍ਰਾਨ ਨੂੰ ਬਾਹਰ ਤੋਂ ਵੱਧ ਊਰਜਾ ਮਿਲ ਜਾਵੇ ਤਾਂ ਇਹ ਅਸਥਿਰ ਹੋ ਹੋਕੇ ਉਪਰਲੀ ਤਹਿ ਵਿੱਚ ਚਲੇ ਜਾਂਦੇ ਹਨ ਪਰ ਅਸਥਿਰ ਹੋਣ ਕਰਕੇ ਇਹ ਮਿਲੀ-ਸਕਿੰਟ ਵਿੱਚ ਹੀ ਵਾਪਸ ਆਪਣੀ ਪੁਰਾਣੀ ਤਹਿ ਵਿੱਚ ਆ ਜਾਂਦੇ ਹਨ , ਵਾਪਸ ਆਉਂਦੇ ਆਉਂਦੇ ਇਹ ਆਪਣੀ ਸੌਖੀ ਹੋਈ ਊਰਜਾ ਨੂੰ ਛੱਡ ਦਿੰਦੇ ਹਨ ਜੋ ਸਾਨੂੰ ਰੌਸ਼ਨੀ ਦੇ ਰੂਪ ਵਿੱਚ ਦਿਖਦੀ ਹੈ। ਇਹ ਊਰਜਾ ਗਰਮੀ ਜਾਂ ਕਿਸੇ ਹੋਰ ਗੁਣ ਵਜੋਂ ਵੀ ਪੈਦਾ ਹੋ ਸਕਦੀ ਹੈ। ATP ਸੈੱਲ ਦੀ energy ਕਰੰਸੀ (ਮੁਦਰਾ) ਹੈ, ਸੈੱਲ ਆਪਣੇ ਊਰਜਾ ਦੇ ਖਰਚਿਆਂ ਦਾ ਹਿਸਾਬ ਕਿਤਾਬ ATP ਦੇ ਰੂਪ ਚ ਕਰਦਾ ਹੈ। ==ਹਵਾਲੇ==

ਹੋਰ ਪੜਨਯੋਗ ਸਮੱਗਰੀ[ਸੋਧੋ]

  • Branham, M. A.; Wenzel, J. W. (2003). "The origin of photic behavior and the evolution of sexual communication in fireflies (Coleoptera: Lampyridae)". Cladistics. 19 (1): 1–22. doi:10.1111/j.1096-0031.2003.tb00404.x.
  • Lewis, S. M.; Cratsley, C. K. (2008). "Flash signal evolution, mate choice, and predation in fireflies". Annual Review of Entomology. 53: 293–321. doi:10.1146/annurev.ento.53.103106.093346.
  • Stous, Hollend (1997). "A review of predation in Photuris, and its effects on the evolution of flash signaling in other New World fireflies". {{cite journal}}: Cite journal requires |journal= (help)

ਬਾਹਰੀ ਕੜੀਆਂ[ਸੋਧੋ]