ਕੀਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੀੜੇ
ਕਿੰਗਡਮ: ਜੰਤੂ
ਫਾਈਲਮ ਭਾਵ ਬਰਾਦਰੀ: ਆਰਥਰੋਪੋਡਾ
ਵਰਗ: ਕੀਟ ਜਾਂ ਕੀੜੇ

ਕੀੜੇ (ਅੰਗਰੇਜ਼ੀ:Insect) ਜਾਨਦਾਰਾਂ ਦਾ ਇੱਕ ਸਮੂਹ ਹੈ, ਜਿੰਨਾਂ ਦਾ ਸੰਘ ਜਾਂ ਫਾਈਲਮ ਅਰਥਰੋਪੋਡਾ ਹੈ। ਇੰਨਾਂ ਦੇ ਸਰੀਰ ਦੇ ਤਿੰਨ ਅੰਗ, ਛੇ ਲੱਤਾਂ ਪੇਚੀਦਾ ਅੱਖਾਂ ਤੇ ਦੋ ਅਨਟੀਨਾ ਹੁੰਦੇ ਹਨ। ਜ਼ਮੀਨ ਤੇ ਇਹ ਜਾਨਵਰਾਂ ਦਾ ਸਭ ਤੋਂ ਵੱਡਾ ਸਮੂਹ ਹੈ। ਇਹਨਾਂ ਦੇ ਅਗੇ ਦਸ ਲੱਖ ਤੋਂ ਜਿਆਦਾ ਸਪੀਸ਼ੀ ਪੱਧਰ ਦੇ ਵਰਗੀਕਰਣ ਹਨ।

ਨਾਂਅ[ਸੋਧੋ]

ਅੰਗਰੇਜ਼ੀ ਸ਼ਬਦ ਅਨਸੀਕਟ ਦਾ ਇਤਿਹਾਸ 1600 ਤੋਂ ਜਾ ਕੇ ਮਿਲਦਾ ਹੈ। ਇਹ ਸ਼ਬਦ ਲਾਤੀਨੀ ਸ਼ਬਦ ਅਨਸੀਕਟਮ ਤੋਂ ਨਿਕਲਿਆ ਹੈ ਜੀਹਦਾ ਮਤਲਬ ਹੈ "ਕੱਚੀ ਰੀੜ੍ਹ ਦੀ ਹੱਡੀ ਤੇ ਵੰਡਿਆ ਹੋਇਆ ਪਿੰਡਾ" ਜਾਂ "ਜਿਹਨੂੰ ਕੱਟਿਆ ਜਾ ਸਕੇ", ਕਿਉਂਕਿ ਕੀੜੇ ਦਾ ਸਰੀਰ ਤਿੰਨ ਹਿੱਸੇ ਚ ਕੱਟਿਆ ਜਾ ਸਕਦਾ ਹੈ। ਬਾਦ ਚ ਅਰਸਤੂ ਨੇ ਅਨਸੀਕਟ ਸ਼ਬਦ ਵਰਤਿਆ।

ਕੀੜੇ ਦਾ ਸਰੂਪ: A- ਸਿਰ B- ਥੋਰੈਕਸ C- ਐਬਡੋਮਨ 1-ਅਨਟੀਨਾ, 2- ਥਲਵਾਂ ਔਸੀਲਾਈ, 3- ਉਤਲਾ ਔਸੀਲਾਈ, 4- ਕੰਪਾਊਂਡ ਅੱਖ, 5- ਦਿਮਾਗ਼ (ਸੀਰੀਬਰਲ ਗੀਨਗਲਿਆ), 6- ਪੂਰੋ ਥੋਰੈਕਸ 7- ਡਾਰ ਸਿਲ ਖ਼ੂਨ ਦੀ ਨਾਲ਼ੀ, 8- ਟਰੀਕਿਆ ਦੀ ਟਿਊਬਾਂ (ਸਪਾਇਰਕਲ), 9- ਮੇਜ਼ ਇਥੋ ਰੈਕਸ, 10- ਮਿਟਾ ਥੋਰੈਕਸ, 11- ਅਗਲਾ ਪਰ, 12- ਪਿਛਲਾ ਪਰ, 13- ਮੁਡ ਗੁੱਟ (ਮਾਦਾ), 14- ਡਾਰ ਸਿਲ ਟਿਊਬ (ਦਿਲ), 15- ਓਵਰੀ, 16- ਹਿੰਡ ਗੁੱਟ (ਅਨਟੀਸਟਾਇਨ, ਰੀਕਟਮ, ਇੰਸ), 17- ਇੰਸ, 18- ਔਵੀਡਕਟ, 19- ਨਰਵ ਕਾਰਡ (ਐਬਡਾਮੀਨਲ ਗੀਨਗਲਿਆ), 20- ਮੀਲਪੀਘੀਨ ਟਿਊਬਾਂ, 21- ਟਾਰਸਲ ਪੀਡ, 22- ਕਲਾਜ਼, 23- ਟਾਰਸਜ਼, 24- ਟਿੱਬਿਆ, 25- ਫ਼ੀਮਰ, 26- ਟਰੋ ਕੈਂਟਰ, 27- ਫ਼ੋਰ ਗੁੱਟ (ਕਰਾਪ, ਗਜ਼ ਰੁਡ), 28- ਥੋਤਰੀਸਕ ਗੀਨਗਿਆਨ, 29- ਕੁ ਕਸਾ, 30- ਸਲਾਉਰੀ ਗ਼ਦੂਦ, 31- ਸਭ ਐਸੋਫ਼ੀਜੀਲ ਗੈਂਗਲਿਆਨ, 32- ਮੂੰਹ ਦੇ ਹਿੱਸੇ

ਵਰਗੀਕਰਣ[ਸੋਧੋ]

ਕੀੜਿਆਂ ਦਾ ਵਰਗੀਕਰਣ ਉਹਨਾਂ ਦੇ ਬਾਹਰੀ ਸਰੂਪ ਤੇ ਕੀਤਾ ਜਾਂਦਾ ਹੈ। ਕੀੜਿਆਂ ਦੇ ਮੁੱਢਲੇ ਚਾਰ ਵੱਡੇ ਵਰਗੀਕਰਣ ਹਨ:

ਦਿੱਖ[ਸੋਧੋ]

ਕੀੜਿਆਂ ਦਾ ਜਿਸਮ ਨਿੱਕੇ ਟੁਕੜਿਆਂ ਦਾ ਬਣਿਆ ਹੁੰਦਾ ਹੈ ਜੀਦੇ ਅਤੇ ਬਾਰਲਾ ਟਾਂਚਾ ਲੱਗਿਆ ਹੁੰਦਾ ਹੈ ਜਿਹੜਾ "ਕਾਈਟਨ" ਦਾ ਬਣਿਆ ਹੁੰਦਾ ਹੈ। ਜਿਸਮ ਦੇ ਤਿੰਨ ਵੱਡੇ ਅੰਗ ਹੁੰਦੇ ਹਨ: 1- ਸਿਰ, 2- ਥੋਰੈਕਸ ਤੇ 3- ਐਬਡੋਮਨ। ਸਿਰ ਤੇ ਦੋ ਹੱਸੀ ਅਨਟੀਨੇ ਲੱਗੇ ਹੁੰਦੇ ਹਨ, ਇੱਕ ਜੋੜਾ ਕੰਪਾਊਂਡ ਅੱਖਾਂ ਤੇ ਮੂੰਹ ਦੇ ਹਿੱਸੇ। ਥੋਰੈਕਸ ਤੇ ਛੇ ਟੁਕੜੀ ਲੱਤਾਂ ਹੁੰਦੀਆਂ ਹਨ। 2 ਯਾ 4 ਪਰ ਹੁੰਦੇ ਹਨ। ਐਬਡੋਮਨ ਦੇ 11 ਹਿੱਸੇ ਹੁੰਦੇ ਹਨ। ਐਬਡੋਮਨ ਵਿੱਚ ਖ਼ੁਰਾਕੀ, ਸਾਹੀ, ਖ਼ਾਰਜੀ ਤੇ ਜਣਨ ਵਿਖਾਲੇ ਹੁੰਦੇ ਹਨ। ਵੱਖ ਵੱਖ ਕੀੜਿਆਂ ਵਿੱਚ ਪਰ, ਲੱਤਾਂ, ਐਂਟੀਨਾ ਤੇ ਮੂੰਹ ਦੇ ਹਿੱਸੇ ਵੱਖ ਵੱਖ ਹੁੰਦੇ ਹਨ।

ਜਨਨ[ਸੋਧੋ]

ਕੀੜਿਆਂ ਦਾ ਜੀਵਨ ਚੱਕਰ

ਜ਼ਿਆਦਾ ਕੀੜੇ ਆਂਡਿਆਂ ਤੋਂ ਨਿਕਲਦੇ ਹਨ। ਫ਼ਰਟੀਲਾਈਜ਼ੀਸ਼ਨ ਤੇ ਵਾਧਾ ਅੰਡੇ ਵਿੱਚ ਈ ਹੁੰਦਾ ਹੈ। ਕੁਛ ਕੀੜਿਆਂ ਦਾ ਵਾਧਾ ਮਾਦਾ ਦੇ ਜਿਸਮ ਅੰਦਰ ਹੁੰਦਾ ਹੈ ਜਿੰਨਾਂ ਵਿੱਚ ਕਾਕਰੋਚ, ਐਫਿਡ, ਜ਼ੀਜ਼ੀ ਮੱਖੀ ਆਂਦੇ ਹਨ। ਕੁਝ ਕੀੜਿਆਂ ਵਿੱਚ ਇੱਕ ਅੰਡੇ ਤੋਂ ਬਹੁਤ ਸਾਰੇ ਐਮਪਰੀਵ ਬਣਦੇ ਹਨ ਜਿਵੇਂ ਭਿੜ ਵਿਚ।

ਵਿਖਾਲਾ ਬਦਲਣ ਦੀ ਪ੍ਰਕਿਰਿਆ:

ਵਿਖਾਲਾ ਬਦਲਣ, ਕੀੜਿਆਂ ਦੇ ਜੀਵਨ ਦਾ ਇੱਕ ਜ਼ਰੂਰੀ ਕੰਮ ਹੈ ਜਿਹੜਾ ਹਰ ਕੀੜਾ ਕਰਦਾ ਹੈ। ਇਹਦੀ ਦੋ ਕਿਸਮਾਂ ਹੁੰਦੀਆਂ ਹਨ। 1-ਪੂਰਾ ਵਿਖਾਲਾ ਬਦਲਣ, 2- ਅੱਧਾ ਵਿਖਾਲਾ ਬਦਲਣ

ਸੰਵੇਦਨਸ਼ੀਲਤਾ[ਸੋਧੋ]

ਕੀੜਿਆਂ ਵਿੱਚ ਬਾਹਰ ਦੇ ਮਹੌਲ ਨਾਲ਼ ਰਾਬਤੇ ਲਈ ਬੜੇ ਹੱਸਾਸ ਅੰਗ ਹੁੰਦੇ ਹਨ। ਕਜ ਕੀੜੇ (ਜਿਵੇਂ ਸ਼ਹਿਦ ਦੀ ਮੁਖੀ) ਅਲਟਰਾ ਵਾਈਲਟ ਸ਼ਾਵਾਂ ਦਾ ਪਤਾ ਲੱਗਾ ਲੈਂਦੇ ਹਨ। ਕਜ ਪੋਲਰ ਆਈਜ਼ ਚਾਨਣ ਦਾ ਪਤਾ ਕਰ ਲੈਂਦੇ ਹਨ ਤੇ ਕਜ ਮਾਦਾ ਦੇ ਫ਼ਿਰ ਅੰਮੂ ਨਜ਼ ਦਾ ਕਾਫ਼ੀ ਕਿਲੋ ਮੈਟਰੋਂ ਦੂਰੋਂ ਪਤਾ ਕਰ ਸਕਦੇ ਹਨ।

ਗਤੀ ਭਾਵ ਤੁਰਨਾ[ਸੋਧੋ]

ਕੀੜਿਆਂ ਵਿੱਚ ਉੱਡਣ ਦੀ, ਚੱਲਣ ਫਿਰਨ ਦੀ ਤੇ ਤੈਰਨ ਦੀ ਤਾਕਤ ਹੁੰਦੀ ਹੈ।

ਹਵਾਲੇ[ਸੋਧੋ]