ਟਰੂ ਜੀਸਸ ਚਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

"ਟਰੂ ਜੀਸਸ ਚਰਚ" ਇੱਕ ਆਜ਼ਾਦ ਇਸਾਈ ਗਿਰਜਾ ਘਰ ਹੈ ਜੋ ਕਿ ਬੀਜਿੰਗ ਚੀਨ ਵਿੱਚ 1917 ਵਿੱਚ ਸਥਾਪਿਤ ਕੀਤਾ ਗਿਆ।ਅਜ 45 ਦੇਸ਼ਾਂ ਅਤੇ ਛੇ ਮਹਾਦੀਪਾਂ ਵਿੱਚ ਇਸ ਦੇ ਲਗਭਗ ਦੋ ਮਿਲੀਅਨ(20 ਲਖ) ਮੈਂਬਰ ਹਨ। ਭਾਰਤ ਵਿੱਚ ਇਹ ਗਿਰਜਾ ਘਰ 1932 ਵਿੱਚ ਸਥਾਪਿਤ ਕੀਤਾ ਗਿਆ। ਇਸ ਗਿਰਜੇ ਕ੍ਰਿਸਮਸ ਨਹੀਂ ਮਨਾਇਆ ਜਾਂਦਾ।[1]

ਦਸ ਮੁੱਖ ਸਿਧਾਂਤ ਅਤੇ ਵਿਸ਼ਵਾਸ[ਸੋਧੋ]

ਗਿਰਜੇ ਦੇ ਦਸ ਮੁੱਖ ਸਿਧਾਂਤ ਅਤੇ ਵਿਸ਼ਵਾਸ ਹਨ:

ਧਾਰਮਿਕ ਆਤਮਾ[ਸੋਧੋ]

ਧਾਰਮਿਕ ਆਤਮਾ ਹੋਣ ਨਾਲ ਤੁਆਨੂੰ ਅਰਸ਼ ਵਿੱਚ ਅਸਥਾਨ ਮਿਲ ਜਾਂਦਾ ਹੈ।।

ਬਪਤਿਸਮਾ[ਸੋਧੋ]

ਜਲ ਨਾਲ ਬੇਪਟੀਜ਼ਮ ਕਰਨ ਨਾਲ ਤੁਹਾਡੇ ਸਾਰੇ ਪਾਪ ਮਾਫ ਹੋ ਜਾਂਦੇ ਹਨ।। ਬੇਪਟੀਜ਼ਮ ਸਹਿਜ ਪਾਣੀ (ਦਰਿਆ, ਸਮੁਂਦਰ ਜਾਂ ਛਾਲ) ਦੇ ਕੋਲ ਕਿਤਾ ਜਾਂਦਾ ਹੈ।। ਜੋ ਪਾਦਰੀ ਬੇਪਟੀਜ਼ਮ ਕਰਦਾ ਹੈ, ਉਸ ਦਾ ਵਿ ਪਹਿਲਾਂ ਬੇਪਟੀਸਟ ਹੋਣਾ ਜ਼ਰੂਰੀ ਹੈ।। ਜਿਸ ਵਿਅਕਤੀ ਦਾ ਬੇਪਟੀਜ਼ਮ ਹੋ ਰਿਹਾ ਹੈ, ਊਸ ਨੂਂ ਪਾਣੀ ਵਿੱਚ ਪੂਰਾ ਲੀਨ ਹੋਣਾ, ਅਤੇ ਉਸ ਦਾ ਸਿਰ ਝੁਕਿਆ ਹੋਣਾ ਜ਼ਰੂਰੀ ਹੈ।।

ਪੈਰ ਧੋਣਾ[ਸੋਧੋ]

ਚਰਨ ਧੁਆਣ ਦੀ ਰਸਮ ਨਾਲ ਤੁਆਨੂੰ ਈਸਾ ਮਸੀਹ ਨਾਲ ਮਿਲਣ ਦਾ ਮੋਕਾ ਵਧ ਜਾਂਦਾ ਹੈ।। ਚਰਨ ਧੁਆਣ ਨਾਲ ਪਿਆਰ, ਦੀਨਤਾ, ਬਖ਼ਸ਼ੀਸ਼ ਅਤੇ ਸੇਵਾ ਦਾ ਇੱਕ ਅਚਲ ਚੇਤਾ ਰਿਹਂਦਾ ਹੈ।। ਹਰ ਇੱਕ ਵਿਅਕਤੀ ਜਿਸ ਨੇ ਬੇਪਟੀਜ਼ਮ ਕਰਾਇਆ ਹੇ, ਉਸ ਨੂਂ ਆਪਣੇ ਚਰਨ ਧੁਆਣੇ ਚਾਹਿਦੇ ਹਨ।। ਇੱਕ ਦੂਜੇ ਦੇ ਚਰਨ ਵਿ ਧੋਏ ਜਾ ਸਕਦੇ ਹਨ।।

ਹੋਲੀ ਕਮੂਨੀਅਨ[ਸੋਧੋ]

ਹੋਲੀ ਕਮੂਨੀਅਨ, ਈਸਾ ਮਸੀਹ ਦੀ ਸ਼ਹਿਦੀ ਨੂੰ ਯਾਦਗਾਰ ਰੱਖਣ ਲਈ ਇੱਕ ਰੱਬੀ ਭੋਜ ਹੈ। ਇਸ ਦੇ ਨਾਲ ਸਾਨੂੰ ਆਪਣੇ ਰੱਬ ਨਾਲ ਇੱਕ ਹੋਣ ਦੇ ਯੋਗ ਕਰਦਾ ਹੈ, ਇਸ ਨਾਲ ਸਾਨੂੰ ਅਮਰ ਹੋ ਕੇ ਸਵਰਗ ਵਿੱਚ ਦੁਨੀਆ ਦੇ ਆਖਰੀ ਦਿਨ ਵੀ ਜਾ ਸਕਦੇ ਹਾਂ। ਹੋਲੀ ਕਮੂਨੀਅਨ ਨੂੰ ਜਿਨੀ ਵਾਰ ਹੋ ਸਕੇ ਕਰਨਾ ਚਾਹਿਦਾ ਹੈ। ਇਸ ਵਿੱਚ ਅੰਗੂਰ ਦਾ ਜੂਸ ਅਤੇ ਇੱਕ ਬੇਖਮੀਰ ਬਰੇਡ ਵੀ ਵਰਤੀ ਜਾਂਦੀ ਹੈ।

ਹਫ਼ਤੇ ਦਾ ਸਤਵਾਂ ਦਿਨ[ਸੋਧੋ]

"ਹਫ਼ਤੇ ਦਾ ਸਤਵਾਂ ਦਿਨ, ਸ਼ਨਿਚਰਵਾਰ, ਇੱਕ ਪਵਿੱਤ੍ਰ ਅਤੇ ਪਾਪ ਮੁਕਤ ਕਰਨ ਵਾਲਾ ਦਿਨ ਹੈ।। ਇਹ ਦਿਨ ਇਸ਼ਵਰ ਦੀ ਦੁਨੀਆ ਦੀ ਨਿਰਜਣਾ ਅਤੇ ਨਿਰਵਾਣ ਕਰਨ ਅਤੇ ਅਗਲੀ ਦੁਨੀਆ ਵਿੱਚ ਸਦਾ ਰਹਿਣ ਵਾਲੀ ਸ਼ਾਂਤੀ ਦੀ ਉੱਮੀਦ ਦੀ ਯਾਦਗਾਰ ਲਈ ਮਨਾਇਆ ਜਾਂਦਾ ਹੈ।।

ਈਸਾ ਮਸੀਹ[ਸੋਧੋ]

ਈਸਾ ਮਸੀਹ, ਜਿਸ ਨੂੰ ਸਲੀਬ ਤੇ ਟੰਗਿਆ ਗਿਆ ਸੀ, ਪਾਪੀਆਂ ਦੇ ਪਾਪਾਂ ਦਾ ਉਧਾਰ ਕਰਨ ਲਈ ਮਰਿਆ ਸੀ ਅਤੇ ਤਿਜੇ ਦਿਨ ਅਰਸ਼ ਨੂੰ ਚੜ੍ਹਾਈ ਕਿਤੀ ਸੀ।। ਉਹ ਆਦਮ ਜਾਤ ਦਾ ਨਿਰੋਲਾ ਮੁਕਤੀ ਦਾਤਾ, ਧਰਤੀ ਅਤੇ ਅਰਸ਼ ਦਾ ਜਨਮ ਦਾਤਾ, ਅਤੇ ਇੱਕੋ ਸੱਚਾ ਅਕਾਲ ਪੁਰਖ ਹੈ।।

ਬਾਈਬਲ[ਸੋਧੋ]

ਬਾਈਬਲ, ਜੋ ਪੁਰਾਣਿਆਂ ਅਤੇ ਨਵੀਆਂ ਧਾਰਮਿਕ ਵਸਿਅਤਾਂ ਦੀ ਬਣਾਈ ਗਈ ਹੈ, ਅਕਾਲ ਦੇ ਦੁਆਰਾ ਲਿਖੀ ਗਈ ਹੈ, ਅਤੇ ਇਹ ਕੇਵਲ ਸਚ ਅਤੇ ਇਸ ਤੋਂ ਈਸਾਈਆਂ ਦੇ ਰਹਿਣ ਦਾ ਆਦਰਸ਼ ਮਿਲਦਾ ਹੈ।।

ਮੁਕਤੀ[ਸੋਧੋ]

ਇਸ਼ਵਰ ਦੀ ਕਿਰਪਾ ਨਾਲ ਧਰਮ ਦੇ ਦੂਆਰਾ ਮੁਕਤੀ ਮਿਲਦੀ ਹੈ।। ਆਸਤਕਾਂ ਨੂੰ ਧਰਮ ਤੇ ਭਰੋਸਾ ਕਰਨਾ ਚਾਹੀਦਾ ਹੈ, ਅਤੇ ਪਵਿੱਤ੍ਰਤਾ, ਇਸ਼ਵਰ ਦਾ ਅਭਿਨੰਦਨ ਅਤੇ ਮਾਨਵਤਾ ਨੂੰ ਪਿਆਰ ਕਰਨਾ ਚਾਹੀਦਾ ਹੈ।।

ਗਿਰਜਾ[ਸੋਧੋ]

ਜੋ ਗਿਰਜਾ, ਈਸਾ ਮਸੀਹ ਨੇ ਪਿਛਲੇ ਧਾਰਮਕ ਆਤਮਾ ਦੇ ਮੀਂਹ ਦੇ ਦੁਆਰਾ ਸ਼ੁਰੂ ਕਿਤਾ ਸੀ, ਉਹ ਅਪਾਸਟਾਲਿਕ ਸਮੇਂ ਦਾ ਦੁਆਰਾ ਬਣਾਇਆ ਗਿਆ ਗਿਰਜਾ ਹੈ।।

ਇਸ਼ਵਰ ਦੀ ਆਖਰੀ ਸੁਣਵਾਈ[ਸੋਧੋ]

"ਈਸਾ ਮਸੀਹ ਜਦ ਦੁਨੀਆ ਵਿੱਚ ਦੁਆਰਾ ਆਵੇਗਾ, ਉਹ ਦੁਨੀਆ ਦਾ ਆਖਰੀ ਦਿਨ ਨੂੰ ਹੋਵੇਗਾ, ਇਸ ਦਿਨ ਦੁਨਿਆ ਦੇ ਗੁਣ-ਦੋਸ਼ ਪਰਖੇ ਜਾਣਗੇ ਕਰੇਗਾ: ਨੇਕ ਲੋਕਾਂ ਨੂੰ ਅਮਰਤਾ ਪ੍ਰਾਪਤ ਅਤੇ ਬੁਰੇ ਲੋਕਾਂ ਨੂੰ ਰੱਬੀ ਸਜ਼ਾ ਮਿਲੇਗੀ।।

ਬਾਹਰੀ ਕੜੀ[ਸੋਧੋ]

ਹਵਾਲੇ[ਸੋਧੋ]

  1. "ਟਰੂ ਜੀਸਸ ਚਰਚ ਦੇ ਬਾਰੇ ਜਾਣਕਾਰੀ". Archived from the original on 2013-07-22. Retrieved 2008-12-19. {{cite web}}: Unknown parameter |dead-url= ignored (help)