ਟੀ.ਟੀ.ਵੀ. ਧਨਾਕਰਨ
ਦਿੱਖ
ਟੀ.ਟੀ.ਵੀ. ਦਿਨਾਕਰਨ (ਜਨਮ 13 ਦਸੰਬਰ 1963) ਇੱਕ ਭਾਰਤੀ ਸਿਆਸਤਦਾਨ ਅਤੇ ਅੰਮਾ ਮੱਕਲ ਮੁਨੇਤਰਾ ਕਜ਼ਗਮ ਦਾ ਜਨਰਲ ਸਕੱਤਰ ਹੈ। ਅਤੀਤ ਵਿੱਚ ਉਹ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕਜ਼ਗਮ ਪਾਰਟੀ ਦਾ ਖਜ਼ਾਨਚੀ ਸੀ ਅਤੇ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਵਜੋਂ ਸੇਵਾ ਕੀਤੀ ਸੀ। ਉਸਨੂੰ ਅਗਸਤ 2017 ਨੂੰ AIADMK ਤੋਂ ਕੱਢ ਦਿੱਤਾ ਗਿਆ ਸੀ। ਉਸਨੇ ਡਾ. ਰਾਧਾਕ੍ਰਿਸ਼ਨਨ ਨਗਰ (2017-2021) ਤੋਂ 15ਵੀਂ ਤਾਮਿਲਨਾਡੂ ਵਿਧਾਨ ਸਭਾ ਦੇ ਸਾਬਕਾ ਮੈਂਬਰ ਵਜੋਂ ਵੀ ਸੇਵਾ ਕੀਤੀ ਸੀ। ਉਸਨੇ ਦਸੰਬਰ 2017 ਵਿੱਚ ਆਰ.ਕੇ.ਨਗਰ ਉਪ ਚੋਣ ਜਿੱਤੀ। 15 ਮਾਰਚ 2018 ਨੂੰ ਦਿਨਾਕਰਨ ਨੇ ਆਪਣੀ ਰਾਜਨੀਤਿਕ ਪਾਰਟੀ ਦੀ ਸ਼ੁਰੂਆਤ ਕੀਤੀ ਜਿਸਦਾ ਨਾਮ ਅੰਮਾ ਮੱਕਲ ਮੁਨੇਤਰਾ ਕਜ਼ਾਗਮ ਹੈ।