ਟੂਵੂੰਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟੂਵੂੰਬਾ
ਕਵੀਨਜ਼ਲੈਂਡ
ਟੂਵੂੰਬਾ ਅਤੇ ਲੋਫਟੀ ਚੋਟੀ
ਬਨਸਪਤੀ ਬਾਗ ਮੁੱਖ ਡਾਕਘਰ
ਮਾਰਗ੍ਰੇਟ ਗਲੀ ਸੈਰ ਸਥਾਨ
ਸ਼ਿਖਰ ਤੋਂ: ਟੂਵੂੰਬਾ ਅਤੇ ਲੋਫਟੀ ਚੋਟੀ, ਬਨਸਪਤੀ ਬਾਗ, ਮੁੱਖ ਡਾਕਘਰ, ਮਰਗ੍ਰੇਟ ਗਲੀ ਅਤੇ ਸੈਰ ਸਥਾਨ
ਗੁਣਕ 27°34′S 151°57′E / 27.567°S 151.950°E / -27.567; 151.950ਗੁਣਕ: 27°34′S 151°57′E / 27.567°S 151.950°E / -27.567; 151.950
ਅਬਾਦੀ 1,14,622 (2015) (16th)
 • ਸੰਘਣਾਪਣ 230.118/km2 (596.00/sq mi)
ਸਥਾਪਤ 1849
ਡਾਕ-ਕੋਡ 4350
ਉਚਾਈ 691 ਮੀ (2,267 ਫ਼ੁੱਟ)[1]
ਖੇਤਰਫਲ 498.1 ਕਿ.ਮੀ. (192.3 ਵਰਗ ਮੀਲ)[2] (2011 urban)
ਸਮਾਂ ਜੋਨ ਆਸਟ੍ਰੇਲੀਆ ਮਾਨਕ ਸਮਾਂ (UTC+10)
ਸਥਿਤੀ 132 ਕਿ.ਮੀ. (82 ਮੀਲ) ਬ੍ਰਿਜ਼ਬਨ ਤੋਂ ਤੋਂ ਤੋਂ ਤੋਂ ਤੋਂ
LGA(s) ਟੂਵੂੰਬਾ ਖੇਤਰ
ਰਾਜ ਚੋਣ-ਮੰਡਲ
  • ਉਤਰੀ ਟੂਵੂੰਬਾ ਦਾ ਚੋਣ ਜ਼ਿਲ੍ਹਾ
  • ਦੱਖਣੀ ਟੂਵੂੰਬਾ ਦਾ ਚੋਣ ਜ਼ਿਲ੍ਹਾ
  • ਕੋਨਡਾਮਾਈਨ ਦਾ ਚੋਣ ਜ਼ਿਲ੍ਹਾ
ਸੰਘੀ ਵਿਭਾਗ ਗਰੂਮ ਡਵੀਜ਼ਨ
ਔਸਤ ਵੱਧ-ਤੋਂ-ਵੱਧ ਤਾਪਮਾਨ ਔਸਤ ਘੱਟ-ਤੋਂ-ਘੱਟ ਤਾਪਮਾਨ ਸਲਾਨਾ ਵਰਖਾ
23.1 °C
74 °F
12.6 °C
55 °F
726.4 in

ਟੂਵੂੰਬਾ ਆਸਟਰੇਲੀਆ ਦੇ ਕਵੀਨਜ਼ਲੈਂਡ ਰਾਜ ਦਾ ਇੱਕ ਸੁੰਦਰ ਸ਼ਹਿਰ ਹੈ। ਇਸ ਨੂੰ ‘ਬਾਗ਼ਾਂ ਦਾ ਸ਼ਹਿਰ’ ਵੀ ਕਿਹਾ ਜਾਂਦਾ ਹੈ। ਇਹ ਸ਼ਹਿਰ ਕਵੀਨਜ਼ਲੈਂਡ ਦੀ ਰਾਜਧਾਨੀ ਬ੍ਰਿਸਬੇਨ ਤੋਂ ਕੋਈ 127 ਕਿਲੋਮੀਟਰ ਪੱਛਮ ਵੱਲ ਹੈ। ਇਸ ਨਗਰ ਦੀ ਜ਼ਿਲ੍ਹਾ ਜਨ-ਸੰਖਿਆ ਕੋਈ 1,57,700 ਹੈ। ਬਾਗ਼ਾਂ ਦਾ ਸ਼ਹਿਰ ਟੂਵੂੰਬਾ ਡਾਰਲਿੰਗ ਡਾਊਨਜ਼ ਦੀ ਸੂਬਾਈ ਰਾਜਧਾਨੀ ਵੀ ਹੈ।

ਇਤਿਹਾਸ[ਸੋਧੋ]

1816 ਈ. ਵਿੱਚ ਬ੍ਰਾਜ਼ੀਲ ਤੋਂ ਆਸਟਰੇਲੀਆ ਹੁੰਦਾ ਹੋਇਆ ਅੰਗਰੇਜ਼ ਖੋਜੀ ਅਤੇ ਪੌਦਾ ਵਿਗਿਆਨੀ ਐਲਨ ਕਨਿੰਘਮ ਇਥੇ ਪਹੁੰਚਿਆ। 1840 ਈ. ਦੇ ਅੰਤਰ ਤਕ ਡਰੇਟਨ ਇੱਕ ਕਸਬਾ ਬਣ ਗਿਆ ਇਸ ਸ਼ਹਿਰ ਵਿੱਚ ਇੱਕ ਸਰਾਂ ਹੈ ਇਸ ਦੇ ਬਣਾਉਣ ਵਾਲੇ ਵਿਲੀਅਮ ਹਾਰਟਨ ਨੂੰ ਹੀ ਟੂਵੂੰਬਾ ਦਾ ਬਾਨੀ ਮੰਨਿਆ ਜਾਂਦਾ ਹੈ।

ਬਾਗਾਂ ਦਾ ਸ਼ਹਿਰ[ਸੋਧੋ]

ਇਸ ਸ਼ਹਿਰ ਵਿੱਚ ਲਗਭਗ 150 ਮਨਮੋਹਕ ਬਾਗ਼ ਅਤੇ ਪਾਰਕ ਹਨ। ਇਥੇ ਹਰ ਸਾਲ ਸਤੰਬਰ ਦੇ ਮਹੀਨੇ ਆਸਟਰੇਲੀਅਨ ਕਾਰਨੀਵਲ ਆਫ ਫਲਾਵਰਜ਼ ਮੇਲਾ ਮਨਾਇਆ ਜਾਂਦਾ ਹੈ। ਇਸ ਨਗਰ ਵਿੱਚ ਦੋ ਨਦੀਆਂ ਪਹਿਲੀ ਪੂਰਬੀ ਨਦੀ ਅਤੇ ਦੂਜੀ ਪੱਛਮੀ ਨਦੀ ਅੱਗੇ ਜਾ ਕੇ ਮਿਲ ਜਾਂਦੀਆ ਹਨ ਅਤੇ ਸੰਗਮ ਉਪਰੰਤ ਇਸ ਦਾ ਨਾਂ ਗੋਵਰੀ ਨਦੀ ਪੈ ਜਾਂਦਾ ਹੈ। ਇੱਥੋਂ ਦੀ ਉਪਜਾਊ ਧਰਤੀ ਜਵਾਲਾਮੁਖੀ ਦੀ ਦੇਣ ਹੈ।ਇਥੋਂ ਦੇ ਲੋਕ ਚਾਰ ਰੁੱਤਾਂ ਦੇਖਦੇ ਮਾਣਦੇ ਹਨ। ਇਥੇ ਗਰਮ ਰੁੱਤ ਵਿੱਚ ਤਾਪਮਾਨ 39.3 ਡਿਗਰੀ ਸੈਲਸੀਅਸ ਅਤੇ ਸਰਦ ਰੁੱਤ ਵਿੱਚ ਘੱਟ ਤੋਂ ਘੱਟ 4.4 ਡਿਗਰੀ ਸੈਲਸੀਅਸ ਹੋ ਜਾਂਦਾ ਹੈ।

ਸਹੁਲਤਾਂ[ਸੋਧੋ]

ਇਸ ਸ਼ਹਿਰ ਦੀਆਂ ਸੜਕਾਂ ਮਹਾਨ ਵੰਡ ਕਤਾਰ ਦੇ ਪੂਰਬ ਅਤੇ ਕੁਝ ਪੱਛਮ ਵੱਲ ਹਨ। ਨਗਰ ਦੀ ਉਚਾਈ ਸਾਗਰ ਤਲ ਤੋਂ ਸੱਤ ਸੌ ਮੀਟਰ ਉੱਪਰ ਹੈ। ਇਥੋਂ ਦੀਆਂ ਪ੍ਰਾਇਮਰੀ, ਸੈਕੰਡਰੀ ਅਤੇ ਹਾਇਰ ਸੈਕੰਡਰੀ ਵਿਦਿਅਕ ਸੰਸਥਾਵਾਂ ਵਿਦਿਆ ਦੇ ਖੇਤਰ 'ਚ ਯੋਗਦਾਨ ਪਾ ਰਹੀਆਂ ਹਨ। ਇਥੋਂ ਦੇ ਲੋਕਾਂ ਦੀ ਮਨਪਸੰਦ ਖੇਡ ਰਗਵੀ ਪਰ ਫੁਟਬਾਲ, ਕ੍ਰਿਕਟ, ਟੈਨਿਸ, ਸਾਫਟਬਾਲ, ਬੇਸਬਾਲ, ਬਾਸਕਟਬਾਲ, ਹੈਂਡਬਾਲ, ਹਾਕੀ ਅਤੇ ਤੀਰਅੰਦਾਜ਼ੀ ਆਦਿ ਖੇਡਾਂ ਵੀ ਪ੍ਰਚੱਲਤ ਹਨ। ਲੋਕਾਂ ਦੀ ਸਿਹਤ ਸਹੂਲਤਾਂ ਲਈ ਸਰਕਾਰੀ ਹਸਪਤਾਲ, ਬੈਲੀ ਹੈਂਡਰਸਨ ਹਸਪਤਾਲ, ਮਾਨਸਿਕ ਰੋਗਾਂ ਦਾ ਸਰਕਾਰੀ ਹਸਪਤਾਲ, ਸੇਂਟ ਐਂਡਰਿਊ ਹਸਪਤਾਲ ਅਤੇ ਸੇਂਟ ਵਿਨਸੈਂਟ ਹਸਪਤਾਲ ਹਨ। ਲੋਕਾਂ ਦੇ ਮਨੋਰੰਜਨ ਲਈ ਪਿਕਨਿਕ ਪੁਆਇੰਟ ਉੱਚੀ ਪਹਾੜੀ ’ਤੇ ਸਥਿਤ ਹੈ।

ਹਵਾਲੇ[ਸੋਧੋ]