ਬ੍ਰਿਜ਼ਬਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬ੍ਰਿਜ਼ਬਨ
Brisbane

ਕਵੀਨਜ਼ਲੈਂਡ
Brisbane May 2013.jpg
ਕੰਗਾਰੂ ਬਿੰਦੂ ਤੋਂ ਬ੍ਰਿਜ਼ਬਨ ਦਾ ਦਿੱਸਹੱਦਾ
ਬ੍ਰਿਜ਼ਬਨBrisbane is located in ਆਸਟਰੇਲੀਆ
ਬ੍ਰਿਜ਼ਬਨ
Brisbane
ਗੁਣਕ 27°28′4.5″S 153°01′40″E / 27.467917°S 153.02778°E / -27.467917; 153.02778
ਅਬਾਦੀ 2189878 (੨੦੧੨)[੧] (ਤੀਜਾ)
 • ਸੰਘਣਾਪਣ ੩੪੬.੦/ਕਿ.ਮੀ. (੮੯੬.੧/ਵਰਗ ਮੀਲ) (੨੦੦੬)[੨]
ਸਥਾਪਤ ੧੮੨੪
ਖੇਤਰਫਲ ੫,੯੪੯.੯ ਕਿ.ਮੀ. (੨,੨੯੭.੩ ਵਰਗ ਮੀਲ)[੩]
ਸਮਾਂ ਜੋਨ ਆਸਟਰੇਲੀਆਈ ਪੂਰਬੀ ਮਿਆਰੀ ਵਕਤ (UTC+੧੦)
ਸਥਿਤੀ
LGA(s)
  • ਬ੍ਰਿਜ਼ਬਨ
  • ਇਪਸਵਿਚ
  • ਲੋਗਨ
  • ਮੋਰੀਟਨ ਬੇ
  • ਰੈੱਡਲੈਂਡ
  • ਸੀਨਿਕ ਰਿਮ (ਹਿੱਸਾ)
ਖੇਤਰ ਦੱਖਣ-ਪੂਰਬੀ ਕਵੀਨਜ਼ਲੈਂਡ
ਕਾਊਂਟੀ ਸਟੈਨਲੀ, ਕੈਨਿੰਗ, ਵਾਰਡ
ਰਾਜ ਚੋਣ-ਮੰਡਲ ੪੧ ਵਿਭਾਗ
ਸੰਘੀ ਵਿਭਾਗ ੧੭ ਵਿਭਾਗ
ਔਸਤ ਵੱਧ-ਤੋਂ-ਵੱਧ ਤਾਪਮਾਨ ਔਸਤ ਘੱਟ-ਤੋਂ-ਘੱਟ ਤਾਪਮਾਨ ਸਲਾਨਾ ਵਰਖਾ
26.4 °C
80 °F
16.2 °C
61 °F
੯੮੬.੨ in

ਬ੍ਰਿਜ਼ਬਨ ਜਾਂ ਬ੍ਰਿਸਬੇਨ /ˈbrɪzbən/[੪] ਆਸਟਰੇਲੀਆਈ ਰਾਜ ਕਵੀਨਜ਼ਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਦੇਸ਼ ਦਾ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ੨੨ ਲੱਖ ਹੈ[੧] ਅਤੇ ਦੱਖਣ-ਪੂਰਬੀ ਕਵੀਨਜ਼ਲੈਂਡ ਬਹੁਨਗਰੀ ਇਲਾਕਾ, ਜਿਹਦਾ ਕੇਂਦਰ ਬ੍ਰਿਜ਼ਬਨ ਹੈ, ਦੀ ਅਬਾਦੀ ੩੦ ਲੱਖ ਤੋਂ ਵੱਧ ਹੈ।[੧] ਇਸ ਸ਼ਹਿਰ ਦਾ ਨਾਮ ਸਰ ਥਾਮਸ ਬ੍ਰਿਸਬੇਨ ਤੋਂ ਰੱਖਿਆ ਗਿਆ। 1824 ਵਿੱਚ ਸ਼ਹਿਰ ਤੋਂ 40 ਕਿਲੋਮੀਟਰ ਉੱਤਰ ਵਿੱਚ ਤਾਜ਼ੀਰੀ ਸਜ਼ਾ ਯਾਫ਼ਤਾ ਵਿਅਕਤੀਆਂ ਲਈ ਨਵੀਂ ਆਬਾਦੀ ਰੈੱਡਕਲਫ਼ ਕਾਇਮ ਕੀਤੀ ਗਈ ਜਿਸਨੂੰ 1825ਵਿੱਚ ਬ੍ਰਿਸਬੇਨ ਟਰਾਂਸਫਰ ਕੀਤਾ ਗਿਆ ਅਤੇ 1842 ਵਿੱਚ ਇਥੋਂ ਦੇ ਬਾਸ਼ਿੰਦਿਆਂ ਨੂੰ ਆਜ਼ਾਦ ਕਰ ਦਿਤਾ ਗਿਆ। 1859 ਵਿੱਚ ਇੱਕ ਅਲਿਹਦਾ ਨਵ ਆਬਾਦੀ ਕਰਾਰ ਦਿੱਤੇ ਜਾਣ ਤੇ ਇਸ ਨੂੰ ਕਵੀਨਜ਼ਲੈਂਡ ਦੀ ਰਾਜਧਾਨੀ ਕਰਾਰ ਦਿੱਤਾ ਗਿਆ। ਦੂਸਰੀ ਵੱਡੀ ਜੰਗ ਤੱਕ ਇਹ ਸ਼ਹਿਰ ਇੰਤਹਾਈ ਸੁਸਤ ਰਫ਼ਤਾਰੀ ਨਾਲ ਤਰੱਕੀ ਕਰ ਰਿਹਾ ਸੀ, ਲੇਕਿਨ ਜੰਗ ਵਿੱਚ ਇਸ ਦੇ ਅਹਿਮ ਰੋਲ ਦੇ ਕਾਰਨ ਇਸਨੂੰ ਕਾਫ਼ੀ ਤਰੱਕੀ ਮਿਲੀ। ਦੂਸਰੀ ਵੱਡੀ ਜੰਗ ਵਿੱਚ ਸ਼ਹਿਰ ਨੇ ਇਤਿਹਾਦੀਆਂ ਦੇ ਲਈ ਦੱਖਣ-ਪੱਛਮੀ ਪੈਸੀਫਿਕ ਦੇ ਜਨਰਲ ਡੌਗਲਸ ਮੈਕ ਆਰਥਰ ਲਈ ਹੈੱਡਕੁਆਟਰਜ ਵਜੋਂ ਕੇਂਦਰੀ ਰੋਲ ਨਿਭਾਇਆ।

ਬ੍ਰਿਸਬੇਨ ਨੇ ਹਾਲ ਹੀ ਵਿੱਚ (1982) ਕਾਮਨਵੈਲਥ ਖੇਲ ਅਤੇ 1988ਦੇ ਸੰਸਾਰ ਮੇਲੇ (World Expo) ਦੀ ਮੇਜ਼ਬਾਨੀ ਕੀਤੀ। ਜਦਕਿ 2001 ਵਿੱਚ ਗੁੱਡਵਿਲ ਖੇਲ (Goodwill Games) ਵੀ ਇਥੇ ਹੋਏ।

ਹਵਾਲੇ[ਸੋਧੋ]