ਟੋਡਰ ਮੱਲ ਦੀ ਹਵੇਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟੋਡਰ ਮੱਲ ਦੀ ਹਵੇਲੀ
ਜਹਾਜ ਹਵੇਲੀ
Haveli Todar Mal 01.jpg
ਟੋਡਰ ਮੱਲ ਦੀ ਹਵੇਲੀ
ਹੋਰ ਨਾਂਹਵੇਲੀ ਟੋਡਰ ਮੱਲ
ਆਮ ਜਾਣਕਾਰੀ
ਕਿਸਮਹਵੇਲੀ
ਆਰਕੀਟੈਕਚਰ ਸ਼ੈਲੀਮੁਗਲ
ਸਥਿਤੀਫਤਿਹਗੜ੍ਹ ਸਾਹਿਬ , ਪੰਜਾਬ
ਪਤਾਹਰਨਾਮ ਨਗਰ
ਮੁਕੰਮਲ17ਵੀੰ ਸਦੀ
ਮਾਲਕਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਟੋਡਰ ਮੱਲ ਦੀ ਹਵੇਲੀ,ਜੋ ਜਹਾਜ ਹਵੇਲੀ ਦੇ ਨਾਮ ਨਾਲ ਮਸ਼ਹੂਰ ਹੈ ਸਰਹਿੰਦ ਦੇ ਇੱਕ ਵਪਾਰਕ-ਕਾਰੋਬਾਰੀ ਟੋਡਰ ਮੱਲ ਦੀ ਹਵੇਲੀ ਹੈ ਜੋ ਮੁਗਲ ਸਲਤਨਤ ਸਮੇਂ ਸੂਬਾ ਸਰਹਿੰਦ ਦੇ ਗਵਰਨਰ ਨਵਾਬ ਵਜੀਰ ਖਾਨ ਦੀ ਅਦਾਲਤ ਵਿੱਚ ਦੀਵਾਨ ਨਿਯੁਕਤ ਸਨ।ਟੋਡਰ ਮੱਲ ਸਿੱਖ ਗੁਰੂਆਂ ਦੇ ਅਨਿੰਨ ਸ਼ਰਧਾਲੂ ਸਨ ਅਤੇ ਉਹਨਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਤੇ ਉਹਨਾ ਦੀ ਮਾਤਾ ਮਾਤਾ ਗੁਜਰੀ ਜੀ ਦਾ ਸਸਕਾਰ ਕਰਨ ਲਈ ਖੜ੍ਹੀਆਂ ਮੋਹਰਾਂ ਕਰਕੇ ਉਹ ਥਾਂ ਖਰੀਦੀ ਸੀ। ਇਸ ਕੰਮ ਲਈ ਦੀਵਾਨ ਟੋਡਰ ਮਲ ਨੂੰ ਆਪਣੀ ਸਾਰੀ ਜਾਇਦਾਦ ਤੇ ਦੌਲਤ ਵੇਚਣੀ ਪਈ ਸੀ।[1]

ਮੌਜੂਦਾ ਹਾਲਤ[ਸੋਧੋ]

ਇਹ ਇਤਿਹਾਸਕ ਇਮਾਰਤ ਅਤੇ ਧਰੋਹਰ ਹੁਣ ਲਗਪਗ ਖੰਡਰ ਬਣਦੀ ਜਾ ਰਹੀ ਹੈ। ਇਸ ਦੀ ਇਤਿਹਾਸਕ ਦਿੱਖ ਵਿਗੜਦੀ ਜਾ ਰਹੀ ਹੈ ਅਤੇ ਇਸਦਾ ਕਾਫੀ ਹਿੱਸਾ ਡਿੱਗ ਚੁੱਕਾ ਹੈ।ਹੁਣ ਇਸ ਹਵੇਲੀ ਨੂੰ ਸੰਭਾਲਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨ ਕਰ ਰਹੀ ਹੈ। ਮੁੜ ਬਹਾਲੀ ਦਾ ਕੰਮ, ਚੂਨੇ ਦੀ ਚਿਨਾਈ ਹੋਣ ਕਾਰਨ ਬਹੁਤ ਧੀਮੀ ਚਾਲ ਤੇ ਕਰਨਾ ਪੈਂਦਾ ਹੈ, ਫਿਰ ਵੀ ਕਮੇਟੀ ਦੇ ਇੱਕ ਅਨੁਮਾਨ ਮੁਤਾਬਕ 2017 ਦੇ ਅਰੰਭ ਤੱਕ ਪੂਰਾ ਹੋਣ ਦੀ ਉਮੀਦ ਹੈ।[2] ਸ੍ਰੀ ਜੋਤੀ ਸਰੂਪ ਸਾਹਿਬ ਦੀ ਧਰਤੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਮੰਨਿਆ ਗਿਆ ਹੈ ਕਿਉਂਕਿ ਦੀਵਾਨ ਟੋਡਰ ਮੱਲ ਨੇ ਮੁਗ਼ਲ ਹਕੂਮਤ ਦੀਆਂ ਸ਼ਰਤਾਂ [1][3][4][5]

ਇਮਾਰਤੀ ਬਣਤਰ[ਸੋਧੋ]

ਇਹ ਹਵੇਲੀ ਦੀ ਬਣਤਰ ਮੁਗਲ ਇਮਾਰਤਸਾਜੀ ਵਾਲੀ ਹੈ ਅਤੇ ਇਹ ਸਰਹੰਦੀ ਇੱਟਾਂ ਤੋਂ ਬਣੀ ਹੋਈ ਹੈ।।ਇਹ ਹਵੇਲੀ ਕਿਸੇ ਸਮੇਂ ਇੱਕ ਆਲੀਸ਼ਾਨ ਹਵੇਲੀ ਸੀ ਅਤੇ ਇਹ ਸਰਹਿੰਦ ਦੇ ਗਵਰਨਰ ਨਵਾਬ ਵਜੀਰ ਖਾਨ ਦੇ ਮਹਿਲ ਦੇ ਬਿਲਕੁਲ ਲਾਗੇ ਸੀ ਅਤੇ ਇਸ ਵਿੱਚ ਫੁਹਾਰੇ ਲੱਥੇ ਹੋਏ ਸਨ ਅਤੇ ਇੱਕ ਇਸ਼ਨਾਨ ਘਰ ਵੀ ਬਣਿਆ ਹੋਇਆ ਸੀ। [6]

ਇਹ ਵੀ ਵੇਖੋ[ਸੋਧੋ]

ਤਸਵੀਰਾਂ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]