ਸਮੱਗਰੀ 'ਤੇ ਜਾਓ

ਟ੍ਰਿਕਿਊਰੀਆਸਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟ੍ਰਿਕਿਊਰੀਆਸਿਸ
ਵਰਗੀਕਰਨ ਅਤੇ ਬਾਹਰਲੇ ਸਰੋਤ
ਟ੍ਰਿਕਿਊਰਿਸ ਟ੍ਰਿਕਿਊਰਾ ਦਾ ਜੀਵਨ ਚੱਕਰ।
ਆਈ.ਸੀ.ਡੀ. (ICD)-10B79
ਆਈ.ਸੀ.ਡੀ. (ICD)-9127.3
ਰੋਗ ਡੇਟਾਬੇਸ (DiseasesDB)31146
ਮੈੱਡਲਾਈਨ ਪਲੱਸ (MedlinePlus)001364
MeSHD014257

ਟ੍ਰਿਕਿਊਰੀਆਸਿਸ, ਜਿਸਨੂੰ ਵਿਪਵੋਰਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪਰਜੀਵੀ ਕੀੜੇ ਟ੍ਰਿਕਿਊਰਿਸ ਟ੍ਰਿਕਿਊਰਾ (ਵਿਪਵੋਰਮ) ਦੁਆਰਾ ਕੀਤੀ ਗਈ ਇੱਕ ਲਾਗ ਹੈ।[1] ਜੇਕਰ ਲਾਗ ਕੁਝ ਕੀੜਿਆਂ ਦੇ ਕਾਰਨ ਹੀ ਹੈ, ਤਾਂ ਆਮ ਤੌਰ 'ਤੇ ਕੋਈ ਲੱਛਣ ਨਹੀਂ ਹੁੰਦੇ।[2] ਜਿਹਨਾਂ ਨੂੰ ਲਾਗ ਕਈ ਕੀੜਿਆਂ ਦੇ ਕਾਰਨ ਹੈ, ਉਹਨਾਂ ਨੂੰ ਢਿੱਡ ਪੀੜ, ਥਕੇਵਾਂ ਅਤੇ ਦਸਤ (ਡਾਇਰੀਆ) ਹੋ ਸਕਦਾ ਹੈ।[2] ਦਸਤ ਵਿੱਚ ਕਦੇ-ਕਦਾਈਂ ਖੂਨ ਹੁੰਦਾ ਹੈ।[2] ਬੱਚਿਆਂ ਵਿੱਚ ਲਾਗਾਂ ਮਾੜੇ ਬੌਧਿਕ ਅਤੇ ਸਰੀਰਕ ਵਿਕਾਸ ਦਾ ਕਾਰਨ ਬਣ ਸਕਦੀਆਂ ਹਨ।[2] ਲਾਲ ਖੂਨ ਕੋਸ਼ਿਕਾਵਾਂ ਦਾ ਨੀਵਾਂ ਪੱਧਰ ਖੂਨ ਦੀ ਘਾਟ ਕਾਰਨ ਹੋ ਸਕਦਾ ਹੈ।[1]

ਕਾਰਨ[ਸੋਧੋ]

ਆਮ ਤੌਰ 'ਤੇ ਬਿਮਾਰੀ ਉਦੋਂ ਫੈਲਦੀ ਹੈ ਜਦੋਂ ਲੋਕ ਅਜਿਹਾ ਭੋਜਨ ਖਾਂਦੇ ਜਾਂ ਪਾਣੀ ਪੀਂਦੇ ਹਨ ਜਿਸ ਵਿੱਚ ਇਨ੍ਹਾਂ ਕੀੜਿਆਂ ਦੇ ਅੰਡੇ ਹੁੰਦੇ ਹਨ।[2] ਇਹ ਸਥਿਤੀ ਉਦੋਂ ਪੈਦਾ ਹੋ ਸਕਦੀ ਹੈ ਜਦੋਂ ਲਾਗਦਾਰ ਜਾਂ ਗੰਦੀਆਂ ਸਬਜ਼ੀਆਂ ਨੂੰ ਪੂਰੀ ਤਰ੍ਹਾਂ ਸਾਫ਼ ਨਹੀਂ ਕੀਤਾ ਜਾਂਦਾ ਜਾਂ ਪਕਾਇਆ ਨਹੀਂ ਜਾਂਦਾ।[2] ਅਕਸਰ ਇਹ ਅੰਡੇ ਉਹਨਾਂ ਖੇਤਰਾਂ ਦੀ ਮਿੱਟੀ ਵਿੱਚ ਹੁੰਦੇ ਹਨ ਜਿੱਥੇ ਲੋਕ ਖੁਲ੍ਹੇ ਵਿੱਚ ਹੱਗਦੇ ਹਨ ਅਤੇ ਜਿੱਥੇ ਬਿਨਾਂ ਸੋਧੇ ਮਾਨਵ ਮਲ (ਟੱਟੀ) ਨੂੰ ਖਾਦ ਦੇ ਤੌਰ 'ਤੇ ਵਰਤਿਆ ਜਾਂਦਾ ਹੈ।[1] ਇਹ ਅੰਡੇ ਲਾਗ ਵਾਲੇ ਲੋਕਾਂ ਦੀ ਟੱਟੀ ਤੋਂ ਪੈਦਾ ਹੁੰਦੇ ਹਨ।[2] ਅਜਿਹੀ ਮਿੱਟੀ ਵਿੱਚ ਖੇਡਣ ਵਾਲੇ ਅਤੇ ਆਪਣੇ ਹੱਥ ਆਪਣੇ ਮੁੰਹ ਵਿੱਚ ਪਾਉਣ ਵਾਲੇ ਛੋਟੇ ਬੱਚੇ ਵੀ ਆਸਾਨੀ ਨਾਲ ਲਾਗ ਦੇ ਸ਼ਿਕਾਰ ਹੋ ਜਾਂਦੇ ਹਨ।[2] ਕੀੜੇ ਵੱਡੀ ਅੰਤੜੀ ਵਿੱਚ ਰਹਿੰਦੇ ਹਨ ਅਤੇ ਲੰਬਾਈ ਵਿੱਚ ਲਗਭਗ ਚਾਰ ਸੈਂਟੀਮੀਟਰ ਦੇ ਹੁੰਦੇ ਹਨ।[1] ਮਾਈਕਰੋਸਕੋਪ ਦੀ ਸਹਾਇਤਾ ਨਾਲ ਟੱਟੀ ਦਾ ਪਰੀਖਣ ਕਰਦੇ ਸਮੇਂ ਅੰਡਿਆਂ ਨੂੰ ਦੇਖਕੇ ਵਿਪਵੋਰਮ ਦਾ ਪਤਾ ਲਗਾਇਆ ਜਾਂਦਾ ਹੈ।[3] ਅੰਡੇ ਢੋਲ-ਰੂਪੀ ਹੁੰਦੇ ਹਨ।[4]

ਰੋਕਥਾਮ ਅਤੇ ਇਲਾਜ[ਸੋਧੋ]

ਰੋਕਥਾਮ ਲਈ ਭੋਜਨ ਨੂੰ ਚੰਗੀ ਤਰ੍ਹਾਂ ਪਕਾਉਣਾ ਅਤੇ ਭੋਜਨ ਤਿਆਰ ਕਰਨ ਤੋਂ ਪਹਿਲਾਂ ਹੱਥ ਧੋਣਾ ਜ਼ਰੂਰੀ ਹੈ।[5] ਹੋਰ ਤਰੀਕਿਆਂ ਵਿੱਚ ਸਫਾਈ ਵਿਵਸਥਾ ਤੱਕ ਪਹੁੰਚ ਨੂੰ ਸੁਧਾਰਨਾ ਜਿਵੇਂ ਕਿ ਕ੍ਰਿਆਸ਼ੀਲ ਅਤੇ ਸਾਫ-ਸੁਥਰੇ ਪਖਾਨਿਆਂ ਦੀ ਵਰਤੋਂ[5] ਅਤੇ ਸਾਫ ਪਾਣੀ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ।[6] ਸੰਸਾਰ ਦੇ ਉਹਨਾਂ ਖੇਤਰਾਂ ਵਿੱਚ ਜਿੱਥੇ ਲਾਗ ਆਮ ਹੈ, ਆਮ ਤੌਰ 'ਤੇ ਲੋਕਾਂ ਦੇ ਪੂਰੇ ਦੇ ਪੂਰੇ ਸਮੂਹਾਂ ਦਾ ਇੱਕੋ ਸਮੇਂ ਅਤੇ ਰੋਜਾਨਾ ਅਧਾਰ 'ਤੇ ਇਲਾਜ ਕੀਤਾ ਜਾਵੇਗਾ।[7] ਇਲਾਜ ਤਿੰਨ ਦਿਨਾਂ ਦੀ ਦਵਾਈ ਨਾਲ ਹੁੰਦਾ ਹੈ: ਅਲਬੈਂਡਾਜ਼ੋਲ, ਮੇਬੈਂਡਾਜ਼ੋਲ ਜਾਂ ਆਈਵਰਮੈਕਟਿਨ[8] ਅਕਸਰ ਲੋਕ ਇਲਾਜ ਪਿੱਛੋਂ ਦੁਬਾਰਾ ਲਾਗ ਦੇ ਸ਼ਿਕਾਰ ਹੋ ਜਾਂਦੇ ਹਨ।[9]

ਮਹਾਮਾਰੀ ਵਿਗਿਆਨ[ਸੋਧੋ]

ਵਿਪਵੋਰਮ ਲਾਗ ਸੰਸਾਰ ਭਰ 'ਚ ਲਗਭਗ 60 ਤੋਂ 80 ਕਰੋੜ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।[1][10] ਤਪਤਖੰਡੀ ਦੇਸ਼ਾਂ ਵਿੱਚ ਇਹ ਸਭ ਤੋਂ ਵੱਧ ਪਾਈ ਜਾਂਦੀ ਹੈ।[7] ਵਿਕਾਸਸ਼ੀਲ ਦੁਨੀਆ ਵਿੱਚ, ਜਿਹਨਾਂ ਨੂੰ ਵਿਪਵੋਰਮ ਲਾਗ ਹੁੰਦੀ ਹੈ ਅਕਸਰ ਹੁੱਕਵੋਰਮ ਅਤੇ ਐਸਕਾਰੀਆਸਿਸ ਲਾਗਾਂ ਤੋਂ ਵੀ ਪੀੜਿਤ ਹੁੰਦੇ ਹਨ।[7] ਇਨ੍ਹਾਂ ਦਾ ਕਈ ਦੇਸ਼ਾਂ ਦੀ ਆਰਥਿਕਤਾ 'ਤੇ ਵੱਡਾ ਪ੍ਰਫਾਵ ਹੈ।[11] ਬਿਮਾਰੀ ਦੇ ਵਿਰੁੱਧ ਟੀਕਾ ਵਿਕਸਿਤ ਕਰਨ ਦਾ ਕੰਮ ਚੱਲ ਰਿਹਾ ਹੈ।[7] ਟ੍ਰਿਕੂਰੀਆਸਿਸ ਨੂੰ ਅਣਗੋਲੀ ਤਪਤਖੰਡੀ ਬਿਮਾਰੀ ਦੇ ਤੌਰ 'ਤੇ ਵਰਗੀਕ੍ਰਿਤ ਕੀਤਾ ਗਿਆ ਹੈ।[12]

ਹਵਾਲੇ[ਸੋਧੋ]

 1. 1.0 1.1 1.2 1.3 1.4 "Parasites - Trichuriasis (also known as Whipworm Infection)". CDC. January 10, 2013. Retrieved 5 March 2014.
 2. 2.0 2.1 2.2 2.3 2.4 2.5 2.6 2.7 "Soil-transmitted helminth infections Fact sheet N°366". World Health Organization. June 2013. Retrieved 5 March 2014.
 3. "Parasites - Trichuriasis (also known as Whipworm Infection) Diagnosis". CDC. January 10, 2013. Retrieved 20 March 2014.
 4. Duben-Engelkirk, Paul G. Engelkirk, Janet (2008). Laboratory diagnosis of infectious diseases: essentials of diagnostic microbiology. Baltimore: Wolters Kluwer Health/Lippincott Williams & Wilkins. p. 604. ISBN 9780781797016.{{cite book}}: CS1 maint: multiple names: authors list (link)
 5. 5.0 5.1 "Parasites - Trichuriasis (also known as Whipworm Infection) Prevention & Control". CDC. January 10, 2013. Retrieved 20 March 2014.
 6. Ziegelbauer, K; Speich, B; Mäusezahl, D; Bos, R; Keiser, J; Utzinger, J (Jan 2012). "Effect of sanitation on soil-transmitted helminth infection: systematic review and meta-analysis". PLoS medicine. 9 (1): e1001162. doi:10.1371/journal.pmed.1001162. PMC 3265535. PMID 22291577.{{cite journal}}: CS1 maint: unflagged free DOI (link)
 7. 7.0 7.1 7.2 7.3 Bethony, J; Brooker, S; Albonico, M; Geiger, SM; Loukas, A; Diemert, D; Hotez, PJ (May 6, 2006). "Soil-transmitted helminth infections: ascariasis, trichuriasis, and hookworm". Lancet. 367 (9521): 1521–32. doi:10.1016/S0140-6736(06)68653-4. PMID 16679166.
 8. "Parasites - Trichuriasis (also known as Whipworm Infection): Resources for Health Professionals". CDC. January 10, 2013. Retrieved 5 March 2014.
 9. Jia, TW; Melville, S; Utzinger, J; King, CH; Zhou, XN (2012). "Soil-transmitted helminth reinfection after drug treatment: a systematic review and meta-analysis". PLoS neglected tropical diseases. 6 (5): e1621. doi:10.1371/journal.pntd.0001621. PMC 3348161. PMID 22590656.{{cite journal}}: CS1 maint: unflagged free DOI (link)
 10. Fenwick, A (Mar 2012). "The global burden of neglected tropical diseases". Public health. 126 (3): 233–6. doi:10.1016/j.puhe.2011.11.015. PMID 22325616.
 11. Jamison, Dean (2006). "Helminth Infections: Soil-transmitted Helminth Infections and Schistosomiasis". Disease control priorities in developing countries (2nd ed. ed.). New York: Oxford University Press. p. Chapter 24. ISBN 9780821361801. {{cite book}}: |edition= has extra text (help)
 12. "Neglected Tropical Diseases". cdc.gov. June 6, 2011. Retrieved 28 November 2014.