ਅਨੀਮੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੱਤਹੀਣਤਾ
ਅਨੀਮੀਆ
ਵਰਗੀਕਰਨ ਅਤੇ ਬਾਹਰਲੇ ਸਰੋਤ
ਲੋਹੇ ਦੀ ਘਾਟ ਵਾਲ਼ਾ ਮਨੁੱਖੀ ਖ਼ੂਨ
ਆਈ.ਸੀ.ਡੀ. (ICD)-10D50-D64
ਆਈ.ਸੀ.ਡੀ. (ICD)-9280-285
ਰੋਗ ਡੇਟਾਬੇਸ (DiseasesDB)663
ਮੈੱਡਲਾਈਨ ਪਲੱਸ (MedlinePlus)000560
ਈ-ਮੈਡੀਸਨ (eMedicine)med/132 emerg/808 emerg/734
MeSHD000740

ਅਨੀਮੀਆ ਜਾਂ ਰੱਤਹੀਣਤਾ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਰੀਰ ਦੇ ਖ਼ੂਨ ਵਿੱਚ ਲਾਲ ਲਹੂ-ਕੋਸ਼ਾਣੂਆਂ ਦੀ ਗਿਣਤੀ ਆਮ ਨਾਲ਼ੋਂ ਘਟ ਜਾਂਦੀ ਹੈ।। ਖ਼ੂਨ ਵਿੱਚਲੇ ਹੀਮੋਗਲੋਬਿਨ ਦੀ ਘਾਟ ਹੋ ਜਾਂਦੀ ਹੈ। ਔਰਤਾਂ ਵਿੱਚ ਮਾਹਵਾਰੀ ਦੌਰਾਨ 50 ਸੀ.ਸੀ। ਦੇ ਕਰੀਬ ਖ਼ੂਨ ਵਹਿ ਜਾਂਦਾ ਹੈ। ਅਜਿਹੀ ਹਾਲਤ ਵਿੱਚ ਲੋਹੇ ਦੀ ਕਾਫ਼ੀ ਮਾਤਰਾ ਲੈਣੀ ਚਾਹੀਦੀ ਹੈ, ਜੋ ਭੋਜਨ, ਫਲ, ਸਬਜ਼ੀ ਅਤੇ ਆਇਰਨ ਦੀਆਂ ਗੋਲੀਆਂ ਰਾਹੀਂ ਮਿਲਦੀ ਹੈ।[1][2]

ਨੁਕਸਾਨ[ਸੋਧੋ]

ਗਰਭ ਮੌਕੇ ਔਰਤਾਂ ਅਤੇ ਬੱਚੇ ਦੋਹਾਂ ਨੂੰ ਆਇਰਨ ਜ਼ਿਆਦਾ ਚਾਹੀਦੀ ਹੁੰਦੀ ਹੈ। ਸੰਤੁਲਤ ਖ਼ੁਰਾਕ ਦੇ ਨਾਲ਼-ਨਾਲ਼ ਆਇਰਨ ਦੇ ਕੈਪਸੂਲ ਵੀ ਉਸ ਲਈ ਜ਼ਰੂਰੀ ਹਨ, ਨਹੀਂ ਤਾਂ ਲਹੂ ਦੀ ਕਮੀ ਹੋਣ ਕਰ ਕੇ ਉਸ ਦੀ ਸਿਹਤ ਉੱਤੇ ਬੁਰਾ ਅਸਰ ਪਵੇਗਾ। ਇਸ ਕਮੀ ਨਾਲ ਢਿੱਡ ਵਿੱਚ ਕੀੜੇ, ਪੈਪਟਿਕ ਅਲਸਰ, ਮਲੇਰੀਆ, ਬਵਾਸੀਰ ਹੋਣ ਨਾਲ਼ ਵੀ ਸਰੀਰ ਵਿੱਚ ਖ਼ੂਨ ਦੀ ਕਮੀ ਹੋ ਜਾਂਦੀ ਹੈ। ਸਧਾਰਨ ਮਾਹਵਾਰੀ ਹੋਣ ਉੱਤੇ ਵੀ ਇਸ ਦੌਰਾਨ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣ ਲਗਦੀ ਹੈ। ਖ਼ੂਨ ਹੀ ਜੀਵਨ ਹੈ। ਜੇਕਰ ਸਰੀਰ ਵਿੱਚ ਇਹੀ ਸਹੀ ਮਾਤਰਾ ਵਿੱਚ ਨਾ ਰਹੇ ਤਾਂ ਰੋਗਾਂ ਨਾਲ਼ ਲੜਨ ਦੀ ਸਮਰੱਥਾ ਉੱਤੇ ਵੀ ਅਸਰ ਪੈਂਦਾ ਹੈ। ਸੰਚਾਰੀ ਰੋਗਾਂ ਨਾਲ ਲੜਨ ਦੀ ਤਾਕਤ ਨਾ ਰਹਿਣ ਕਰ ਕੇ ਉਹਨਾਂ ਦਾ ਅਸਰ ਜਲਦੀ ਹੋ ਜਾਂਦਾ ਹੈ।

ਲੱਛਣ[ਸੋਧੋ]

ਮੁਢਲੇ ਪੜਾਅ ਵਿੱਚ ਇਸ ਬਿਮਾਰੀ ਦਾ ਪਤਾ ਨਹੀਂ ਚੱਲਦਾ, ਕਿਉਂਕਿ ਥਕਾਵਟ ਦੇ ਕਈ ਕਾਰਨ ਹੋ ਸਕਦੇ ਹਨ ਪਰ ਸਮੇਂ ਸਿਰ ਧਿਆਨ ਨਾ ਦੇਣ ਨਾਲ ਰੋਗ ਵਧ ਜਾਂਦਾ ਹੈ। ਸਰੀਰ ਵਿੱਚ ਪੀਲ਼ਾਪਣ, ਸੋਜ, ਬੇਚੈਨੀ, ਘਬਰਾਹਟ ਅਤੇ ਸਾਹ ਫੁੱਲਣਾ, ਸਾਹ ਲੈਣ ਵਿੱਚ ਪ੍ਰੇਸ਼ਾਨੀ ਵਰਗੇ ਲੱਛਣ ਦਿਖਾਈ ਦੇਣ ਲਗਦੇ ਹਨ।

ਅਨੀਮੀਆ ਦੌਰਾਨ ਮੁੱਖ ਲੱਛਣ[3]

ਇਲਾਜ ਅਤੇ ਖ਼ੁਰਾਕ[ਸੋਧੋ]

ਅਨੀਮੀਆ ਦੀ ਨੌਬਤ ਆਵੇ ਹੀ ਕਿਉਂ ਜੇਕਰ ਸੰਤੁਲਿਤ ਖ਼ੁਰਾਕ ਰੱਖੀ ਜਾਵੇ। ਪ੍ਰੋਟੀਨ, ਆਇਰਨ, ਫ਼ੌਲਿਕ ਤਿਜ਼ਾਬ, ਵਿਟਾਮਿਨ, ਮਾਸ-ਮੱਛੀ ਵਿੱਚ ਹੀ ਨਹੀਂ, ਦੁੱਧ, ਹਰੀਆਂ ਸਬਜ਼ੀਆਂ, ਮਟਰ, ਛੱਲੀਆਂ ਅਤੇ ਪੱਤੇਦਾਰ ਸਬਜ਼ੀਆਂ, ਸੀਰਾ ਗੁੜ, ਸੌਗੀ, ਖਜੂਰ, ਸੇਬ, ਇਨ੍ਹਾਂ ਸਭ ਵਿੱਚ ਵੱਖ-ਵੱਖ ਰੂਪ ਵਿੱਚ ਆਇਰਨ ਮਿਲ ਜਾਂਦਾ ਹੈ। ਇਨ੍ਹਾਂ ਤੱਤਾਂ ਨਾਲ ਖ਼ੂਨ ਬਣਨ ਵਿੱਚ ਮਦਦ ਮਿਲਦੀ ਹੈ। ਵੈਸੇ ਤਾਂ ਸੰਤੁਲਤ ਖ਼ੁਰਾਕ ਅਤੇ ਤੰਦਰੁਸਤ ਰਹਿਣ-ਸਹਿਣ ਦਾ ਢੰਗ ਹੀ ਕਾਫ਼ੀ ਹੈ ਪਰ ਫਿਰ ਵੀ ਕਿਸੇ ਕਾਰਨ ਅਨੀਮੀਆ ਹੋ ਜਾਵੇ ਤਾਂ ਸਹੀ ਇਲਾਜ ਕਰਵਾਉਣਾ ਚਾਹੀਦਾ ਹੈ।

ਵਿਸ਼ਵ ਸਿਹਤ ਸੰਗਠਨ ਦੀ ਅਨੀਮੀਆ ਦੀ ਪ੍ਰੀਭਾਸ਼ਾ[4]
(1g/dL=0.6206mmol/L)
ਉਮਰ ਜਾਂ ਗਰੁਪ ਹੀਮੋਗਲੋਬਿਨ ਦੀ ਹੱਦ (g/dl) ਹੀਮੋਗਲੋਬਿਨ ਦੀ ਹੱਦ (mmol/l)
ਬੱਚੇ (0.5–5.0 ਸਾਲ) 11.0 6.8
ਬੱਚੇ (5–12 ਸਾਲ) 11.5 7.1
ਬਾਲਗ (12–15 ਸਾਲ) 12.0 7.4
ਔਰਤ (>15 ਸਾਲ) 12.0 7.4
ਗਰਭਵਤੀ ਔਰਤ 11.0 6.8
ਆਦਮੀ (>15 ਸਾਲ) 13.0 8.1

ਹਵਾਲੇ[ਸੋਧੋ]

  1. MedicineNet.com --> Definition of Anemia Archived 2014-01-23 at the Wayback Machine. Last Editorial Review: 12/9/2000 8:31:00 AM
  2. merriam-webster dictionary --> anemia Retrieved on May 25, 2009
  3. eMedicineHealth > anemia article Author: Saimak T. Nabili, MD, MPH. Editor: Melissa Conrad Stöppler, MD. Last Editorial Review: 12/9/2008. Retrieved on 4 April 2009
  4. World Health Organization (2008). Worldwide prevalence of anaemia 1993–2005 (PDF). Geneva: World Health Organization. ISBN 978-92-4-159665-7. Archived from the original (PDF) on 2009-03-12. Retrieved 2009-03-25. {{cite book}}: Unknown parameter |deadurl= ignored (help)