ਠੀਕਰੀਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਠੀਕਰੀਵਾਲਾ
ਪਿੰਡ
ਪੰਜਾਬ
ਠੀਕਰੀਵਾਲਾ
ਪੰਜਾਬ, ਭਾਰਤ ਚ ਸਥਿਤੀ
30°25′54″N 75°31′33″E / 30.4317°N 75.5258°E / 30.4317; 75.5258
ਦੇਸ਼  India
ਰਾਜ ਪੰਜਾਬ
ਜ਼ਿਲ੍ਹਾ ਬਰਨਾਲਾ
ਭਾਸ਼ਾਵਾਂ
 • ਸਰਕਾਰੀ ਪੰਜਾਬੀ (ਗੁਰਮੁਖੀ)
 • Regional ਪੰਜਾਬੀ
ਸਮਾਂ ਖੇਤਰ IST (UTC+5:30)
Website www.ajitwal.com

ਠੀਕਰੀਵਾਲਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ।ਇਹ ਪਿੰਡ ਬਰਨਾਲਾ ਤੋ 8 ਕਿਲੋਮੀਟਰ ਤੇ ਪੱਛਮ ਵੱਲ ਹੈ।[1] ਪਰਜਾਮੰਡਲ ਲਹਿਰ ਦੇ ਆਗੂ ਸੇਵਾ ਸਿੰਘ ਠੀਕਰੀਵਾਲਾ ਇਸ ਪਿੰਡ ਦੇ ਸਨ। ਸੇਵਾ ਸਿੰਘ ਠੀਕਰੀਵਾਲਾ ਨੇ ਅਜ਼ਾਦੀ ਸੰਗਰਾਮ ਸਮੇਂ ਰਾਜਵਾੜਾਸ਼ਾਹੀ ਨਾਲ ਟੱਕਰ ਲੈਂਦਿਅਾਂ ਰਿਅਾਸਤ ਪਟਿਅਾਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਜ਼ੇਲ੍ਹ ਵਿੱਚ ਲੰਬੀ ਭੁੱਖ ਹੜਤਾਲ ਰੱਖ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ। ਕਾਮਾਗਾਟਾਮਾਰੂ ਜਹਾਜ਼ ਵਿੱਚ ਵੀ ੲਿਸ ਪਿੰਡ ਦੇ ਚਾਰ ਸੰਗਰਾਮੀੲੇ ਭਾੲੀ ਕਿਸ਼ਨ ਸਿੰਘ, ਭਾੲੀ ਬਚਨ ਸਿੰਘ , ਭਾੲੀ ਚੰਦਾ ਸਿੰਘ ਅਤੇ ਭਾੲੀ ੲਿੰਦਰ ਸਿੰਘ ਸ਼ਾਮਲ ਸਨ।

ੲਿਤਿਹਾਸਕ ਪਿਛੋਕੜ[ਸੋਧੋ]

ੲਿਸ ਪਿੰਡ ਦਾ ਮੁੱਢ 300 ਕੁ ਸਾਲ ਪਹਿਲਾਂ ਬੱਝਿਅਾ। ਪਿੰਡ ਦੇ ਚੜ੍ਹਦੇ ਪਾਸੇ ੲਿੱਕ ਥੇਹ ਹੈ ਜੋ ਕਦੀ ਘੁੰਗਰੂਅਾਂ ਵਾਲਾ ਪਿੰਡ ਹੁੰਦਾ ਸੀ। ਦੱਸਿਅਾ ਜਾਂਦਾ ਹੈ ਕਿ ਪਟਿਅਾਲਾ ਰਿਅਾਸਤ ਦੇ ਬਾਨੀ ਬਾਬਾ ਅਾਲਾ ਸਿੰਘ ਨੇ ਜਦੋਂ ਬਰਨਾਲਾ ੳੁੱਤੇ ਕਬਜ਼ਾ ਕੀਤਾ ਸੀ ਤਾਂ ੳੁਹਨੀ ਦਿਨੀਂ ਦੂਜੇ ਪਿੰਡਾਂ ਵਾਲੇ ਪਾਸਿੳੁਂ ਧਾੜਵੀ ਲੁੱਟਣ ਅਾ ਪੈਂਦੇ ਸੀ। ਬਾਬਾ ਅਾਲਾ ਸਿੰਘ ਨੇ ਵੱਖ ਵੱਖ ਪਿੰਡਾਂ ਤੋਂ ਦਲੇਰ ਅਾਦਮੀਅਾਂ ਨੂੰ ਲਿਅਾ ਕੇ ਬਰਨਾਲਾ ਤੋਂ ਤਿੰਨ ਮੀਲ ਦੂਰ ਘੁੰਗਰੂਅਾਂ ਵਾਲੀ ਥੇਹ ਦੇ ਨਜ਼ਦੀਕ ਸੁਰੱਖਿਅਾ ਵਜੋਂ ਵਸਾ ਦਿੱਤੇ। ਥਾਂ ਥਾਂ ਦੀ ਕੱਠੀ ਹੋੲੀ ਠੀਕਰੀ ਤੋਂ ੳੁਸ ਜਗ੍ਹਾ ਦਾ ਨਾਮ ਠੀਕਰੀਵਾਲਾ ਪੈ ਗਿਅਾ।


ਹਵਾਲੇ[ਸੋਧੋ]

2. ਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ, ਪੰਜਾਬ ਦੇ ਪਿੰਡਾਂ ਦਾ ੲਿਤਿਹਾਸ ਅਤੇ ਨਾਮਕਰਨ, ਪਬਲੀਕੇਸ਼ਨ ਬਿੳੂਰੋ, ਪੰਜਾਬੀ ਯੂਨੀਵਰਸਿਟੀ ਪਟਿਅਾਲਾ, 2014, ਪੰਨਾ 427