ਡਵਾਈਟ ਡੇਵਿਡ ਆਈਜ਼ਨਹਾਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਵਾਈਟ ਡੇਵਿਡ ਆਈਜ਼ਨਹਾਵਰ
ਅਧਿਕਾਰਤ ਚਿੱਤਰ, ਅੰ. 1959
34ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ
ਦਫ਼ਤਰ ਵਿੱਚ
20 ਜਨਵਰੀ 1953 – 20 ਜਨਵਰੀ 1961
ਉਪ ਰਾਸ਼ਟਰਪਤੀਰਿਚਰਡ ਨਿਕਸਨ
ਤੋਂ ਪਹਿਲਾਂਹੈਰੀ ਐਸ. ਟਰੂਮੈਨ
ਤੋਂ ਬਾਅਦਜੌਨ ਐੱਫ. ਕੈਨੇਡੀ
16ਵਾਂ ਫ਼ੌਜ ਦਾ ਮੁਖੀ
ਦਫ਼ਤਰ ਵਿੱਚ
19 ਨਵੰਬਰ 1945 – 6 ਫਰਵਰੀ 1948
ਰਾਸ਼ਟਰਪਤੀਹੈਰੀ ਐਸ. ਟਰੂਮੈਨ
ਤੋਂ ਪਹਿਲਾਂਜਾਰਜ ਸੀ. ਮਾਰਸ਼ਲ
ਤੋਂ ਬਾਅਦਓਮਰ ਬ੍ਰੈਡਲੀ
ਨਿੱਜੀ ਜਾਣਕਾਰੀ
ਜਨਮ
ਡਵਾਈਟ ਡੇਵਿਡ ਆਈਜ਼ਨਹਾਵਰ

(1890-10-14)ਅਕਤੂਬਰ 14, 1890
ਡੈਨੀਸਨ, ਟੈਕਸਸ, ਸੰਯੁਕਤ ਰਾਜ
ਮੌਤਮਾਰਚ 28, 1969(1969-03-28) (ਉਮਰ 78)
ਵਾਸ਼ਿੰਗਟਨ ਡੀ.ਸੀ, ਸੰਯੁਕਤ ਰਾਜ
ਸਿਆਸੀ ਪਾਰਟੀਰਿਪਬਲਿਕਨ
ਜੀਵਨ ਸਾਥੀ
ਮੈਮੀ ਆਈਜ਼ਨਹਾਵਰ
(ਵਿ. 1916)
ਬੱਚੇ2
ਦਸਤਖ਼ਤ
ਫੌਜੀ ਸੇਵਾ
ਬ੍ਰਾਂਚ/ਸੇਵਾਸੰਯੁਕਤ ਰਾਜ ਦੀ ਫੌਜ
ਸੇਵਾ ਦੇ ਸਾਲ
  • 1915–1953
  • 1951–1969
ਰੈਂਕਫੌਜ ਦੇ ਜਨਰਲ
ਕਮਾਂਡ

ਡਵਾਈਟ ਡੇਵਿਡ ਆਈਜ਼ਨਹਾਵਰ (ਜਨਮ 14 ਅਕਤੂਬਰ 1890 – 28 ਮਾਰਚ 1969) ਇੱਕ ਅਮਰੀਕੀ ਫੌਜੀ ਅਧਿਕਾਰੀ ਅਤੇ ਰਾਜਨੇਤਾ ਸਨ ਜਿੰਨ੍ਹਾ ਨੇ ਸੰਯੁਕਤ ਰਾਜ ਦੇ 34ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ 1915 ਵਿਚ ਫੌਜ ਵਿਚ ਸ਼ਾਮਲ ਹੋਏ, ਉਹ ਸੰਯੁਕਤ ਰਾਜ ਦੇ ਇਕਲੌਤੇ ਰਾਸ਼ਟਰਪਤੀ ਸਨ ਜਿੰਨ੍ਹਾ ਨੇ ਪਹਿਲੀ ਅਤੇ ਦੂਜੀ ਦੋਹੇ ਵਿਸ਼ਵ ਜੰਗਾਂ ਵਿੱਚ ਹਿੱਸਾ ਲਿਆ ਸੀ। ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਹੀ, 1935 ਵਿੱਚ, ਜਨਰਲ ਮੈਕਆਰਥਰ ਨੇ ਆਈਜ਼ਨਹਾਵਰ ਨੂੰ ਫਿਲੀਪੀਨਜ਼ ਵਿੱਚ ਫੌਜ ਦਾ ਉਪ ਸਲਾਹਕਾਰ ਨਿਯੁਕਤ ਕੀਤਾ। ਦੂਜੇ ਵਿਸ਼ਵ ਯੁੱਧ ਵਿੱਚ, ਜਨਰਲ ਆਈਜ਼ਨਹਾਵਰ ਨੇ ਬ੍ਰਿਟਿਸ਼ ਅਤੇ ਅਮਰੀਕੀ ਫੌਜਾਂ ਦੇ ਕਮਾਲ ਦੇ ਆਪ੍ਰੇਸ਼ਨ ਕੀਤੇ।[1]

ਯੁੱਧ ਤੋਂ ਵਾਪਸ ਆਉਣ ਤੋਂ ਬਾਅਦ, ਆਈਜ਼ਨਹਾਵਰ ਅਮਰੀਕਾ ਵਿਚ ਬਹੁਤ ਮਸ਼ਹੂਰ ਹੋ ਗਏ। ਜਦੋਂ ਉਹ ਨਿਊਯਾਰਕ ਪਹੁੰਚੇ ਤਾਂ ਲਗਭਗ 40 ਲੱਖ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ। 1955 ਦੀਆਂ ਚੋਣਾਂ ਵਿੱਚ ਆਈਜ਼ਨਹਾਵਰ ਰਿਪਬਲਿਕਨ ਪਾਰਟੀ ਦੇ ਵੱਲੋਂ ਸੰਯੁਕਤ ਰਾਜ ਦੇ ਰਾਸ਼ਟਰਪਤੀ ਉਮੀਦਵਾਰ ਚੁਣੇ ਗਏ। ਉਹਨਾਂ ਨੇ 8 ਸਾਲਾਂ ਤੱਕ ਸੰਯੁਕਤ ਰਾਜ ਦੇ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਸ ਦਾ ਵਿਸ਼ੇਸ਼ ਯਤਨ ਇਹ ਰਿਹਾ ਹੈ ਕਿ ਰੂਸ ਨਾਲੋਂ ਵੱਧ ਤੋਂ ਵੱਧ ਪੱਛਮੀ ਸਹਿਯੋਗੀਆਂ ਨੂੰ ਮਜ਼ਬੂਤ ਬਣਾਇਆ ਜਾਵੇ ਤਾਂ ਜੋ ਸੰਸਾਰ ਵਿੱਚ ਸ਼ਕਤੀ ਦਾ ਸੰਤੁਲਨ ਕਾਇਮ ਰਹੇ।

ਉਹਨਾਂ ਨੇ ਅਮਰੀਕਾ ਦੇ ਸਿਹਤ, ਸਿੱਖਿਆ ਅਤੇ ਭਲਾਈ ਵਿਭਾਗ ਵਿੱਚ ਵੀ ਵਿਆਪਕ ਤੌਰ 'ਤੇ ਕੰਮ ਕੀਤਾ। ਉਹਨਾਂ ਨੇ 1959 ਵਿੱਚ ਸੰਯੁਕਤ ਰਾਜ ਦੀ ਅਤੇ ਦੁਨੀਆ ਦੀ ਸਭ ਤੋ ਵੱਡੀ ਪੁਲਾੜ ਏਜੰਸੀ ਨਾਸਾ ਦੀ ਸਥਾਪਨਾ ਕੀਤੀ। ਉਨ੍ਹਾਂ ਨੇ 1953 ਵਿੱਚ ਨਰਸ ਦਿਵਸ ਦੇ ਪ੍ਰਸਤਾਵ ਨੂੰ ਵੀ ਪਾਸ ਕੀਤਾ। ਅਤੇ 12 ਮਈ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਵਜੋਂ ਘੋਸ਼ਿਤ ਕੀਤਾ। [2] ਉਹਨਾਂ ਦਾ ਨਾਮ ਸੰਯੁਕਤ ਰਾਜ ਦੇ ਮਹਾਨ ਰਾਸ਼ਟਰਪਤੀਆਂ ਦੀ ਸੂਚੀ ਵਿੱਚ ਆਉਂਦਾ ਹੈ।

ਹਵਾਲੇ[ਸੋਧੋ]

  1. "Dwight D. Eisenhower | Biography, Cold War, Presidency, & Facts | Britannica". www.britannica.com (in ਅੰਗਰੇਜ਼ੀ). 2023-09-04. Retrieved 2023-09-16.
  2. "International nurses day 2020 : क्यों मनाया जाता है Nurse Day, जानिए कैसे हुई इस दिन को मनाने की शुरुआत". Independent News.

ਬਾਹਰੀ ਲਿੰਕ[ਸੋਧੋ]