ਜੌਨ ਐੱਫ. ਕੈਨੇਡੀ
ਜਾਨ ਫਿਟਜਗੇਰਾਲਡ ਜੈਕ ਕੇਨੇਡੀ (ਅੰਗਰੇਜ਼ੀ: John Fitzgerald Jack Kennedy) ਅਮਰੀਕਾ ਦੇ 35ਵੇਂ ਰਾਸ਼ਟਰਪਤੀ ਸਨ, ਜਿਹਨਾਂ ਨੇ 1961 ਵਿੱਚ ਸ਼ਾਸਨ ਸੰਭਾਲਿਆ ਸੀ। ਇਸ ਦੌਰਾਨ 1963 ਵਿੱਚ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡੀ ਦੇ ਸ਼ਾਸ਼ਨ ਦੌਰਾਨ ਕਿਊਬਾਈ ਮਿਜ਼ਾਈਲ ਸੰਕਟ, ਬੇ ਆਫ ਪਿਗਸ ਤੇ ਹਮਲਾ, ਪ੍ਰਮਾਣੂ ਟੈਸਟ ਰੋਕੂ ਸੰਧੀ, ਪੀਸ ਕੋਰਪ ਦੀ ਸਥਾਪਨਾ, ਸਪੇਸ ਦੌੜ, ਬਰਲਿਨ ਦੀਵਾਰ ਦੀ ਉਸਾਰੀ, ਅਫ਼ਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ (1954–68) ਅਤੇ ਡਿਸਟ੍ਰਿਕਟ ਆਫ਼ ਕੋਲੰਬਿਆ ਵਿੱਚ ਮੌਤ ਦੀ ਸਜ਼ਾ ਨੂੰ ਖ਼ਾਰਿਜ ਕਰਨਾ ਆਦਿ ਕੰਮ ਕੀਤੇ ਗਏ। ਉਹ ਵੀਅਤਨਾਮ ਵਿੱਚ ਅਮਰੀਕਾ ਦੀ ਮੌਜੂਦਗੀ ਦੇ ਹੱਕ ਵਿੱਚ ਨਹੀਂ ਸੀ ਅਤੇ ਉੱਥੇ 16,000 ਤੋਂ ਜਿਆਦਾ ਸੈਨਿਕ ਨਹੀਂ ਭੇਜਣਾ ਚਾਹੁੰਦਾ ਸੀ। ਜਦਕਿ ਉਸ ਤੋਂ ਅਗਲੇ ਅਹੁੱਦੇਦਾਰ ਲਿੰਡਨ ਜੋਨਸਨ ਨੇ 1968ਈ. ਵਿੱਚ ਵੀਅਤਨਾਮ ਵਿੱਚ 5,36,000 ਸਿਪਾਹੀ ਭੇਜੇ ਸਨ।
ਕੈਨੇਡੀ ਦੇ ਸਾਸ਼ਨ ਦੇ ਸਮੇਂ ਵਿੱਚ ਕਮਿਊਨਿਸਟ ਰਾਜਾਂ ਦਾ ਕਾਫੀ ਬੋਲਬਾਲਾ ਸੀ, ਖਾਸ ਕਰਕੇ ਕਿਊਬਾ ਦਾ।
ਹਵਾਲੇ[ਸੋਧੋ]
- ↑ "John F. Kennedy Miscellaneous Information". John F. Kennedy Presidential Library & Museum. Archived from the original on ਅਗਸਤ 31, 2009. Retrieved February 22, 2012.
{{cite web}}
: Unknown parameter|dead-url=
ignored (help)