ਸਮੱਗਰੀ 'ਤੇ ਜਾਓ

ਡਹੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੱਡੇ ਦੇ ਮੂਹਰਲੇ ਪਾਸੇ ਨੂੰ ਉੱਚਾ ਚੁੱਕ ਕੇ ਰੱਖਣ ਲਈ ਮਧਾਣੀ ਲੋਟ ਲਾਈਆਂ ਜਾਂਦੀਆਂ ਦੋ ਸੋਟੀਆਂ ਨੂੰ ਡਹੀਆਂ ਕਹਿੰਦੇ ਹਨ। ਜ਼ਿਆਦਾ ਡਹੀਆਂ ਬਾਂਸ ਦੀਆਂ ਸੋਟੀਆਂ ਦੀਆਂ ਹੀ ਬਣਾਈਆਂ ਜਾਂਦੀਆਂ ਹਨ। ਡਹਿ ਤੋਂ ਡਹੀਆਂ ਸ਼ਬਦ ਬਣਿਆ ਹੈ। ਡਹਿ ਦਾ ਮਤਲਬ ਹੈ ਕਿਸੇ ਚੀਜ਼ ਹੇਠ ਸਹਾਰੇ ਲਈ ਲਾਈ ਗਈ ਲੱਕੜ। ਇਸ ਤਰ੍ਹਾਂ ਡਹੀਆਂ ਗੱਡੇ ਨੂੰ ਖੜ੍ਹਾ ਰੱਖਣ ਲਈ ਸਹਾਰੇ ਲਈ ਲਾਈਆਂ ਜਾਂਦੀਆਂ ਸਨ। ਡਹੀਆਂ ਦੀ ਲੰਬਾਈ ਚਾਰ ਕੁ ਫੁੱਟ ਹੁੰਦੀ ਹੈ। ਗੱਡੇ ਦੇ ਤਵੀਤ ਹੇਠ ਇਕ ਕੁੰਡਾ ਲੱਗਿਆ ਹੁੰਦਾ ਹੈ। ਉਸ ਕੁੰਡੇ ਦੇ ਤਿੰਨ ਕੁ ਛੁੱਟ ਪਿਛੇ ਕਰ ਕੇ ਲੋਹੇ ਦਾ ਇਕ ਟੰਗਣਾ ਲਾਇਆ ਹੁੰਦਾ ਹੈ। ਡਹੀਆਂ ਦੇ ਸਿਰਿਆਂ ਦੇ ਨੇੜੇ ਵੀ ਗੋਲ ਕੁੰਡੇ ਲੱਗੇ ਹੁੰਦੇ ਸਨ। ਡਹੀਆਂ ਦੇ ਕੁੰਡਿਆਂ ਨੂੰ ਗੱਡੇ ਦੇ ਤਵੀਤ ਦੇ ਕੁੰਡੇ ਨਾਲ ਬੰਨ੍ਹਿਆਂ ਜਾਂਦਾ ਹੈ। ਡਹੀਆਂ ਦੇ ਪਿਛਲੇ ਹਿੱਸੇ ਨੂੰ ਟੰਗਣੇ ਨਾਲ ਟੰਗ ਦਿੰਦੇ ਹਨ। ਜਦ ਡਹੀਆਂ ਲਾਉਣੀਆਂ ਹੁੰਦੀਆਂ ਸਨ ਤਾਂ ਟੰਗਣੇ ਨਾਲੋਂ ਲਾਹ ਕੇ ਲਾ ਲਈਆਂ ਜਾਂਦੀਆਂ ਸਨ। ਆਮ ਤੌਰ 'ਤੇ ਗੱਡੇ ਵਿਚ ਜਦ ਕੋਈ ਖੇਤੀ ਵਸਤ ਜਿਵੇਂ ਲਾਂਗਾ, ਤੂੜੀ ਦੀਆਂ ਪੰਡਾਂ, ਪੱਠੇ, ਦਾਣਿਆਂ ਦੀਆਂ ਪੰਡਾਂ ਆਦਿ ਲੱਦਣੀਆਂ ਹੁੰਦੀਆਂ ਹਨ, ਉਸ ਸਮੇਂ ਡਹੀਆਂ ਲਾਈਆਂ ਜਾਂਦੀਆਂ ਹਨ।

ਹੁਣ ਗੱਡੇ ਹੀ ਨਹੀਂ ਰਹੇ। ਗੱਡਿਆਂ ਦੇ ਨਾਲ ਡਹੀਆਂ ਵੀ ਅਲੋਪ ਹੋ ਗਈਆਂ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.