ਡਾਇਜੈਸਟ ਰਾਈਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾਇਜੈਸਟ ਰਾਈਟਰ
Digest Writer Title.jpg
ਡਾਇਜੈਸਟ ਰਾਈਟਰ ਦੀ ਟਾਈਟਲ ਤਸਵੀਰ
ਸ਼੍ਰੇਣੀਡਰਾਮਾ
ਲੇਖਕਮਦੀਹਾ ਸ਼ਾਹਿਦ
ਨਿਰਦੇਸ਼ਕਅਹਿਮਦ ਕਾਮਰਾਨ
ਰਚਨਾਤਮਕ ਨਿਰਦੇਸ਼ਕਲਾਰਚੀ ਇੰਟਰਟੇਨਮੈਂਟ
ਅਦਾਕਾਰਸਬਾ ਕ਼ਮਰ
ਗੌਹਰ ਰਸ਼ੀਦ
ਮਾਹੀਨ ਖਾਲਿਦ ਰਿਜ਼ਵੀ
ਆਗਾ ਅਲੀ
ਝਾਲੇ ਸਰਹੱਦੀ
ਵਸਤੂ ਸੰਗੀਤਕਾਰਰਾਹੀਲ ਫਯਾਜ
ਸ਼ੁਰੂਆਤੀ ਵਸਤੂਰੱਬਾ ਮੇਰੇ ਹਾਲ ਦਾ ਮਹਿਰਮ ਤੂੰ
ਮੂਲ ਦੇਸ਼ਪਾਕਿਸਤਾਨ
ਮੂਲ ਬੋਲੀ(ਆਂ)ਊਰਦੁ
ਕਿਸ਼ਤਾਂ ਦੀ ਗਿਣਤੀ24
ਨਿਰਮਾਣ
ਨਿਰਮਾਤਾਲਾਰਚੀ ਇੰਟਰਟੇਨਮੈਂਟ
ਟਿਕਾਣੇਕਰਾਚੀ, ਪਾਕਿਸਤਾਨ
ਚਾਲੂ ਸਮਾਂ36–40 ਮਿੰਟ ਲਗਭਗ
ਪਸਾਰਾ
ਮੂਲ ਚੈਨਲਹਮ ਟੀਵੀ
ਪਹਿਲੀ ਚਾਲ5 ਅਕਤੂਬਰ 2014 – 14 ਮਾਰਚ 2015
ਸਿਲਸਿਲਾ
Preceded byਆਹਿਸਤਾ ਆਹਿਸਤਾ

ਡਾਇਜੈਸਟ ਰਾਈਟਰ (ਉਰਦੂ: ڈائجسٹ رائیٹر ‎) ਇੱਕ ਪਾਕਿਸਤਾਨੀ ਟੈਲੀਵਿਜ਼ਨ ਡਰਾਮਾ ਹੈ। ਇਹ 5 ਅਕਤੂਬਰ 2014 ਨੂੰ ਹਮ ਟੀਵੀ ਉੱਪਰ ਹਰ ਐਤਵਾਰ ਨੂੰ ਰਾਤ 8 ਤੋਂ 9:10 ਵਜੇ ਪ੍ਰਸਾਰਿਤ ਹੋਣਾ ਸ਼ੁਰੂ ਹੋਇਆ।[1] 13 ਦਿਸੰਬਰ ਦਿਨ ਸ਼ਨੀਵਾਰ ਤੋਂ ਇਸਦਾ ਸਮਾਂ ਤਬਦੀਲ ਹੋਕੇ ਸ਼ਨੀਵਾਰ ਨੂੰ 8 ਤੋਂ 9:10 ਵਜੇ ਤੱਕ ਕਰ ਦਿੱਤਾ ਗਿਆ। ਇਸ ਤਬਦੀਲੀ ਦਾ ਕਾਰਣ ਸ਼ੋਅ ਨੂੰ ਮਿਲ ਰਹੀ ਉੱਚੀ ਟੀਆਰਪੀ ਸੀ। ਜਿਆਦਾ ਟੀਆਰਪੀ ਕਾਰਣ ਇਸਨੂੰ ਸ਼ਨੀਵਾਰ ਦੇ ਦਿਨ ਕਰ ਦਿੱਤਾ ਗਿਆ, ਇਸ ਨਾਲ ਇਹ ਹੋਰ ਵੱਧ ਦੇਖਿਆ ਜਾ ਸਕਦਾ ਸੀ। ਇਹ ਡਰਾਮਾ ਆਪਣੇ ਸਮਕਾਲੀ ਡਰਾਮਿਆਂ ਦੇ ਮੁਕਾਬਲੇ ਯੂ.ਕੇ. ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਡਰਾਮਾ ਸੀ। ਬਿਜ਼ਏਸ਼ੀਆ ਦੇ ਇੱਕ ਸਰਵੇ ਅਨੁਸਾਰ ਯੂ.ਕੇ. ਵਿੱਚ ਇਸਦੀ ਆਮ ਦਰਸ਼ਕ ਗਿਣਤੀ 116,300 ਸੀ ਪਰ 22ਵੀਂ ਕਿਸ਼ਤ ਤੋਂ ਬਾਅਦ 160,700 ਹੋ ਗਈ।[2] ਡਰਾਮੇ ਦਾ ਆਖਰੀ ਪ੍ਰਸਾਰਨ 14 ਮਾਰਚ 2015 ਨੂੰ ਹੋਇਆ। ਇਹ ਸਾਲ ਦੇ ਸਾਰੇ ਡਰਾਮਿਆਂ ਵਿਚੋਂ ਇੱਕ ਰਿਹਾ ਅਤੇ ਤੀਜੇ ਹਮ ਅਵਾਰਡਸ ਵਿੱਚ ਸਭ ਤੋਂ ਵਧੀਆ ਡਰਾਮੇ ਲਈ ਹਮ ਅਵਾਰਡ|ਸਭ ਤੋਂ ਵਧੀਆ ਡਰਾਮਾ ਲਈ ਨਾਮਜ਼ਦ ਹੋਇਆ।

ਪਲਾਟ[ਸੋਧੋ]

ਡਰਾਮੇ ਦੀ ਮੁੱਖ ਪਾਤਰ ਫਰੀਦਾ ਨਾਂ ਦੀ ਕੁੜੀ ਹੈ ਜੋ ਰਸ਼ਕ-ਏ-ਹਿਨਾ ਦੇ ਨਾਂ ਨਾਲ ਇੱਕ ਡਾਈਜੈਸਟ (ਰਸਾਲਾ) ਵਿੱਚ ਕਹਾਣੀਆਂ ਲਿਖਦੀ ਹੈ। ਉਹ ਇੱਕ ਰੂੜੀਵਾਦੀ ਅਤੇ ਪੁਰਾਣੇ ਖਿਆਲਾਂ ਵਾਲੇ ਪਰਿਵਾਰ ਤੋਂ ਹੈ, ਇਸਲਈ ਉਹ ਨਾਮ ਬਦਲ ਕੇ ਕਹਾਣੀਆਂ ਛਪਵੌਂਦੀ ਹੈ। ਉਸਦੇ ਪ੍ਰਸ਼ੰਸਕ ਉਸਦੀਆਂ ਕਹਾਣੀਆਂ ਪੜ ਕੇ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ, ਪਰ ਫਰੀਦਾ ਪਰਿਵਾਰਕ ਮਜਬੂਰੀ ਕਾਰਣ ਹਮੇਸ਼ਾ ਆਪਣੀ ਪਹਿਚਾਣ ਲੁਕਾਉਣ ਦੀ ਕੋਸ਼ਿਸ਼ ਕਰਦੀ ਹੈ। ਉਸਦੀ ਇੱਕ ਕਹਾਣੀ ਇੱਕ ਟੈਲੀਵਿਜ਼ਨ ਡਰਾਮਾ ਨਿਰਦੇਸ਼ਕ ਦੀ ਪਹੁੰਚ ਵਿੱਚ ਆ ਜਾਂਦੀ ਹੈ। ਉਹ ਉਸ ਉੱਪਰ ਇੱਕ ਡਰਾਮਾ ਬਣਾਉਣਾ ਚਾਹੁੰਦੀ ਹੈ। ਕਿਸੇ ਤਰ੍ਹਾਂ ਉਹ ਰਸ਼ਕ-ਏ-ਹਿਨਾ ਦਾ ਪਤਾ ਲੱਭ ਉਸਦੇ ਘਰ ਚਲੀ ਜਾਂਦੀ ਹੈ। ਉਹ ਉਸਨੂੰ ਪੰਜ ਲੱਖ ਪੇਸ਼ਗੀ ਦੇ ਉਸਨੂੰ ਇੱਕ ਡਰਾਮਾ ਲਿਖਣ ਦਾ ਠੇਕਾ ਦੇ ਦਿੰਦੀ ਹੈ। ਰਸ਼ਕ-ਏ-ਹਿਨਾ ਦਾ ਡਰਾਮਾ ਹਿੱਟ ਹੋ ਜਾਂਦਾ ਹੈ। ਪਰ ਪਰਸਾਰਣ ਸਮੇਂ ਉਹ ਦੇਖਦੀ ਹੈ ਕਿ ਡਰਾਮੇ ਦੇ ਲੇਖਕ ਦੀ ਥਾਵੇਂ ਉਸਦੇ ਨਾਮ ਦੀ ਬਜਾਇ ਕਿਸੇ ਹੋਰ ਦਾ ਨਾਮ ਹੁੰਦਾ ਹੈ। ਉਹ ਨਿਰਦੇਸ਼ਕ ਉਸ ਨਾਲ ਦਗਾ ਕਰ ਜਾਂਦੀ ਹੈ ਅਤੇ ਡਰਾਮੇ ਦੇ ਬਾਕੀ ਪੈਸੇ ਦੇਣ ਤੋਂ ਮਨਾ ਕਰ ਦਿੰਦੀ ਹੈ।

ਫਰੀਦਾ ਦਾ ਰਿਸ਼ਤਾ ਉਸਦੇ ਘਰਦਿਆਂ ਨੇ ਸ਼ੌਕਤ ਨਾਲ ਪੱਕਾ ਕੀਤਾ ਹੋਇਆ ਹੈ। ਸ਼ੌਕਤ ਇੱਕ ਵਿਹਲਾ, ਮੂਰਖ ਅਤੇ ਸੌੜੀ ਸੋਚ ਵਾਲਾਂ ਬੰਦਾ ਹੈ। ਉਸਨੂੰ ਫਰੀਦਾ ਦਾ ਲਿਖਣਾ ਪਸੰਦ ਨਹੀਂ। ਉਸਨੂੰ ਲੱਗਦਾ ਹੈ ਇਹ ਔਰਤਾਂ ਦਾ ਕੰਮ ਨਹੀਂ। ਫਰੀਦਾ ਦਾ ਸ਼ਹਿਰਿਆਰ ਨਾਂ ਦਾ ਇੱਕ ਪ੍ਰਸ਼ੰਸਕ ਹੈ ਜੋ ਉਸਦੀ ਹਰ ਕਹਾਣੀ ਉੱਪਰ ਉਸਨੂੰ ਫੋਨ ਕਰਦਾ ਹੈ। ਫਰੀਦਾ ਉਸ ਨਾਲ ਖ਼ਤਾਂ ਅਤੇ ਫੋਨ ਉੱਪਰ ਬਹੁਤ ਗੱਲਾਂ ਕਰਦੀ ਹੈ। ਸ਼ਹਿਰਿਆਰ ਇੱਕ ਦਿਨ ਉਸ ਅੱਗੇ ਵਿਆਹ ਦਾ ਪ੍ਰਸਤਾਵ ਰੱਖ ਦਿੰਦਾ ਹੈ। ਫਰੀਦਾ ਨੂੰ ਜ਼ਿੰਦਗੀ ਹੋਰ ਮੁਸ਼ਕਿਲ ਹੋ ਗਈ ਜਾਪਦੀ ਹੈ। ਉਹ ਸ਼ਹਿਰਿਆਰ ਨਾਲ ਰਾਬਤਾ ਖਤਮ ਕਰ ਲੈਂਦੀ ਹੈ।

ਫਰੀਦਾ ਦੀ ਜ਼ਿੰਦਗੀ ਵਿੱਚ ਇੱਕ ਹੋਰ ਮੋੜ ਆਉਂਦਾ ਹੈ। ਉਸਦਾ ਮੇਲ ਇੱਕ ਡਰਾਮਾ ਨਿਰਮਾਤਾ ਅਯਾਜ਼ ਖਾਨ ਨਾਲ ਹੋ ਜਾਂਦਾ ਹੈ। ਉਹ ਉਸਨੂੰ ਉਸ ਲਈ ਇੱਕ ਡਰਾਮਾ ਲਿਖਣ ਨੂੰ ਕਹਿੰਦਾ ਹੈ। ਫਰੀਦਾ ਉਸਨੂੰ ਉਸ ਨਾਲ ਪਹਿਲਾਂ ਹੋਏ ਧੋਖੇ ਦੀ ਗੱਲ ਦੱਸਦੀ ਹੈ। ਅਯਾਜ ਉਸਨੂੰ ਡਰਾਮੇ ਦੇ ਸਾਰੇ ਪੈਸੇ ਪਹਿਲਾਂ ਹੀ ਦੇ ਦਿੰਦਾ ਹੈ। ਡਰਾਮਾ ਮਕਬੂਲ ਹੋ ਜਾਂਦਾ ਹੈ। ਫਰੀਦਾ ਹੁਣ ਰਸ਼ਕ-ਏ-ਹਿਨਾ ਵਜੋਂ ਪ੍ਰਸਿੱਧ ਹੋ ਜਾਂਦੀ ਹੈ। ਉਸ ਉਸ ਲਈ ਹੋਰ ਡਰਾਮੇ ਵੀ ਲਿਖਣੀ ਸ਼ੁਰੂ ਕਰ ਦਿੰਦੀ ਹੈ।

ਫਰੀਦਾ ਦਾ ਡਰਾਮਾ ਕੈਰੀਅਰ ਸਿਖਰ 'ਤੇ ਹੈ। ਉਸਦੇ ਘਰਦੇ ਉਸਦਾ ਵਿਆਹ ਸ਼ੌਕਤ ਨਾਲ ਕਰ ਦਿੰਦੇ ਹਨ। ਸ਼ੌਕਤ ਅਤੇ ਉਸਦੇ ਘਰਦੇ ਹੁਣ ਬਹੁਤ ਲਾਲਚੀ ਹੋ ਚੁੱਕੇ ਹਨ। ਉਹ ਕੋਈ ਕੰਮ ਕਰਦਾ ਅਤੇ ਘਰ ਦਾ ਸਾਰਾ ਖਰਚਾ ਫਰੀਦਾ ਦੇ ਪੈਸਿਆਂ ਤੋਂ ਹੀ ਚੱਲਦਾ ਹੈ। ਜਦ ਫਰੀਦਾ ਦੇ ਇੱਕ ਕੁੜੀ ਜੰਮ ਪੈਂਦੀ ਹੈ ਤਾਂ ਉਹ ਕੁੜੀ ਦੇ ਪਾਲਣ-ਪੋਸ਼ਣ ਕਾਰਣ ਉਹ ਡਰਾਮੇ ਲਿਖਨਾ ਬੰਦ ਕਰ ਦਿੰਦੀ ਹੈ। ਘਰ ਦਾ ਖਰਚਾ ਰੁਕ ਜਾਂਦਾ ਹੈ। ਸ਼ੌਕਤ ਅਤੇ ਉਸਦੇ ਘਰਦੇ ਫਰੀਦਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੇ ਹਨ। ਫਰੀਦਾ ਨੂੰ ਅਜਿਹੇ ਮੌਕੇ ਸ਼ਹਿਰਿਆਰ ਚੇਤੇ ਆਉਂਦਾ ਹੈ। ਉਹ ਆਪਣੇ ਗਲਤ ਫੈਂਸਲੇ ਨੂੰ ਕੋਸਦੀ ਹੈ।

ਫਰੀਦਾ ਆਪਣੀ ਕੁੜੀ ਦੇ ਪਾਲਣ-ਪੋਸ਼ਣ ਲਈ ਡਰਾਮੇ ਲਿਖਣਾ ਸ਼ੁਰੂ ਕਰ ਦਿੰਦੀ ਹੈ। ਸ਼ਹਿਰਿਆਰ ਉਸਦੀ ਜ਼ਿੰਦਗੀ ਵਿੱਚ ਵਾਪਸ ਆ ਜਾਂਦਾ ਹੈ। ਉਸਦਾ ਵੀ ਵਿਆਹ ਹੋ ਚੁੱਕਿਆ ਹੈ। ਫਰੀਦਾ ਅਤੇ ਸ਼ਹਿਰਿਆਰ ਦੋਸਤ ਬਣ ਕੇ ਮਿਲਣ ਲੱਗਦੇ ਹਨ। ਫਰੀਦਾ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਅੱਕ ਚੁੱਕੀ ਹੈ। ਉਹ ਸ਼ੌਕਤ ਤੋਂ ਤਲਾਕ ਲੈ ਲੈਂਦੀ ਹੈ। ਸ਼ਹਿਰਿਆਰ ਉਸ ਅੱਗੇ ਦੁਬਾਰਾ ਵਿਆਹ ਦਾ ਪ੍ਰਸਤਾਵ ਰੱਖਦਾ ਹੈ, ਪਰ ਉਹ ਉਸਦੀ ਬੇਟੀ ਨੂੰ ਅਪਨਾਉਣ ਨੂੰ ਤਿਆਰ ਨਹੀਂ। ਅੰਤ ਵਿੱਚ ਫਰੀਦਾ ਸ਼ੌਕਤ ਅਤੇ ਸ਼ਹਿਰਿਆਰ ਨੂੰ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਬਾਹਰ ਕੱਢ ਇੱਕ ਡਰਾਮਾ ਲੇਖਕ ਵਜੋਂ ਜੀਵਨ ਬਿਤਾਉਣਾ ਸ਼ੁਰੂ ਕਰ ਦਿੰਦੀ ਹੈ।

ਕਾਸਟ[ਸੋਧੋ]

 • ਸਬਾ ਕ਼ਮਰ (ਫਰੀਦਾ/ਰਸ਼ਕ-ਏ-ਹਿਨਾ)
 • ਗੌਹਰ ਰਸ਼ੀਦ (ਸ਼ੌਕਤ)
 • ਮਾਹੀਨ ਖਾਲਿਦ ਰਿਜ਼ਵੀ (ਜਮੀਲਾ)
 • ਖਾਲਿਦ ਅਹਿਮਦ (ਮਜ਼ਹਰ ਹਯਾਤ)
 • ਝਾਲੇ ਸਰਹੱਦੀ (ਰਿਦਾ ਅਨਮੋਲ)
 • ਫਰਹਾਨ ਅਲੀ ਆਗਾ (ਸਿਕੰਦਰ)
 • ਐਮਨ ਮੁਬੀਨ ਖਾਨ (ਸ਼ਕੀਲਾ)
 • ਕਾਸ਼ਿਫ ਮਹਿਮੂਦ (ਅਯਾਨ ਜ਼ੁਨੈਦ)
 • ਆਗਾ ਅਲੀ (ਸ਼ਹਿਰਿਆਰ)
 • ਮਹਿਮੂਦ ਅਖਤਰ (ਅਨਵਰ)
 • ਸਜੀਦਾ ਸੱਯਦ (ਜ਼ਰੀਨਾ)
 • ਪਰਵੀਨ ਅਕਬਰ (ਸਜੀਦਾ)
 • ਸਾਰਾਹ ਉਮੈਰ (ਮਾਹਰੂਸ਼)
 • ਸੈਫੀ ਹਸਨ (ਰੇਹਾਨ ਖਾਨ)
 • ਗਜਾਲਾ ਜਾਵੇਦ (ਬਿੰਤ-ਏ-ਹਵਾ)

ਸਨਮਾਨ[ਸੋਧੋ]

ਸਾਲ ਅਵਾਰਡ ਸ਼੍ਰੇਣੀ ਨਾਮਜ਼ਦ ਨਤੀਜਾ
2015 ਤੀਜੇ ਹਮ ਅਵਾਰਡਸ ਬੈਸਟ ਡਰਾਮਾ ਕਾਸ਼ੀਫ ਨਿਸਾਰ ਅਲੀ ਖਾਨ
ਬੈਸਟ ਨਿਰਦੇਸ਼ਕ ਸੱਯਦ ਅਹਿਮਦ ਕਾਮਰਾਨ
ਬੈਸਟ ਅਦਾਕਾਰਾ ਸਬਾ ਕ਼ਮਰ
ਬੈਸਟ ਸਪੋਰਟਿੰਗ ਅਦਾਕਾਰਾ ਮਾਹਰੀਨ ਖਾਲਿਦ
ਬੈਸਟ ਸਾਊਂਡਟ੍ਰੇਕ ਸਫ਼ਾਕਤ ਅਲੀ ਖ਼ਾਨ
ਬੈਸਟ ਡਰਾਮਾ ਪਾਪੂਲਰ ਕਾਸ਼ੀਫ ਨਿਸਾਰ ਅਲੀ ਖਾਨ
ਬੈਸਟ ਅਦਾਕਾਰਾ ਪਾਪੂਲਰ ਸਬਾ ਕ਼ਮਰ

ਹਵਾਲੇ[ਸੋਧੋ]

 1. "Digest Writer: Description". Hum.tv. Archived from the original on 27 ਅਕਤੂਬਰ 2014. Retrieved 31 October 2014.  Check date values in: |archive-date= (help)
 2. "http://www.media247.co.uk/bizasia/overnights-digest-writer-leads-2000-slot-in-uk-2015#sthash.". Archived from the original on 2015-08-04. Retrieved 2015-11-12.  External link in |title= (help)