ਡਿਜ਼ੀਟਲ ਕਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Irrationnal Geometrics digital art installation 2008 by Pascal Dombis

ਡਿਜ਼ੀਟਲ ਕਲਾ, (ਡਿਜੀਟਲ ਆਰਟਸ), ਕਲਾ ਦੇ ਨਵੇਂ ਢੰਗ, ਡਿਜ਼ੀਟਲ ਤਕਨਾਲੋਜੀ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ, ਜਿਸ ਵਿੱਚ ਇੱਕ ਖੂਬਸੂਰਤ ਡੀਜਾਇਨ ਕੰਪਿਊਟਰ-ਆਧਾਰਿਤ ਤਕਨਾਲੋਜੀ ਦਾ ਇਸਤੇਮਾਲ ਵਖ-ਵਖ ਤਰੀਕਿਆਂ ਨਾਲ ਤਿਆਰ ਕੀਤਾ ਜਾ ਸਕਦਾ ਹੈ। ਇਸ ਲਈ ਇਸ ਨੂੰ ਵੀ ਮੀਡੀਆ ਕਲਾ ਵੀ ਕਿਹਾ ਜਾਂਦਾ ਹੈ। ਡਿਜੀਟਲ ਕਲਾ ਰਵਾਇਤੀ ਢੰਗ ਨੂੰ ਵਰਤਨ ਦੀ ਬਜਾਏ ਆਧੁਨਿਕ ਤਕਨਾਲੋਜੀ ਦੇ ਨਾਲ ਇੱਕ ਖੂਬਸੂਰਤ ਰਿਸ਼ਤਾ ਬਣਾਉਣ ਲਈ. ਕੰਪਿਊਟਰ ਗਰਾਫਿਕਸ, ਐਨੀਮੇਸ਼ਨ, ਵਰਚੁਅਲ ਅਤੇ ਇੰਟਰੈਕਟਿਵ ਕਲਾ ਦੇ ਤੌਰ 'ਤੇ ਚਲਦੀ ਹੈ। ਅੱਜ, ਡਿਜ਼ੀਟਲ ਕਲਾ ਦੀਆਂ ਹੱਦਾਂ ਅਤੇ ਅਰਥ ਤੇਜ਼ੀ ਨਾਲ ਫੈਲ ਰਹੀਆਂ ਹਨ। 1860 ਵਿੱਚ ਕੰਪਿਊਟਰ ਦੇ ਆਗਮਨ ਦੇ ਨਾਲ-ਨਾਲ ਕਲਾ ਦੇ ਖੇਤਰ ਵਿੱਚ ਤਕਨਾਲੋਜੀ ਦੀ ਵਰਤੋ ਵੀ ਲਗਾਤਾਰ ਵਧਣ ਲਗ ਗਈ ਸੀ। ਇਸ ਨਾਲ ਫਿਰ ਜਦੋਂ ਡਿਜੀਟਲ ਆਰਟ ਵਿੱਚ ਹੋਰ ਤੱਰਕੀ ਹੁੰਦੀ ਗਈ ਤਾਂ ਕਲਾਕਾਰਾਂ ਨੇ ਵੀ ਕਲਾ ਨੂੰ ਇੱਕ ਨਵਾਂ ਮੋੜ ਦੇਣ ਲਈ ਡਿਜ਼ਾਈਨਾਂ ਨੂੰ ਬਣਾਉਣ ਲਈ ਡਿਜੀਟਲ ਆਰਟ ਵਰਤਨ ਲਗ ਪਏ।ਇੰਟਰਨੇਟ ਦੇ ਆਉਣ ਤੋ ਬਾਅਦ ਵਿੱਚ ਡਿਜੀਟਲ ਆਰਟ ਵਿੱਚ ਹੋਰ ਤੱਰਕੀ ਹੋਣ ਲਗ ਪਈ। ਅੱਜ ਜਦੋਂ ਅਸੀਂ ਇੰਟਰਨੇਟ ਤੇ ਕੋਈ ਵੀ ਚੀਜ ਸਰਚ ਕਰਦੇ ਹਾਂ ਤਾਂ ਸਾਨੂੰ ਡੀਜਾਇਨ ਦੇ ਨਮੂਨੇ ਅਕਸਰ ਹੀ ਦੇਖਣ ਨੂ ਮਿਲਦੇ ਹਨ।ਇਹਨਾਂ ਵਿੱਚ ਐਨੀਮੇਸ਼ਨ ਦਾ ਪ੍ਰਯੋਗ ਸਭ ਤੋ ਜਿਆਦਾ ਕੀਤਾ ਹੁੰਦਾ ਹੈ। ਇਸ ਦੇ ਨਾਲ-ਨਾਲ ਸਾਨੂੰ ਇਹ ਸਹੂਲਤ ਵੀ ਮਿਲਦੀ ਹੈ ਕਿ ਅਸੀਂ ਆਪਣੇ ਐਨੀਮੇਸ਼ਨ ਨੂੰ ਕਿਸੇ ਤਰਾਂ ਦੇ ਗਾਣੇ ਜਾ ਫਿਰ ਕੋਈ ਆਵਾਜ਼ ਨਾਲ ਜੋੜ ਸਕਦੇ ਹਾਂ ਤਾ ਕਿ ਸਾਡਾ ਬਣਾਇਆ ਹੋਇਆ ਐਨੀਮੇਸ਼ਨ ਦੇਖਣ ਵਾਲੇ ਨੂੰ ਹੋਰ ਚੰਗਾ ਲਗੇ।

ਡਿਜ਼ੀਟਲ ਕਲਾ ਦਾ ਇਸਤੇਮਾਲ ਕਰ ਕੇ ਵੱਖ-ਵੱਖ ਦੀ ਕਲਾ ਤੇ ਡਿਜ਼ੀਟਲ ਨਮੂਨਿਆਂ ਨੂੰ ਬਣਾਇਆ ਜਾ ਸਕਦਾ ਹੈ। ਅੱਜ ਦੇ ਨੌਜਵਾਨਾਂ ਦੇ ਵਿੱਚ ਇਹ ਢੰਗ ਬਹੁਤ ਹੀ ਜਲਦ ਪਕੜ ਬਣਾ ਰਿਹਾ ਹੈ। ਇਸ ਕਲਾ ਨਾਲ ਤਿਆਰ ਹੋਏ ਡੀਜਾਇਨ ਅੱਜਕਲ ਮਿਊਸੀਅਮਾਂ ਦੇ ਵਿੱਚ ਵੀ ਰਖੇ ਜਾਣ ਲਗ ਪਏ ਹਨ। ਇਸ ਦੀ ਇੱਕ ਉਦਾਹਰਨ ਦਿੱਲੀ ਵਿੱਚ ਆਧਾਰਿਤ ਨੈਸ਼ਨਲ ਮਾਡਰਨ ਆਰਟ ਮਿਊਜ਼ੀਅਮ ਦੇ ਡਿਜ਼ੀਟਲ ਕਲਾ ਭਾਗ ਹੈ।ਡਿਜੀਟਲ ਆਰਟ ਨੇ ਕਲਾ ਨੂੰ ਪਹਿਲਾਂ ਤੋ ਹੋਰ ਦਿਲਚਪਸ ਬਣਾਉਣ ਵਿੱਚ ਬਹੁਤ ਯੋਗਦਾਨ ਦਿੱਤਾ ਹੈ। ਇਹ ਤਕਨੀਕ ਇੱਕ ਵਿਸ਼ੇਸ਼ ਯੋਗਦਾਨ ਹੈ।ਇਸ ਦੇ ਨਾਲ ਪੁਰਾਣੀ ਕਲਾ ਜਾਂ ਫਿਰ ਡਿਜ਼ੀਟਲ ਆਰਟ ਤੋ ਬਣਾਈ ਕਲਾ ਇੰਟਰਨੈੱਟ ਦੇ ਜ਼ਰੀਏ ਕਿਤੇ ਵੀ ਸੰਸਾਰ ਵਿੱਚ ਵੇਖੀ ਜਾ ਸਕਦੀ ਹੈ।

ਹਵਾਲੇ[ਸੋਧੋ]