ਲਿਓਨਾਰਦੋ ਦਾ ਵਿੰਚੀ
Jump to navigation
Jump to search
ਲਿਓਨਾਰਦੋ ਦ ਵਿੰਚੀ | |
---|---|
![]() ਲਾਲ ਚਾਕ ਨਾਲ ਸਵੈ-ਚਿੱਤਰ, ਤਿਊਰਨ ਦੀ ਸ਼ਾਹੀ ਲਾਇਬਰੇਰੀ ਅੰਦਾਜ਼ਨ. 1512 ਤੋਂ 1515 | |
ਜਨਮ | ਲਿਓਨਾਰਦੋ ਦੀ ਸੇਰ ਪੀਰੋ ਦ ਵਿੰਚੀ 15 ਅਪ੍ਰੈਲ 1452 ਵਿੰਚੀ, ਫਲੋਰੈਂਸ ਗਣਰਾਜ (ਅੱਜ ਦੀ ਇਟਲੀ) |
ਮੌਤ | 2 ਮਈ 1519 ਐਂਬੀਓਸ, ਫ੍ਰਾਂਸ ਦੀ ਬਾਦਸ਼ਾਹੀ | (ਉਮਰ 67)
ਰਾਸ਼ਟਰੀਅਤਾ | ਇਤਾਲਵੀ |
ਪ੍ਰਸਿੱਧੀ | ਕਲਾ ਤੇ ਵਿਗਿਆਨ ਦੇ ਭਿੰਨ ਭਿੰਨ ਖੇਤਰ |
ਮੋਨਾਲੀਜਾ ਆਖਰੀ ਭੋਜ ਦ ਵਿਤਰੂਵੀਅਨ ਮੈਨ ਐਰਮਾਈਨ ਵਾਲੀ ਮਹਿਲਾ | |
ਢੰਗ | ਹਾਈ ਰੈਨੇਸ਼ਾਂ |
ਦਸਤਖ਼ਤ | |
![]() |
ਲਿਓਨਾਰਦੋ ਦੀ ਸੇਰ ਪੀਰੋ ਦ ਵਿੰਚੀ (ਇਤਾਲਵੀ ਉਚਾਰਨ: [leoˈnardo da vˈvintʃi] pronunciation (ਮਦਦ·ਜਾਣੋ); 15 ਅਪਰੈਲ 1452 – 2 ਮਈ1519, ਪੁਰਾਣਾ ਕਲੰਡਰ) ਇਤਾਲਵੀ ਰੈਨੇਸ਼ਾਂ ਪੋਲੀਮੈਥ: ਪੇਂਟਰ, ਬੁੱਤਸਾਜ਼, ਆਰਕੀਟੈਕਟ, ਸੰਗੀਤਕਾਰ, ਹਿਸਾਬਦਾਨ, ਇੰਜਨੀਅਰ, ਕਾਢਕਾਰ, ਐਨਾਟਮੀ ਮਾਹਿਰ, ਭੂਗਰਭ-ਵਿਗਿਆਨੀ, ਕਾਰਟੋਗ੍ਰਾਫਰ, ਪੌਦਾ ਵਿਗਿਆਨੀ, ਅਤੇ ਲੇਖਕ ਸੀ। ਉਸ ਦੀ ਪ੍ਰਤਿਭਾ ਵਿੱਚ ਮਾਨਵਵਾਦ ਦਾ ਆਦਰਸ਼,ਸ਼ਾਇਦ ਕਿਸੇ ਵੀ ਹੋਰ ਹਸਤੀ ਨਾਲੋਂ ਕਿਤੇ ਵਧ, ਸਮਾਇਆ ਹੋਇਆ ਸੀ।
ਲਿਓਨਾਰਦੋ ਨੂੰ ਰੈਨੇਸ਼ਾਂ ਮਾਨਵ ਦਾ ਅਰਕਟਾਈਪ, "ਅਬੁੱਝ ਉਤਸੁਕਤਾ" ਵਾਲਾ ਮਾਨਵ ਅਤੇ "ਜਨੂੰਨ ਦੀ ਹੱਦ ਤੱਕ ਕਾਢੀ ਬੰਦਾ ਸੀ।"[1] ਉਸਨੂੰ ਸਦੀਆਂ ਤੋਂ ਸਾਰੇ ਹੀ ਸਰਬਕਾਲ ਦਾ ਸਭ ਤੋਂ ਮਹਾਨ ਚਿੱਤਰਕਾਰ ਅਤੇ ਸ਼ਾਇਦ ਸਭ ਤੋਂ ਬਹੁਪੱਖੀ ਪ੍ਰਤਿਭਾਸ਼ੀਲ ਵਿਅਕਤੀ ਮੰਨਿਆ ਜਾਂਦਾ ਹੈ, ਜੋ ਕਦੇ ਇਸ ਦੁਨੀਆ ਵਿੱਚ ਆਇਆ ਹੋਵੇ।[2]