ਡੀਆਨਾ ਸਾਕਾਯਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੀਆਨਾ ਸਾਕਾਯਨ
Flor-Capella-Diana.jpg
ਜਨਮ(1975-12-31)ਦਸੰਬਰ 31, 1975.
ਟੁਕੁਮਨ
ਮੌਤਅਕਤੂਬਰ 11, 2015(2015-10-11) (ਉਮਰ 39)
ਬੁਏਨਸ ਏਰਿਜ਼
ਰਾਸ਼ਟਰੀਅਤਾਅਰਜਨਟੀਨਾ
ਪੇਸ਼ਾਸਰਗਰਮੀ

ਡੀਆਨਾ ਸਾਕਾਯਨ ਅਰਜਨਟੀਨੀ ਐਲ.ਜੀ.ਬੀ.ਟੀ. ਦੀ ਕਾਰਕੁੰਨ ਸੀ। ਉਸਨੇ ਅਰਜਨਟੀਨਾ ਵਿੱਚ ਟਰਾਂਸਜੈਂਡਰ ਲੋਕਾਂ ਦੇ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕੀਤਾ।

ਜੀਵਨੀ[ਸੋਧੋ]

ਅਮਨਕੈ ਡੀਆਨਾ ਸਾਕਾਯਨ ਦਾ ਜਨਮ 31 ਦਸੰਬਰ, 1975 ਨੂੰ ਟੁਕੁਮਨ ਵਿੱਚ ਹੋਇਆ ਸੀ। ਉਸ ਦੇ ਪੁਰਖੇ ਡਾਗੁਇਟਾ ਸਨ। ਛੋਟੀ ਉਮਰ ਵਿੱਚ ਉਸਦਾ ਪਰਿਵਾਰ ਗ੍ਰੇਗੋਰੀਓ ਡੀ ਲਾਫੇਰਰੀ, ਬੁਏਨਸ ਏਰਿਜ਼ ਚਲਾ ਗਿਆ। ਉਸਨੇ ਆਪਣੇ 15 ਭੈਣਾਂ-ਭਰਾਵਾਂ ਨਾਲ ਗਰੀਬੀ ਦੀ ਜ਼ਿੰਦਗੀ ਬਤੀਤ ਕੀਤੀ।

ਸਰਗਰਮੀ[ਸੋਧੋ]

ਡੀਆਨਾ ਸਾਕਾਯਨ ਸਤਾਰਾਂ ਸਾਲਾਂ ਦੀ ਉਮਰ ਵਿੱਚ ਟਰਾਂਸਜੈਂਡਰ ਵਜੋਂ ਸਾਹਮਣੇ ਆਈ ਸੀ। ਉਸ ਸਮੇਂ ਤੋਂ ਉਸ ਦੇ ਮਨੁੱਖੀ ਅਧਿਕਾਰਾਂ ਦੀ ਕਈ ਵਾਰ ਉਲੰਘਣਾ ਕੀਤੀ ਗਈ। ਉਸ ਨੂੰ ਵੱਖ-ਵੱਖ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਜੇਲ੍ਹ ਵਿੱਚ ਉਹ ਕਮਿਉਨਿਸਟ ਪਾਰਟੀ ਵੱਲ ਝੁਕ ਗਈ। ਹਾਲਾਂਕਿ 2011 ਨੂੰ ਉਸਨੇ ਪਾਰਟੀ ਅਤੇ ਕਮਿਉਨਿਸਟ ਪਾਰਟੀ ਨੂੰ ਛੱਡ ਦਿੱਤਾ ਅਤੇ ਇੱਕ ਗੈਰ-ਸਰਕਾਰੀ ਸੰਸਥਾ -ਵਿਤਕਰੇ ਵਿਰੋਧੀ ਅੰਦੋਲਨ ਆਫ਼ ਲਿਬਰੇਸ਼ਨ (ਐਮ.ਏ.ਐਲ) ਦੀ ਸਥਾਪਨਾ ਕੀਤੀ। ਇਹ ਸੰਗਠਨ ਹਰ ਕਿਸਮ ਦੇ ਵਿਤਕਰੇ ਵਿਰੁੱਧ ਕੰਮ ਕਰ ਰਿਹਾ ਸੀ। ਉਨ੍ਹਾਂ ਨੇ ਵੱਖ-ਵੱਖ ਸੈਕਟਰ ਵਿੱਚ ਐਲ.ਜੀ.ਬੀ.ਟੀ.ਆਈ. ਲੋਕਾਂ ਦੇ ਸਸ਼ਕਤੀਕਰਨ ਉੱਤੇ ਵੀ ਜ਼ੋਰ ਦਿੱਤਾ, ਜਿਸ ਵਿੱਚ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਗਈ ਹੈ।

ਲਿਖਤਾਂ[ਸੋਧੋ]

ਮੌਤ[ਸੋਧੋ]

ਡੀਆਨਾ ਦਾ ਅਕਤੂਬਰ 2015 ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।[2] ਉਸਦੇ ਕਤਲ ਦੀ ਘਟਨਾ ਨੇ ਇੱਕ ਹੰਗਾਮਾ ਅਤੇ ਇੱਕ ਉੱਚ ਸਮਾਜਿਕ ਪ੍ਰਭਾਵ ਪੈਦਾ ਕੀਤਾ, ਖ਼ਾਸਕਰ ਮਨੁੱਖੀ ਅਧਿਕਾਰ ਅੰਦੋਲਨਾਂ ਅਤੇ ਐਲ.ਜੀ.ਬੀ.ਟੀ.ਆਈ. ਕਮਿਉਨਟੀ ਵਿੱਚ।

ਹਵਾਲੇ[ਸੋਧੋ]