ਡੇਲੋਇਟ
ਕਿਸਮ | ਸੀਮਿਤ ਨਿੱਜੀ ਬਰਤਾਨਵੀ ਕੰਪਨੀ |
---|---|
ਉਦਯੋਗ | ਪੇਸ਼ੇਵਰ ਸੇਵਾਵਾਂ |
ਸਥਾਪਨਾ | 1845 |
ਸੰਸਥਾਪਕ | William Welch Deloitte |
ਮੁੱਖ ਦਫ਼ਤਰ | ਲੰਡਨ, ਇੰਗਲਿਸਤਾਨ |
ਸੇਵਾ ਦਾ ਖੇਤਰ | ਵਿਸ਼ਵਵਿਆਪੀ |
ਮੁੱਖ ਲੋਕ |
|
ਸੇਵਾਵਾਂ | |
ਕਮਾਈ | US$50.2 ਬਿਲੀਅਨ (2021)[3] |
ਕਰਮਚਾਰੀ | 345,374 (2021)[4] |
ਵੈੱਬਸਾਈਟ | www |
ਡੇਲੋਇਟ ਤੋਸ਼ ਤੋਹਮਾਸੂ ਲਿਮਿਟਡ (ਅੰਗਰੇਜੀ: Deloitte Touche Tohmatsu Limited), ਜਿਸਨੂੰ ਆਮ ਤੌਰ 'ਤੇ ਡੇਲੋਇਟ ਆਖਿਆ ਜਾਂਦਾ ਹੈ, ਇੱਕ ਅੰਤਰਰਾਸ਼ਟਰੀ ਪੇਸ਼ੇਵਰ ਸੇਵਾਵਾਂ ਦਾ ਨੈੱਟਵਰਕ ਹੈ ਜਿਸਦਾ ਮੁੱਖ ਦਫਤਰ ਲੰਡਨ, ਯੂਨਾਈਟਿਡ ਕਿੰਗਡਮ ਵਿੱਚ ਹੈ। ਡੇਲੋਇਟ ਵਿਸ਼ਵ ਵਿੱਚ ਮਾਲੀਆ ਅਤੇ ਕਾਰਜਕਾਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਸਭ ਤੋਂ ਵੱਡਾ ਪੇਸ਼ੇਵਰ ਸੇਵਾਵਾਂ ਦਾ ਨੈੱਟਵਰਕ ਹੈ ਅਤੇ ਇਸ ਨੂੰ ਅਰਨਸਟ ਐਂਡ ਯੰਗ (ਈਵਾਈ EY), ਕੇਪੀਐੱਮਜੀ (KPMG) ਅਤੇ ਪ੍ਰਾਈਸਵਾਟਰਹਾਊਸ ਕੂਪਰਸ (ਪੀਡੱਬਲਯੂਸੀ) ਦੇ ਨਾਲ ਸੰਸਾਰ ਦੀਆਂ ਸਭ ਤੋਂ ਵੱਡੀਆਂ ਚਾਰ ਅਕਾਊਂਟਿੰਗ ਫਰਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[5][6]
ਇਸ ਫਰਮ ਦੀ ਸਥਾਪਨਾ ਵਿਲੀਅਮ ਵੇਲਚ ਡੇਲੋਇਟ ਦੁਆਰਾ 1845 ਵਿੱਚ ਲੰਡਨ ਵਿਖੇ ਕੀਤੀ ਗਈ ਸੀ ਅਤੇ 1890 ਵਿੱਚ ਇਸ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਵੀ ਦਫਤਰਾਂ ਖੋਲੇ।[7] ਇਹ 1972 ਵਿੱਚ ਇਸ ਨੇ ਹਾਸਕਿਨਜ਼ ਐਂਡ ਸੇਲਜ਼ ਨਾਮਕ ਕੰਪਨੀ ਨਾਲ ਰਲਿਆ ਅਤੇ 1989 ਵਿੱਚ ਫਿਰ ਤੋਂ ਟਚ ਰੌਸ ਨਾਮਕ ਕੰਪਨੀ ਨਾਲ ਮਿਲਿਆ। 1993 ਵਿੱਚ, ਅੰਤਰਰਾਸ਼ਟਰੀ ਸਤਰ 'ਤੇ ਫਰਮ ਦਾ ਨਾਮ ਬਦਲ ਕੇ 'ਡੇਲੋਇਟ ਟਚ ਤੋਹਮਾਤਸੂ' ਰੱਖਿਆ ਗਿਆ, ਬਾਅਦ ਵਿੱਚ ਸੰਖੇਪ ਵਿੱਚ 'ਡੇਲੋਇਟ' ਰੱਖਿਆ ਗਿਆ।[7] ਡੇਲੋਇਟ ਇੱਕ ਅੰਤਰਰਾਸ਼ਟਰੀ ਫਰਮ ਹੈ ਜਿੜ੍ਹਾ ਸੁਤੰਤਰ ਕਨੂੰਨੀ ਸੰਸਥਾਵਾਂ ਦੇ ਇੱਕ ਨੈਟਵਰਕ ਦੁਆਰਾ ਸਮਰਥਤ ਹੈ।[8]
ਡੇਲੋਇਟ ਵਿਸ਼ਵ ਪੱਧਰ 'ਤੇ ਲਗਭਗ 334,800 ਕਾਰਜਕਾਰਾਂ ਦੇ ਨਾਲ ਆਡਿਟ, ਸਲਾਹ, ਵਿੱਤੀ ਸਲਾਹਕਾਰ, ਜੋਖਮ ਸਲਾਹਕਾਰੀ, ਕਰ ਅਤੇ ਕਨੂੰਨੀ ਸੇਵਾਵਾਂ ਪ੍ਰਦਾਨ ਕਰਦਾ ਹੈ। ਵਿੱਤੀ ਸਾਲ 2021 ਵਿੱਚ, ਨੈੱਟਵਰਕ ਨੇ ਕੁੱਲ ਮਿਲਾ ਕੇ US$50.2 ਬਿਲੀਅਨ ਦੀ ਕਮਾਈ ਕੀਤੀ। 2020 ਤੱਕ [update], ਫੋਰਬਸ ਦੇ ਅਨੁਸਾਰ, ਡੇਲੋਇਟ ਸੰਯੁਕਤ ਰਾਜ ਵਿੱਚ ਤੀਜੀ ਸਭ ਤੋਂ ਵੱਡੀ ਨਿੱਜੀ ਮਾਲਕੀ ਵਾਲੀ ਕੰਪਨੀ ਹੈ।[9] ਫਰਮ ਨੇ 2012 ਦੇ ਸਮਰ ਓਲੰਪਿਕ ਸਮੇਤ ਕਈ ਗਤੀਵਿਧੀਆਂ ਅਤੇ ਸਮਾਗਮਾਂ ਨੂੰ ਪ੍ਰਾਯੋਜਿਤ ਕੀਤਾ ਹੈ।[10]
ਹਵਾਲੇ
[ਸੋਧੋ]- ↑ "Deloitte Global announces new Board Chair". Deloitte. Retrieved 29 October 2019.
- ↑ "Deloitte Global CEO". Deloitte. Retrieved 28 October 2015.
- ↑ "Performance: By the numbers". Deloitte.
- ↑ "Performance: By the numbers". Deloitte. Retrieved 11 July 2021.
- ↑ "Deloitte overtakes PwC as world's biggest accountant". The Telegraph. Archived from the original on 11 January 2022. Retrieved 15 April 2017.
- ↑ "Deloitte Touche Tohmatsu Limited". Companies House. Retrieved 15 October 2018.
- ↑ 7.0 7.1 "About Deloitte". Deloitte. Retrieved 2 October 2014.
- ↑ Andrew Clark (20 September 2010). "Deloitte Touche Tohmatsu quits Swiss system to make UK its new legal home". The Guardian. Retrieved 20 September 2010.
- ↑ "America's largest private companies". Forbes. Retrieved 25 January 2021.
- ↑ "Deloitte becomes first London 2012 tier two sponsor". Brand Republic. Retrieved 9 November 2017.