ਸਮੱਗਰੀ 'ਤੇ ਜਾਓ

ਪੁਨੀਤ ਰੰਜਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੁਨੀਤ ਰੰਜਨ
ਜਨਮ1961 (ਉਮਰ 62–63)
ਸਿੱਖਿਆਐਮਬੀਏ (ਵਿਲਮੇਟ ਯੂਨੀਵਰਸਿਟੀ)
ਮਾਲਕਡੇਲੋਇਟ
ਖਿਤਾਬਸੀਈਓ
ਬੋਰਡ ਮੈਂਬਰ
  • ਡੇਲੋਇਟ
  • ਅੰਤਰਰਾਸ਼ਟਰੀ ਵਪਾਰ ਲਈ ਸੰਯੁਕਤ ਰਾਜ ਪ੍ਰੀਸ਼ਦ
  • ਯੂ.ਐਸ.-ਇੰਡੀਆ ਬਿਜ਼ਨਸ ਕੌਂਸਲ
  • ਵਿਲਮੇਟ ਯੂਨੀਵਰਸਿਟੀ

ਪੁਨੀਤ ਰੰਜਨ (ਜਨਮ 1961)[1][2] ਇੱਕ ਭਾਰਤੀ-ਅਮਰੀਕੀ ਵਪਾਰੀ ਹੈ ਜਿਹੜੇ 1 ਜੂਨ, 2015 ਤੋਂ ਬਹੁ-ਰਾਸ਼ਟਰੀ ਪੇਸ਼ੇਵਰ ਸੇਵਾਵਾਂ ਨੂੰ ਪ੍ਰਦਾਨ ਕਰਨ ਵਾਲੀ ਸੰਸਥਾ ਡੇਲੋਇਟ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਹੈ। ਉਹ ਡੇਲੋਇਟ ਕੰਸਲਟਿੰਗ ਐਲਐਲਪੀ ਦੇ ਚੇਅਰਮੈਨ ਅਤੇ ਸੀਈਓ ਵੀ ਰਹਿ ਚੁੱਕਿਆ ਹੈ, ਅਤੇ ਉਸਨੇ 2011 ਤੋਂ 2015 ਤੱਕ ਡੇਲੋਇਟ ਐਲਐਲਪੀ (ਸੰਯੁਕਤ ਰਾਜ) ਦੇ ਚੇਅਰਮੈਨ ਦੀ ਭੂਮਿਕਾ ਨਿਭਾਈ।

ਉਸਦੇ ਪਾਲਣ ਪੋਸ਼ਣ ਉੱਤਰੀ ਭਾਰਤ ਦੇ ਹਰਿਆਣਾ ਰਾਜ ਵਿੱਚ ਰੋਹਤਕ ਵਿੱਚ ਹੋਇਆ ਸੀ। ਅਮਰੀਕਾ ਵਿੱਚ ਓਰੇਗਨ ਦੀ ਵਿਲਮੇਟ ਯੂਨੀਵਰਸਿਟੀ ਤੋਂ ਪ੍ਰਬੰਧਨ ਵਿੱਚ ਐਮਬੀਏ ਪ੍ਰਾਪਤ ਕਰਨ ਤੋਂ ਬਾਅਦ, ਉਸਨੂੰ ਟਚ ਰੌਸ ਨਾਮਕ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਿਹੜੇ 1989 ਵਿੱਚ ਡੇਲੋਇਟ ਵਿੱਚ ਅਭੇਦ ਹੋ ਗਿਆ ਸੀ।

ਉਹ ਵਰਤਮਾਨ ਵਿੱਚ ਪੋਰਟਲੈਂਡ, ਓਰੇਗਨ ਵਿੱਚ ਰਹਿੰਦਾ ਹੈ।

ਅਰੰਭਕ ਜੀਵਨ ਅਤੇ ਸਿੱਖਿਆ

[ਸੋਧੋ]

ਉਸਦੀ ਪਰਵਰਿਸ਼ ਭਾਰਤ ਵਿੱਚ ਹਰਿਆਣੇ ਦੇ ਰੋਹਤਕ ਜ਼ਿਲ੍ਹੇ ਦੇ ਰੋਹਤਕ ਸ਼ਹਿਰ ਵਿੱਚ ਹੋਈ, ਜਿੱਥੇ ਉਸਦੇ ਪਿਤਾ ਨੇ ਇੱਕ ਇਲੈਕਟ੍ਰੀਕਲ ਸਵਿਚਗੀਅਰ ਫੈਕਟਰੀ ਸਥਾਪਿਤ ਕੀਤੀ ਸੀ।[3] ਲਗਭਗ ਸੱਤ ਸਾਲ ਦੀ ਉਮਰ ਵਿੱਚ, ਬਹਿਤਰੀਨ ਸਿੱਖਿਆ ਪ੍ਰਾਪਤ ਕਰਨ ਲਈ ਉਸਨੂੰ ਸ਼ਿਮਲਾ ਦੇ ਨੇੜੇ ਇੱਕ ਜਨਤਕ ਸਹਿ-ਵਿਦਿਅਕ ਬੋਰਡਿੰਗ ਸਕੂਲ, ਲਾਰੈਂਸ ਸਕੂਲ, ਸਨਾਵਰ ਭੇਜਿਆ ਗਿਆ ਸੀ।[3] ਜਦੋਂ ਉਹ ਲਗਭਗ ਚੌਦਾਂ ਸਾਲਾਂ ਦਾ ਸੀ, ਉਸਦੇ ਪਿਤਾ ਦੇ ਕਾਰੋਬਾਰ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਅਤੇ ਇਸ ਕਰਕੇ ਉਸਨੂੰ ਰੋਹਤਕ ਵਾਪਸ ਆਉਣ ਅਤੇ ਪਰਿਵਾਰ ਦੀ ਫੈਕਟਰੀ ਵਿੱਚ ਪਾਰਟ ਟਾਈਮ ਕੰਮ ਕਰਨ ਲਈ ਮਜਬੂਰ ਕੀਤਾ। [3]

ਉਸਨੇ ਇੱਕ ਸਥਾਨਕ ਕਾਲਜ ਵਿੱਚ ਪੜ੍ਹਾਈ ਕੀਤੀ, ਜਿੱਥੇ ਉਸਨੇ ਅਰਥ ਸ਼ਾਸਤਰ ਵਿੱਚ ਸਨਾਤਕ ਦੀ ਉਪਾਧੀ ਪ੍ਰਾਪਤ ਕੀਤੀ।[3] ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ, ਉਸਨੇ ਦਿੱਲੀ ਸਥਿਤ ਘਰੇਲੂ ਉਪਕਰਣ ਕੰਪਨੀ ਊਸ਼ਾ ਇੰਟਰਨੈਸ਼ਨਲ ਲਈ ਕੰਮ ਕੀਤਾ। 1984 ਵਿੱਚ, ਉਸਨੇ ਇੱਕ ਰੋਟਰੀ ਫਾਉਂਡੇਸ਼ਨ ਸਕਾਲਰਸ਼ਿਪ ਪ੍ਰਾਪਤ ਕੀਤੀ, ਉਸਨੂੰ ਸੰਯੁਕਤ ਰਾਜ ਵਿੱਚ ਸਲੇਮ, ਓਰੇਗਨ ਦੀ ਵਿਲਮੇਟ ਯੂਨੀਵਰਸਿਟੀ ਲਈ ਇੱਕ ਪੂਰੀ ਸਕਾਲਰਸ਼ਿਪ ਪ੍ਰਦਾਨ ਕੀਤੀ।[2][3] ਉਸਨੇ ਵਿਲੇਮੇਟ ਦੇ ਐਟਕਿੰਸਨ ਗ੍ਰੈਜੂਏਟ ਸਕੂਲ ਆਫ਼ ਮੈਨੇਜਮੈਂਟ ਤੋਂ 1986 ਵਿੱਚ ਪ੍ਰਬੰਧਨ ਵਿੱਚ ਸਨਾਤਕਉੱਤਰ ਦੀ ਉਪਾਧੀ ਪ੍ਰਾਪਤ ਕੀਤੀ।[4][5][3][6]

ਕਿੱਤਾ

[ਸੋਧੋ]

ਵਿਲਮੇਟ ਤੋਂ ਸਨਾਤਕ ਦੀ ਉਪਾਧੀ ਪ੍ਰਾਪਤ ਕਰਨ ਤੋਂ ਬਾਅਦ,1980 ਦੇ ਦਹਾਕੇ ਦੇ ਅੰਤ ਵਿੱਚ, ਟਚ ਰੌਸ ਨਾਮਕ ਕੰਪਨੀ ਨੇ ਇੱਕ ਸਥਾਨਕ ਮੈਗਜ਼ੀਨ ਵਿੱਚ ਉਸਦੀ ਜਾਣਕਾਰੀ ਵੇਖੀ ਸੀ ਅਤੇ ਉਸਨੂੰ ਕੰਪਨੀ ਵਿੱਚ ਕੰਮ ਕਰਨ ਲਈ ਬੁਲਾਇਆ। ਉਸਨੂੰ ਸ਼ੁਰੂ ਵਿੱਚ ਇੱਕ ਐਸੋਸੀਏਟ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਉਸਨੇ ਉਸ ਸਮੇਂ ਤੋਂ 32 ਸਾਲਾਂ ਲਈ ਡੇਲੋਇਟ ਵਿੱਚ ਕੰਮ ਕੀਤਾ ਹੈ।[3][7][8]

ਪੁਰਸਕਾਰ ਅਤੇ ਸਨਮਾਨ

[ਸੋਧੋ]

2017 ਵਿੱਚ, ਉਸਨੂੰ ਹਰਿਆਣਾ ਸਰਕਾਰ ਦੁਆਰਾ "ਗੌਰਵ ਸਨਮਾਨ" ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਪੁਰਸਕਾਰ ਹਰਿਆਣਾ ਤੋਂ ਬਾਹਰ ਰਹਿੰਦੇ ਹਰਿਆਣਵੀ ਮੂਲ ਦੇ ਲੋਕਾਂ ਨੂੰ ਦਿੱਤਾ ਗਿਆ।[9] ਮਈ 2019 ਵਿੱਚ, ਉਸਨੇ ਵਿਲਮੇਟ ਯੂਨੀਵਰਸਿਟੀ ਤੋਂ ਆਨਰੇਰੀ ਡਿਗਰੀ ਪ੍ਰਾਪਤ ਕੀਤੀ।[10]

ਨਿੱਜੀ ਜੀਵਨ

[ਸੋਧੋ]

ਉਹ ਪੋਰਟਲੈਂਡ, ਓਰੇਗਨ ਵਿੱਚ ਰਹਿੰਦਾ ਹੈ।[4][11] ਉਸਦਾ ਕ੍ਰਿਕੇਟ ਅਤੇ ਅਮਰੀਕੀ ਫੁਟਬਾਲ ਲਈ ਖਾਸ ਲਗਾਅ ਹੈ, ਅਤੇ ਉਹ ਵੀ ਇੱਕ ਦੌੜਾਕ ਹੈ।[12] ਉਹ ਵਿਆਹਿਆ ਹੋਇਆ ਹੈ ਅਤੇ ਉਸਦਾ ਇੱਕ ਪੁੱਤਰ ਹੈ।[1][3]

ਇਹ ਵੀ ਵੇਖੋ

[ਸੋਧੋ]
  • ਹਰਿਆਣਾ ਤੋਂ ਲੋਕਾਂ ਦੀ ਸੂਚੀ
  • ਵਿਲਮੇਟ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਦੀ ਸੂਚੀ

ਹਵਾਲੇ

[ਸੋਧੋ]
  1. 1.0 1.1 Yiu, Enoch (August 21, 2015). "How Punit Renjen became the first Asian global CEO of Deloitte". South China Morning Post. Hong Kong: SCMP Group. Retrieved February 29, 2016.
  2. 2.0 2.1 Durkin, Patrick (October 5, 2015). "Punit Renjen's remarkable journey from factory worker to Deloitte global CEO". The Australian Financial Review. Fairfax Media. Retrieved February 29, 2016.
  3. 3.0 3.1 3.2 3.3 3.4 3.5 3.6 3.7 Ghoshal, Devjyot (February 18, 2015). "How a refugee's son from a small Indian town became Deloitte Global's CEO". Quartz. Atlantic Media. Retrieved February 11, 2016.
  4. 4.0 4.1 "Punit Renjen MM'86 Named Global CEO for Deloitte". Willamette University. February 19, 2015. Retrieved March 1, 2016.
  5. Ringold, Debra (November 2009). "Atkinson News: CEO Position Goes to Willamette Alumnus". Willamette University. Retrieved March 29, 2016.
  6. "Punit Renjen: A profile of the Deloitte Global CEO". Deloitte. Retrieved February 11, 2016.
  7. "Deloitte re-elects Renjen as global CEO". Accounting Today (in ਅੰਗਰੇਜ਼ੀ). Retrieved 2019-06-04.
  8. "Punit Renjen | Deloitte Global CEO". Deloitte (in ਅੰਗਰੇਜ਼ੀ). Retrieved 2019-10-06.
  9. "Haryana Government conferred Gaurav Samman upon 19 Pravasi Haryanvis for their outstanding contributions in various fields at the first ever Pravasi Haryana Divas in Gurugram today. | Directorate of Information, Public Relations & Languages, Government of Haryana". www.prharyana.gov.in. Archived from the original on 2019-07-09. Retrieved 2019-07-09. {{cite web}}: Unknown parameter |dead-url= ignored (|url-status= suggested) (help)
  10. "Commencement speakers, honorary degrees announced". willamette.edu (in ਅੰਗਰੇਜ਼ੀ). Retrieved 2019-06-16.
  11. Spencer, Malia (February 17, 2015). "Deloitte taps Portland resident and Willamette University trustee as global CEO". Portland Business Journal. Retrieved March 1, 2016.
  12. Ghoshal, Devjyot. "How a refugee's son from a small Indian town became Deloitte Global's CEO". Quartz India (in ਅੰਗਰੇਜ਼ੀ). Retrieved 2019-07-09.