ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੋਸਾ ਇੱਕ ਦੱਖਣੀ ਭਾਰਤੀ ਪਕਵਾਨ ਹੈ। ਇਹ ਪਕਵਾਨ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਨਾਲ ਭਰਪੂਰ ਹੈ। ਡੋਸਾ ਪਕਾਇਆ ਗਿਆ ਇੱਕ ਫਲੈਟ, ਪਤਲਾ ਅਤੇ ਪੱਧਰਾ ਚਾਵਲ ਦਾ ਘੋਲ ਹੁੰਦਾ ਹੈ, ਜੋ ਕਿ ਦੱਖਣ ਭਾਰਤ ਤੋਂ ਜਨਮਿਆ ਹੈ ਅਤੇ ਇਹ ਇੱਕ ਫਰਮੈਂਟ ਘੋਲ ਤੌਂ ਬਣਾਇਆ ਜਾਂਦਾ ਹੈ। ਇਹ ਦਿੱਖ ਵਿੱਚ ਇੱਕ ਪਤਲੇ ਪੈਨਕੇਕ ਵਰਗਾ ਹੁੰਦਾ ਹੈ। ਇਸ ਦੇ ਮੁੱਖ ਤੱਤ ਚਾਵਲ, ਕਾਲੇ ਛੋਲੇ ਅਤੇ 1/8 ਚਮਚ ਲੂਣ ਹੁੰਦੇ ਹਨ, ਜੋ ਕਿ ਇੱਕ ਨਿਰਵਿਘਨ ਘੋਲ ਵਿੱਚ ਇਕੱਠੇ ਹੁੰਦੇ ਹਨ। ਡੋਸਾ ਦੱਖਣੀ ਭਾਰਤੀ ਅਤੇ ਸ੍ਰੀਲੰਕਾ ਦੇ ਤਾਮਿਲ ਆਹਾਰ ਦਾ ਇੱਕ ਖਾਸ ਹਿੱਸਾ ਹੈ, ਪਰ ਇਹ ਪਕਵਾਨ ਹੁਣ ਸਾਰੇ ਭਾਰਤੀ ਉਪ ਮਹਾਂਦੀਪ ਵਿੱਚ ਪ੍ਰਸਿੱਧ ਹੈ। ਰਵਾਇਤੀ ਤੌਰ 'ਤੇ, ਡੋਸਾ ਸਾਂਮਬਰ ਅਤੇ ਚਟਨੀ ਦੇ ਨਾਲ ਗਰਮ ਪਰੋਸਿਆ ਜਾਂਦਾ ਹੈ। ਇਸਦਾ ਇਡਲੀ ਅਤੇ ਮਸਾਲਿਆਂ ਦੇ ਪਾਊਡਰ ਦੇ ਨਾਲ ਵੀ ਸੇਵਨ ਕੀਤਾ ਜਾ ਸਕਦਾ ਹੈ। ਇਹ ਆਂਧਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਕੇਰਲ ਅਤੇ ਤੇਲੰਗਾਨਾ ਦੇ ਦੱਖਣੀ ਭਾਰਤੀ ਰਾਜਾਂ ਵਿੱਚ ਇੱਕ ਆਮ ਪਕਵਾਨ ਹੈ। ਇਹ ਭਾਰਤ ਦੇ ਹੋਰ ਭਾਗਾਂ, ਅਤੇ ਸ੍ਰੀ ਲੰਕਾ, ਮਾਰੀਸੀਅਸ, ਮਿਆਂਮਾਰ, ਨੇਪਾਲ, ਬੰਗਲਾਦੇਸ਼, ਮਲੇਸ਼ੀਆ ਅਤੇ ਸਿੰਗਾਪੁਰ ਵਰਗੇ ਹੋਰ ਦੇਸ਼ਾਂ ਵਿੱਚ ਵੀ ਬੜਾ ਪਸੰਦੀਦਾ ਹੈ।