ਢਾਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
A Dhadi Jatha
ਇਕ ਢਾਡੀ ਜਥਾ ਆਪਣੀ ਪੇਸ਼ਕਾਰੀ ਦੌਰਾਨ

ਢਾਡੀ (ਜਾਂ ਢਾਢੀ) ਉਹ ਇਨਸਾਨ ਹੁੰਦਾ ਹੈ ਜੋ ਢੱਡ ਵਜਾ ਕੇ ਵਾਰਾਂ ਜਾਂ ਜਸ ਗਾਉਂਦਾ ਹੈ।[੧][੨][੩] ਆਮ ਤੌਰ ’ਤੇ ਢੱਡ ਦੇ ਨਾਲ਼ ਸਾਰੰਗੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ।[੪] ਢਾਡੀ ਸਿੱਖ ਗੁਰੂਆਂ ਦੇ ਸਮੇਂ ਹੋਂਦ ਵਿੱਚ ਆਈ ਗਵੱਈਆਂ ਦੀ ਇੱਕ ਵੱਖਰੀ ਟੋਲੀ ਹਨ।[੨][੪][੫][੬] ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ਢਾਡੀ ਦੇ ਹਿੱਜੇ ਢਾਢੀ ਹਨ ਅਤੇ ਦੱਸਿਆ ਗਿਆ ਹੈ ਕਿ ਢੱਡ ਵਜਾ ਕੇ ਵਾਰਾਂ ਜਾਂ ਜਸ ਗਾਉਣ ਵਾਲ਼ੇ ਨੂੰ ਢਾਢੀ ਆਖਦੇ ਹਨ[੧][੩] ਪਰ ਅੱਜ-ਕੱਲ੍ਹ ਢਾਡੀ ਵੀ ਆਮ ਵਰਤਿਆ ਜਾਂਦਾ ਹੈ।

ਇਕ ਲੰਬੇ ਇਤਿਹਾਸ ਤੋਂ ਬਾਅਦ ਢਾਡੀ ਸਿੱਖ ਅਤੇ ਪੰਜਾਬੀ ਸੰਗੀਤ ਦੇ ਪੂਰਕ ਬਣਦੇ ਹੋਏ ਇਸਦਾ ਅਹਿਮ ਹਿੱਸਾ ਬਣ ਚੁੱਕੇ ਹਨ। ਇਸ ਕਲਾ ਦਾ ਦਾਇਰਾ ਹੁਣ ਕਾਫ਼ੀ ਵੱਡਾ ਹੋ ਚੁੱਕਾ ਹੈ ਜਿਸ ਵਿੱਚ ਧਾਰਮਕ ਰਚਨਾਵਾਂ ਤੋਂ ਬਿਨਾਂ ਲੋਕ ਅਤੇ ਜੰਗੀ ਨਾਇਕਾਂ ਦੀ ਦਲੇਰੀ ਦੇ ਕਿੱਸੇ, ਲੋਕ-ਗਾਥਾਵਾਂ, ਪ੍ਰੀਤ ਕਹਾਣੀਆਂ, ਇਤਿਹਾਸ ਅਤੇ ਇਸ਼ਕ ਆਦਿ ਵਿਸ਼ੇ ਵੀ ਜੁੜ ਗਏ ਹਨ।[੫][੬]

ਮਤਲਬ[ਸੋਧੋ]

ਲਫ਼ਜ਼ ਢਾਢੀ ਨਿਮਰਤਾ ਦੇ ਅਰਥ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰ ਆਇਆ ਹੈ। ਆਪਣੀਆਂ ਲਿਖਤਾਂ ਵਿੱਚ ਬਾਬਾ ਨਾਨਕ ਆਪਣੇ ਆਪ ਨੂੰ ਰੱਬ ਦਾ ਢਾਢੀ ਆਖਦੇ ਹਨ।[੫][੬] ਇਸ ਲਫ਼ਜ਼ ਦੀ ਵਰਤੋਂ ਤੀਜੇ, ਚੌਥੇ ਅਤੇ ਪੰਜਵੇਂ ਸਿੱਖ ਗੁਰੂ ਅਤੇ ਭਗਤ ਨਾਮਦੇਵ ਦੀਆਂ ਲਿਖਤਾਂ ਵਿੱਚ ਵੀ ਮਿਲਦੀ ਹੈ।[੫] ਅੰਗਰੇਜ਼ੀ ਵਿੱਚ ਇਸਦਾ ਤਰਜਮਾ minstrel ਅਤੇ bard ਦੇ ਤੌਰ ’ਤੇ ਕੀਤਾ ਜਾਂਦਾ ਹੈ।

ਇਤਿਹਾਸ[ਸੋਧੋ]

ਢਾਡੀਆਂ ਜਾਂ ਢਾਡੀ ਕਲਾ ਦਾ ਇਤਿਹਾਸ ਸੈਂਕੜੇ ਸਾਲਾਂ ਦਾ ਹੈ। ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ ਨੇ ਢਾਡੀ ਕਲਾ ਦੀ ਉੱਨਤੀ ਅਤੇ ਇਸਨੂੰ ਫੈਲਾਉਣ ਲਈ ਕੰਮ ਕੀਤੇ[੬][੭] ਅਤੇ ਇਸਨੂੰ ਜ਼ਿਮੀਂਦਾਰਾਂ ਦੀਆਂ ਸਿਫ਼ਤਾਂ ਗਾਉਣ ਦੀ ਥਾਂ ਰੱਬ ਦੀ ਸਿਫ਼ਤ ਗਾਉਣ ਵੱਲ ਮੋੜਿਆ।[੫] ਮੁੱਖ ਤੌਰ ’ਤੇ ਢਾਡੀ ਛੇਵੇਂ ਸਿੱਖ ਗੁਰੂ ਸਮੇਂ ਉੱਨਤ ਹੋਏ ਜਿਨ੍ਹਾਂ ਨੇ ਅਕਾਲ ਤਖ਼ਤ ਕਾਇਮ ਕੀਤਾ ਅਤੇ ਗੁਰਬਾਣੀ ਗਾਉਣ ਲਈ ਢਾਡੀ ਲਾਏ।[੬][੮] ਬਾਅਦ ਵਿੱਚ ਢਾਡੀ ਕਲਾ ਦੇ ਫੈਲਾਓ ਨਾਲ਼ ਜੋਧਿਆਂ ਦੀਆਂ ਵਾਰਾਂ ਵੀ ਗਾਈਆਂ ਜਾਣ ਲੱਗੀਆਂ।

ਉਸ ਵੇਲ਼ੇ ਨੀਵੀਂ ਜ਼ਾਤ ਦੇ ਲੋਕ, ਮਿਰਾਸੀ, ਹੀ ਗਾਇਆ ਕਰਦੇ ਸਨ ਕਿਉਂਕਿ ਉੱਚੀਆਂ ਜ਼ਾਤਾਂ ਵਿੱਚ ਗਾਉਣ ਨੂੰ ਚੰਗਾ ਕੰਮ ਨਹੀਂ ਸੀ ਸਮਝਿਆ ਜਾਂਦਾ। ਮਿਰਾਸੀ ਮੁਸਲਮਾਨ ਸਨ ਜਿਸ ਕਰਕੇ ਢਾਡੀ ਕਲਾ ਸਿਰਫ਼ ਕਿਸੇ ਖ਼ਾਸ ਧਰਮ ਤੱਕ ਬੱਝੀ ਨਹੀਂ ਰਹੀ।[੬]

ਛੇਵੇਂ ਸਿੱਖ ਗੁਰੂ ਨੇ ਇਸ ਕਲਾ ਨੂੰ ਉੱਨਤ ਕੀਤਾ ਅਤੇ ਇਸਦੇ ਦਾਇਰੇ ਨੂੰ ਵੀ ਵਧਾਇਆ।[੨][੪][੯] ਹੁਣ ਗੁਰਬਾਣੀ ਦੇ ਨਾਲ਼-ਨਾਲ਼ ਇਸ ਵਿੱਚ ਨਾਇਕਾਂ ਦੀ ਬਹਾਦਰੀ ਅਤੇ ਦਲੇਰੀ ਦੇ ਕਿੱਸੇ ਆਦਿ ਵਿਸ਼ੇ ਵੀ ਸ਼ਾਮਲ ਹੋ ਗਏ।[੨][੬] ਉਸ ਵੇਲ਼ੇ ਦੇ ਦੋ ਢਾਡੀ, ਭਾਈ ਨੱਥਾ ਅਤੇ ਭਾਈ ਅਬਦੁੱਲਾ[੫][੭][੯] ਅੱਜ ਵੀ ਆਦਰ ਨਾਲ਼ ਯਾਦ ਕੀਤੇ ਜਾਂਦੇ ਹਨ। ਭਾਈ ਅਬਦੁੱਲਾ ਵਧੀਆ ਕਵੀ ਸਨ ਆਪਣੀਆਂ ਲਿਖੀਆਂ ਰਚਨਾਵਾਂ ਵੀ ਗਾਇਆ ਕਰਦੇ ਸਨ।

ਢਾਡੀ ਜਥਾ[ਸੋਧੋ]

Dhadi Jatha of Des Raj
ਦੇਸ ਰਾਜ ਦੇ ਢਾਡੀ ਜਥੇ ਦੀ ਇੱਕ ਪੇਸ਼ਕਾਰੀ

ਜਥਾ ਦਾ ਮਤਲਬ ਹੈ ਇੱਕ ਟੋਲਾ ਜਾਂ ਗਰੁੱਪ। ਸੋ ਢਾਡੀ ਗਾਇਕਾਂ ਦੇ ਟੋਲੇ ਨੂੰ ਢਾਡੀ ਜਥਾ ਆਖਦੇ ਹਨ ਜਿਸ ਵਿੱਚ ਆਮ ਤੌਰ ’ਤੇ ਤਿੰਨ ਜਾਂ ਚਾਰ ਢਾਡੀ ਹੁੰਦੇ ਹਨ: ਇੱਕ ਸਾਰੰਗੀ ਮਾਸਟਰ, ਦੋ ਢੱਡ ਵਾਲ਼ੇ ਅਤੇ ਇੱਕ ਬੁਲਾਰਾ ਜੋ ਵਾਰ ਜਾਂ ਕਿੱਸੇ ਬਾਰੇ ਜਾਣਕਾਰੀ ਦਿੰਦਾ ਹੋਇਆ ਆਮ ਸ਼ਬਦਾਂ ਵਿੱਚ ਬੋਲਦਾ ਹੈ।[੫] ਢਾਡੀ ਜਥੇ ਆਮ ਤੌਰ ’ਤੇ ਜਥੇ ਦੇ ਮੋਹਰੀ ਜਾਂ ਮੁਖੀ ਦੇ ਨਾਂ ਨਾਲ਼ ਜਾਣੇ ਜਾਂਦੇ ਹਨ ਜਿਵੇਂ ਕਿ ਗੁਰਬਖ਼ਸ਼ ਸਿੰਘ ਅਲਬੇਲਾ ਦਾ ਢਾਡੀ ਜਥਾ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. ੧.੦ ੧.੧ ਨਾਭਾ, ਕਾਨ੍ਹ ਸਿੰਘ (੧੯੩੦ (ਪਹਿਲਾ ਐਡੀਸ਼ਨ)). ਗੁਰਸ਼ਬਦ ਰਤਨਾਕਰ ਮਹਾਨ ਕੋਸ਼. ਅੰਮ੍ਰਿਤਸਰ: ਭਾਈ ਚਤਰ ਸਿੰਘ, ਜੀਵਨ ਸਿੰਘ (ਬਾਅਦ ਵਾਲ਼ਾ ਐਡੀਸ਼ਨ). 
  2. ੨.੦ ੨.੧ ੨.੨ ੨.੩ ਥੂਹੀ, ਹਰਦਿਆਲ (੨੦੦੮). ਪੰਜਾਬੀ ਲੋਕ ਢਾਡੀ ਕਲਾ. ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮੀਟਡ. ISBN 9788171424849. 
  3. ੩.੦ ੩.੧ "‘Dhadhis’ add zing to poll campaign". ਅੰਗਰੇਜ਼ੀ ਖ਼ਬਰ. ਦ ਟ੍ਰਿਬਿਊਨ (ਬੱਸੀ ਪਠਾਣਾਂ). ਜਨਵਰੀ ੫, ੨੦੧੨. http://www.tribuneindia.com/2012/20120105/punjab.htm. Retrieved on ਨਵੰਬਰ ੪, ੨੦੧੨. 
  4. ੪.੦ ੪.੧ ੪.੨ ਨਿਝਵਾਨ, ਮਾਈਕਲ (੨੦੦੬). Dhadi Darbar. ਯੂਨਾਈਟਿਡ ਕਿੰਗਡਮ: ਔਕਸਫ਼ੋਰਡ ਯੂਨੀਵਰਸਿਟੀ ਪ੍ਰੈਸ. pp. ੨੮੬. ISBN 9780195679670. 
  5. ੫.੦ ੫.੧ ੫.੨ ੫.੩ ੫.੪ ੫.੫ ੫.੬ "Importance of Dhadi tradition". eSikhs.com. http://www.esikhs.com/articles/dhadi_tradition.htm. Retrieved on ਨਵੰਬਰ ੪, ੨੦੧੨. 
  6. ੬.੦ ੬.੧ ੬.੨ ੬.੩ ੬.੪ ੬.੫ ੬.੬ "DHADHIS". Sikh-Heritage.co.uk. http://www.sikh-heritage.co.uk/arts/musicPunjab/Music%20of%20Punjab.htm. Retrieved on ਨਵੰਬਰ ੪, ੨੦੧੨. 
  7. ੭.੦ ੭.੧ "About Giani Sant Singh Paras". GianiSantSinghParas.com. http://gianisantsinghparas.com/about.php. Retrieved on ਨਵੰਬਰ ੪, ੨੦੧੨. 
  8. "DHAD". Chandrakantha.com. http://chandrakantha.com/articles/indian_music/dhad.html. Retrieved on ਨਵੰਬਰ ੪, ੨੦੧੨. 
  9. ੯.੦ ੯.੧ ਭੌਰਾ, ਅਸ਼ੋਕ (੧੯੯੧). Panjab De Dhadi. ਯੂਨੀਵਰਸਿਟੀ ਆੱਫ਼ ਕੈਲੇਫ਼ੋਰਨੀਆ. pp. ੮੦.