ਢੋਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਢੋਲਾ ਲੋਕ ਸ਼ਾਇਰੀ ਦੀ ਉਹ ਸਿਨਫ਼ ਹੈ ਜਿਹੜੀ ਸਾਰੇ ਪੰਜਾਬ ਵਿਚ ਮਕਬੂਲ ਹੈ। ਇਹ ਕਦੀਮ ਸਿਨਫ਼ ਸਦੀਆਂ ਦਾ ਪੈਂਡਾ ਮੁਕਾਉਂਦੀ ਹੋਈ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਾਈਂ ਸੀਨਾ ਬਸੀਨਾ ਲੱਗੀ ਆਉਂਦੀ ਹੈ। ਹਰ ਜੂਆ ਤੇ ਹਰ ਲਹਿਜੇ ਦੇ ਲੋਕ ਢੋਲਾ ਬੜੇ ਸ਼ੌਕ ਨਾਲ਼ ਸੁਣਦੇ ਸੁਣਾਂਦੇ ਹਨ। ਪਰ ਰਾਵੀ ਤੇ ਝਨਾਂ ਦੇ ਦੁਆਬੇ ਵਿਚ ਇਹ ਸਿਨਫ਼ ਚੋਖੀ ਪਸੰਦ ਕੀਤੀ ਜਾਂਦੀ ਹੈ। ਚੋਖੇ ਢੋਲੇ ਬਾਰਾਂ ਦੇ ਇਲਾਕੇ ਵਿਚ ਬੋਲੇ ਜਾਂਦੇ ਹਨ। ਸੱਚੀ ਗੱਲ ਤਾਂ ਇਹ ਹੈ ਬਈ ਦਰਿਆਵਾਂ ਦਾ ਨੇੜ ਸ਼ੁਰੂ ਤੋਂ ਤਹਿਜ਼ੀਬ ਤੇ ਸਕਾਫ਼ਤ ਦਾ ਗੜ੍ਹ ਰਿਹਾ ਹੈ। ਜਿਵੇਂ ਦਰਿਆਵਾਂ ਵਿਚ ਜ਼ੋਰ ਤੇ ਰਵਾਨੀ ਹੁੰਦੀ ਹੈ, ਉਂਜੇ ਢੋਲਿਆਂ ਵਿਚ ਵੀ ਜ਼ੋਰ ਤੇ ਰਵਾਨੀ ਵੇਖਣ ਵਿਚ ਆਉਂਦੀ ਹੈ। ਇੰਜ ਸਿੰਧ ਦਰਿਆ ਵਾਂਗੂੰ ਰਾਵੀ ਦੇ ਇਲਾਕੇ ਨੇ ਵੀ ਸੋਹਣੀ ਤਹਿਜ਼ੀਬ ਨੂੰ ਜਨਮ ਦਿੱਤਾ ਹੈ।

ਇਲਾਕੇ[ਸੋਧੋ]

ਢੋਲਾ ਝੰਗ,ਹਾਫ਼ਿਜ਼ਾਬਾਦ ਸ਼ੇਖ਼ੁ ਪੁਰਾ, ਸਾਹੀਵਾਲ, ਫ਼ੈਸਲਾਬਾਦ, ਸਰਗੋਧਾ, ਮੀਆਂਵਾਲੀ, ਟੋਭਾ ਟੇਕ ਸਿੰਘ, ਮੁਜ਼ੱਫ਼ਰਗੜ੍ਹ ਤੇ ਮੁਲਤਾਨ ਦੇ ਇਲਾਕਿਆਂ ਵਿਚ ਆਪਣੀ ਪਛਾਣ ਬਣਾ ਚੁੱਕਿਆ ਹੈ।

ਮੁੱਢ[ਸੋਧੋ]

ਕੁੱਝ ਲੇਖਕ ਢੋਲੇ ਦੀ ਨਿਸਬਤ ਲੋਕ ਦਾਸਤਾਨ ਢੋਲ ਸੰਮੀ ਤੇ ਮਾਰੂ ਢੋਲ ਨਾਲ਼ ਜੋੜਦੇ ਹਨ। ਕੁਝ ਇੱਕ ਦਾ ਖ਼ਿਆਲ ਹੈ ਭਈ ਢੋਲਾ ਪ੍ਰਾਚੀਨ ਸਾਨ੍ਹ ਢੋਲ ਵਿਚੋਂ ਨਿਕਲਿਆ ਹੈ। ਪੰਜਾਬੀ ਖੋਜਕਾਰ ਹੈ ਡੀ ਏਜ਼ਾਜ਼ ਹੋਰਾਂ ਦੀ ਖੋਜ ਮੁਤਾਬਿਕ ਢੋਲੇ ਬਾਰੇ ਉਪਰ ਦੱਸਿਆ ਦਰੁਸਤ ਨਹੀਂ। ਉਨ੍ਹਾਂ ਦੀ ਖੋਜ ਮੁਤਾਬਿਕ ਬੁਨਿਆਦੀ ਲਫ਼ਜ਼ ਢੋਲ ਹੈ। ਗੱਲ ਵਿਚ ਲਟਕਾਉਣ ਵਾਲੇ ਇਕ ਜ਼ੇਵਰ ਨੂੰ ਵੀ ਢੋਲਣਾ ਆਖਦੇ ਹਨ। ਪੁਰਾਣੇ ਸਮਿਆਂ ਵਿਚ ਲੋਕ ਤਵੀਤ ਵਗ਼ੈਰਾ ਢੋਲਣੇ ਵਿਚ ਮੜ੍ਹਾ ਕੇ ਗਲ ਵਿਚ ਪਾ ਲੈਂਦੇ ਸਨ। ਢੋਲ ਤੋਂ ਢੋਲਾ, ਢੋਲਣ, ਢੋਲਣਾ, ਢੋਲੋ ਯਾਰ ਤੇ ਢੋਲੋ ਮਾਹੀ ਵਰਗੇ ਲਫ਼ਜ਼ ਮਹਿਬੂਬ ਦੇ ਮਾਅਨਿਆਂ ਵਿਚ ਵਰਤੀਂਦੇ ਸਨ। ਢੋਲਾ ਢੋਲ ਉਹ ਮਹਿਬੂਬ ਤੇ ਪਿਆਰੀ ਸ਼ੈ ਹੈ ਜਿਸ ਨੂੰ ਅੱਖੀਆਂ ਦੇ ਸਾਹਮਣੇ ਤੇ ਸੀਨੇ ਦੇ ਨਾਲ਼ ਲਾ ਕੇ ਰੱਖਿਆ ਜਾਵੇ। ਜੇ ਕਦਾਈਂ ਅੱਖੀਓਂ ਉਹਲੇ ਤੇ ਕੋਲ਼ੋਂ ਦੂਰ ਹੋ ਜਾਵੇ ਤਾਂ ਬੰਦਾ ਹਿਜਰ ਫ਼ਿਰਾਕ ਤੇ ਬਿਰਹੋਂ ਤੋਂ ਘਾਬਰ ਕੇ ਮਰਨ ਲੱਗ ਪਵੇ। ਵਿਛੋੜੇ, ਉਦਰੇਵੇਂ ਅਤੇ ਚਿੰਤਾ ਤੋਂ ਤੰਗ ਆ ਕੇ ਜਿਹੜੀ ਸੱਦ ਮਹਿਬੂਬ ਨੂੰ ਮਾਰੀ ਜਾਂਦੀ ਹੈ ਉਹਨੂੰ ਢੋਲਾ ਆਂਹਦੇ ਹਨ। ਹਰ ਬੰਦੇ ਦਾ ਈ ਢੋਲਾ ਵਿਛੜਿਆ ਤੇ ਖੜੀਜਿਆ ਹੋਇਆ ਹੈ। ਤੇ ਹਰ ਬੰਦਾ ਆਪਣੇ ਈ ਢੋਲੇ ਨੂੰ ਨਿਵੇਕਲੇ ਤੇ ਵੱਖਰੇ ਰੰਗ ਵਿਚ ਸੱਦ ਮਾਰਦਾ ਹੈ।

ਡੀ ਏਜ਼ਾਜ਼ ਹੋਰਾਂ ਦੀ ਖੋਜ ਮੁਤਾਬਿਕ ਢੋਲਾ ਅੱਜ ਤੋਂ ਦੋ ਸੌ ਵਰ੍ਹੇ ਪਹਿਲਾਂ ਹੋਂਦ ਵਿਚ ਆਇਆ। ਅੱਜ ਤੋਂ ਸੌ ਵਰ੍ਹੇ ਪਵੰਦ ਜੰਮਣ ਆਲੇ ਇੱਕ ਫ਼ਕੀਰ ਸ਼ਾਇਰ ਮੀਆਂ ਮੁਰਾਦ ਦੇ ਢੋਲੇ ਮਿਲਦੇ ਹਨ ਇਨ੍ਹਾਂ ਤੋਂ ਉਡੀਕ ਹੋਰ ਸ਼ਾਇਰ ਮੀਆਂ ਰਾਜਾ ਹੋਇਆ ਹੈ। ਜਿਹਨੇ ਢੋਲਿਆਂ ਨੂੰ ਬਾਕਾਇਦਾ ਸ਼ਾਇਰੀ ਦਾ ਰੰਗ ਦਿੱਤਾ। ਢੋਲੇ ਦਾ ਲਿਖਿਆਰ ਕੋਈ ਪੜ੍ਹਿਆ ਲਿਖਿਆ ਬੰਦਾ ਨਹੀਂ ਹੁੰਦਾ। ਤੇ ਨਾ ਈ ਇਹਦੇ ਤੇ ਕਿਸੇ ਇੱਕ ਬੰਦੇ ਦੀ ਛਾਪ ਹੁੰਦੀ ਹੈ।

ਢੋਲਾ ਗਾਉਣਾ[ਸੋਧੋ]

ਕੁੱਝ ਲੋਕਾਂ ਦਾ ਖ਼ਿਆਲ ਹੈ ਭਈ ਢੋਲਾ ਢੋਲ ਯਾ ਦੂਜੇ ਸਾਜ਼ਾਂ ਤੇ ਗਾਇਆ ਜਾਂਦਾ ਹੈ। ਹੈ। ਡੀ ਏਜ਼ਾਜ਼ ਹੋਰੀ ਏਸ ਗੱਲ ਨੂੰ ਨਹੀਂ ਮੰਨਦੇ। ਉਨ੍ਹਾਂ ਦੇ ਲਿਖਣ ਮੂਜਬ: ’’ਢੋਲੇ ਦੀ ਵੱਡੀ ਖ਼ੂਬੀ ਉਸ ਦਾ ਵਿਸ਼ੇਗਤ ਪਸਾਰ ਹੈ। ਢੋਲਾ ਇਕ ਗੀਤ ਵੀ ਹੈ ਤੇ ਇਹਨੂੰ ਗੀਤ ਵਜੋਂ ਤਾਂ ਗਾਇਆ ਜਾ ਸਕਦਾ ਹੈ ਪਰ ਰਜ਼ਮੀਆ, ਮਾਰਫ਼ਤ ਤੇ ਦਾਸਤਾਨਿ ਢੋਲੇ ਨਹੀਂ ਗਾਏ ਜਾਂਦੇ। ਇਹ ਤਾਂ ਪਿੰਡ ਦੀਆਂ ਬੋਹੜਾਂ ਥੱਲੇ ਸਿਆਲ਼ ਦੀਆਂ ਰਾਤਾਂ ਵਿਚ ਧੂਣੀਆਂ ਮਚਾ ਕੇ ਲੋਕ ਬਹਿ ਜਾਂਦੇ ਹਨ ਤੇ ਢੋਲਈ ਸੋਟੇ ਦੀ ਟੇਕ ਤੇ ਤਹਿਤ ਅਲ ਲਫ਼ਜ਼ ਉਤਲਾ ਪੂਰ ਤੇ ਰਗੀ ਤਿੰਨਾਂ ਤਰੀਕਿਆਂ ਵਿਚ ਸੁਣਾਂਦਾ ਹੈ।

ਵੰਨਗੀਆਂ[ਸੋਧੋ]

ਮਾਰਫ਼ਤ ਦੇ ਢੋਲੇ[ਸੋਧੋ]

ਘੂਕ ਵੇ ਸੋਹਣਾ ਰੰਗਲਾ ਚਰਖ਼ਾ

ਤੈਨੂੰ ਕੱਲ ਲਵਾਵਾਂ ਕੇ ਕੋਕੇ

ਦੇਵਾਂ ਲੱਖ ਸ਼੍ਰੇਣੀਆਂ ਜਿਹੜਾ

ਤੈਨੂੰ ਉਖੜੇ ਪਏ ਨੂੰ ਠੋਕੇ

ਹੱਥੀ ਤੇਰੀ ਨੂੰ ਗੇੜੇ ਅਮਰਦੇ ਨੇਂ

ਦੀਗਰ ਲੱਠ ਵੀ ਤੇਰੀ ਭੱਜ ਕੇ ਹੋਣਾ ਹੈ ਟੋਟੇ

ਜਿਨ੍ਹਾਂ ਕੱਤਿਆ ਨਾਲ਼ ਯਕੀਨ ਦੇ

ਉਹ ਉਠੀਆਂ ਭਰ ਪਿੜ ਵੱਟੇ

ਮੀਆਂ ਮਰ ਦਾਦ ਆਹੰਦਾ ਹੈ ਜਿਹੜੀਆਂ ਸੁੱਤਿਆਂ ਰਹਿ ਗਈਆਂ

ਉਹ ਲੰਮੇ ਵਿਹਣ ਖਾਂਦੀਆਂ ਗਈਆਂ ਨੀ ਗੋਤੇ

ਵਿਛੋੜੇ, ਉਦਰੇਵੇਂ ਤੇ ਹੁਸਟਰੀਵੀਂ ਦਾ ਰੰਗ[ਸੋਧੋ]

ਬੁੱਤ ਬਨੋਟਿਆ ਤੇਰਾ ਟਾਂਗੂ ਹੈ ਕਿਹਾ

ਇਹਦੇ ਕੋਈ ਸੱਦ ਮਰੀਂਦਾ ਹੈ ਸਾਡੇ ਸੱਜਣਾਂ ਜਹਿਆ

ਇੱਕ ਹੋਰ ਵੀ ਮਾਰੇਂ ਢੋਲ ਮਨਜ਼ੋਰਿਆ

ਅਗਲਾ ਵੀ ਮਨ ਸਾਡੇ ਤੇ ਹੈ ਰਿਹਾ

ਇਥੋਂ ਜੇ ਮੇਰਾ ਸੱਜਣ ਲੰਘ ਪਵੀ

ਉਹਨੂੰ ਦੇਵੀਂ ਚਾ ਹਿੱਕ ਸੁਨਿਹਾ

ਆਖਣ ਬਿਰਹੋਂ ਤੇਰੇ ਮਾਰ ਮੁਕਾਇਆ ਏ

ਜਿਵੇਂ ਪਟ ਨੂੰ ਖਾ ਜਾਂਦਾ ਹੈ ਲਹੀਆ

ਰਜ਼ਮੀਆ ਰੰਗ[ਸੋਧੋ]

ਕਾਲ਼ ਬੁਲੀਂਦੀ ਹੈ ਨਾਰਦ ਚਾ ਬੱਧਾ ਹੈ ਢਾਣਾ

ਲੰਦਨੋਂ ਚੜ੍ਹਿਆ ਹੈ ਅੰਗਰੇਜ਼ ਬਰਕਲੀ ਸਿੱਧਾ ਵਿਚ ਪੰਜਾਬ ਦੇ ਧਾਣਾ

ਚੜ੍ਹਦੇ ਨੂੰ ਮਾਂ ਮੱਤੀਂ ਦੇਵੇ ਆਖੇ ਤੂੰ ਵਗਿਆ ਜਾਣਾ ਐਂ

ਵਿਚ ਪੰਜਾਬ ਦੇ, ਜਾਵੇਂ ਹੋ ਸਿਆਣਾ

ਸਾਰੀਆਂ ਕੌਮਾਂ ਦਾ ਸਰਦਾਰ ਰਾਏ ਅਹਿਮਦ ਖ਼ਾਂ ਖਰਲ ਹਈ

ਉਹਨਦਾ ਸੁੱਚਾ ਹਈ ਪੁੱਟਿਆ ਤੇ ਤਾਣਾ

ਦਾਸਤਾਨਿ ਰੰਗ[ਸੋਧੋ]

ਇਹ ਵੰਨਗੀ ਲੋਕ ਦਾਸਤਾਨ ਸੋਹਣਾ ਜ਼ੇਨੀ ਵਿਚੋਂ ਲਈ ਗਈ ਹੈ।

ਅਲਫ਼ ਅੱਲ੍ਹਾ ਨੂੰ ਕਰ ਯਾਦ ਹਮੇਸ਼ਾ, ਕੰਮ ਡਿੱਠਾ ਹੈ ਜਹਨਦੀ ਕੁਦਰਤ ਬੇਪਰਵਾਹੀ ਦਾ।

ਜ਼ੇਨੀ ਸੁੱਚੇ ਬਹਿ ਦਲੀਲਾਂ, ਬਹਿ ਕੇ ਸੋਚਦੀ ਹੈ ਸੋਚ ਦਨਾਈ ਦਾ।

ਆਖੇ ਮੈਂ ਬੂਟਿਆਂ ਸਭ ਨਿਤਾਰਾਂ, ਜੇ ਮੇਰੀ ਹੱਥੀਂ ਆ ਜਾਵੇ ਥੈਲਾ, ਏਸ ਬੁਢੜੇ ਲੁੱਚ ਸੋਦਾਈ ਦਾ।

ਜੋਗੀ ਕੜ ਬੂੰਦੇ ਹਨ ਮੰਗਣ ਤੇ ਪੁੰਨਣ ਉਨ੍ਹਾਂ ਦਾ ਹਨਦਾਨ ਹੈ ਹਰਦਮ ਕੰਮ ਗਦਾਈ ਦਾ।

ਜ਼ੇਨੀ ਕੋਲ਼ ਜਗਨ ਨਾਥ ਦੇ ਜਾਵੇ, ਓਥੇ ਸਿਰ ਨਵਾਵੇ ਨਾਲੇ ਪਈ ਕਰਦੀ ਹੈ ਸ਼ਰਮ ਨਿਵਾਈ ਦਾ।

ਤੁਰਕੇ ਹੋਏ ਚੰਮ ਨੂੰ ਪਈ ਭਰੇ ਮੁਠੀਂ, ਇਹ ਹਾਲ ਈ ਇਸ਼ਕੇ ਮਾਹੀ ਦਾ।

ਜਗਨ ਨਾਥ ਨਸ਼ਈ ਕਦੀਮੀ ਵਿਚ ਪੀਕਾਂ ਦੇ ਆਇਆ, ਆਖੇ ਜ਼ੀਨੀਏ ਭੁੱਖਾ ਦੇ ਹੁੱਕਾ ਤਿਥੇ ਹੋ ਗਿਆ ਈ ਫ਼ਜ਼ਲ ਇਲਾਹੀ ਦਾ।

ਜ਼ੇਨੀ ਹੁੱਕਾ ਚਾ ਭਕਭਾਿਆ ਅੱਗੇ ਬੁਢੜੇ ਦੇ ਆਨ ਠਰ ਈਆ, ਬੁਢੜੇ ਸੂਟ ਚਾ ਲਗਾਇਆ ਉਹਨੂੰ ਨਸ਼ਾ ਗਿਆ ਈ ਚੜ੍ਹ ਗਭਰਾਈ ਦਾ।

ਜ਼ੇਨੀ ਅਪੜੀ ਹਈ ਥੈਲੇ ਤੇ ਜਿਵੇਂ ਹੁਨਦਾਏ ਬੱਕਰੇ ਤੇ ਝੱਟ ਕਸਾਈ ਦਾ।

ਬੂਟਿਆਂ ਸਭ ਨਤਾਰੀਆਂ, ਜਿਹੜਾ ਦਾਰੂ ਹਾ ਲਾਇਕ ਦਵਾਈ ਦਾ।

ਚੁਰਕੀ ਜਈ ਸੁਰ ਜਗਨ ਨਾਥ ਨੂੰ ਲੱਗੀ, ਮਾਰੇ ਹੱਥ ਥੈਲੇ, ਆਖੇ ਸਿਰੇ ਦੁਪਹਿਰੀਂ ਲੁੱਟਿਆ ਗਿਆ ਹੈ ਹਟ ਹਲਵਾਈ ਦਾ।

ਆਖੇ ਮੇਰੀਆਂ ਬੂਟਿਆਂ ਕੱਢ ਲਏ ਗਈ ਜ਼ੇਨੀ, ਜਿਹੜੇ ਦਿਹਨਾ ਦੀ ਜੰਮੀ ਏ, ਉਸੇ ਦਿਹਨਾ ਦਾ ਪਈ ਕਰਦੀ ਹੈ ਕੰਮ ਕੜਮਿਆਈ ਦਾ।

ਜ਼ੇਨੀ ਆਖੇ ਹੌਲੀ ਬੋਲ ਉਹ ਪ੍ਰਾਣੀਆ। ਰੱਛਾ, ਤੈਨੂੰ ਅੱਗੇ ਕਿਸੇ ਨਹੀਂ ਸਿਖਾਇਆ ਈ ਵੱਲ ਨਚਾਈ ਦਾ।

ਬੁਢੜੇ ਡੰਗੋਰ ਵਗਾਇਆ ਜ਼ੇਨੀ ਝੱਲਿਆ ਆਖੇ ਮਰ ਜਾਵੇ ਬੇ ਈਮਾਨਾ, ਸੁਨਾਲਾ ਸ਼ਰਮ ਜਾਵੀ ਆਪਦੀ ਜਾਈਦਾ

ਬੁਢੜੇ ਦੂਈ ਵਾਰ ਡੰਗੋਰ ਵਗਾਇਆ, ਜ਼ੇਨੀ ਲੱਕ ਤੋਂ ਫੜਕੇ ਜ਼ਮੀਨ ਤੇ ਮਾਰਿਆ, ਮਕਾਂ ਨਾਲ਼ ਪਸਲੀਆਂ ਅੰਦਰ ਚਾਕੀਤਿਆਂ ਚੰਗਾ ਜਾਂਦੀ ਹਈ ਕਸਬ ਕਟਾਈ ਦਾ।

ਕਿਨ੍ਹੀ ਤੇ ਲੱਤ ਚਾ ਦਿੱਤੀ ਖੁਲ੍ਹੀਆਂ ਨਾਲ਼ ਮੂੰਹ ਉਡਾਇਆ, ਜਿਵੇਂ ਮੀਂਹ ਪਾਉਂਦਾ ਈ ਲੋਹਾ ਲਵਾਈ ਦਾ।

ਬੁਢੜੇ ਦੀ ਲੁੱਟ ਤੋਂ ਫੜ ਕੇ ਸਾਰੇ ਵਿਹੜੇ ਵਿਚ ਭਨਵਾਇਆ ਚਨਗਾਰਾ ਇੱਕ ਸੁਹਾਗਾ ਦਿੰਦਾ ਈ ਫੇਰ ਸਫ਼ਾਈ ਦਾ।

ਚੁਰਕੀ ਜਈ ਸਰਮਾਂ ਜ਼ੇਨੀ ਦੀ ਨੂੰ ਲੱਗੀ, ਉਸ ਬੁਢੜੇ ਨੂੰ ਆਨ ਛੁਡਾਇਆ ਮੁੜ ਦੋਵੇਂ ਮਾਵਾਂ ਧੀਆਂ ਜੰਬਾ ਖੁਲ੍ਹੀਆਂ ਨੀ ਬੰਨ੍ਹ ਲੜਾਈ ਦਾ।

ਸ਼ਾਮ ਇਲੇ ਜੋਗੀ ਹੋਏ ਇਕੱਠੇ, ਉਨ੍ਹਾਂ ਨੂੰ ਪਤਾ ਲੱਗ ਗਿਆ ਈ ਜਗਨ ਨਾਥ ਦੀ ਕੁੱਲੜੀ ਢਾਹੀ ਦਾ।

ਰਲ਼ ਮਿਲ ਪਏ ਜੋੜ ਕਰੇਂਦੇ, ਹੁਣ ਕਰੋ ਨੀ ਗੁਰੂ ਨਾਲ਼ ਕੰਮ ਰਸਾਈ ਦਾ।

ਉਮੀਦ ਫ਼ਜ਼ਲ ਦੀ ਨਸੀਬ ਕਲਮੇ ਹੋਵਣਾ ਏ, ਸੱਚੇ ਆਸ਼ਿਕਾਂ ਤੋਂ ਅਗਾਂਹ ਕਿਸੇ ਨਹੀਂ ਮੰਗਣਾ ਈ ਮਿਸਲ ਮਲਾਹੀ ਦਾ।