ਤਏਨਾਨ ਪਾਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਏਨਾਨ ਪਾਵਰ ਇੱਕ ਪ੍ਰਗਤੀਵਾਦੀ ਮੁਸਲਿਮ ਧਰਮ ਆਗੂ, ਲੇਖਕ / ਸੰਪਾਦਕ, ਸੰਚਾਰ ਮਾਹਿਰ, ਕਾਰਕੁੰਨ ਅਤੇ ਸਿੱਖਿਅਕ ਹੈ। ਉਹ ਮੁਸਲਿਮ ਭਾਈਚਾਰੇ ਵਿੱਚ ਲਿੰਗ ਬਰਾਬਰਤਾ ਅਤੇ ਟਰਾਂਸਜੈਂਡਰ ਅਧਿਕਾਰਾਂ ਲਈ ਵਕੀਲ ਹੈ।[1]

ਮੁੱਢਲਾ ਜੀਵਨ[ਸੋਧੋ]

ਤਏਨਾਨ ਪਾਵਰ ਦਾ ਜਨਮ 1970 ਨੂੰ ਵਾਸ਼ਿੰਗਟਨ, ਡੀ.ਸੀ. ਵਿਖੇ ਡਾ.ਕੈਰਲ ਕਾਰਗਿਲ ਅਤੇ ਜੇਮਜ਼ ਪਾਵਰ ਦੇ ਘਰ ਹੋਇਆ। ਉਸਦੀ ਮਾਂ ਭਾਸ਼ਾ ਵਿਗਿਆਨ ਪ੍ਰੋਫੈਸਰ ਸੀ ਅਤੇ ਉਸਦੇ ਪਿਤਾ ਇੱਕ ਫੈਡਰਲ ਮੈਡੀਟੇਟਰ ਅਤੇ ਸਾਬਕਾ ਕੈਥੋਲਿਕ ਪਾਦਰੀ ਸਨ। ਪਾਵਰ ਜਦੋਂ ਬੱਚਾ ਸੀ, ਉਸਦੇ ਮਾਂ-ਪਿਉ ਨੇ ਤਲਾਕ ਲੈ ਲਿਆ ਸੀ। ਪਾਵਰ ਨੇ 1999 ਵਿੱਚ ਮੈਸੇਚੂਸੇਟਸ ਜਾਣ ਤੋਂ ਪਹਿਲਾਂ, ਜਿੱਥੇ ਉਹ ਅੱਜ ਰਹਿ ਰਿਹਾ ਹੈ-ਆਪਣੇ ਜੀਵਨ ਦਾ ਜ਼ਿਆਦਾਤਰ ਸਮਾਂ ਫ਼ਲੋਰਿਡਾ ਦੇ ਟੰਪਾ ਵਿੱਚ ਗੁਜ਼ਾਰਿਆ। ਉਹ ਕੈਥੋਲਿਕ ਧਰਮ ਵਿੱਚ ਵੱਡਾ ਹੋਇਆ ਪਰ ਉਸਨੇ 1985 ਵਿਚ, ਜਦੋਂ ਉਹ 14 ਸਾਲਾਂ ਦਾ ਸੀ, ਆਪਣਾ ਧਰਮ ਇਸਲਾਮ ਵਿੱਚ ਤਬਦੀਲ ਕਰ ਲਿਆ। ਭਾਵੇਂ ਕਿ ਉਸਦਾ ਜਨਮ ਕੁੜੀ ਵਜੋਂ ਹੋਇਆ, ਪਰ ਉਹ ਛੋਟੀ ਉਮਰ ਵਿੱਚ ਹੀ ਆਪਣੇ ਆਪ ਦੀ ਪਹਿਚਾਣ ਮੁੰਡੇ ਵਜੋਂ ਕਰਵਾਉਂਦਾ ਸੀ। ਉਸਨੇ ਕੁੜੀ ਤੋਂ ਮੁੰਡਾ ਹੋਣ ਦੀ ਤਬਦੀਲੀ ਕਿਸ਼ੋਰ ਉਮਰ ਵਿੱਚ ਕਰਵਾਈ।[2]

ਸਿੱਖਿਆ[ਸੋਧੋ]

ਪਾਵਰ ਨੇ 1987 ਵਿੱਚ ਸਾਉਥ ਫ਼ਲੋਰਿਡਾ ਦੀ ਯੂਨੀਵਰਸਿਟੀ,ਟੰਪਾ ਵਿਖੇ ਕੁਝ ਸਮਾਂ ਪੜ੍ਹਾਈ ਕੀਤੀ, ਪਰ ਫਿਰ ਉਹ ਆਪਣੀ ਅੰਡਰ ਗ੍ਰੇਜੁਏਟ ਪੜ੍ਹਾਈ ਲਈ ਮੋਰੋਕੋ ਚਲਾ ਗਿਆ ਸੀ। ਵਾਪਿਸ ਅਮਰੀਕਾ ਆਉਣ ਤੋਂ ਬਾਅਦ ਉਹ ਮੁੜ ਸਾਉਥ ਫ਼ਲੋਰਿਡਾ ਦੀ ਯੂਨੀਵਰਸਿਟੀ ਜਾਣ ਲੱਗਾ ਅਤੇ 1995 ਅੰਗਰੇਜ਼ੀ ਬੀ.ਏ. ਦੀ ਡਿਗਰੀ ਹਾਸਿਲ ਕੀਤੀ। 2000 ਵਿੱਚ ਉਸਨੇ ਇਸੇ ਯੂਨੀਵਰਸਿਟੀ ਤੋਂ ਮਾਸ-ਕਮਿਊਨੀਕੇਸ਼ਨ-ਜਰਨਲਿਜ਼ਮ ਵਿੱਚ ਐਮ.ਏ. ਦੀ ਡਿਗਰੀ ਹਾਸਿਲ ਕੀਤੀ।

ਹਵਾਲੇ[ਸੋਧੋ]

  1. "Tynan Power author page". www.amazon.com. Amazon. Retrieved 8 December 2014.
  2. Karen Brown. "Transgender Muslim Honored for Human Rights Activism". News. Archived from the original on 15 ਦਸੰਬਰ 2014. Retrieved 7 December 2014. {{cite web}}: Unknown parameter |dead-url= ignored (|url-status= suggested) (help)