ਤਜ਼ਵੇਤਾਨ ਤੋਦੋਰੋਵ
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (February 2017) |
ਤਜ਼ਵੇਤਨ ਤੋਦੋਰੋਵ | |
---|---|
ਜਨਮ | Цветан Тодоров ਫਰਮਾ:ਜਨਮ ਤਾਰੀਖ |
ਮੌਤ | ਫਰਮਾ:ਮੌਤ ਦੀ ਤਾਰੀਖ ਅਤੇ ਉਮਰ |
ਰਾਸ਼ਟਰੀਅਤਾ | ਫਰੈਂਚ/ਬੁਲਗਾਰੀਅਨ |
ਅਲਮਾ ਮਾਤਰ | ਯੂਨੀਵਰਸਿਟੀ ਆਫ ਸੋਫੀਆ ਯੂਨੀਵਰਸਿਟੀ ਆਫ ਪੈਰਿਸ |
ਜੀਵਨ ਸਾਥੀ | Martine van Woerkens, ਨੈੰਸੀ ਹਸਟਨ (?–2014) |
ਪੁਰਸਕਾਰ | CNRS Bronze Medal, the Charles Lévêque Prize of the Académie des sciences morales et politiques and the first Maugean Prize of the Académie française and the Prince of Asturias Award for Social Sciences; he also is an Officer of the Ordre des Arts et des Lettres |
ਕਾਲ | ਸਮਕਾਲੀ ਦਰਸ਼ਨ |
ਖੇਤਰ | ਪੱਛਮੀ ਦਰਸ਼ਨ |
ਸਕੂਲ | ਮਹਾਂਦੀਪੀ ਦਰਸ਼ਨ ਸਰੰਚਨਾਵਾਦ |
ਮੁੱਖ ਰੁਚੀਆਂ | ਸਾਹਿਤ ਆਲੋਚਨਾ |
ਮੁੱਖ ਵਿਚਾਰ | The Fantastic |
ਪ੍ਰਭਾਵਿਤ ਕਰਨ ਵਾਲੇ | |
ਦਸਤਖ਼ਤ | |
ਤੋਦੋਰੋਵ ਪੱਛਮੀ ਕਾਵਿ ਸ਼ਾਸ਼ਤਰ, ਬਿਰਤਾਂਤ ਸ਼ਾਸ਼ਤਰ ਅਤੇ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਆਲੋਚਕ ਹੈ.
ਜਨਮ
[ਸੋਧੋ]ਤੋਦੋਰੋਵ ਦਾ ਜਨਮ 1 ਮਾਰਚ 1939 ਨੂੰ ਸੋਫੀਆ (ਬੁਲਗਾਰੀਆ) ਵਿੱਚ ਹੋਇਆ. 1963 ਈਸਵੀ ਵਿੱਚ ਇਸਨੇ ਸੋਫੀਆ ਯੂਨੀਵਰਸਿਟੀ ਤੋਂ ਫਿਲਾਸਫੀ ਦੀ ਐਮ.ਏ ਕੀਤੀ.[1][2] ਫਿਰ 1966 ਵਿੱਚ ਇਹ ਪੀ.ਐਚ.ਡੀ ਦੀ ਡਿਗਰੀ ਹਾਸਿਲ ਕਰਨ ਲਈ ਪੈਰਿਸ ਚਲਾ ਗਿਆ. ਕੁਝ ਸਮੇਂ ਬਾਅਦ ਇਸ ਨੇ ਫਰਾਂਸ ਦੀ ਨਾਗਰਿਕਤਾ ਹਾਸਿਲ ਕਰ ਲਈ ਅਤੇ ਉਸ ਤੋਂ ਬਾਅਦ ਇੱਥੇ ਹੀ ਰਿਹਾ.[3]
ਨਿੱਜੀ ਜੀਵਨ ਅਤੇ ਮੌਤ
[ਸੋਧੋ]ਤੋਦੋਰੋਵ ਦਾ ਵਿਆਹ ਦੋ ਵਾਰ ਹੋਇਆ ਸੀ. ਇਸ ਦੀ ਪਹਿਲੀ ਪਤਨੀ ਵਿਦਵਾਨ ਮਾਰਟਿਨ ਵੈਨ ਵੋਰਕੇਨਸ ਸੀ ਅਤੇ ਇਸ ਦੀ ਦੂਸਰੀ ਨੈਨਸੀ ਹਸਟਨ ਸੀ,[1] 2014 ਤੱਕ ਇਸ ਨਾਲ ਤੋਦੋਰੋਵ ਦੇ ਦੋ ਬੱਚੇ ਸਨ[2] 7 ਫਰਵਰੀ, 2017 ਨੂੰ 77 ਸਾਲ ਦੀ ਉਮਰ ਵਿੱਚ ਇਸ ਦੀ ਮੌਤ ਹੋ ਗਈ।[1] ਇਸ ਦੇ ਪਹਿਲੇ ਵਿਆਹ ਤੋਂ ਇੱਕ ਪੁੱਤਰ, ਬੋਰੀਸ ਅਤੇ ਦੂਸਰੇ ਤੋਂ ਇੱਕ ਧੀ ਲੂਆ ਅਤੇ ਦੂਜੇ ਵਿਆਹ ਤੋਂ ਇੱਕ ਬੇਟਾ ਸੱਚਾ ਤੋਂ ਹਨ
ਕੈਰੀਅਰ
[ਸੋਧੋ]ਸਿਧਾਂਤ/ਕੰਮ
[ਸੋਧੋ]ਤੋਦੋਰੋਵ ਨੇ ਫਰਾਂਸ ਵਿੱਚ ਰਹਿੰਦੇ ਹੋਏ ਰੂਸੀ ਰੂਪਵਾਦ ਉੱਪਰ ਕੰਮ ਕੀਤਾ ਅਤੇ ਇੱਥੇ ਦੇ ਵਿਦਿਆਰਥੀਆਂ ਅਤੇ ਵਿਦਵਾਨਾਂ ਨੂੰ ਇਸ ਤੋਂ ਜਾਣੁ ਕਰਵਾਇਆ. ਇਸ ਨੇ 1969 ਵਿੱਚ ਬਿਰਤਾਂਤ ਸ਼ਾਸ਼ਤਰ ਸ਼ਬਦ ਦੀ ਵਰਤੋਂ ਪਹਿਲੀ ਵਾਰ ਕੀਤੀ ਅਤੇ ਇਸ ਦਾ ਸੰਕਲਪ ਦਿੱਤਾ. ਇਸ ਵੱਲੋਂ ਪੇਸ਼ ਕਿਤੇ ਗਏ ਸੰਕਲਪਾਨ ਨੂੰ ਜੌਨੇ, ਪਰਿੰਸ ਅਤੇ ਮੀਕਬਲ ਆਦਿ ਨੇ ਅਪਣਾਇਆ. ਤੋਦੋਰੋਵ ਦਾ ਮੰਨਣਾ ਹੈ ਕਿ ਸਾਹਿਤ ਦੇ ਅਧਿਐਨ ਵਿੱਚ ਦੋ ਧਾਰਨਾਵਾਂ ਕੰਮ ਕਰਦੀਆਂ ਹਨ, ਪਹਿਲੀ ਧਾਰਨਾਂ ਅਨੁਸਾਰ ਸਾਹਿਤਕ ਪਾਠ ਆਪਣੇ ਆਪ ਵਿੱਚ ਗਿਆਣ ਦੀ ਵਸਤੁ ਹੈ. ਦੂਜੀ ਅਨੁਸਾਰ ਵਿਅਕਤੀਗਤ ਪਾਠ, ਇੱਕ ਅਮੂਰਤ ਸਰੰਚਨਾ ਦੀ ਪੇਸ਼ਕਾਰੀ ਕਰਦਾ ਹੈ. ਪਪਾਠ ਵਿੱਚ ਪੇਸ਼ ਅਣਗਣਿਤ ਸੰਬੰਧਾਂ ਨੂੰ ਤੋਦੋਰੋਵ ਭਾਸ਼ਾ ਵਿਗਿਆਨਕ ਦ੍ਰਿਸ਼ਟੀ ਤੋਂ ਦੋ ਵਰਗਾਂ ਵਿੱਚ ਵੰਡਦਾ ਹੈ. ਹਾਜਰੀ ਵਾਲੇ ਸੰਬੰਧ ਅਤੇ ਗੈਰ ਹਾਜਰੀ ਵਾਲੇ ਸੰਬੰਧ.
ਰਚਨਾਵਾਂ
[ਸੋਧੋ]- ਥਿਉਰੀ ਆਫ ਲਿਟਰੇਚਰ(1968)
- ਗਰਾਮਰ ਆਫ ਦ ਡੇਕਾਮੇਰੋਨ (1969)
- ਇੰਟਰੋਡਕਸ਼ਨ ਟੂ ਪੋਏਟਿਕਸ(1968)
- ਦ ਫੈਨਟਾਸਟਿਕ: ਸਟਰਕਚਲ ਅਪਰੋਚ ਟੂ ਲਿਟਰੇਰੀ ਜੇਨਰ(1973)
- ਪੋਇਟਿਕਸ ਆਫ ਪ੍ਰੋਜ਼(1977)
- ਥਿਊਰੀ ਆਫ ਸਿੰਬਲ(1977)
- ਸਿੰਬੋਲਿਜ਼ਮ ਐਂਡ ਇੰਟਰਪਟੇਸ਼ਨ(1978)
- ਇਨਸਾਈਕਲੋਪੀਡਿਅਕ ਡਿਕਸ਼ਨਰੀ ਆਫ ਦ ਸਾਇੰਸ ਐਂਡ ਲੈਂਗੂਏਜ਼(1979)
ਹਵਾਲੇ
[ਸੋਧੋ]- ↑ 1.0 1.1 1.2 "Tzvetan Todorov, essayiste et historien des idées, est mort". Le Monde. February 7, 2017. Retrieved February 7, 2017.
- ↑ 2.0 2.1 "Le philosophe et historien Tzvetan Todorov est mort". L'Express. February 7, 2017. Retrieved February 7, 2017.
- ↑ ਕੱਕੜ, ਅਜੀਤ ਸਿੰਘ (1997). ਪ੍ਰਮੁੱਖ ਪੱਛਮੀ ਸਾਹਿਤ ਚਿੰਤਕ, ਭਾਗ ਪਹਿਲਾ. ਜਲੰਧਰ: ਸਵੈਨ ਪ੍ਰਿੰਟਿਗ ਪ੍ਰੈਸ, ਜਲੰਧਰ. p. 17 – via ਭਾਸ਼ਾ ਵਿਭਾਗ, ਪੰਜਾਬ.
- Articles needing additional references from February 2017
- Articles with invalid date parameter in template
- All articles needing additional references
- Pages using infobox person with multiple spouses
- Biography with signature
- Pages using infobox philosopher with unknown parameters
- ਪੱਛਮੀ ਚਿੰਤਕ
- ਪੱਛਮੀ ਸਾਹਿਤ ਆਲੋਚਕ