ਤਨਵੀਰ ਅਬਾਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾਕਟਰ ਤਨਵੀਰ ਅੱਬਾਸੀ
ਜਨਮਨੋਰਾ ਲੰਬੀ
(1934-10-07)ਅਕਤੂਬਰ 7, 1934.
ਸੋਭੋਦੀਰੋ, ਜ਼ਿਲ੍ਹਾ ਖ਼ੈਰਪੁਰ, ਸਿੰਧ, ਬਰਤਾਨਵੀ ਹਿੰਦੁਸਤਾਨ (ਮੌਜੂਦਾ ਪਾਕਿਸਤਾਨ)
ਮੌਤ(1999-11-25)ਨਵੰਬਰ 25, 1999
ਇਸਲਾਮਾਬਾਦ , ਪਾਕਿਸਤਾਨ
ਕਲਮ ਨਾਮਤਨਵੀਰ ਅੱਬਾਸੀ
ਕਿੱਤਾਸ਼ਾਇਰ,ਵਿਦਵਾਨ, ਆਲੋਚਕ
ਭਾਸ਼ਾਸਿੰਧੀ
ਨਾਗਰਿਕਤਾ ਪਾਕਿਸਤਾਨਪਾਕਿਸਤਾਨੀ
ਸ਼ੈਲੀਸ਼ਾਇਰੀ, ਤਹਿਕੀਕ, ਆਲੋਚਨਾ, ਸਫ਼ਰਨਾਮਾ
ਪ੍ਰਮੁੱਖ ਕੰਮਸ਼ਾਹ ਲਤੀਫ਼ ਜੀ ਸ਼ਾਇਰੀ

ਤਨਵੀਰ ਚਏ

ਨਾਨਕ ਯੂਸੁਫ਼ ਜੋ ਕਲਾਮ
ਪ੍ਰਮੁੱਖ ਅਵਾਰਡਸਦਾਰਤੀ ਤਮਗ਼ਾ ਬਰਾਏ ਹੁਸਨ ਕਾਰਕਰਦਗੀ

ਪਾਕਿਸਤਾਨ ਰਾਇਟਰਜ਼ ਗਿਲਡ ਐਵਾਰਡ ਤਮਗ਼ਾ ਇਮਤਿਆਜ਼

ਨਾਰਾਇਣ ਸ਼ਿਆਮ ਐਵਾਰਡ

ਡਾਕਟਰ ਤਨਵੀਰ ਅੱਬਾਸੀ (ਜਨਮ: 7 ਅਕਤੂਬਰ, 1934 - ਮੌਤ: 25 ਨਵੰਬਰ, 1999) ਪਾਕਿਸਤਾਨ ਨਾਲ ਤਾਅਲੁੱਕ ਰੱਖਣ ਵਾਲੇ ਸਿੰਧੀ ਜ਼ਬਾਨ ਦਾ ਮਸ਼ਹੂਰ ਸ਼ਾਇਰ, ਵਿਦਵਾਨ, ਸਿੰਧੀ ਸਾਹਿਤ ਦਾ ਆਲੋਚਕ ਅਤੇ ਆਮ ਡਾਕਟਰ ਸੀ। ਉਹ ਸ਼ਾਹ ਅਬਦੁਲ ਲਤੀਫ਼ ਭਟਾਈ ਦੀ ਸ਼ਾਇਰੀ ਪਰ ਤਹਕੀਕੀ ਅਤੇ ਆਲੋਚਨਾਤਮਿਕ ਕਿਤਾਬ ਸ਼ਾਹ ਲਤੀਫ਼ ਜੀ ਸ਼ਾਇਰੀ ਦੀ ਵਜ੍ਹਾ ਨਾਲ ਮਸ਼ਹੂਰ ਹੈ।

ਹਾਲਾਤ ਜ਼ਿੰਦਗੀ[ਸੋਧੋ]

ਡਾਕਟਰ ਤਨਵੀਰ ਅੱਬਾਸੀ ਦਾ ਜਨਮ 7 ਅਕਤੂਬਰ, 1934 ਨੂੰ ਸੋਭੋਦੀਰੋ, ਜ਼ਿਲ੍ਹਾ ਖ਼ੈਰਪੁਰ, ਸਿੰਧ, ਬਰਤਾਨਵੀ ਹਿੰਦੁਸਤਾਨ (ਮੌਜੂਦਾ ਪਾਕਿਸਤਾਨ ਵਿੱਚ ਹੋਇਆ।

ਉਸ ਨੇ ਕਵਿਤਾ ਵਿੱਚ ਨਵੇਂ ਰੁਝਾਨਾਂ ਦੀ ਸ਼ੁਰੂਆਤ ਕੀਤੀ ਹੈ ਅਤੇ ਛੋਟੇ ਲੇਖਕਾਂ ਅਤੇ ਕਵੀਆਂ ਨੂੰ ਪ੍ਰਗਤੀਸ਼ੀਲ ਸੇਧ ਦੇ ਦਿੱਤੀ ਹੈ। ਸਿੰਧੀ ਸਾਹਿਤ ਤੇ ਉਸ ਦੇ ਪ੍ਰਭਾਵ ਨੂੰ ਬੁਨਿਆਦੀ ਦੱਸਿਆ ਜਾਂਦਾ ਹੈ।[1] ਉਸ ਦੇ ਰਚਨਾਤਮਿਕ ਕੰਮ ਨੇ ਇੱਕ ਅਹਿਮ ਭੂਮਿਕਾ ਨਿਭਾਈ ਹੈ। ਉਸ ਦਾ ਕਾਵਿਕਾਰੀ ਦਾ ਕੰਮ ਉਸ ਨੂੰ ਉਸ ਦੇ ਸਮੇਂ ਦੇ ਹੋਰ ਕਵੀਆਂ ਤੋਂ ਵੱਖ ਸਥਾਨ ਦਿੰਦਾ ਹੈ। ਬਜ਼ਮ-ਏ-ਸੂਫ਼ੀਆ ਸਿੰਧ, ਬਜ਼ਮ-ਏ-ਖਲੀਲ, ਸਿੰਧੀ ਅਦਬੀ ਸੰਗਤ, ਸਿੰਧ ਫੋਰਮ ਸਚਲ ਸਰਮਸਤ ਯਾਦਗਾਰੀ ਕਮੇਟੀ, ਲੰਡਨ ਦੀ ਕਵਿਤਾ ਸੁਸਾਇਟੀ, ਸਚਲ ਚੇਅਰ, ਪਾਕਿਸਤਾਨ ਲੇਖਕ ਗਿਲਡ, ਸ਼ਾਹ ਅਬਦੁਲ ਲਤੀਫ ਯੂਨੀਵਰਸਿਟੀ ਅਤੇ ਕਈ ਹੋਰ ਸੰਗਠਨਾਂ ਨਾਲ ਉਸ ਦੇ ਸਬੰਧਾਂ ਨੇ ਉਹਨਾਂ ਦਾ ਵੱਕਾਰ ਵਧਾਇਆ ਹੈ ਅਤੇ ਉਹਨਾਂ ਵਿੱਚ ਸੁਧਾਰ ਲਿਆਉਣ ਦਾ ਕਾਰਨ ਬਣੇ ਹਨ।[2]

ਐਜੂਕੇਸ਼ਨ[ਸੋਧੋ]

ਡਾ ਤਨਵੀਰ ਅਬਾਸੀ ਨੇ ਪ੍ਰਾਇਮਰੀ ਸਿੱਖਿਆ ਸਾਧੂ ਹੀਰਾ ਨੰਦ ਅਕੈਡਮੀ, ਕਰਾਚੀ ਤੋਂ ਹਾਸਲ ਕੀਤੀ ਅਤੇ ਐਨ ਜੀ ਵੀ ਹਾਈ ਸਕੂਲ ਕਰਾਚੀ ਤੋਂ ਉਸਨੇ ਮੈਟ੍ਰਿਕ ਕੀਤੀ। ਉਸ ਨੇ ਡੀ ਜੀ ਸਿੰਧ ਸਰਕਾਰੀ ਕਾਲਜ ਤੋਂ ਇੰਟਰ ਕੀਤੀ ਅਤੇ ਫਿਰ ਉਸ ਨੇ ਲਿਆਕਤ ਮੈਡੀਕਲ ਕਾਲਜ, ਜਾਮਸ਼ੋਰੋ ਸਿੰਧ ਤੋਂ ਐਮ.ਬੀ.ਬੀ.ਐਸ. ਦੀ ਡਿਗਰੀ ਹਾਸਲ ਕੀਤੀ।

ਸਾਹਿਤਕ ਪ੍ਰਾਪਤੀਆਂ[ਸੋਧੋ]

ਸਿੰਧੀ ਸਾਹਿਤ ਤੇ ਉਸ ਨੇ ਗਹਿਰਾ ਪ੍ਰਭਾਵ ਪਾਇਆ। ਉਸ ਦੇ ਆਪਣੀ ਅੱਡਰੀ ਕਿਸਮ ਦੇ ਰਚਨਾਤਮਿਕ ਕੰਮ ਨੇ ਇੱਕ ਅਹਿਮ ਭੂਮਿਕਾ ਨਿਭਾਈ ਹੈ। ਉਸਦੀ ਕਵਿਤਾ ਵਿੱਚ ਅਸਲੀ ਜੀਵਨ ਵਿੱਚੋਂ ਲਏ ਗਏ ਅਲੰਕਾਰ ਅਤੇ ਦ੍ਰਿਸ਼ਟਾਂਤ ਵਰਤੇ ਗਏ ਹਨ।

ਲਿਖਤਾਂ[ਸੋਧੋ]

  • ਤਨਵੀਰ ਚਏ (ਸ਼ਾਇਰੀ)
  • ਹੀ ਧਰਤੀ (ਸ਼ਾਇਰੀ)
  • ਤਰੋਰਾ (ਮਜ਼ਾਮੀਨ)
  • ਨਾਨਕ ਯੂਸੁਫ਼ ਜੋ ਕਲਾਮ (ਆਲੋਚਨਾ)
  • ਕਲਾਮ ਖ਼ੁਸ਼ ਖ਼ੈਰ ਮੁਹੰਮਦ ਹੀਸਬਾਟੀ (ਆਲੋਚਨਾ)
  • ਸਜ ਤੁਰੀ ਹੇਠਾਂ (ਸ਼ਾਇਰੀ)
  • ਸ਼ਾਹ ਲਤੀਫ਼ ਜੀ ਸ਼ਾਇਰੀ (ਲਤੀਫ਼ਿਆਤ)
  • ਬਾਰਾਨਾ ਬੋਲ (ਬੱਚਿਆਂ ਦਾ ਸਾਹਿਤ)
  • ਜੇ ਮਾਰਿਆਨਾ ਮੌਤ (ਨਾਵਲ)
  • ਸ਼ਿਅਰ (ਸ਼ਾਇਰੀ)
  • ਰਗੋਂ ਥਿਓਂ ਰਬਾਬ (ਸ਼ਾਇਰੀ)

ਇਨਾਮ[ਸੋਧੋ]

ਪਾਕਿਸਤਾਨ ਹਕੂਮਤ ਨੇ ਡਾਕਟਰ ਤਨਵੀਰ ਅੱਬਾਸੀ ਨੂੰ ਉਸਦੀ ਮੌਤ ਦੇ ਬਾਅਦ ਉਸਦੇ ਦੇ ਫ਼ਨ ਦੇ ਸਨਮਾਨ ਵਜੋਂ ਸਦਾਰਤੀ ਤਮਗ਼ਾ ਬਰਾਏ ਹੁਸਨ ਕਾਰਕਰਦਗੀ ਅਤੇ ਤਮਗ਼ਾ ਇਮਤਿਆਜ਼ ਨਾਲ ਨਿਵਾਜਿਆ। ਇਸ ਦੇ ਇਲਾਵਾ ਉਸਨੂੰ ਪਾਕਿਸਤਾਨ ਰਾਇਟਰਜ਼ ਗਿਲਡ ਐਵਾਰਡ ਅਤੇ ਨਾਰਾਇਣ ਸ਼ਿਆਮ ਐਵਾਰਡ ਵੀ ਹਾਸਲ ਮਿਲੇ ਹਨ।

ਮੌਤ[ਸੋਧੋ]

ਡਾਕਟਰ ਤਨਵੀਰ ਅੱਬਾਸੀ ਦੀ 25 ਨਵੰਬਰ, 1999 ਨੂੰ ਇਸਲਾਮਾਬਾਦ , ਪਾਕਿਸਤਾਨ ਵਿੱਚ ਮੌਤ ਹੋ ਗਈ। ਉਸ ਨੂੰ ਇਸਲਾਮਾਬਾਦ ਦੇ ਮਰਕਜ਼ੀ ਕਬਰਸਤਾਨ ਵਿੱਚ ਸਪੁਰਦ-ਏ-ਖ਼ਾਕ ਕੀਤਾ ਗਿਆ।

ਹਵਾਲੇ[ਸੋਧੋ]