ਤਨੁਸ੍ਰੀ ਚਕ੍ਰਵਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਨੁਸ੍ਰੀ ਚਕ੍ਰਵਰਤੀ
তনুশ্রী চক্রবর্তী
ਤਨੁਸ੍ਰੀ ਹੱਸਦੇ ਹੋਏ
ਜਨਮ
ਰਾਸ਼ਟਰੀਅਤਾਭਾਰਤੀ
ਹੋਰ ਨਾਮਪ੍ਰਿਆਦ੍ਰਸ਼ਿਨੀ
ਪੇਸ਼ਾਮਾਡਲ, ਅਭਿਨੇਤਰੀ
ਸਰਗਰਮੀ ਦੇ ਸਾਲ2010-ਵਰਤਮਾਨ

ਤਨੁਸ੍ਰੀ ਚਕ੍ਰਵਰਤੀ ਬੰਗਾਲੀ ਮਾਡਲ, ਫ਼ਿਲਮ ਅਦਾਕਾਰਾ ਅਤੇ ਟੈਲੀਵਿਜਨ ਅਦਾਕਾਰਾ ਹੈ।

ਚਕ੍ਰਵਰਤੀ ਨੇਉਰੋ ਚਿਠੀ (2011), ਬੈਡਰੂਮ (2012), ਓਭਿਸ਼ੋਪਟੋ ਨਾਈਟੀ (2014), ਵਿੰਡੋ ਕਨੈਕਸ਼ਨਸ (2014), ਬੁਨੋ ਹਾਂਸ਼ (2014) ਅਤੇ ਖਾਦ (2014) ਬੰਗਾਲੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ।

ਐਕਟਿੰਗ ਸ਼ੁਰੂ ਕਰਨ ਤੋਂ ਪਹਿਲਾਂ, ਇਹ ਇੱਕ ਪੇਸ਼ਾਵਰ ਮਾਡਲ ਸੀ ਅਤੇ ਕਈ ਐਡਵਰਟਾਇਜ਼ਮੈਂਟ ਵਿੱਚ ਕੰਮ ਕੀਤਾ।

ਫ਼ਿਲਮਾਂ ਦੇ ਨਾਲ ਨਾਲ, ਇਸਨੇ ਕਈ ਟੈਲੀਵਿਜ਼ਨ ਸ਼ੋਆਂ ਵਿੱਚ ਵੀ ਕੰਮ ਕੀਤਾ। ਹਾਲ ਹੀ ਵਿੱਚ, ਇਸਨੇ ਜ਼ੀ ਬੰਗਲਾ ਚੈਨਲ ਉੱਪਰ ਆਉਣ ਵਾਲੇ ਬਿਊਟੀ ਐਂਡ ਲਾਇਫ਼ ਸਟਾਇਲ ਸ਼ੋਅ "ਸੰਪੂਰਨਾ" ਵਿੱਚ ਮੰਚ ਸੰਚਾਲਕ ਰਹੀ।

ਇਹ ਕਲਬ ਸੈਲੂਨ ਅਤੇ ਗਲੈਮਰ ਵਰਲਡ ਆਯੁਰਵੈਦਿਕ ਕੋ ਪ੍ਰਾਈਵੇਟ ਲਿਮਿਟਿਡ ਦੀ ਬ੍ਰਾਂਡ ਐਂਬੈਸਡਰ ਰਹੀ।

ਮੁੱਢਲਾ ਜੀਵਨ[ਸੋਧੋ]

ਤਨੁਸ੍ਰੀ ਚਕ੍ਰਵਰਤੀ ਦਾ ਜਨਮ ਹੈਦਰਾਬਾਦ, ਭਾਰਤ ਵਿੱਚ ਹੋਇਆ ਅਤੇ ਕਮਲਾ ਗਰਲਜ਼ ਹਾਈ ਸਕੂਲ ਤੋਂ ਸਕੂਲੀ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਇਸਨੇ ਬਸੰਤੀ ਦੇਵੀ ਕਾਲਜ, ਕੋਲਕਾਤਾ ਯੂਨੀਵਰਸਿਟੀ ਤੋਂ ਰਾਜਨੀਤਿਕ ਵਿਗਿਆਨ ਵਿੱਚ ਸਿੱਖਿਆ ਪ੍ਰਾਪਤ ਕੀਤੀ।[1]

ਕੈਰੀਅਰ[ਸੋਧੋ]

ਆਪਣੀ ਸਕੂਲੀ ਸਿੱਖਿਆ ਖ਼ਤਮ ਕਰਨ ਤੋਂ ਬਾਅਦ, ਚਕ੍ਰਵਰਤੀ ਨੇ ਬਤੌਰ ਮਾਡਲ ਆਪਣਾ ਕੰਮ ਸ਼ੁਰੂ ਕੀਤਾ। ਇਸ ਸਮੇਂ ਦੌਰਾਨ, ਤਨੁਸ੍ਰੀ ਨੂੰ ਮਾਡਲਿੰਗ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਮਾਡਲਿੰਗ ਬਾਰੇ ਪੂਰੀ ਤਰ੍ਹਾਂ ਵਿਚਾਰ ਨਹੀਂ ਸੀ। ਇਸਨੇ ਬਤੌਰ ਮਾਡਲ ਥੋੜਾ ਸਮਾਂ ਕੰਮ ਕੀਤਾ ਅਤੇ ਫਿਰ ਐਡਵਰਟਾਇਜ਼ਮੈਂਟਾਂ ਵਿੱਚ ਕੰਮ ਸ਼ੁਰੂ ਕੀਤਾ। ਇਸ ਨੇ  2011 ਵਿੱਚ ਫ਼ਿਲਮ ਉਰੋ ਚਿਠੀ ਤੋਂ ਪ੍ਰਸਿੱਧੀ ਪ੍ਰਾਪਤ ਕੀਤੀ।

ਫ਼ਿਲਮੋਗ੍ਰਾਫੀ[ਸੋਧੋ]

 •   ਕੋਲਕਤੇ ਕੋਲੰਬਸ  (2016)
 • ਚੋਰਾਬਾਲੀ(2016)
 • ਕਰੋਸ ਕਨੈਕਸ਼ਨ 2 (2015)
 • ਇੱਛੇਮੋਤਿਰ ਗੱਪੋ (2015)
 • ਖਾਦ (2014)
 •  ਬੁਨੋ ਹਾਂਸ (2014)
 •  ਵਿੰਡੋ ਕਨੈਕਸ਼ਨ (2014)
 •  ਓਭੀਸ਼ੋਪਟੋ ਨਾਈਟੀ  (2014)
 • ਸ਼ੁਨਯੋ (Unreleased)
 • ਬਸੰਤਾ ਉਤਸਬ  (2013)
 • ਛੋਆਂ (2012)
 • ਕਾਏਕਤੀ ਮੇਯਰ ਗੋਲਪੋ (2012)
 • ਭਾਲੋਬਾਸਾ ਔਫ ਰੂਟ (2012)
 • ਬੈਡਰੂਮ (2012)
 • ਉਰੋ ਚਿਠੀ(2011)
 • ਬੋਂਧੂ ਐਸੋ ਤੁਮੀ (2010)

ਵੇਖੋ[ਸੋਧੋ]

 • ਉਸ਼ਾਸ਼ੀ ਚਕ੍ਰਵਰਤੀ

ਹਵਾਲੇ[ਸੋਧੋ]

 1. "Interview Tanusree". WBRi. Archived from the original on 14 ਜੂਨ 2012. Retrieved 25 October 2012. {{cite web}}: Unknown parameter |dead-url= ignored (|url-status= suggested) (help)

ਬਾਹਰੀ ਕੜੀਆਂ[ਸੋਧੋ]