ਤੋਤੋ-ਚਾਨ: ਦ ਲਿਟਲ ਗਰਲ ਐਟ ਦ ਵਿੰਡੋ
ਤਸਵੀਰ:Totto-chan.png First Asian edition cover (ਅੰਗਰੇਜ਼ੀ) | |
ਲੇਖਕ | ਤੇਤਸੁਕੋ ਕੁਰੋਯਾਨਾਗੀ |
---|---|
ਮੂਲ ਸਿਰਲੇਖ | ਮਾਡੋਗੀਵਾ ਨੋ ਤੋਤੋ-ਚਾਨ |
ਦੇਸ਼ | ਜਪਾਨ |
ਭਾਸ਼ਾ | ਜਾਪਾਨੀ |
ਵਿਧਾ | ਬਾਲ ਸਾਹਿਤ, ਸਵੈਜੀਵਨੀਪਰਕ ਨਾਵਲ |
ਪ੍ਰਕਾਸ਼ਨ ਦੀ ਮਿਤੀ | 1981 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 1984 |
ਮੀਡੀਆ ਕਿਸਮ | ਪ੍ਰਿੰਟ (ਪੇਪਰਬੈਕ) |
ਸਫ਼ੇ | 232 |
ਆਈ.ਐਸ.ਬੀ.ਐਨ. | 4-7700-2067-8, 9784770020673error |
ਤੋਤੋ-ਚਾਨ: ਦ ਲਿਟਲ ਗਰਲ ਐਟ ਦ ਵਿੰਡੋ ਜਪਾਨੀ ਟੈਲੀਵਿਜ਼ਨ ਸਖਸ਼ੀਅਤ ਅਤੇ ਯੁਨੀਸੇਫ਼ ਸਦਭਾਵਨਾ ਦੂਤ, ਤੇਤਸੁਕੋ ਕੁਰੋਯਾਨਾਗੀ ਦੀ ਲਿਖੀ ਬਾਲ ਪੁਸਤਕ ਹੈ। ਮੂਲ ਰੂਪ ਵਿੱਚ ਇਹ 窓ぎわのトットちゃん (Madogiwa no Totto-chan) ਵਜੋਂ 1981 ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਜਪਾਨ ਵਿੱਚ ਤੁਰੰਤ ਸਭ ਤੋਂ ਵਧ ਵਿਕਣ ਵਾਲੀ ਕਿਤਾਬ ਬਣ ਗਈ ਸੀ।[1] ਇਹ ਕਿਤਾਬ ਦੂਜੀ ਵਿਸ਼ਵ ਜੰਗ ਦੌਰਾਨ ਸੋਸਾਕੂ ਕੋਬਾਯਾਸ਼ੀ ਦੇ ਟੋਕੀਓ ਵਿੱਚ ਖੋਲੇ ਇੱਕ ਐਲੀਮੈਂਟਰੀ ਸਕੂਲ, ਤੋਮੋਇ ਗਾਕੁਏਨ ਵਿੱਚ ਕੂਰਿਓਨਾਗੀ ਦੁਆਰਾ ਪ੍ਰਾਪਤ ਕੀਤੀ ਗੈਰ-ਰਵਾਇਤੀ ਸਿੱਖਿਆ ਦੀਆਂ ਕਦਰਾਂ ਕੀਮਤਾਂ ਬਾਰੇ ਹੈ ਅਤੇ ਇਸਨੂੰ ਉਸ ਦੀਆਂ ਬਚਪਨ ਦੀਆਂ ਯਾਦਾਂ ਸਮਝਿਆ ਜਾਂਦਾ ਹੈ।[1][2]
ਕਿਤਾਬ ਦਾ ਜਪਾਨੀ ਨਾਂ ਫ਼ੇਲ ਹੋ ਗਏ ਲੋਕਾਂ ਲਈ ਵਰਤਿਆ ਜਾਂਦਾ ਵਾਕੰਸ਼ ਹੈ।[3] ਇਸ ਕਿਤਾਬ ਵਿੱਚ ਲੇਖਿਕਾ ਹੀ ਮੈਂ ਪਾਤਰ (ਤੋਤੋਚਾਨ) ਹੈ, ਜੋ ਆਪਣੀਆਂ ਬਚਪਨ ਦੀਆਂ ਯਾਦਾਂ ਅਤੇ ਇੱਕ ਗੈਰ-ਰਵਾਇਤੀ ਸਕੂਲ ਦਾ, ਜਿੱਥੇ ਉਹ ਪੜ੍ਹਦੀ ਹੈ, ਜ਼ਿਕਰ ਕਰਦੀ ਹੈ। ਤੋਤੋਚਾਨ ਨੂੰ ਉਸਦੀਆਂ ਵੱਖਰੀਆਂ ਆਦਤਾਂ ਕਾਰਨ ਕਈਂ ਸਕੂਲਾਂ ਵਿੱਚੋਂ ਹਟਾ ਦਿੱਤਾ ਜਾਂਦਾ ਹੈ। ਫਿਰ ਉਸਦੀ ਮਾਂ ਉਸਨੂੰ ਤੋਮੋਇ ਸਕੂਲ ਵਿੱਚ ਦਾਖਲ ਕਰਵਾ ਦਿੰਦੀ ਹੈ।
ਹਵਾਲੇ
[ਸੋਧੋ]- ↑ 1.0 1.1 Walker, James. "BIG IN JAPAN: Tetsuko Kuroyanagi". metropolis.co.jp. Archived from the original on 2008-06-12. Retrieved 2008-11-06.
{{cite web}}
: Unknown parameter|dead-url=
ignored (|url-status=
suggested) (help) - ↑ Otake, Tomoko (September 16, 2000). "UNICEF ambassador blames politics for plight of children". www.japantimes.co.jp. Retrieved 2008-11-06.
- ↑ Chira, Susan (November 21, 1982). "GROWING UP JAPANESE". www.nytimes.com. Retrieved 2008-11-06.