ਥੀਅਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਥੀਅਲ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਕੇਰਲਾ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਤਲ਼ੇ ਨਾਰੀਅਲ, ਧਨੀਏ ਦੇ ਬੀਜ, ਸੁੱਕੀ ਲਾਲ ਮਿਰਚ, ਮੇਥੀ, ਇਮਲੀ, ਪਾਣੀ, ਸਬਜੀਆਂ

ਥੀਅਲ (ਮੂਲ ਉਚਾਰਨ- ਥੀਯਲ) ਕੇਰਲ ਦਾ ਇੱਕ ਪਕਵਾਨ ਹੈ। ਇਹ ਸਾਂਬਰ ਦੀ ਤਰ੍ਹਾਂ ਹੀ ਦੱਖਣੀ ਭਾਰਤ ਦੀ ਪ੍ਰਸਿੱਧ ਪਕਵਾਨ ਹੈ। ਥੀਅਲ ਮਸਾਲਿਆਂ ਦੇ ਮਿਸ਼ਰਣ ਨੂੰ ਤਲ਼ੇ ਨਾਰੀਅਲ, ਧਨੀਏ ਦੇ ਬੀਜ, ਸੁੱਕੀ ਲਾਲ ਮਿਰਚ ਅਤੇ ਮੇਥੀ ਨਾਲ ਬਣਦੀ ਹੈ। ਸਾਰੇ ਮਸਲਿਆਂ ਦਾ ਲੇਪ ਬਣਾ ਕੇ ਇਸਨੂੰ ਹਲ਼ਦੀ, ਪਾਣੀ ਅਤੇ ਸਬਜੀਆਂ ਦੇ ਨਾਲ ਪਕਾਇਆ ਜਾਂਦਾ ਹੈ। ਬਣਨ ਤੋਂ ਬਾਅਦ ਇਹ ਭੂਰੇ ਰੰਗ ਦੀ ਗਰੇਵੀ ਬਣ ਜਾਂਦੀ ਹੈ ਅਤੇ ਚੌਲਾਂ ਦੇ ਨਾਲ ਖਾਧੀ ਜਾਂਦੀ ਹੈ। ਥੀਅਲ ਨੂੰ ਬਣਾਉਣ ਲਈ ਪਿਆਜ, ਕੌੜੀ ਤਰਬੂਜ, ਆਲੂ, ਬੈਂਗਣ, ਜ਼ੁਕਿਨੀ ਅਤੇ ਕੱਚੇ ਅੰਬ ਦੀ ਵਰਤੋਂ ਹੁੰਦੀ ਹੈ।[1][2][3]

ਹਵਾਲੇ[ਸੋਧੋ]